logo

General

18-19 ਸਾਲ ਦੇ ਮੁੰਡੇ ਕੁੜੀਆਂ ਨੂੰ 25 ਜਨਵਰੀ ਨੂੰ ਵੰਡੇ ਜਾਣਗੇ ਫ਼ੋਟੋ ਵਾਲੇ ਸ਼ਨਾਖ਼ਤੀ ਕਾਰਡ : DC ਸਾਰੰਗਲ

“ਨਥਿੰਗ ਲਾਇਕ ਵੋਟਿੰਗ, ਆਈ ਵੋਟ ਫੋਰ ਸ਼ੋਅਰ” ਦੇ ਸਲੋਗਨ ਹੇਠ ਮਨਾਇਆ ਜਾਵੇਗਾ ਰਾਸ਼ਟਰੀ ਵੋਟਰ ਦਿਵਸ !! ਮੋਗਾ 23 ਜਨਵਰੀ (ਮੁਨੀਸ਼ ਜਿੰਦਲ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ 15ਵਾਂ ਰਾਸ਼ਟਰੀ ਵੋਟਰ ਦਿਵਸ ”ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ” ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਮਨਾਇਆ ਜਾਵੇਗਾ। ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਚੋਣ ਤਹਿਸ਼ੀਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿੱਚ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2025 ਅਨੁਸਾਰ 6151 ਵੋਟਰ ਰਜਿਸਟਰ ਹੋਏ ਹਨ। ਇਹਨਾਂ ਵਿੱਚੋਂ 18-19 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਨੂੰ ਵੋਟਰ ਦਿਵਸ ਵਾਲੇ ਦਿਨ ਫ਼ੋਟੋ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਦੇ ਵਿੱਚ ਤਾਇਨਾਤ ਸਮੁੱਚੇ ਬੀ.ਐਲ.ਓਜ ਵੱਲੋਂ ਆਪੋ ਆਪਣੇ ਪੋਲਿੰਗ ਸਟੇਸ਼ਨ ਤੇ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡ ਕੇ ਅਤੇ ਸੋਂਹ ਚੁਕਵਾ ਕੇ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਵੇਂ ਬਣੇ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਈ.ਆਰ.ਓ, ਬੀ.ਐਲ.ਓ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵੋਟਰ ਜਾਗਰੂਕਤਾ ਸਬੰਧੀ ਸਕੂਲਾਂ/ ਕਾਲਜਾਂ/ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਆਦਿ ਦੇ ਮੁਕਬਾਲੇ ਕਰਵਾਏ ਜਾਣਗੇ।

नगर निगम मेयर चन्नी के वो पल, जब अपनी मां को याद कर, वे भावुक हो गए !!

मोगा 22 जनवरी (मुनीश जिन्दल) ” माँ “। दोस्तों ‘मां’ शब्द लिखने में जितना छोटा है, इसकी व्याख्या, उतनी ही अधिक कठिन व लम्बी है। अगर हम ‘मां’ शब्द की व्याख्या करने का प्रयास करें, तो शायद हमारा शब्दकोश ही कम पड़ जाएगा। या दूसरे शब्दों में हम ये कह सकते हैं कि ‘मां’ शब्द की व्याख्या करना, इंसान के लिए तो संभव नहीं है। किसी भी व्यक्ति का, उसके जन्म से पूर्व ही, उसकी मां से लगाव शुरू हो जाता है। इसके बाद उसका जन्म और फिर शुरू होता है उस मां द्वारा अपने उस अंश को रूप देने का कार्य। जिसमें वो मां अपना सब कुछ गंवा कर भी, अपनी औलाद को बेहतरीन जीवन व अच्छे संस्कार देने को प्रयासरत्त रहती है। और मैं कहूंगा कि आज के इस कलयुग में उन व्यक्तियों को, उन पुत्रों को भी सलाम है, जो अपनी मां को कदापि नहीं भूलते।  आज हम विशेष तौर पर बात कर रहे हैं नगर निगम के मेयर बलजीत चन्नी की। आज हम बात कर रहे हैं, नगर निगम के मेयर बलजीत चन्नी के उन लम्हों की, जब ‘मोगा टुडे न्यूज़’ से एक खास बातचीत के दौरान, वे हमारे सवालों के जवाब देते देते, अपने बचपन में चले गए। जहां बचपन में वे अपनी मां के साथ बिताए समय को याद करते हुए भावुक हो गए। उनकी आंखें नम हो गई व आवाज भारी हो गई।  BALJIT CHANNI, MAYOR, MUNICIPAL CORPORATION, MOGA

ਬੈਂਗਲੋਰ ਦੀ ਕੰਪਨੀ ਵੱਲੋਂ 50 ਅਸਾਮੀਆਂ ਲਈ ਪਲੇਸਮੈਂਟ ਕੈਂਪ ਮੋਗਾ ਵਿੱਚ ! ਜਾਣੋ ਯੋਗਤਾ ……………

ਮੋਗਾ 22 ਜਨਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ 23 ਜਨਵਰੀ 2025 ਦਿਨ ਵੀਰਵਾਰ ਨੂੰ ਰਾਕਸਾ ਸਿਕਊਰਟੀ ਸਰਵਿਸਿਸਿ, ਬੈਂਗਲੋਰ ਵੱਲੋਂ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਹਾਜ਼ਰ ਹੋਣ ਵਾਲੀ ਕੰਪਨੀ ਵੱਲੋਂ ਸਿਕਊਰਟੀ ਗਾਰਡ ਦੀਆਂ 50 ਅਸਾਮੀਆਂ ਸਬੰਧੀ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 10:30 ਵਜੇ ਤੋਂ 01:00 ਵਜੇ ਤੱਕ ਦਾ ਹੋਵੇਗਾ। MS. DIMPLE THAPAR ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਅਸਾਮੀ ਸਬੰਧੀ ਲੋੜੀਂਦੀ ਯੋਗਤਾ ਦਸਵੀਂ ਪਾਸ, ਉਮਰ 18 ਤੋਂ 35 (ਲੜਕੇ), ਕੱਦ 5 ਫੁੱਟ 6 ਇੰਚ, ਅਤੇ ਲੜਕੀਆਂ ਦੀ ਉਮਰ 20 ਤੋਂ 35 ਸਾਲ, ਕੱਦ: 5 ਫੁੱਟ 2 ਇੰਚ ਹੋਣਾ ਚਾਹੀਦਾ ਹੈ। ਚੋਣ ਕੀਤੇ ਗਏ ਪ੍ਰਾਰਥੀਆਂ ਦੀ 8 ਘੰਟੇ ਦੀ ਡਿਊਟੀ ਹੋਵੇਗੀ ਅਤੇ 16,500 ਤੋਂ 26,000 ਤੋਂ ਵਧੇਰੇ ਪ੍ਰਤੀ ਮਹੀਨਾ ਹੋਵੇਗੀ। ਇਸ ਦੀ ਜਾੱਬ ਲੋਕੇਸ਼ਨ ਪੈਨ ਇੰਡੀਆ (ਏਅਰ ਪੋਰਟ, ਟੋਲ ਪਲਾਜਾ, ਪਾਵਰ ਪਲਾਂਟ, ਵੱਡੀਆਂ ਆਈ.ਟੀ ਕੰਪਨੀਆਂ ਆਦਿ ਵਿੱਚ) ਹੋਵੇਗੀ। ਉਹਨਾਂ ਜਿਲ੍ਹਾ ਮੋਗਾ ਦੇ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ 23 ਜਨਵਰੀ 2025 ਦਿਨ, ਵੀਰਵਾਰ ਨੂੰ ਲਗਾਏ ਜਾਣ ਵਾਲੇ ਕੈਂਪ ਵਿੱਚ ਆਪਣੀ ਵਿਦਿਅਕ ਯੋਗਤਾ ਅਤੇ ਹੋਰ ਜ਼ਰਰੀ ਦਸਤਾਵੇਜ਼ ਆਦਿ ਲੈਕੇ ਵੱਧ ਤੋਂ ਵੱਧ ਪ੍ਰਾਰਥੀ ਭਾਗ ਲੈਣ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 6239266860 ਤੇ ਸੰਪਰਕ ਕੀਤਾ ਜਾ ਸਕਦਾ ਹੈ।

बधाई ! मोगा के गांव की सरपंच दिल्ली के गणतंत्र दिवस समारोह में बतौर विशेष अतिथि होंगी शामिल !!

अच्छा काम करने वाले व्यक्ति/ समूह/ संगठन राज्य/ राष्ट्रीय स्तर पर होंगे सम्मानित – DC मोगा, 21 जनवरी (मुनीश जिन्दल) ग्राम पंचायत जल सप्लाई कमेटी की चेयरपर्सन एवं गांव चुगावां की सरपंच नरिंदर कौर द्वारा अपने गांव के लिए की जा रही उत्कृष्ट सेवाओं को देखते हुए जल सप्लाई एवं सेनिटेशन विभाग ने उन्हें 26 जनवरी को गणतंत्र दिवस के अवसर पर राजधानी दिल्ली में आयोजित होने वाले राष्ट्रीय समारोह में बतौर उन्हें विशेष अतिथि शामिल होने के लिए चुना है। यह जानकारी विभाग के कार्यकारी इंजीनियर आदर्श निर्मल ने दी। उन्होंने बताया कि नरिंदर कौर के नेतृत्व में समिति जल आपूर्ति एवं स्वच्छता विभाग के सहयोग से गांव चुगावां में जल आपूर्ति योजना बहुत अच्छे ढंग से चल रही है। उन्होंने बताया कि गांव में करीब 497 घर हैं और आबादी करीब 2,700 है। गांव में 3 आंगनवाड़ी केंद्र और 2 सरकारी स्कूल भी हैं। उन्होंने कहा कि नरिंदर कौर, ग्राम पंचायत जल सप्लाई की अध्यक्ष और गांव की सरपंच होने के नाते अथक प्रयास करती हैं ताकि आम लोगों को किसी भी समस्या का सामना न करना पड़े। गांव के जलघर को सुंदर रूप देने के लिए उन्होंने जलघर के ऊपर एक सुंदर पार्क बनाया है। इस पार्क में पूरे गांव के लोग घूमने के लिए आते हैं और उन्होंने गांव के सभी घरों के सामने एक नेम प्लेट भी लगाई है जिस पर घर के मुखिया का नाम और वाटर सप्लाई कनेक्शन नंबर लिखा हुआ है। उन्होंने कहा कि जलापूर्ति योजना के सुचारू संचालन को सुनिश्चित करने के लिए समिति की मासिक बैठक भी आयोजित की जाती है। डिप्टी कमिश्नर विशेष सारंगल ने नरिंदर कौर के निर्वाचन पर प्रसन्नता व्यक्त की तथा जिला निवासियों को व्यक्तिगत रूप से या समूह के रूप में अपने तथा लोगों के जीवन स्तर को सुधारने के लिए आगे आने का निमंत्रण दिया। जिला प्रशासन द्वारा उनके योगदान को उचित सम्मान दिया जाएगा। डिप्टी कमिश्नर ने कहा कि उनका प्रयास रहेगा कि भविष्य में भी अच्छे कार्य करने वाले व्यक्तियों, समूहों या संस्थाओं को उनकी विशेष उपलब्धियों के लिए राज्य व राष्ट्रीय स्तर पर सम्मानित किया जाए। डिप्टी कमिश्नर विशेष सारंगल ने कहा, “नरिंदर कौर के समर्पण और नेतृत्व ने चुगावां गांव के निवासियों के जीवन पर महत्वपूर्ण प्रभाव डाला है। स्वच्छ पेयजल उपलब्ध कराने और गांव के बुनियादी ढांचे को बेहतर बनाने के उनके प्रयास वास्तव में सराहनीय हैं।” हमें गर्व है कि वह जिला मोगा के चुगावां गांव की निवासी हैं। दिल्ली में गणतंत्र दिवस समारोह में मोगा जिले का प्रतिनिधित्व करेंगे।” उन्होंने सरपंच नरिंदर कौर और उनकी टीम को बधाई दी तथा उनके उज्ज्वल भविष्य की कामना की। इस अवसर पर चेयरपर्सन एवं सरपंच नरिंदर कौर ने डिप्टी कमिश्नर विशेष सारंगल तथा जल सप्लाई एवं सेनिटेशन विभाग का धन्यवाद करते हुए कहा कि वह आभारी हैं कि उन्हें 26 जनवरी को भारत की राजधानी दिल्ली में गणतंत्र दिवस समारोह में भाग लेने के लिए चुना गया है। 

ਸਰਪੰਚਾਂ ਤੇ ਗ੍ਰਾਮ ਸਕੱਤਰਾਂ ਨੂੰ ਵਰਕਸ਼ਾਪ ਰਾਹੀਂ ਮਹੱਤਵਪੂਰਨ ਜਾਣਕਾਰੀ ਕਰਵਾਈ ਗਈ ਮੁਹਈਆ !!

ਮੋਗਾ 21 ਜਨਵਰੀ (ਰਿੱਕੀ ਆਨੰਦ) : ਸੂਬਾਈ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਸੰਸਥਾਨ ਅਤੇ ਪੀਰਾਮਲ ਫਾਊਂਡੇਸ਼ਨ ਮੋਗਾ ਦੇ ਸਾਂਝੇ ਉਪਰਾਲੇ ਤਹਿਤ ਸਰਪੰਚਾਂ ਅਤੇ ਗ੍ਰਾਮ ਸਕੱਤਰਾਂ ਲਈ ਮੋਗਾ ਜ਼ਿਲ੍ਹੇ ਵਿੱਚ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਅਗਵਾਈ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ (ਐਨ.ਆਈ.ਆਰ.ਡੀ.ਪੀ.ਆਰ.) ਦੇ ਸੀਨੀਅਰ ਸਲਾਹਕਾਰ ਪੰਥਦੀਪ ਸਿੰਘ ਨੇ ਕੀਤੀ। ਵਰਕਸ਼ਾਪ ਵਿੱਚ ਮੋਗਾ ਜ਼ਿਲ੍ਹੇ ਦੇ 40 ਸਰਪੰਚ ਅਤੇ 25 ਸਕੱਤਰ ਹਾਜ਼ਰ ਸਨ। ਵਰਕਸ਼ਾਪ ਦੌਰਾਨ ਪੰਥਦੀਪ ਸਿੰਘ ਨੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.) ਦੀ ਮਹੱਤਤਾ, ਸਰੋਤ ਪ੍ਰਵਾਹ, ਪਿੰਡ ਦੀ ਆਮਦਨ-ਖਰਚ ਦੀ ਬਣਤਰ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਦਾ ਉਦਘਾਟਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਨਿਹਾਲ ਸਿੰਘ ਵਾਲਾ, ਰੁਪਿੰਦਰ ਕੌਰ ਨੇ ਕੀਤਾ। ਉਨ੍ਹਾਂ ਜੀ.ਪੀ.ਡੀ.ਪੀ. ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪੰਥਦੀਪ ਸਿੰਘ ਦਾ ਸਵਾਗਤ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾ.ਸੰਜੇ ਪਵਾਰ ਨੇ ਸਿਹਤ ਸੇਵਾਵਾਂ ਰਾਹੀਂ ਪਿੰਡਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਬੀਡੀਪੀਓ ਰੁਪਿੰਦਰ ਕੌਰ, ਪਰਵਿੰਦਰ ਸਿੰਘ ਸੁਪਰਡੈਂਟ ਨੇ ਪੰਥਦੀਪ ਸਿੰਘ ਅਤੇ ਪੀਰਾਮਲ ਫਾਊਂਡੇਸ਼ਨ ਦੀ ਟੀਮ ਨੂੰ ਸਨਮਾਨਿਤ ਕੀਤਾ, ਜੋ ਕਿ ਮਾਡਲ ਜੀਪੀਡੀਪੀ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਡੀਪੀਐਮ) ਨੀਰਜ ਸਿੰਗਲਾ, ਜੂਨੀਅਰ ਇੰਜਨੀਅਰ ਰਾਜੇਸ਼, ਜ਼ਿਲ੍ਹਾ ਵਿਕਾਸ ਫੈਲੋ (ਡੀਡੀਐਫ) ਅਨੁਰਾਗ, ਐਸਪੀਰੇਸ਼ਨਲ ਬਲਾਕ ਫੈਲੋ (ਏਬੀਐਫ) ਗੁਰਜੀਤ, ਪ੍ਰੋਗਰਾਮ ਲੀਡ ਵਿਕਾਸ ਅਤੇ ਨੇਹਾ, ਗਾਂਧੀ ਫੈਲੋ ਰਿਸ਼ਵ, ਛਗਨ, ਸਾਕਸ਼ੀ, ਕਰੁਣਾ ਫੈਲੋ ਹਾਜ਼ਰ ਸਨ। ਸਿਮਤਾ ਅਤੇ ਵੀਰਪਾਲ ਮੌਜੂਦ ਰਹੇ।

ਪੰਜਾਬ ਸਰਕਾਰ ਦੀ ਮਾ_ਰੂ ਨੀਤੀਆਂ ਖਿਲਾਫ, ਇਹ ਜੱਥੇਬੰਦੀ ਕਰਨ ਜਾ ਰਹੀ ਭੁੱਖ ਹੜਤਾਲ !!

ਮੋਗਾ 21 ਜਨਵਰੀ (ਗਿਆਨ ਸਿੰਘ) ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਕੰਪਿਊਟਰ ਅਧਿਆਪਕਾਂ ਦੀ ਹਮਾਇਤ ਵਿੱਚ 27 ਫਰਵਰੀ ਨੂੰ ਪੰਜਾਬ ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਤੋਂ ਇੱਕ 51 ਪੈਨਸ਼ਨਰਾਂ ਦਾ ਜੱਥਾ ਬੱਸ ਰਾਹੀਂ ਸੰਗਰੂਰ ਪਹੁੰਚੇਗਾ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਜਿਲ੍ਹਾ ਮੋਗਾ ਦੇ ਪ੍ਰਧਾਨ ਸੁਖਮੰਦਰ ਸਿੰਘ, ਜਿਲ੍ਹਾ ਸਕੱਤਰ ਸਰਬਜੀਤ ਦਾਉਧਰ, ਸਬ ਡਵੀਜਨਾਂ ਦੇ ਪ੍ਰਧਾਨ ਸਕੱਤਰਾਂ ਬਿੱਕਰ ਸਿੰਘ ਮਾਛੀਕੇ, ਗੁਰਜੰਟ ਸਿੰਘ ਸੰਘਾ, ਜੋਰਾਵਰ ਸਿੰਘ ਬੱਧਨੀ ਕਲਾਂ, ਗੁਰਦੇਵ ਸਿੰਘ ਚੜਿੱਕ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ। ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਦੇ ਪੈਨਸ਼ਨਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਸਿਵਲ ਸਰਵਿਸਜ ਨਿਯਮਾਂ ਅਨੁਸਾਰ ਤਨਖਾਹਾਂ ਭੱਤੇ ਦੇਣ ਦੀ ਮੰਗ ਦੀ ਹਮਾਇਤ ਵਿੱਚ ਸੰਗਰੂਰ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਮਿਲ ਸਕੇ। ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ, ਸੇਵਾਮੁਕਤ ਡੀ.ਪੀ.ਆਰ.ਓ ਨੇ ਦੱਸਿਆ ਕਿ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਸੰਘਰਸ਼ਾਂ ਦੇ ਰਾਹ ਪਿਆ ਹੋਇਆ ਹੈ। ਪਰ ਮਾਨ ਸਰਕਾਰ ਦਾ ਰਵੱਈਆਂ ਮੁਲਾਜਮਾਂ/ ਪੈਨਸ਼ਨਰਾਂ ਦੇ ਜਖਮਾਂ ਤੇ ਲੂਣ ਛਿੜਕ ਰਿਹਾ ਹੈ ਅਤੇ ਹੱਕ ਮੰਗਦੇ ਲੋਕਾਂ ਨੂੰ ਅੱਥਰੂ ਗੈਸ, ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਸ ਕਰਕੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਨੇ ਲੁਧਿਆਣਾ ਵਿਖੇ ਮੀਟਿੰਗ ਕਰਕੇ 30 ਜਨਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਨ, 8 ਫਰਵਰੀ ਤੋਂ 20 ਫਰਵਰੀ ਦੇ ਦੌਰਾਨ ਐਮ.ਐਲ.ਏਜ ਨੂੰ ਮੰਗ ਪੱਤਰ ਦੇਣ ਅਤੇ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਵੱਖੋ ਵੱਖਰੇ ਤਬਕਿਆਂ ਵੱਲੋਂ ਮੋਹਾਲੀ ਵਿਖੇ ਧਰਨਾ ਰੈਲੀ ਅਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ।  ਜਿਸ ਅਨੁਸਾਰ ਪਹਿਲੇ ਦਿਨ ਕੇਵਲ ਪੈਨਸ਼ਨਰਾਂ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਉਭਾਰਿਆ ਜਾਵੇਗਾ। ਦੂਸਰੇ, ਤੀਸਰੇ ਅਤੇ ਚੌਥੇ ਦਿਨ, ਦੂਜੇ ਤਬਕਿਆਂ ਦੀਆਂ ਭੱਖਦੀਆਂ ਮੰਗਾਂ ਤੇ ਧਰਨਾ ਰੈਲੀ ਅਤੇ ਮਾਰਚ ਕੀਤੇ ਜਾਣਗੇ। ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਮੋਗਾ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਅਤੇ ਜਿਲ੍ਹਾ ਪੱਧਰ ਤੇ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਨੂੰ 7 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ। ਗਿਆਰਾਂ ਗਿਆਰਾਂ ਪੈਨਸ਼ਨਰਾਂ ਵੱਲੋਂ ਭੁੱਖ ਹੜਤਾਲ ਰੱਖਣ, ਉਪਰੰਤ ਰੈਲੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਅਤੇ ਮੋਹਾਲੀ ਗੁਰਦਵਾਰਾ ਅੰਬ ਸਾਹਿਬ ਨੇੜੇ ਕੀਤੀ ਜਾਣ ਵਾਲੀ ਰੈਲੀ ਦਾ ਨੋਟਿਸ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜਣ। ਇਸ ਮੌਕੇ ਚਮਕੌਰ ਸਿੰਘ ਸਰਾਂ, ਨਾਇਬ ਸਿੰਘ, ਮਨਜੀਤ ਸਿੰਘ, ਬਲੌਰ ਸਿੰਘ, ਸੁਖਦੇਵ ਸਿੰਘ, ਅਮਰ ਜੀਤ ਮਾਣੂਕੇ, ਇੰਦਰ ਜੀਤ ਸਿੰਘ ਮੋਗਾ, ਪ੍ਰੀਤਮ ਸਿੰਘ ਕੈਂਥ, ਭੁਪਿੰਦਰ ਸਿੰਘ, ਸਮਸ਼ੇਰ ਸਿੰਘ, ਜੀਵਨ ਸਿੰਘ, ਕੇਹਰ ਸਿੰਘ, ਰਾਮ ਨਾਥ, ਮੇਹਰ ਸਿੰਘ ਆਦਿ ਆਗੂ ਹਾਜ਼ਰ ਸਨ।

मुख्यमंत्री भगवंत सिंह मान 19 जनवरी, रविवार को मोगा में !!

मोगा 18 जनवरी (मुनीश जिन्दल) पंजाब के मुख्यमंत्री भगवंत सिंह मान रविवार, 19 जनवरी को मोगा पहुंच रहे हैं। आधिकारिक सूत्रों से मिली जानकारी के अनुसार, हेलीकॉप्टर से मोगा पहुंचने के बाद सबसे पहले मुख्यमंत्री, जिला सचिवालय, डीसी कॉम्प्लेक्स बिल्डिंग की होने वाली दो मंजिला नई एक्सटेंशन की शुरुआत करवाएंगे। जिसके पश्चात वे एक निजी कॉलेज में एक अन्य समागम की अध्यक्षता करेंगे।  हालांकि खबर लिखे जाने तक, आधिकारिक रूप से मीडिया कर्मियों को मुख्यमंत्री भगवंत सिंह मान का कोई प्रोग्राम नहीं दिया गया है। लेकिन राजनीतिक सूत्रों से उपरोक्त जानकारी मिली है। 

ਮੋਗਾ ਦੇ 7000 ਤੋਂ ਵਧੇਰੇ ਵੋਟਰ, ਇਸ ਮੁਕਾਬਲੇ ਵਿੱਚ ਲੈਣਗੇ ਹਿੱਸਾ !!

19 ਜਨਵਰੀ ਨੂੰ ਆਨਲਾਈਨ ਮੋਡ ਨਾਲ ਹੋਵੇਗਾ ਇਹ ਮੁਕਾਬਲਾ : ਵਧੀਕ ਜ਼ਿਲ੍ਹਾ ਚੋਣ ਅਫ਼ਸਰ ! ਮੋਗਾ 17 ਜਨਵਰੀ (ਮੁਨੀਸ਼ ਜਿੰਦਲ) : ਲੋਕਤੰਤਰ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਸੰਵਿਧਾਨਕ ਹੱਕ, ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ‘ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ‘ਪੰਜਾਬ ਇਲੈਕਸ਼ਨ ਕੁਇੱਜ਼ 2025’ ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਮੋਗਾ ਦੇ 7000 ਤੋਂ ਵਧੇਰੇ ਵੋਟਰਾਂ ਨੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕੀਤਾ ਹੈ। ਜਿਸ ਵਿੱਚ 3800 ਤੋਂ ਵਧੇਰੇ ਮਰਦ ਵੋਟਰ ਅਤੇ 3200 ਤੋਂ ਵਧੇਰੇ ਔਰਤ ਵੋਟਰ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਾਰੂਮਿਤਾ ਨੇ ਦੱਸਿਆ ਕਿ ਆਨਲਾਈਨ ਇਲੈਕਸ਼ਨ ਕੁਇੱਜ਼ ਮੁਕਾਬਲੇ ਤੋਂ ਬਾਅਦ ਸੂਬਾ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਆਨਲਾਈਨ ਮੁਕਾਬਲੇ ਤਹਿਤ ਜ਼ਿਲ੍ਹਾ ਪੱਧਰ ’ਤੇ ਜੇਤੂਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਫਾਈਨਲ ਆਫ਼ਲਾਈਨ ਮੁਕਾਬਲਾ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਰਾਜ ਪੱਧਰੀ ਮੁਕਾਬਲਿਆਂ ਦੇ ਸੂਬਾ ਪੱਧਰ ‘ਤੇ ਜੇਤੂਆਂ ਨੂੰ ਪਹਿਲਾ ਇਨਾਮ, ਵਿੰਡੋਂ ਲੈਪਟਾਪ, ਦੂਜਾ ਇਨਾਮ, ਐਂਡਰੋਇਡ ਟੈਬਲੇਟ ਅਤੇ ਤੀਜਾ ਇਨਾਮ ਸਮਾਰਟ ਵਾਚ ਦੇ ਕੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰਗੰਲ ਦੇ ਹੁਕਮਾਂ ਤਹਿਤ ਇਹਨਾਂ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਅਤੇ ਹੋਰ ਹਰੇਕ ਵਰਗ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ ਸੀ। ਤਾਂ ਕਿ ਵੱਧ ਤੋਂ ਵੱਧ ਵੋਟਰ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਸੰਵਿਧਾਨ ਪ੍ਰਤੀ, ਆਪਣੀ ਵੋਟ ਪ੍ਰਤੀ ਅਤੇ ਲੋਕਤੰਤਰ ਪ੍ਰਣਾਲੀ ਤੋਂ ਜਾਣੂੰ ਹੋ ਸਕਣ। ADC ਚਾਰੂਮਿਤਾ ਨੇ ਦੱਸਿਆ ਕਿ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਅਤੇ ਲੋਕਤੰਤਰ ਪ੍ਰਤੀ ਜਾਗਰੂਕ ਕਰਨ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿੱਚ ਮੋਗਾ ਦੇ ਵੋਟਰਾਂ ਨੇ ਦਿਲਚਸਪੀ ਦਿਖਾਈ ਹੈ। ਉਹਨਾਂ ਰਜਿਸਟਰਡ ਵੋਟਰਾਂ ਨੂੰ ਇਹਨਾਂ ਕੁਇੱਜ ਮੁਕਾਬਲਿਆਂ ਵਿੱਚੋਂ ਚੰਗੇ ਅੰਕ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

26 ਜਨਵਰੀ ਨੂੰ ਕੈਬਨਿਟ ਮੰਤਰੀ, ਡਾ. ਬਲਬੀਰ ਸਿੰਘ ਲਹਿਰਾਉਣਗੇ ਕੌਮੀ ਤਿਰੰਗਾ !!

24 ਜਨਵਰੀ ਨੂੰ ਹੋਵੇਗੀ ਫੁੱਲ ਡਰੈੱਸ ਰਿਹਰਸਲ: ADC ਚਾਰੂਮਿਤਾ ! ਮੋਗਾ, 17 ਜਨਵਰੀ (ਮੁਨੀਸ਼ ਜਿੰਦਲ) 26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਹਰ ਸਾਲ ਦੀ ਤਰ੍ਹਾਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਅਤੇ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਕੌਮੀ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਦਿਹਾੜੇ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਤਿਆਰੀਆਂ ਸੰਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਕੀਤੀ ਗਈ।ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਸਮਾਗਮ ਨੂੰ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਜਿੱਥੇ ਮੁੱਖ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਦੇ ਨਾਲ ਨਾਲ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਵੇਗਾ। ਉਥੇ ਹੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਰੰਗਾਰੰਗ ਪ੍ਰੋਗਰਾਮ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਸਵੇਰੇ 9.58 ਮਿੰਟ ‘ਤੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਵੇਗਾ। ਗਣਤੰਤਰ ਦਿਵਸ ਮਨਾਉਣ ਸੰਬੰਧੀ ਮੀਟਿੰਗ ਵਿੱਚ ਮੌਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ ਕਰਮਚਾਰੀ। (ਫੋਟੋ: ਡੈਸਕ) ਸਮਾਗਮ ਤੋਂ ਪਹਿਲਾਂ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ। ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਸਮਾਗਮ ਦੋ ਰਾਸ਼ਟਰੀ ਸਮਾਗਮ ਹੁੰਦੇ ਹਨ, ਜਿਨ੍ਹਾਂ ਨੂੰ ਹਰੇਕ ਦੇਸ਼ ਵਾਸੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਉਹਨਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵਧ ਚੜ੍ਹ ਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ।  ਮੀਟਿੰਗ ਵਿੱਚ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ, ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।

वार्ड नंबर 9 व रब्ब नगर में, विधायक अमनदीप ने 57 लाख रुपए के काम करवाए शुरू !!

विधायक डॉ अमनदीप, पार्षद सरबजीत कौर रोडे का मुहं मीठा करवाते हुए। (फोटो: डैस्क) मोगा, 17 जनवरी (मुनीश जिन्दल) : वार्ड नंबर-9, शहीद भगत सिंह नगर में पार्षद सरबजीत कौर रोडे की अगुवाई में 48 लाख रुपए तथा रब्ब नगर में 9 लाख रुपए की लागत से इंटरलाकिंग टाइलें लगाने का कार्य विधायक डा. अमनदीप कौर अरोड़ा द्वारा शुरू करवाया गया। इस मौके पर मार्केट कमेटी के चेयरमैन हरजिंदर सिंह रोडे, पार्षद सरबजीत कौर रोडे, पार्षद अरविंदर सिंह हैप्पी कानपुरिया के अलावा वार्ड निवासी मौजूद थे। इससे पहले विधायक डा. अमनदीप का वार्ड में पहुंचने पर वार्ड पार्षद व निवासियों द्वारा जहां गर्म जोशी से स्वागत किया गया, वहीं विकास कार्यों की शुरूआात करवाने के लिए उनका धन्यवाद किया। इस मौके पर विधायक डा. अमनदीप ने कहा कि उनका मुख्य मकसद अपने हलके का सर्वपक्षीय विकास करना है। उन्होंने कहा कि पंजाब की भगवंत मान सरकार से ग्रांट लाकर मोगा शहर के विकास कार्य युद्ध स्तर पर जारी हैं तथा विकास कार्यों में किसी प्रकार की कोताही बर्दाश्त नहीं की जाएगी। उन्होंने कहा कि अगर किसी वार्ड निवासी को किसी भी प्रकार की समस्या का सामना करना पड़ रहा है, तो वो उनके ध्यान में लाए। ताकि उस समस्या का पहल के आधार पर हल किया जा सके। उन्होंने वार्ड निवासियों का दिए मान सम्मान के लिए उनका धन्यवाद किया।
error: Content is protected !!