logo

General

ਨਰੇਗਾ ਮੁਲਾਜਮਾਂ ਨੇ ਪੰਜਾਬ ਸਰਕਾਰ ਦੀ ਅਣਦੇਖੀ ਦੇ ਚਲਦਿਆਂ, ਸਾੜੀ ਸਰਕਾਰੀ ਵਾਅਦਿਆਂ ਦੀ ਪੰਡ !!

ਮੋਗਾ 12 ਮਾਰਚ (ਮੁਨੀਸ਼ ਜਿੰਦਲ) ਪਿਛਲੇ 16 ਸਾਲਾਂ ਤੋਂ ਕੱਚੀ ਨੌਕਰੀ ਦਾ ਸੰਤਾਪ ਭੋਗ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਲਗਾਤਾਰ ਤੇਜ਼ ਕੀਤਾ ਜਾ ਰਿਹਾ ਹੈ। ਬੁਧਵਾਰ ਨੂੰ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਨਰੇਗਾ ਮੁਲਾਜ਼ਮਾਂ ਦਾ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਅਤੇ ਮੇਟਾਂ ਵੱਲੋਂ ਵੀ ਡਟ ਕੇ ਸਾਥ ਦਿੱਤਾ ਗਿਆ। ਇਸ ਮੌਕੇ ਤੇ ਮੁਲਾਜਮਾਂ ਨੇ ਇਕੱਠਿਆਂ ਹੋਕੇ ਰੋਸ਼ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੰਡ ਸਿਰ ਤੇ ਚੁੱਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸਤੋਂ ਬਾਦ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ, ਹਰਜਿੰਦਰ ਸਿੰਘ ਨੇ ਕਿਹਾ ਕਿ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਜਦੋਂ ਕੋਈ ਵੀ ਇਨਸਾਨ ਮਿਹਨਤ ਕਰਕੇ ਕੁੱਝ ਬਣ ਸਕਦਾ ਹੈ, ਉਹ ਸਮਾਂ ਸਾਡਾ ਨਰੇਗਾ ਲੇਖੇ ਲੱਗ ਚੁੱਕਾ ਹੈ। ਸਮੇਂ ਸਮੇਂ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਅਸੀਂ ਪੰਜਾਬ ਵਿੱਚ ਵੇਖ ਲਈਆਂ ਹਨ। ਹਰ ਪਾਰਟੀ ਦੀ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨੂੰ ਦੱਬ ਕੇ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਹੈ।  ਪਿਛਲੀਆਂ ਸਰਕਾਰਾਂ ਵੱਲੋਂ ਵੀ ਆਪਣੇ ਕਾਰਜਕਾਲ ਦੇ ਆਖ਼ਰੀ ਮੌਕੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਬਣਾਉਣ ਦਾ ਦੱਬ ਕੇ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਪਰ ਕਿਸੇ ਵੀ ਸਰਕਾਰ ਦੀ ਪਾਲਿਸੀ ਨੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਵਾਇਆ। ਮੌਜੂਦਾ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਗ ਅਲਾਪਿਆ ਜਾ ਰਿਹਾ ਹੈ। ਸਰਕਾਰ ਵੱਲੋਂ ਪਾਲਿਸੀ ਵੀ ਬਣਾਈ ਗਈ। ਨਰੇਗਾ ਮੁਲਾਜ਼ਮਾਂ ਨੂੰ ਪਾਲਿਸੀ ਅਧੀਨ ਲਿਆ ਕੇ ਪੱਕੇ ਕਰਨ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਵੀ ਚੁੱਕੀ ਹੈ। ਪ੍ਰੋਸੋਨਲ ਵਿਭਾਗ ਅਤੇ ਵਿੱਤ ਵਿਭਾਗ ਦੀਆਂ ਲੋੜੀਂਦੀ ਮਨਜ਼ੂਰੀਆਂ ਪੰਚਾਇਤ ਵਿਭਾਗ ਨੂੰ ਭੇਜੀਆਂ ਜਾ ਚੁੱਕੀਆਂ ਹਨ। ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਦੇਣ ਦੇ ਵੀ ਹੁਕਮ ਜਾਰੀ ਹੋ ਚੁੱਕੇ ਹਨ ਪ੍ਰੰਤੂ ਇੱਕ ਸਾਲ ਦਾ ਸਮਾਂ ਲੰਘ ਚੁੱਕਾ ਹੈ। ਵਿਭਾਗ ਵੱਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ। ਦੂਜੇ ਪਾਸੇ ਨਿੱਤ ਦਿਨ ਨਰੇਗਾ ਮੁਲਾਜ਼ਮਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਟਾਰਗੇਟ ਦਿੱਤੇ ਜਾ ਰਹੇ ਹਨ। ਜੋ ਦੋ ਦੋ ਸਾਲ ਲਈ ਉਧਾਰ ਮਟੀਰੀਅਲ ਚੁੱਕ ਕੇ ਕਰਵਾਉਣੇ ਪੈ ਰਹੇ ਹਨ।  DC ਸਾਗਰ ਸੇਤੀਆ ਨੂੰ ਮੰਗ ਪੱਤਰ ਦਿੰਦੇ ਜੱਥੇਬੰਦੀ ਦੇ ਆਗੂ। ਜਿਲਾ ਪ੍ਰਧਾਨ ਹਰਜਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਹਾਲਾਂਕਿ ਸਰਕਾਰ ਦੇ ਨਾ ਤਾਂ ਖਜ਼ਾਨੇ ਤੇ ਕੋਈ ਵਾਧੂ ਬੋਝ ਪੈਂਦਾ ਹੈ ਨਾ ਹੀ ਸਰਕਾਰ ਇਸ ਪਾਲਿਸੀ ਰਾਹੀਂ ਪੂਰੀ ਤਰ੍ਹਾਂ ਪੱਕੇ ਹੀ ਕਰ ਰਹੀ ਹੈ। ਸਿਰਫ਼ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੱਕ ਨੌਕਰੀ ਸੁਰੱਖਿਆ ਹੀ ਮਿਲੇਗੀ। ਫਿਰ ਵੀ ਵਿਭਾਗ ਦੀ ਅਫ਼ਸਰਸ਼ਾਹੀ ਦੀ ਨਲਾਇਕੀ ਅਤੇ ਸਰਕਾਰ ਦੀ ਅਣਦੇਖੀ ਕਾਰਨ ਮੁਲਾਜ਼ਮਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈਕੇ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਵਿਭਾਗ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਵੀ ਕਈ ਵਾਰ ਮਿਲ ਕੇ ਮਸਲੇ ਦਾ ਹੱਲ ਕਰਨ ਦੀ ਬੇਨਤੀ ਕਰ ਚੁੱਕੇ ਹਾਂ ਪ੍ਰੰਤੂ ਉਨ੍ਹਾਂ ਵੱਲੋਂ ਮੀਟਿੰਗ ਲਈ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਰੋਸ਼ ਵਜੋਂ 5 ਮਾਰਚ ਤੋਂ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਠੱਪ ਪਏ ਹਨ, ਮੁਲਾਜ਼ਮ ਹੜਤਾਲ ਤੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਇਸ ਮਸਲੇ ਵਿੱਚ ਦਖਲ ਦੇਣ ਅਤੇ ਮੁਲਾਜ਼ਮਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਜਾਂ ਵਿਭਾਗ ਨੇ ਅਣਗੌਲਿਆਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਜੱਥੇਬੰਦੀ ਵੱਲੋਂ ਸਰਕਾਰ ਨੂੰ ਆਵਦਾ ਮੰਗ ਪੱਤਰ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।    ਇਸ ਮੌਕੇ ਤੇ ਬਲਾਕ ਪ੍ਰਧਾਨ ਗੁਰਦੀਪਸਿੰਘ, ਮੋਗਾ 1 ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਲਖਵੀਰ ਸਿੰਘ ਮੀਤ ਪ੍ਰਧਾਨ ਮੋਗਾ, ਮਹਾਵੀਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।

चुनाव प्रक्रिया को मजबूत करने के लिए पार्टी प्रधान व वरिष्ठ नेता आगे आएं : चुनाव आयोग !!

मोगा, 12 मार्च (मुनीश जिन्दल) भारत के चुनाव आयोग ने सभी राष्ट्रीय और राज्य स्तरीय राजनीतिक पार्टियों से 30 अप्रैल, 2025 तक ई.आर.ओ., डी.ई.ओ. या सी.ई.ओ. स्तर पर अनसुलझे मुद्दों के संबंध में सुझाव मांगे हैं। आज राजनीतिक दलों को जारी किए गए एक पत्र में, आयोग ने स्थापित कानून के अनुसार चुनाव प्रक्रियाओं को और अधिक मजबूत करने के लिए पार्टी प्रधानों और वरिष्ठ सदस्यों के साथ चर्चा का निमंत्रण देते हुए आपसी सहमति से किसी भी दिन और समय का सुझाव देने के लिए कहा है। भारतीय चुनाव आयोग के सम्मेलन के दौरान, मुख्य चुनाव आयुक्त ज्ञानेश कुमार ने सभी राज्यों/ केंद्र शासित प्रदेशों के सी.ई.ओ., डी.ई.ओ. और ई.आर.ओ. को निर्देश दिए थे कि वे राजनीतिक दलों के साथ नियमित रूप से बातचीत करें और बैठकों में प्राप्त किसी भी सुझाव को स्थापित कानूनी ढांचे के तहत कड़ाई से लागू करें तथा 31 मार्च, 2025 तक इस संबंध में कार्यवाही रिपोर्ट आयोग को सौंपें। आयोग ने राजनीतिक दलों से इन निर्देशों का सक्रिय रूप से पालन करने का आग्रह किया है। चुनाव प्रक्रियाओं के सभी पहलुओं को कवर करने वाले संवैधानिक और कानूनी ढांचे के अनुसार, आयोग द्वारा पहचाने गए 28 हितधारकों में से राजनीतिक दल एक प्रमुख हितधारक हैं। आयोग ने राजनीतिक दलों को लिखे अपने पत्र में यह भी उल्लेख किया है कि आयोग द्वारा लोक प्रतिनिधित्व अधिनियम, 1950 और 1951: मतदाता पंजीकरण नियम, 1960: चुनाव प्रक्रिया से संबंधित नियम, 1961: माननीय सुप्रीम कोर्ट के आदेशों और भारतीय चुनाव आयोग द्वारा समय समय पर जारी किए गए निर्देशों, नियम पुस्तिकाओं और मार्गदर्शिकाओं (ई.सी.आई. की वेबसाइट पर उपलब्ध) के अनुसार स्वतंत्र और निष्पक्ष चुनाव सुनिश्चित करने के लिए एक मजबूत और पारदर्शी कानूनी ढांचा स्थापित किया गया है।

31 ਮਾਰਚ ਤੱਕ ਰਾਸ਼ਨ ਕਾਰਡ ਦੀ E KYC ਲਾਜਮੀ, ਨਹੀਂ ਤਾਂ ਹੋ ਸਕਦਾ ਹੈ ਬੰਦ : DC ਸਾਗਰ ਸੇਤੀਆ !!

ਮੋਗਾ, 12 ਮਾਰਚ, (ਮੁਨੀਸ਼ ਜਿੰਦਲ) ਖੁਰਾਕ  ਅਤੇ ਸਿਵਲ ਸਪਲਾਈਜ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ 31 ਮਾਰਚ 2025 ਤੱਕ ਸਤ ਫੀਸਦੀ ਈ ਕੇ.ਵਾਈ.ਸੀ. ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ ਪੋਸ ਮਸੀ਼ਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ ਈ ਕੇ.ਵਾਈ.ਸੀ. ਕੀਤੀ ਜਾ ਰਹੀ ਹੈ, ਲੇਕਿਨ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ ਈ ਕੇ.ਵਾਈ.ਸੀ. ਨਹੀਂ ਕਰਵਾਈ ਜਾ ਰਹੀ। ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ 31 ਮਾਰਚ 2025 ਤੱਕ ਆਪਣੀ ਈ ਕੇ.ਵਾਈ.ਸੀ ਨਹੀਂ ਕਰਵਾਉਂਦੇ, ਉਹਨਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ ਪੋਸ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ E-KYC ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ। ਇਸ ਸਬੰਧ ਵਿੱਚ ਗੀਤਾ ਬਿਸ਼ੰਭੂ, ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਪਲਾਈਜ ਮੋਗਾ ਵੱਲੋਂ ਦੱਸਿਆ ਕਿ ਇਸ ਸਬੰਧੀ ਸਾਰੇ ਸਹਾਇਕ ਖੁਰਾਕ ਅਤੇ ਸਪਲਾਈਜ ਅਫਸਰਾਂ ਅਤੇ ਖੇਤਰੀ ਅਮਲੇ ਨੂੰ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਦੇ ਰਾਜਨੀਤਿਕ ਅਤੇ ਮੋਹਤਵਾਰ ਲੋਕਾਂ, ਪਿੰਡਾਂ ਦੇ ਸਰਪੰਚਾਂ, ਕੌਸਲਰਾਂ ਆਦਿ ਨੂੰ ਇਸ ਸਬੰਧੀ ਜਗਰੂਕ ਕਰਦੇ ਹੋਏ ਲਾਭਪਾਤਰੀਆਂ ਦੀ ਸਤ ਫੀਸਦੀ E-KYC ਕਰਵਾਉਣੀ ਯਕੀਨੀ ਬਣਾਈ ਜਾਵੇ।

ਕਿਦਾਂ ਤੁਸੀਂ ਘਰ ਬੈਠੇ, ਲੈ ਸਕਦੇ ਹੋਂ, ਸਰਕਾਰੀ ਸੇਵਾਵਾਂ ਦਾ ਲਾਹਾ ! DC ਸੇਤੀਆ ਨੇ ਦਿੱਤੀ ਜਾਣਕਾਰੀ !!

ਮੋਗਾ, 11 ਮਾਰਚ (ਮੁਨੀਸ਼ ਜਿੰਦਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੁਰਜੋਰ ਉਪਰਾਲੇ ਕੀਤੇ ਗਏ ਹਨ। ਨਾਗਰਿਕਾਂ ਨੁੰ ਸੁਖਾਵੇਂ ਮਾਹੌਲ ਵਿਚ ਤੇ ਖੱਜਲ ਖੁਆਰੀ ਰਹਿਤ ਸੇਵਾਵਾਂ ਦੇਣ ਲਈ ਪ੍ਰਸ਼ਾਸ਼ਨਿਕ ਵਿਭਾਗ ਲਗਾਤਾਰ ਹੰਭਲੇ ਮਾਰ ਰਹੇ ਹਨ। ਜ਼ਿਲ੍ਹਾ ਮੋਗਾ ਦੇ 13 ਸੇਵਾ ਕੇਂਦਰਾਂ ਸਮੇਤ ਵੱਖ ਵੱਖ ਵਿਭਾਗਾਂ ਵੱਲੋਂ 900 ਤੋਂ ਵਧੇਰੇ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦਿੱਤੀ।  ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਸੇਵਾ ਦਾ ਲਾਹਾ ਹਾਸਲ ਕਰਨ, ਕਿਸੇ ਵੀ ਤਰ੍ਹਾਂ ਦਾ ਸੁਝਾਅ ਅਤੇ ਸ਼ਿਕਾਇਤ ਸਬੰਧੀ ਹੈਲਪਲਾਈਨ ਨੰਬਰ 1100 ’ਤੇ ਕਾਲ ਰਾਹੀਂ ਸੰਪਰਕ ਕੀਤਾ ਜਾ ਸਕਦੈ ਹੈ। ਇਸ ਤੋਂ ਇਲਾਵਾ 98555-01076 ‘ਤੇ ਵਟਸਐਪ ਰਾਹੀਂ ਆਨਲਾਇਨ ਟੋਕਨ ਬੁੱਕ ਕਰਨ ਦੇ ਨਾਲ ਨਾਲ ਅਨੇਕਾ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿਰਜਣ ਦਾ ਮਕਸਦ ਲੋਕਾਂ ਦੀ ਖਜਲ ਖੁਆਰੀ ਨੂੰ ਦੂਰ ਕਰਕੇ ਘਰ ਬੈਠੇ ਹੀ ਸੇਵਾਵਾਂ ਮੁਹੱਈਆ ਕਰਵਾਉਣੀਆਂ ਹਨ। ਇਸ ਤੋਂ ਇਲਾਵਾ 1076 ਡਾਇਲ ਕਰ ਕੇ ਘਰ ਬੈਠੇ ਵੀ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਜਿਲਾ ਮੋਗਾ ਨੂੰ ਮਿਲਿਆ ਨਵਾਂ ਸਿਵਲ ਸਰਜਨ ! ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਸੰਭਾਲਿਆ ਅਹੁਦਾ !!

ਮੋਗਾ 11 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਮੰਗਲਵਾਰ ਨੂੰ ਸਿਵਲ ਸਰਜਨ ਮੋਗਾ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜਵੰਦ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਦੇਖਣ ਦੇ ਲਈ ਅਤੇ ਉਹਨਾਂ ਦੇ ਇਲਾਜ ਦੇ ਲਈ ਡਾਕਟਰ ਸਾਹਿਬਾਨਾਂ ਨੂੰ ਸਲਾਹ ਦਿੱਤੀ ਅਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਲੋਕਾਂ ਨਾਲ ਹਮਦਰਦੀ ਨਾਲ ਵਿਵਹਾਰ ਕਰਨ ਲਈ ਕਿਹਾ।  ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਜਯੋਤੀ, SMO ਡਾ. ਨਿਸ਼ਾ ਗੁਪਤਾ, SMO ਡਾ. ਸੰਜੇ, DHO ਡਾ. ਸੰਦੀਪ ਕੁਮਾਰ, ਡਾ. ਗੌਰਵ ਪ੍ਰੀਤ ਸੋਢੀ, ਜਿਲਾ ਟੀਬੀ ਅਫਸਰ, ਕੁਲਜੀਤ ਸਿੰਘ ਏਸੀਐਫਏ, ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ, ਅੰਮ੍ਰਿਤ ਸ਼ਰਮਾ ਮੀਡੀਆ ਕੋਆਰਡੀਨੇਟਰ, ਵਿਕਾਸ ਕੁਮਾਰ , ਹਰਜਿੰਦਰ ਕੌਰ BEE, ਅਮਨਦੀਪ ਕੌਰ ਸਟੈਨੋ, ਹਰਪ੍ਰੀਤ ਕੌਰ ਸਟੈਨੋ ਆਦਿ ਹਾਜ਼ਿਰ ਸਨ।

ओट क्लीनिक, निजी नशा मुक्ति केंद्रों और पुनर्वास केंद्रों की होगी नियमित जांच : DC सेतिया !!

मोगा, 11 मार्च (मुनीश जिन्दल) पंजाब सरकार द्वारा राज्य से नशों को खत्म करने के उद्देश्य से शुरू किए गए अभियान “नशों के खिलाफ युद्ध” के तहत मंगलवार को डिप्टी कमिश्नर सागर सेतिया ने नार्को कोऑर्डिनेशन सेंटर (एन.सी.ओ.आर.डी.) के तहत जिला स्तरीय कमेटी की बैठक की अध्यक्षता करते हुए जिले में नशों पर रोक लगाने के लिए उठाए गए कदमों की समीक्षा की। इस बैठक में जिला पुलिस प्रमुख अजय गांधी, एस.डी.एम. बाघापुराना बेअंत सिंह, सिवल सृजन डा. प्रदीप महिंद्रा सहित अन्य अधिकारी भी उपस्थित थे। बैठक में मौजूद SSP अजय गांधी व् अन्य अधियकारी। डिप्टी कमिश्नर ने शिक्षा विभाग को निर्देश दिया कि पंजाब को नशा मुक्त राज्य बनाने के लिए स्कूलों और कॉलेजों में नशों के दुष्प्रभावों के बारे में जागरूकता अभियान चलाया जाए। उन्होंने कहा कि युवाओं को नशों के प्रति जागरूक करने के लिए विभिन्न गतिविधियों का आयोजन किया जाना चाहिए। उन्होंने यह भी कहा कि समय समय पर विद्यार्थियों के स्कूल बैग की जांच की जानी चाहिए ताकि यदि किसी छात्र के पास कोई नशीला पदार्थ मिले तो तुरंत उसके माता पिता को सूचित कर उसका उपचार शुरू किया जा सके। उन्होंने स्वास्थ्य विभाग को निर्देश दिए कि नशे के हॉटस्पॉट क्षेत्रों में मेडिकल कैंप लगाए जाएं और नशों के दुष्प्रभावों के बारे में प्रचार किया जाए। इसके साथ ही ओट क्लीनिक और पुनर्वास केंद्रों के बारे में भी जानकारी दी जाए। उन्होंने यह भी कहा कि नशों के खिलाफ इस अभियान को जन आंदोलन में बदलना चाहिए ताकि राज्य से नशों का पूरी तरह से खात्मा हो सके। डिप्टी कमिश्नर ने विभिन्न विभागों के अधिकारियों को निर्देश दिया कि अपने अपने क्षेत्र में नियमित रूप से जागरूकता अभियान चलाएं, जहां सिविल और पुलिस प्रशासन के अधिकारी मिलकर लोगों को नशों के दुष्प्रभावों के बारे में जागरूक करें और स्वस्थ जीवन शैली अपनाने के लिए प्रेरित करें। उन्होंने लोगों से अपील की कि वे नशों से संबंधित कोई भी जानकारी साझा करने के लिए या किसी प्रकार की जानकारी प्राप्त करने के लिए हेल्पलाइन नंबर 9779100200 पर संपर्क करें। यह आश्वासन दिया गया कि फोन करने वाले की पहचान पूरी तरह गोपनीय रखी जाएगी। उन्होंने ड्रग इंस्पेक्टर को यह सुनिश्चित करने के निर्देश दिए कि किसी भी केमिस्ट द्वारा प्रतिबंधित दवाओं की बिक्री न की जाए।

डी.एन मॉडल स्कूल के बैंक खाते पर लगी रोक ! स्टाफ व मैनेजमेंट के लिए, बन सकता है सिरदर्दी !!

मोगा 10 मार्च (मुनीश जिन्दल) डीएन मॉडल सीनियर सेकेंडरी स्कूल, एक बार फिर चर्चा में है। दोस्तों, आपको याद ही होगा कि पिछले सप्ताह, 3 मार्च, दिन सोमवार को डीएन मॉडल स्कूल की मैनेजमेंट का तख्तापलट हुआ था। जो कि शहर में खासी चर्चा का विषय रहा था। लेकिन इस बार चर्चा का विषय कोई मैनेजमेंट का झगड़ा नहीं है। अपितु इस बार चर्चा का विषय, स्कूल की नई मैनेजमेंट द्वारा खोला गया बैंक अकाउंट है। जिसपर कि आरजी तौर पर, बैंक द्वारा रोक लगाई गई है।  साथियों, जब 3 मार्च को आर्य प्रतिनिधि सभा पंजाब (रजिस्टर्ड) के प्रधान सुदर्शन शर्मा के निर्देशन पर नई मैनेजमेंट, पुलिस के सरंक्षण में स्कूल में काबिज हुई थी, तो स्कूल की नई मैनेजमेंट ने कमान हाथ में लेते ही, बिना समय गंवाए, स्थानीय आर्य स्कूल रोड पर स्थित एक बैंक में स्कूल का नया खाता खोला था। ताकि स्कूल की नई मैनेजमेंट पारदर्शी तरीके से काम करते हुए स्कूल में आमदनी के तौर पर आने वाली फीसों को जहां बैंक खाते में जमा करवा सके, वहीं स्कूल के विभिन्न खर्चो के लिए भी, वहां से राशि का इस्तेमाल कर सके। लेकिन इस अकाउंट के खुलने के एक सप्ताह बाद ही अचानक बैंक अधिकारियों द्वारा इस अकाउंट पर रोक लगा दी गई है।  एकत्रित जानकारी के मुताबिक़ टीचिंग, नॉन टीचिंग, लाईब्रेरी व क्लास 4 मिलाकर स्कूल में 150 के करीब लोगों का स्टाफ है। व स्कूल के समूचे स्टाफ को प्र्तेक महीने के लगबघ पहले हफ्ते तब्खवाह उनके खातों में मिल जाती थी। लेकिन स्कूल पर काबिज इस नई मैनेजमेंट द्वारा चूंकि मार्च के पहले हफ्ते में ही, सत्ता हाथ में ली गई थी, तो नई मैनेजमेंट के समक्ष सबसे बड़ी चुनौती स्कूल में विभिन्न पदों पर तैनात स्टाफ की तनख्वाह ही थी। हालांकि स्कूल की नई मैनेजमेंट, इस संबंधी कोई देरी नहीं करना चाहती थी, लेकिन एकाएक बैंक द्वारा स्कूल के खाते पर रोक लगाने से कहीं न कहीं अब ये चीज स्कूल मैनेजमेंट के लिए सिरदर्दी बन गई है। और अगर जल्द ही ये बैंक खाता चालू नहीं होता है, तो निश्चित ही इसके लिए आने वाले दिनों में स्कूल स्टाफ को भी मुश्किलों का सामना करना पड़ सकता है।  हालांकि इस संबंधी बैंक अधिकारियों व स्कूल की प्रिंसीपल मैडम सोनीया से तो कोई सम्पर्क नहीं साधा जा सका, लेकिन स्कूल मैनेजमेंट के सचिव SM शर्मा को फोन मिलाया गया तो, उन्होंने फोन नहीं उठाया। लेकिन मैनेजमेंट सदस्य नरिन्दर सूद ने कहा कि बैंक द्वारा ये कार्रवाई क्यों अमल में लाई गई है, इस संबंधी फिलहाल कुछ भी कहना उचित नहीं है। उन्होंने कहा कि कल तक सब कुछ ठीक था। लेकिन अचानक बैंक द्वारा कुछ अतिरिक्त कागजातों का हवाला देते हुए, कुछ अतिरिक्त कागजों की मांग करते हुए, बैंक अकाउंट पर फिलहाल रोक लगाई गई है। नरिन्दर सूद ने ‘मोगा टुडे न्यूज़’ की टीम के माध्यम से स्कूल के समूचे स्टाफ को विश्वास दिलाया है कि इस मसले का हल जल्द कर लिया जाएगा। किसी भी स्टाफ सदस्य को इस संबंधी घबराने की आवश्यकता नहीं है। जल्द ही उनकी तनख्वाह, उनके बैंक खातों में होगी।

45 लाख रु की लागत से बनेगा, जिले का इकलौता सैल्फी पॉइंट ! जानें क्या रहेगा खास !!

मोगा 9 मार्च (मुनीश जिन्दल) दोस्तों जब भी हमारी टीम कश्मीरी पार्क या वेदान्त पार्क के भ्रमण पर निकलती है, तो लोगों में इस बात की बहुत चर्चा होती है कि आखिरकार वेदान्त पार्क के बाहर क्या बन रहा है ? साथियों जितने मूंह, उतनी बातें। चलिए आज हम आपको इस बात से भी अवगत करवा देते हैं, कि आखिरकार वेदान्त पार्क के बाहर क्या बन रहा है ? दोस्तों यहां बन रहा है, जिले का इकलौते सैल्फी प्वाइंट। जो की 40 से 45 लाख रु की लागत से तैयार होगा। जिले के इस इकलौते सेल्फी पॉइंट में क्या क्या ख़ास रहेगा, आइए अब हम आपके, इस सवाल से भी पर्दा उठा देते हैं। इस स्थल (सैल्फी प्वाइंट) का फर्श ग्रेनाइट पत्थर से तैयार किया जायेगा। इसके इलावा, आपने ऊपर तस्वीर में, जो तीन बूथ, गुंबद की तरह देखे हैं। ये तीन बूथ खाने पीने की चीजों से संबंधित रहेंगे। जिन्हें कि एक खुली बोली के माध्यम से किराए पर दिया जाएगा। इसके अतिरिक्त इस सेल्फी प्वाइंट के पास एक एलइडी विज्ञापन बोर्ड लगेगा। जिसका कि निरन्तर किराया, नगर निगम की आय की स्रोत का एक साधन बनेगा। इसके अलावा जो बड़ा गुंबद ऊपर तस्वीर में आपने देखा है, यह जगह आम लोगों के बैठने के लिए बनाई गई है। इसके अलावा इस जगह की खूबसूरत लाइटनिंग, इस स्थल के आकर्षण का मुख्य केन्द्र रहेगी। व एकत्रित जानकारी के मुताबिक, जिले का यह इकलौता सैल्फी पॉइन्ट मार्च माह के अंत तक बनकर तैयार हो जाएगा। जिसके बाद जल्द ही इसे जनता के सुपुर्द कर दिया जायेगा। आपके यहां बता दें कि नगर निगम द्वारा इसका ठेका मोगा की ही अनेजा कंस्ट्रक्शन कंपनी को दिया गया है।

CMO तब्दील ! मोगा के नए CMO, डा. प्रदीप का, जिला मोगा से है पुराना रिश्ता !!

मोगा 10 मार्च (मुनीश जिन्दल) पंजाब सरकार के सेहत व परिवार भलाई विभाग की ओर से 10 मार्च, सोमवार को जारी एक पत्र के अनुसार जिला मोगा को नया सिवल सर्जन मिल गया है। लुधियाना के सिविल सर्जन डॉक्टर प्रदीप कुमार महिंद्रा का तबादला, बतौर सिविल सर्जन मोगा किया गया है। राज्य सरकार के सेहत व परिवार भलाई विभाग के प्रमुख सचिव, आईएएस कुमार राहुल के हवाले से जारी पत्र के मुताबिक मोगा की सिविल सर्जन डॉ रमनदीप आहलुवालिया का तबादला, बतौर सिवल सर्जन लुधियाना कर दिया गया है।  अगर हम मोगा के नए सिविल सर्जन डा. प्रदीप महिंद्रा का जिला मोगा से, उनके रिश्ते की बात करें, तो उनका रिश्ता जिला मोगा से काफी पुराना है। क्योंकि दिसंबर 1993 में सर्वप्रथम उन्होंने जिला मोगा (जोकि उस समय जिला फरीदकोट का एक हिस्सा हुआ करता था) के गांव रनिया (जो कि उस वक्त पत्तो हीरा सिंह के अंतर्गत आता था) में बतौर मेडिकल अफसर ज्वाइन किया था। जिसके बाद उनका तबादला जिला लुधियाना में हो गया था। वर्ष 1997 में तत्कालीन सरकारी पॉलिसी के अनुसार, उन्होंने मैडिकल कॉलेज अमृतसर से ENT की पोस्ट ग्रेजुएशन की। इसके पश्चात कुछ समय, जिला लुधियाना के बाहरी इलाकों में रहने के बाद वर्ष 2002 से 2017 तक वे लुधियाना के सरकारी अस्पताल में ही कार्यरत रहे। इसके पश्चात वर्ष 2017 में ESI लुधियाना में उनकी पद्दोन्ती (प्रमोशन) बतौर सीनियर मेडिकल अधिकारी हो गई। जिसके बाद वे जिला लुधियाना के जगराओं में दो से ढाई साल तक सीनियर मेडिकल अधिकारी रहे। उसके बाद वे रायकोट में भी SMO के पद पर तैनात रहे। 2024 का साल उनके लिए अच्छा रहा। इसमें उनका प्रमोशन हुआ व 16 मार्च 2024 को उन्होंने पहली बार, बतौर सिविल सर्जन मलेरकोटला ज्वाइन किया। इसके बाद 16 अगस्त 2024 को उन्होंने लुधियाना के सिविल सर्जन का चार्ज सम्भाला। और इसके बाद आज, यानी कि 10 मार्च 2025 को उनका तबादला बतौर सिविल सर्जन मोगा हुआ है। व अब डॉक्टर प्रदीप महिंद्रा, 11 मार्च, मंगलवार को बतौर जिला मोगा के सिविल सर्जन ज्वाइन करेंगे।

ਕਲੱਬਾਂ, ਹਾਸਿਲ ਕਰ ਸਕਦੀਆਂ ਨੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ! ਜਾਣੋ ਕਿੱਦਾਂ ??

ਮੋਗਾ, 10 ਮਾਰਚ (ਮੁਨੀਸ਼ ਜਿੰਦਲ) ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੀ ਦੋ ਰੋਜ਼ਾ ਯੂਥ ਸਿਖਲਾਈ ਵਰਕਸ਼ਾਪ ਡੀ.ਐੱਮ. ਕਾਲਜ ਆਫ ਐਜ਼ੂਕੇਸ਼ਨ, ਮੋਗਾ ਵਿਖੇ ਕਰਵਾਈ ਗਈ। ਇਸ ਦੋ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਪੰਚਾਇਤੀ ਵਿਭਾਗ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਸਿਵਲ ਸਰਜਨ ਦਫ਼ਤਰ, ਉਦਯੋਗ ਕੇਂਦਰ ਆਦਿ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਲੋਟੇ ਵੱਲੋਂ ਦੱਸਿਆ ਗਿਆ ਕਿ ਯੂਥ ਸਰਵਿਸਜ਼ ਪਾਲਿਸੀ 2024 ਦੇ ਆਧਾਰ ਤੇ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਬਣਾਉਣ ਹਿੱਤ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਜ਼ਿਲ੍ਹਾ ਪੱਧਰ ਤੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਜਾਗਰੂਕ ਕਰਨ ਹਿੱਤ ਇਹ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਪਹਿਲੇ ਦਿਨ ਡਾ. ਗੁਰਲਵਲੀਨ ਸਿੰਘ ਏ.ਡੀ.ਓ. ਖੇਤੀਬਾੜੀ ਵਿਭਾਗ ਵੱਲੋਂ “ਐਫਰਟਜ ਦੀ ਇੰਮਪਰੂਮੈਂਟ ਆਫ ਇਨਵਾਈਰਮੈਂਟ” ਵਿਸ਼ੇ ਤੇ ਜਾਣਕਾਰੀ ਦਿੱਤੀ ਗਈ। ਨਿਰਮਲ ਸਿੰਘ ਪੰਚਾਇਤ ਅਫਸਰ ਵੱਲੋਂ “ਆਰਗੇਨਾਈਜਿੰਗ ਕਲਚਰ ਪ੍ਰੋਗਰਾਮ ਇਨ ਵਿਲੇਜਸ” ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। DM ਕਾਲਜ ਆਫ ਐਜ਼ੂਕੇਸ਼ਨ ਵਿਖੇ, ਵਰਕਸ਼ਾਪ ਦੀਆਂ ਝਲਕੀਆਂ। ਦੂਸਰੇ ਦਿਨ ਗੁਰਦੀਪ ਸਿੰਘ ਵਣ ਵਿਭਾਗ ਮੋਗਾ ਵੱਲੋਂ “ਟਰੀ ਗਰੋਥ ਟੂ ਐਟਲੀਸਟ ਥਰੀ ਗਿਰਥ ਐਂਡ 8 ਫੂਟ ਹਾਈਟ ਆਫਟਰ ਏ ਈਅਰ” ਵਿਸ਼ੇ ਨਾਲ ਸਬੰਧਤ ਜਾਣਕਾਰੀ ਦਿੰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਬੂਟੇ ਕਿਸ ਰੁੱਤ ਵਿੱਚ ਲਗਾ ਕੇ ਅਸੀਂ ਨਾ ਸਿਰਫ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ, ਸਗੋਂ ਇਸ ਤਰ੍ਹਾਂ ਕਰਨ ਨਾਲ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ। ਪੂਜਾ ਰਿਸ਼ੀ ਕਾਉਂਸਲਰ ਸਿਵਲ ਸਰਜਨ ਹਸਪਤਾਲ ਮੋਗਾ “ਐਫਰਟਜ ਫਾਰ ਡਰੱਗ ਡੀ ਐਡੀਕਸ਼ਨ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਭਵਿੱਖ ਨਾਲ ਵੀ ਖਿਲਵਾੜ ਕਰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਬਚਾਉਣ ਲਈ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।  ਨਿਰਮਲ ਸਿੰਘ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਨੌਜਵਾਨਾਂ ਨੂੰ ਉਦਯੋਗ ਕੇਂਦਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਦੋਨੋਂ ਦਿਨ ਜ਼ਿਲ੍ਹਾ ਮੋਗਾ ਦੀਆਂ ਲਗਭਗ 40 ਯੂਥ ਕਲੱਬਾਂ ਦੇ 50 ਨੌਜਵਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਸ਼ਿਮਾ ਭੰਡਾਰੀ, ਪ੍ਰਿੰਸੀਪਲ ਡੀ. ਐੱਮ. ਕਾਲਜ ਆਫ ਐਜ਼ੂਕੇਸ਼ਨ ਮੋਗਾ, ਡਾ. ਰਜਨੀ ਉੱਪਲ, ਨੀਲਮ ਸੇਠੀ, ਪ੍ਰੋਫੈਸਰ ਅਮਨਦੀਪ ਕੌਰ, ਅਮਨਦੀਪ ਕੌਰ ਸਟੈਨੋ ਅਤੇ ਸਮੂਹ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਭਰਪੂਰ ਯੋਗਦਾਨ ਰਿਹਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਮਨਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਬਾਬਾ ਰਾਮ ਮਾਲੋ ਯੁਵਕ ਸੇਵਾਵਾਂ ਕਲੱਬ, ਦੌਲਤਪੁਰਾ ਨੀਵਾਂ ਦੇ ਪ੍ਰਧਾਨ ਰਵਦੀਪ ਸਿੰਘ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਉਂਦਾ ਇੱਕ ਗੀਤ ਵੀ ਗਾਇਆ।
error: Content is protected !!