logo

General

44 लाख रुपए की लागत से विकास कार्य शुरू ! विधायक अमनदीप ने करवाई शुरुआत !!

मोगा, 5 मार्च (मुनीश जिन्दल) स्थानीय ढिल्लों पत्ती, जमीयत सिंह रोड पर पार्षद सुखविंदर कौर के वार्ड नंबर 35 में 44 लाख 26 हजार रुपए की लागत से नई गलियों में इंटरलाकिंग टाइलें लगाने का कार्य का उद्घाटन हलका विधायक डा. अमनदीप कौर अरोड़ा द्वारा किया गया। इस मौके पर नगर निगम के मेयर बलजीत सिंह चानी, पार्षद सुखविंदर कौर के अलावा वार्ड निवासी, आम आदमी पार्टी के वालंटियर उपस्थित थे। इस मौके पर विधायक अमनदीप ने वार्ड वासियों को संबोधित करते कहा कि उनका मुख्य मकसद शहर का विकास करना है। उन्होंने कहा कि वार्ड नंबर 35 की गलियां काफी समय से तत्कालीन सरकारों की अनदेखी के चलते खस्ता हालत थी। जिसको वार्ड पार्षद द्वारा उनके ध्यान में लाया गया तथा नगर निगम की हाउस बैठक में विकास कार्य पास करवाए गए और आज विकास कार्यों की शुरूआत वार्ड में करवाई गई। उन्होंने कहा कि अगर किसी भी वार्ड निवासी को कोई भी समस्या है, तो वो उनके ध्यान में लाए, ताकि उसका हल पहल के आधार पर किया जाए। इस मौके पर पार्षद सुखविंदर कौर ने हलका विधायक डा. अमनदीप व मेयर बलजीत सिंह चानी का वार्ड के विकास कार्य शुरू करवाने पर धन्यवाद करते हुए उनका मुंह मीठा करवाकर उन्हें सिरोपा भेंट कर सम्मानित किया।

पंजाब में 235 तहसीलदार, नायब तहसीलदार ट्रांसफर !! तहसीलदारों के अड़ियल रवैये पर मान सरकार भी अड़ियल !!

मोगा 5 मार्च (मुनीश जिन्दल) तहसीलदार, नायब तहसीलदार व संयुक्त उप रजिस्ट्रार के अड़ियल रवैया पर मान सरकार भी अड़ियल हो गई है। जिसके चलते बुधवार को राज्य सरकार के राजस्व, पुनर्वास और आपदा प्रबंधन विभाग ने पत्र जारी कर पंजाब में कुल 235 तहसीलदार, नायब तहसीलदार व संयुक्त उप रजिस्ट्रार ट्रांसफर किए हैं। विभाग के अतिरिक्त मुख्य सचिव सह वित्तीय वाणिज्यिक राजस्व, आईएएस अनुराग वर्मा की और से हस्ताक्षरित दो विभिन्न पत्रों के अनुसार, ट्रांसफर होने वाले कुल 235 अधिकारियों में 58 तहसीलदार व 177 नायब तहसीलदार और संयुक्त उप रजिस्ट्रार शामिल हैं। जिनकी कि सूची इस प्रकार है : NAYAB TEHSILDAR & Jt. SUB REGISTRARS LIST OF TEHSILDAR’s

ਜਨਰਲ ਜਾਤੀ 25% ਅਤੇ ਅਨੁਸੂਚਿਤ ਜਾਤੀ 33% ਸਬਸਿਡੀ ਦਾ ਲੈਣ ਲਾਭ : ਸੁਰਿੰਦਰ ਸਿੰਘ !!

ਮੋਗਾ, 4 ਮਾਰਚ (ਮੁਨੀਸ਼ ਜਿੰਦਲ) ਕੈਬਨਿਟ ਮੰਤਰੀ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਸਵੈ ਰੋਜ਼ਗਾਰ ਡੇਅਰੀ ਸਿਖਲਾਈ ਕੋਰਸ ਦਾ ਬੈਚ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਸਰਟੀਫਿਕੇਟਾਂ ਦੀ ਵੰਡ ਸਿਮਰਨਜੀਤ ਸ਼ਰਮਾ ਡਾਇਰੈਕਟਰ ਖਾਦੀ ਬੋਰਡ ਪੰਜਾਬ, ਮਿਲਾਪ ਸਿੰਘ ਯੂਥ ਆਗੂ ਅਤੇ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸੁਰਿੰਦਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸਿਮਰਨਜੀਤ ਸ਼ਰਮਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਵੱਲੋਂ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ NLM ਸਕੀਮ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਯਕੀਨ ਦਵਾਇਆ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ। ਉਹਨਾਂ ਕਿਹਾ ਕਿ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਸ਼ਹਿਰਾਂ ਵਿਚ ਮੋਬਾਇਲ ਵੈਨ ਰਾਹੀ ਕੈਂਪ ਲਾਏ ਜਾ ਰਹੇ ਹਨ ਅਤੇ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਪਿੰਡਾਂ ਵਿਚ ਇਕ ਦਿਨਾਂ ਕੈਂਪ ਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ 2 ਹਫਤੇ ਸਵੈ ਰੋਜ਼ਗਾਰ ਡੇਅਰੀ ਸਿਖਲਾਈ ਕੋਰਸ ਦਾ ਬੈਚ ਮਿਤੀ 10 ਮਾਰਚ 2025 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਡਿਪਟੀ ਡਾਇਰੈਕਟਰ ਨਾਲ ਸੰਪਰਕ ਕੀਤਾ ਜਾਵੇ ਜਾਂ 01636-242480 ਨੰਬਰ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

डी.एन मॉडल स्कूल मैनेजमेंट, विद्यार्थिओं की बेहतरी के लिए वचनबद्ध : नरिन्दर सूद !!

मोगा 4 मार्च (मुनीश जिन्दल) ‘विद्यार्थियों की बेहतरी के लिए स्कूल मैनेजमेंट की ओर से कोई कसर नहीं छोड़ी जाएगी। स्कूल की समूची मैनेजमेंट विद्यार्थियों की बेहतरीन के लिए वचनबद्ध है’। इन शब्दों का प्रगटावा स्कूल मैनेजमेंट के सचिव SM शर्मा व सदस्य नरिन्दर सूद ने स्कूल के मैनेजमेंट कार्यालय में मंगलवार को मीडिया कर्मियों से बातचीत के दौरान किया। उन्होंने कहा कि आर्य प्रतिनिधि सभा पंजाब (रजि.) के प्रधान सुदर्शन शर्मा के सख्त निर्देश हैं कि किसी भी संस्था में, विद्यार्थियों को किसी भी प्रकार की दिक्कत पेश ना आए। लेकिन मैनेजमेंट के ध्यान में आया था कि 10वीं और 12वीं की बोर्ड परीक्षाओं में कुछ विद्यार्थियों को अपने बोर्ड परीक्षा केन्द्र तक पहुंचने में दिक्कत आ रही है। और पुरानी मैनेजमेंट के समय में कुछ अभिभावक, अपने स्तर पर वाहन का इंतजाम कर प्रति पेपर के हिसाब से गाड़ी वाले को कुछ रकम अदा करते थे। लेकिन अब नई मैनेजमेंट ने फैसला लिया है कि जिन बच्चों को बोर्ड परीक्षा केंद्र पहुंचने में दिक्कत आ रही है, स्कूल मैनेजमेंट अपने स्तर पर, अपने खर्चे पर, विद्यार्थियों को बोर्ड परीक्षा केन्द्र तक भेजेगा। मैनेजमेंट के इस फैसले के बाद विद्यार्थियों सहित उनके अभिभावकों ने राहत की सांस ली है। इस मौके पर सचिव SM शर्मा, प्रवीण शर्मा, अशोक बांसल, रविन्दर गोयल (C.A.), अनिल गोयल,  जतिन्दर गोयल, आयुष अरोड़ा, गौरव गर्ग व नरिन्दर सूद सहित स्कूल प्रिंसिपल मैडम सोनिया भी मौजूद थी।  प्रिंसिपल सोनिया ने, छात्रों को उनकी आगामी परीक्षाओं के लिए शुभकामनाएं दी।

ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ, ਰਜਿਸਟਰੀਆਂ ਦਾ ਕੰਮ, ਹੋਰ ਅਧਿਕਾਰੀਆਂ ਨੂੰ ਸੌਂਪਿਆ : DC ਸਾਗਰ !!

ਮੋਗਾ, 4 ਮਾਰਚ (ਮੁਨੀਸ਼ ਜਿੰਦਲ) ਮਾਲ ਵਿਭਾਗ ਨਾਲ ਸਬੰਧਤ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਜ਼ਿਲ੍ਹਾ ਮੋਗਾ ਦੇ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਹੇਠਲੇ ਅਧਿਕਾਰੀਆਂ ਨੂੰ ਰਜਿਸਟਰੀਆਂ ਦਾ ਕੰਮ ਦੇ ਦਿੱਤਾ ਹੈ। ਇਸ ਸਬੰਧੀ ਜਾਰੀ ਦਫ਼ਤਰੀ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੋਗਾ ਜਿਲ੍ਹੇ ਦੇ ਸਬ ਰਜਿਸਟਰਾਰ, ਦਫਤਰਾਂ ਵਿਖੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਰਿਹਾ। ਜਦ ਕਿ ਆਮ ਜਨਤਾ ਵੱਲੋਂ ਆਪਣਾ ਰਜਿਸਟਰੇਸ਼ਨ ਦਾ ਕੰਮ ਕਰਵਾਉਣ ਲਈ ਅਪਾਇੰਟਮੈਂਟਸ ਲਈਆਂ ਗਈਆਂ ਹਨ। ਇਸ ਲਈ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਉਹਨਾਂ ਨੇ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ, ਮੋਗਾ ਹੋਣ ਦੇ ਨਾਤੇ ਪੰਜਾਬ ਰਜਿਸਟਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਪਣੇ ਕੰਮ ਤੋਂ ਇਲਾਵਾ ਰਜਿਸਟਰੇਸ਼ਨ ਦਾ ਕੰਮ ਕਰਨ ਲਈ ਅਧਿਕਾਰ ਦੇ ਦਿੱਤਾ ਹੈ। ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਸੁਪਰਡੰਟ ਗਰੇਡ 2 (ਮਾਲ ਤੇ ਰਿਕਾਰਡ) ਸਦਰ ਦਫਤਰ ਮੋਗਾ ਨੂੰ ਸਬ ਰਜਿਸਟਰਾਰ ਮੋਗਾ, ਗੁਰਚਰਨ ਸਿੰਘ ਕਾਨੂੰਗੋ, ਕਾਨੂੰਗੋ ਹਲਕਾ ਨੱਥੂਵਾਲਾ ਨੂੰ ਸਬ ਰਜਿਸਟਰਾਰ ਬਾਘਾਪੁਰਾਣਾ, ਜਸਪਾਲ ਸਿੰਘ ਐਨ.ਐਸ.ਕੇ 1 ਸਦਰ ਦਫਤਰ ਮੋਗਾ ਨੂੰ ਸਬ ਰਜਿਸਟਰਾਰ ਨਿਹਾਲ ਸਿੰਘ ਵਾਲਾ ਵਾਧੂ ਚਾਰਜ ਜੁਆਇੰਟ ਸਬ ਰਜਿਸਟਾਰ ਬੱਧਨੀ ਕਲਾਂ, ਜਗਮੀਤ ਸਿੰਘ ਕਾਨੂੰਗੋ, ਕਾਨੂੰਗੋ ਹਲਕਾ ਧਰਮਕੋਟ ਨੂੰ ਸਬ ਰਜਿਸਟਰਾਰ ਧਰਮਕੋਟ, ਬਲਜੀਤ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਤਹਿਸੀਲ ਦਫਤਰ ਧਰਮਕੋਟ ਨੂੰ ਜੁਆਇੰਟ ਸਬ ਰਜਿਸਟਰਾਰ ਕੋਟ ਈਸੇ ਖਾਂ, ਸੁਖਬੀਰ ਸਿੰਘ ਕਾਨੂੰਗੋ, ਕਾਨੂੰਗੋ ਹਲਕਾ ਸਮਾਲਸਰ ਨੂੰ ਜੁਆਇੰਟ ਸਬ ਰਜਿਸਟਰਾਰ ਸਮਾਲਸਰ ਅਤੇ ਚਮਕੌਰ ਸਿੰਘ ਕਾਨੂੰਗੋ, ਕਾਨੂੰਗੋ ਹਲਕਾ ਮੋਗਾ ਮਹਿਲਾ ਸਿੰਘ ਨੂੰ ਜੁਆਇੰਟ ਅਜੀਤਵਾਲ ਰਜਿਸਟਰਾਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਉਕਤ ਹੁਕਮ ਤੁਰੰਤ ਪ੍ਰਭਾਵ ਵਿੱਚ ਆ ਗਏ ਹਨ ਅਤੇ ਸਬ ਰਜਿਸਟਰਾਰਾਂ ਦੇ ਰਜਿਸਟ੍ਰੇਸ਼ਨ ਦੇ ਕੰਮ ਉੱਤੇ ਵਾਪਸ ਆਉਣ ਤੱਕ ਲਾਗੂ ਰਹਿਣਗੇ।

DC सागर सेतिया ! एक वास्तुकार से, आईएएस तक का सफर !!

मोगा 3 मार्च (मुनीश जिन्दल) दोस्तों, जब भी हम किसी सफल इंसान को देखते हैं, तो हमें उस व्यक्ति का मुकाम ही नजर आता है। लेकिन उस पद तक पहुंचाने के लिए उस व्यक्ति या उसके परिवार वालों ने किन किन मुश्किलों का सामना किया होता है, ये संबंधित व्यक्ति या उसके परिवार वालों सहित नजदीकी दोस्तों को ही पता होता है। आज हम बात करेंगे, ऐसे ही एक सफल व्यक्ति की। आज हम बात करेंगे, 2017 बैच के यूपीएससी के एक टॉपर की। आज हम बात करेंगे, एक स्वर्ण पदक विजेता वास्तुकार की। आज हम बात करेंगे, एक वास्तुकार से एक IAS बने अधिकारी की। आपको शायद यह सुनकर हैरानी होगी कि, एक नौजवान जिसने कि अपना घर, अपना जिला, अपना राज्य, छोड़ा तो था, एक वास्तुकार बनने के लिए। वह, वास्तुकार बन भी गया। वास्तुकार की डिग्री, स्वर्ण पदक के साथ हासिल की। लेकिन अचानक उसकी जिंदगी में एक यू-टर्न आता है। उसे ऐसे प्रेरणादायक साथी मिलते हैं, जिनकी प्रेरणा से वह आईएएस बनने की ठान लेता है, और आज वह एक सफल, ईमानदार, फुर्तीले, अनुशासित आईएएस अधिकारी के रूप में, पंजाब सरकार को अपनी सेवाएं दे रहा है। जी हां, हम बात कर रहे हैं, जिला मोगा के मौजूदा डिप्टी कमीश्नर सागर सेतिया की। किस प्रकार मौजूदा आईएएस, सागर सेतिया ने एक वास्तुकार से आईएएस तक का अपना सफर तय किया, इस संबंधी आईएएस के पिता अविनाश चंद्र सेतिया ने “मोगा टुडे न्यूज़” की टीम से ‘एक्सक्लूसिव’ बातचीत की।  साथियों, DC सागर सेतिया के पिता के रूबरू करने से पहले, हम आपका तारूफ, उनके परिवार से भी करवाना चाहते हैं। सागर सेतिया, कुल तीन भाई बहन हैं। सागर सेतिया के परिवार में उनकी बहन मनीषा सेतिया सबसे बड़ी हैं। जिन्होंने वकालत की हुई है। इसके अलावा उनके बड़े भाई सौरभ सेतिया, एक विख्यात व सफल उद्योगपति हैं। जिन्होंने भारत सहित विदेश (दक्षिण अफ्रीका) में भी अपना नाम कमाया है। सौरभ द्वारा ‘एरोपोनिक्स’ विधि से बिना मिटटी के हवा में खेती की जाती है। उनके द्वारा स्थापित अनोखे व आधुनिक यूनिट को लेकर, उनका नाम चुनिंदा लोगों की श्रेणी में आता है। इसके अलावा, उनकी माता का नाम उषा सेतिया है। उनकी पत्नी स्वर्णिका सेतिया, आज की आधुनिक महिला हैं। आज के इस आधुनिक व मशीनी युग में, वह भी अपने पति के साथ कंधे से कंधा मिलाकर देश के विकास में बाखूबी योगदान डाल रही हैं। वह एक बेहतरीन प्रोडक्ट डिज़ाइनर हैं। इसके इलावा वह इंटीरियर डिजाइनिंग में बाखूबी रुचि रखती हैं। वह एक पुराने ब्यूरोक्रेट परिवार से नाता रखती हैं और उनके पिता उत्तर प्रदेश सरकार के एक रिटायर्ड आईपीएस अधिकारी हैं। इनके अलावा, सागर जी के घर में, एक डेढ़ वर्षीय नन्हा सागर भी है। जिसका नाम आर्यमन है।  आइए अब आप भी सुनें, सागर सेतिया की, एक वास्तुकार से आईएएस अधिकारी बनने की कहानी, उनके पिता अविनाश चन्द्र सेतिया की जुबानी। AVINASH CHANDER SETIA (FATHER) और साथियों, अगर में कहूं, कि किसी भी व्यक्ति की कार्यशैली में, उसके माता पिता द्वारा दिए संस्कार, अहम भूमिका निभाते हैं, तो ये कदापि गलत नहीं होगा। डीसी सागर सेतिया के माता पिता ने उनके अंदर क्या क्या संस्कार, क्या क्या गुण, कूट कूट कर भरे हैं, व अब सागर के पिता अविनाश चंद्र सेतिया व उनकी माता उषा सेतिया को अपने पुत्र सागर से क्या उम्मीदें हैं, आप वो भी सुनलें। AVINASH CHANDER SETIA (FATHER) USHA SETIA (MOTHER) इस मौके पर आईएएस सागर सेतिया की बहन, मनीषा सेतिया ने भी “मोगा टुडे न्यूज़” की टीम से ‘एक्सक्लूसिव’ बात की। उनकी बहन मनीषा सेतिया को अपने भाई से कुछ उम्मीदें भी हैं। सागर की बहन मनीषा, अपने भाई से क्या उम्मीदें, अपने दिलो दिमाग में संजोए बैठी हैं, वो भी सुनलें। MANISHA SETIA (SISTER) साथियों सच ही है, कि अगर, व्यक्ति कुछ करने की ठान ले, तो बड़ी से बड़ी मुश्किल भी उसके रास्ते में बाधा नहीं बन सकती। जिसकी जीती जागती मिसाल, DC मोगा सागर सेतिया के रूप में, आपके सामने है। हमें उम्मीद है, कि हमारी ये खबर जहां विद्यार्थियों के लिए उनके भविष्य को लेकर एक प्रेरणास्रोत बनेगी, वहीं आईएएस सागर सेतिया की यह जीवनी, अनेक अभिभावकों का भी मार्गदर्शन करेगी। 

ਮੇਨ ਬਜ਼ਾਰ ਲਈ, ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ, ਪਾਬੰਦੀ ਆਦੇਸ਼, ADC ਨੇ ਕੀਤੇ ਜਾਰੀ !!

ਮੋਗਾ, 3 ਮਾਰਚ (ਮੁਨੀਸ਼ ਜਿੰਦਲ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163, ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕੁਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜਿਹੜੇ ਕਿ  30 ਅਪ੍ਰੈਲ, 2025 ਤੱਕ ਲਾਗੂ ਰਹਿਣਗੇ। ਮੇਨ ਬਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਤੇ ਪਾਬੰਦੀਇਨ੍ਹਾਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਮੇਨ ਬਜ਼ਾਰ (ਲਾਈਟਾਂ ਵਾਲਾ ਚੌਂਕ ਤੋਂ ਦੇਵ ਹੋਟਲ, ਚੌਂਕ ਤੱਕ) ਭਾਰੀ ਵਾਹਨਾਂ ਦੀ ਐਂਟਰੀ  ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਚਾਲੂ ਰੱਖਣ ਨਾਲ ਜਿੱਥੇ ਆਮ ਪਬਲਿਕ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਵਾਹਨ ਇੱਕ ਦੂਸਰੇ ਤੋਂ ਅੱਗੇ ਕੱਢਣ ਦੀ ਮਨਸ਼ਾ ਕਰਕੇ ਤਕਰਾਰਬਾਜ਼ੀ ਦੀ ਸਥਿਤੀ ਵੀ ਬਣਨ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਕਰਨ ਤੇ ਪਾਬੰਦੀ ਲਗਾਈ ਗਈ ਹੈ। ਇਹ ਵਾਹਨ ਇਸ ਸਮੇਂ ਜੀ.ਟੀ. ਰੋਡ ਰਾਹੀ ਵਾਇਆ ਗਾਂਧੀ ਰੋਡ ਤੋਂ ਰੇਲਵੇ ਰੋਡ/ ਪ੍ਰਤਾਪ ਰੋਡ, ਚੈਂਬਰ ਰੋਡ, ਸਟੇਡੀਅਮ ਰੋਡ ਦੇ ਸਾਹਮਣੇ ਗਲੀ ਨੰ. 9 ਰਾਹੀਂ ਦੇਵ ਹੋਟਲ ਚੌਂਕ ਜਾਇਆ ਕਰਨਗੇ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁੱਟਣ ‘ਤੇ ਪਾਬੰਦੀਮੋਗਾ ਸ਼ਹਿਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁੱਟਣ ਕਰਕੇ ਕਈ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਅਤੇ ਇਸ ਕਾਰਣ ਕਈ ਮੌਤਾਂ ਵੀ ਹੋਈਆਂ ਹਨ। ਅਜਿਹੀਆਂ ਦੁਰਘਟਨਾਵਾਂ ਦੀ ਰੋਕਥਾਮ ਕਰਨ ਲਈ ਮੋਗਾ ਦੇ ਪੇਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਮੋਗਾ ਦੀ ਲਿਖਤੀ ਪ੍ਰਵਾਨਗੀ  ਅਤੇ ਦੇਖ ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ/ ਪੁਟਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਚੋਰੀਆਂ ਅਤੇ ਹੋਰ ਭੰਨਤੋੜ ਦੀਆਂ ਕਾਰਵਾਈਆਂ ਕਰਨ ਦਾ ਅੰਦੇਸ਼ਾ ਹੈ। ਜਿੰਨ੍ਹਾਂ ਨਾਲ ਲੋਕਾਂ ਦੇ ਜਾਨ ਮਾਲ ਨੂੰ ਨੁਕਸਾਨ ਪਹੁੰਚਣ ਤੇ ਠੇਸ ਲੱਗਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰਾਂ ਵੱਲੋ ਪਾਵਰ ਗਰਿੱਡ, ਸਟੋਰ, ਸਬ ਸਟੇਸ਼ਨ, ਹਾਈ ਪਾਵਰ ਟਰਾਂਸਮਿਸ਼ਨ ਲਾਈਨਾਂ ਅਤੇ ਬਿਜਲੀ ਬੋਰਡ ਦੀ ਜਾਂ ਹੋਰ ਸਰਕਾਰੀ ਪ੍ਰਾਪਰਟੀ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਹੈ। ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਠੀਕਰੀ ਪਹਿਰਾ ਲਗਾਉਣ ਦਾ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਠੀਕਰੀ ਪਹਿਰਾ ਲਗਵਾਉਣ ਲਈ ਪਿੰਡਾਂ ਵਿੱਚ ਪਿੰਡ ਦਾ ਸਰਪੰਚ ਅਤੇ ਸ਼ਹਿਰੀ ਇਲਾਕੇ ਵਿੱਚ ਆਪਣੇ ਆਪਣੇ ਵਾਰਡ ਦੇ ਮਿਊਂਸਪਲ ਕੌਂਸਲਰ ਨੂੰ ਜਿੰਮੇਵਾਰੀ ਦੇਣ ਲਈ ਕਿਹਾ ਗਿਆ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਪੈਦਾ ਕਰਨ ਵਾਲੇ ਪਟਾਖੇ ਚਲਾਉਣ ਤੇ ਪਾਬੰਦੀਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਇੱਕ ਪਟੀਸ਼ਨ ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਪੈਦਾ ਕਰਨ ਵਾਲੇ ਪਟਾਖਿਆਂ ਨੂੰ ਚਲਾਉਣ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਤੇ ਲਾਗੂ ਨਹੀ ਹੋਵੇਗੀ।  ਲਾਊਡ ਸਪੀਕਰਾਂ ਲਈ ਪਾਬੰਦੀ ਆਦੇਸ਼ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਊਡ ਸਪੀਕਰ, ਪਬਲਿਕ ਐਡਰੈਸ ਸਿਸਟਮ ਆਦਿ ਦੀ ਆਵਾਜ਼ ਸੀਮਾ 10 ਡੀ.ਬੀ. (ਏ) ਅਤੇ 75 ਡੀ.ਬੀ. (ਏ) (ਸਬੰਧਤ ਜਗ੍ਹਾ ਦੇ ਆਵਾਜ਼ੀ ਸਟੈਂਡਰ ਅਨੁਸਾਰ) ਤੋਂ ਵੱਧ ਨਹੀਂ ਹੋਵੇਗੀ। ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਢੋਲ, ਡਰੱਮ ਅਤੇ ਹੋਰ ਕਿਸੇ ਤਰ੍ਹਾਂ ਦੀ ਆਵਾਜ਼ ਪੈਦਾ ਕਰਨ ਵਾਲੇ ਯੰਤਰਾਂ ਨੂੰ ਵਜਾਉਣ ਤੇ (ਜਨ ਹਿੱਤ ਐਮਰਜੈਂਸੀ ਦੇ ਹਾਲਾਤ ਨੂੰ ਛੱਡ ਕੇ) ਪਾਬੰਦੀ ਹੋਵੇਗੀ। ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਇਲਾਕਿਆਂ ਵਿੱਚ ਕਿਸੇ ਤਰ੍ਹਾਂ ਦੇ ਹਾਰਨ ਨੂੰ ਵਜਾਉਣ ਤੇ ਪੂਰਨ ਪਾਬੰਦੀ ਹੋਵੇਗੀ। ਪਰੈਸ਼ਰ ਹਾਰਨ/ ਹੂਟਰ ਅਤੇ ਹੋਰ ਅਜਿਹੇ ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ (ਨਿਰਧਾਰਿਤ ਸੀਮਾਂ ਤੋਂ ਵੱਧ) ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਅਨੁਸਾਰ ਸਮਰੱਥ ਅਧਿਕਾਰੀ ਦੀ ਲਿਖਤੀ ਮੰਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਨਹੀਂ ਕਰੇਗਾ, ਜਿਸਦੀ ਆਵਾਜ਼ ਉਸਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ। ਇਹ ਹੁਕਮ ਉਨਾਂ ਲਾਊਡ ਸਪੀਕਰਾਂ ਤੇ ਲਾਗੂ ਨਹੀਂ ਹੋਵੇਗਾ ਜਿੰਨਾਂ ਦੀ ਵਰਤੋਂ ਸਰਕਾਰੀ ਮੰਤਵ ਲਈ ਕੀਤੀ ਜਾਂਦੀ ਹੈ। ਆਰਕੈਸਟਰਾ ਬੈਂਡ, ਡੀ.ਜੇ. ਅਤੇ ਲਾਊਡ ਸਪੀਕਰਾਂ/ ਐਂਪਲੀਫਾਇਰ ਦੀ ਵਰਤੋਂ ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰਣ ਪਾਬੰਦੀ ਹੋਵੇਗੀ। ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਜੇਕਰ ਕਿਸੇ ਨੇ ਲਾਊਡ ਸਪੀਕਰ ਚਲਾਉਣਾ ਹੈ ਤਾਂ ਉਹ ਕੇਵਲ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੀ ਮਨਜ਼ੂਰੀ ਉਪਰੰਤ ਹੀ ਚਲਾਇਆ ਜਾ ਸਕੇਗਾ। ਇਹ ਹੁਕਮ ਸਾਰੇ ਅਦਾਰਿਆਂ ‘ਤੇ ਲਾਗੂ ਕੀਤੇ ਗਏ ਹਨ। ਮੈਰਿਜ਼ ਪੈਲਸਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਮੈਰਿਜ ਪੈਲਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਜੇਕਰ ਇਸ ਦੀ ਉਲੰਘਣਾ ਹੋਵੇਗੀ ਤਾਂ ਸਬੰਧਤ ਆਰਕੈਸਟਰਾ, ਡੀਜੇ ਅਤੇ ਮੈਰਿਜ ਪੈਲਸ ਆਦਿ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

43 IAS व PCS अधिकारी, इधर से उधर ! पंजाब में बड़े स्तर पर फेरबदल !!

मोगा 3 मार्च (मुनीश जिन्दल) पंजाब में बड़े स्तर पर प्रशासनिक फेरबदल हुआ है। राज्य सरकार के चीफ सेक्रेटरी KAP सिन्हा द्वारा 3 मार्च, दिन सोमवार को जारी एक पत्र के अनुसार राज्य में कुल 43 आईएएस व पीसीएस अधिकारियों का तबादला किया गया है। इन 43 अधिकारियों में 36 आईएएस, जबकि 7 पीसीएस अधिकारी शामिल हैं। राज्य सरकार के कार्मिक विभाग की ओर से जारी पत्र के अनुसार, फेरबदल की सूची इस प्रकार है : 

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ, ਦੌਲਤਪੁਰਾ ਵਿਖੇ, ਪੁਰਾਤਨ ਗਾਇਕੀ ਪ੍ਰੋਗਰਾਮ ਕਰਵਾਇਆ ਗਿਆ !!

ਮੋਗਾ 3 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ) ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਵਿਖੇ ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਵੱਲੋਂ ਐਨ.ਆਰ.ਆਈਜ਼ ਅਤੇ ਨਾਮਵਰ ਸ਼ਖਸੀਅਤਾਂ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਪਹਿਲ ਕਦਮੀ ਕਰਦੇ ਹੋਏ ਪਾਰਕ ਦੀ ਨਵੀਂ ਤਿਆਰ ਗਰਾਊਂਡ ਵਿਚ ਪੁਰਾਤਨ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਅਤੇ ਸਾਥੀਆਂ ਵੱਲੋਂ ਢਾਡੀ ਕਲਾ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਥੇ ਵਰਨਣਯੋਗ ਹੈ ਕਿ ਨਵਜੋਤ ਸਿੰਘ ਮੰਡੇਰ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਨ ਅਤੇ ਪੰਜਾਬ ਜੈਨਕੋ ਦੇ ਚੇਅਰਮੈਨ ਵੀ ਹਨ। ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁਰਾਤਨ ਗਾਇਕੀ ਨਾਲ ਜੋੜਨ ਲਈ ਉਪਰਾਲਾ ਕੀਤਾ ਹੈ। ਜਿਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾ ਕਿਹਾ ਕਿ ਜਿਹੜਾ ਨੌਜਵਾਨ, ਢਾਡੀ ਕਲਾ ਸਿੱਖਣਾਚਾਹੁੰਦਾ ਹੈ, ਉਹ ਬਿਨ੍ਹਾਂ ਕਿਸੇ ਖ਼ਰਚੇ ਤੋਂ ਆਪਣੇ ਘਰ ਰੱਖ ਕੇ ਸਿਖਲਾਈ ਦੇਣਗੇ।  ਕਮੇਟੀ ਮੇਮ੍ਬਰ, ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਦਾ ਸਨਮਾਨ ਕਰਦੇ ਹੋਏ। ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਪੇਂਡੂ ਸਿਖਲਾਈ ਸੰਸਥਾ, ਦੁੱਨੇਕੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਮੁਫ਼ਤ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ। ਐਡਵੋਕੇਟ ਰਾਜੇਸ਼ ਸ਼ਰਮਾ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਕਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਸਕਿੱਲ ਡਿਵੈਲਪਮੈਂਟ ਵਿਭਾਗ ਮੋਗਾ ਤੋ ਪੁਸ਼ਰਾਜ ਅਤੇ ਫਸਟ ਕੰਪਿਊਟਰ ਤੋ ਅਸ਼ਵਨੀ ਕੁਮਾਰ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਨੇਹਾ ਵਾਲੀਆ ਬੈਂਕ ਮੈਨੇਜਰ ਨੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵੱਖ ਵੱਖ ਵਿੱਤੀ ਅਤੇ ਕਰਜਾ ਸਕੀਮਾਂ ਬਾਰੇ ਦੱਸਿਆ। ਇਸ ਪ੍ਰੋਗਾਮ ਵਿੱਚ ਵਿਸ਼ੇਸ਼ ਤੌਰ ਤੇ ਸਾਮਲ ਹੋਏ ਮਨਧੀਰ ਕੌਰ ਮਨੂ, ਮਾਲਕ/ ਸੰਚਾਲਕ ਰੇਡੀਓ/ ਟੀਵੀ ਆਪਣਾ ਵਿਨੀਪੈੱਗ ਕਨੇਡਾ ਨੇ ਬਾਬਾ ਮਹਿੰਗਾ ਸਿੰਘ ਪਾਰਕ ਕਮੇਟੀ ਦੇ ਉਪਰਾਲੇ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪਹੁੰਚਾਉਣ ਲਈ ਲਾਈਵ ਪ੍ਰਸਾਰਨ ਕਰਦਿਆਂ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ ਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਸਾਡੇ ਧਾਰਮਿਕ ਤੇ ਸਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਪਾਰਕ ਕਮੇਟੀ ਵਲੋਂ ਮਨਧੀਰ ਕੌਰ ਮਨੂੰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਬਲਵਿੰਦਰ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਇਹ ਵਿਰਾਸਤੀ ਪ੍ਰੋਗਰਾਮ,  ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਪਾਰਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਹਥਿਆਰਾਂ, ਸ਼ਰਾਬਾਂ ਅਤੇ ਨਸ਼ਿਆਂ ਵਾਲੇ ਗੀਤਾਂ ਤੋਂ ਮੋੜ੍ਹਨ ਦਾ ਯਤਨ ਹੈ।ਬੂਟਾ ਸਿੰਘ ਦੌਲਤਪੁਰਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਯੋਗਦਾਨ ਪਾਉਣ ਵਾਲਿਆਂ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਅਮਰੀਕਾ ਤੋਂ ਪਹੁੰਚੇ NRI ਕਰਮਜੀਤ ਸਿੰਘ ਨੇ ਵਿਆਹ ਦੀ 30ਵੀਂ ਵਰ੍ਹੇਗੰਢ, ਪਾਰਕ ਵਿੱਚ ਕੇਕ ਕੱਟ ਕੇ ਮਨਾਈ। ਪਾਰਕ ਕਮੇਟੀ ਵਲੋਂ ਜੋੜ੍ਹੀ ਨੂੰ ਪੱਗ ਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ NRI ਬਲਵਿੰਦਰ ਸਿੰਘ ਗੁੱਲੂ, ਸੁਖਦੇਵ ਸਿੰਘ ਸਮਰਾ, ਕਰਮਜੀਤ ਸਿੰਘ, ਬੇਅੰਤ ਸਿੰਘ, ਗੁਰਭੇਜ ਸਿੰਘ, ਛਿੰਦਾ ਰੱਤੀਆਂ ਯੁਕੇ, ਗੁਰਦੀਪ ਸਿੰਘ (ਸਾਬਕਾ ਸਰਪੰਚ) ਯੂਐਸਏ, ਅਜੈਬ ਸਿੰਘ ਬਰਾੜ ਕੈਨੇਡਾ, ਮਲਕੀਤ ਸਿੰਘ ਬਰਾੜ ਹਾਂਗਕਾਂਗ, ਰਿੱਕੀ ਸਮਰਾ ਤੇ ਭੋਲਾ ਸਮਰਾ ਮਨੀਲਾ, ਗੁਰਕੀਰਤ ਸਿੰਘ, ਚਰਨਕਮਲ ਸਿੰਘ, ਪ੍ਰਿੰ. ਮੁਕੰਦ ਸਿੰਘ ਵਿੰਨੀਪਿਗ ਨੇ ਕਮੇਟੀ ਨੂੰ ਭਵਿੱਖ ਵਿਚ ਸਹਾਇਤਾ ਦੇ ਕੇ ਪ੍ਰੋਗਰਾਮ ਸਫਲ ਬਣਾਉਣ ਦਾ ਵਿਸ਼ਵਾਸ ਦੁਆਇਆ।  ਪ੍ਰਵਾਸੀ ਪੰਜਾਬੀ (NRI) ਸਾਥੀਆਂ ਦਾ ਸਨਮਾਨ ਕਰਦੇ, ਕਮੇਟੀ ਮੇਮ੍ਬਰ। (ਫੋਟੋ: ਡੈਸਕ) ਪਾਰਕ ਕਮੇਟੀ ਨੇ ਸਿਆਸੀ ਮੱਤਭੇਦ ਤੋਂ ਉਪਰ ਉਠਕੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿਚ ਮਾਲਵਿਕਾ ਸੂਦ, ਸੰਜੀਤ ਸਿੰਘ ਸਨੀ, ਅਮਰਜੀਤ ਸਿੰਘ ਲੰਢੇਕੇ, ਬਲਜੀਤ ਸਿੰਘ ਜੱਸ ਮੰਗੇਵਾਲਾ, ਰਵਦੀਪ ਸਿੰਘ ਦਾਰਾਪੁਰ, ਗੁਰਪ੍ਰੀਤ ਸਿੰਘ ਧੱਲੇਕੇ, ਦਰਸ਼ਨ ਸਿੰਘ ਨੇ ਸਮੂਲੀਅਤ ਕੀਤੀ। ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜੱਗਾ ਸਿੰਘ, ਦੀਪਕ ਸੂਦ ਵਿੰਡਸਰ ਪੈਲਸ, ਐਡਵੋਕੇਟ ਇਕਬਾਲ ਸਿੰਘ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਮਨਿੰਦਰ ਸਿੰਘ ਅਦਾਕਾਰ, ਮਹਿੰਦਰਪਾਲ ਲੂੰਬਾ, ਇਕਬਾਲ ਸਿੰਘ ਪੱਤਰਕਾਰ ਤੋਂ ਇਲਾਵਾ ਕਮੇਟੀ ਮੈਂਬਰ ਡਾ. ਕੇਵਲ ਸਿੰਘ, ਨਰਿੰਦਰਪਾਲ ਉੱਪਲ, ਗੁਰਮੀਤ ਸਿੰਘ (ਸਾਬਕਾ ਸਰਪੰਚ), ਅਮਰਜੀਤ ਸਿੰਘ, ਗਿਆਨੀ ਅਜਮੇਰ ਸਿੰਘ, ਬਲਰਾਜ ਸਿੰਘ ਰਾਜ ਮੈਡੀਕੋਜ਼, ਅੰਗ੍ਰੇਜ਼ ਸਿੰਘ ਸਮਰਾ, ਗੁਰਵਿੰਦਰ ਸਿੰਘ ਸਮਰਾ ਚੇਅਰਮੈਨ, ਮਾਸਟਰ ਬਲਕਰਨ ਸਿੰਘ, ਗਰਦੌਰ ਸਿੰਘ ਪਟਵਾਰੀ, ਜਗਰੂਪ ਸਿੰਘ, ਅੰਗ੍ਰੇਜ਼ ਸਿੰਘ, ਜਸਪਾਲ ਸਿੰਘ, ਪਰਮਜੀਤ ਸ਼ਰਮਾ, ਸਾਧੂ ਸਿੰਘ, ਰੂਪ ਸਿੰਘ, ਰਮੇਸ਼ ਪੁਰੀ, ਭੁਪਿੰਦਰ ਸਿੰਘ ਗਰੇਵਾਲ, ਪ੍ਰੇਮ ਪੁਰੀ, ਸੁਖ ਤੱਗੜ, ਟੇਕ ਸਿੰਘ, ਜੋਗਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿੱਚ ਪਹੁੰਚੇ ਸਮੂਹ NRIs ਮੰਡੇਰ ਗਰੁੱਪ ਅਤੇ ਹੋਰ ਸ਼ਖਸੀਅਤਾਂ ਨੂੰ ਪਾਰਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਖੀਰ ਵਿਚ ਗੁਰਬਾਜ਼ ਸਿੰਘ ਬਾਜ਼ ਦੇ ਸੱਭਿਆਚਾਰਕ ਗਰੁੱਪ ਨੇ ਵੀ ਖੂਬ ਰੰਗ ਬੰਨਿ੍ਆ। ਇਸ ਮੌਕੇ ਕੁਦਰਤੀ ਖੇਤੀ ਫਾਰਮ ਮਾਹਿਰ ਕਿਸ਼ਾਨ ਚਮਕੌਰ ਸਿੰਘ ਘੋਲੀਆ ਕਲਾਂ, ਕੀਰਤ ਅਚਾਰ ਸ਼ੋਪ ਦੌਲਤਪੁਰਾ, ਪੁਰਾਤਨ ਵਸਤਾਂ, ਫਸਟ ਕੰਪਿਊਟਰ ਮੋਗਾ, ਸਟੇਟ ਬੈਂਕ ਆਫ ਇੰਡੀਆ ਅਤੇ ਲੀਗਲ ਸਰਵਿਸ ਅਥਾਰਿਟੀ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪਾਰਕ ਵਿਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਨੇ ਬੂਟੇ ਲਾਏ। ਇਸ ਮੌਕੇ ਸਿੰਗਾਰ ਕੇ ਖੜਾ੍ ਕੀਤਾ ਪੁਰਾਤਨ ਬੈਲ ਗੱਡਾ, ਖਿੱਚ ਦਾ ਕੇੰਦਰ ਰਿਹਾ।

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਸਫਲਤਾ ਵਿੱਚ, ਕੈਮਿਸਟ ਐਸੋਸੀਏਸ਼ਨ ਦੇਵੇ ਸਹਿਯੋਗ : ਸਾਗਰ ਸੇਤੀਆ !!

ਮੋਗਾ, 3 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਅੱਗੇ ਤੋਰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਅੱਜ ਆਪਣੇ ਦਫ਼ਤਰ ਵਿਖੇ ਜ਼ਿਲ੍ਹਾ ਮੋਗਾ ਦੇ ਸਮੂਹ ਕੈਮਿਸਟਾਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ, ਗਗਨਦੀਪ ਸਿੰਘ ਅੰਡਰ ਟ੍ਰੇਨਿੰਗ ਪੀਸੀਐਸ, ਜ਼ੋਨਲ ਲਾਇਸੰਸਿੰਗ ਅਥਾਰਟੀ ਲਖਵੰਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਹਰ ਤਰ੍ਹਾਂ ਦਾ ਨਸ਼ਾ ਖਤਮ ਕਰਨ ਲਈ ਦ੍ਰਿੜ ਯਤਨਸ਼ੀਲ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਉਹਨਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਉਹਨਾਂ ਹਦਾਇਤ ਕੀਤੀ ਕਿ ਦੁਕਾਨਾਂ ਦੇ ਅੰਦਰ ਬਾਹਰ ਸੀਸੀਟੀਵੀ ਲਗਾਏ ਜਾਣੇ ਚਾਹੀਦੇ ਹਨ। ਦੁਕਾਨਾਂ ਵਿੱਚ ਦਵਾਈਆਂ ਦੀ ਸਹੀ ਸਟੋਰੇਜ ਸਥਿਤੀ ਬਣਾਈ ਰੱਖੀ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕੈਮਿਸਟਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਖੁਦ ਦਵਾਈ, ਖਾਸ ਕਰਕੇ ਐਂਟੀਬਾਇਓਟਿਕਸ, ਨਾ ਲੈਣ, ਤੋਂ ਰੋਕਣਾ ਚਾਹੀਦਾ ਹੈ। ਪ੍ਰਚੂਨ ਵਿਕਰੇਤਾਵਾਂ/ ਥੋਕ ਵਿਕਰੇਤਾਵਾਂ ਨੂੰ ਦਵਾਈਆਂ ਦਾ ਸਹੀ ਵਿਕਰੀ/ ਖਰੀਦ ਰਿਕਾਰਡ ਰੱਖਣਾ ਚਾਹੀਦਾ ਹੈ ਅਤੇ ਸਿਰਫ਼ ਗੁਣਵੱਤਾ/ ਅਸਲੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਜੈਨਰਿਕ ਦਵਾਈਆਂ ਦਾ ਵੱਖਰਾ ਸਟਾਕ ਰੱਖਿਆ ਜਾਣਾ ਚਾਹੀਦਾ ਹੈ ਅਤੇ ਗਰੀਬ ਮਰੀਜ਼ਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਦਵਾਈਆਂ ਦੇਣ ਤੋਂ ਪਹਿਲਾਂ ਮਿਆਦ ਪੁੱਗਣ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿੱਚ ਮੌਜੂਦ, ਪ੍ਰਸ਼ਾਸਨਿਕ ਅਧਿਕਾਰੀ ਅਤੇ ਕੈਮਿਸਟ। (ਫੋਟੋ: ਡੈਸਕ) ਉਹਨਾਂ ਕਿਹਾ ਕਿ ਥੋਕ ਵਿਕਰੇਤਾਵਾਂ ਨੂੰ ਪ੍ਰਚੂਨ ਫਰਮਾਂ ਨੂੰ ਆਦਤ ਪਾਉਣ ਵਾਲੀਆਂ ਦਵਾਈਆਂ ਸਿਰਫ਼ ਫਰਮ ਦੇ ਮਾਲਕ/ ਇੰਚਾਰਜ ਦੁਆਰਾ ਦਸਤਖਤ ਕੀਤੇ ਅਤੇ ਮੋਹਰ ਲਗਾਏ ਲਿਖਤੀ ਆਦੇਸ਼ਾਂ ਤੇ ਹੀ ਸਪਲਾਈ ਕਰਨੀਆਂ ਚਾਹੀਦੀਆਂ ਹਨ ਅਤੇ ਨਕਦ ਭੁਗਤਾਨ ਤੋਂ ਬਚਣਾ ਚਾਹੀਦਾ ਹੈ। ਪ੍ਰਚੂਨ ਵਿਕਰੇਤਾਵਾਂ ਦੁਆਰਾ ਨਸ਼ੀਲੇ ਪਦਾਰਥਾਂ ਅਤੇ ਮਨੋਰੋਗ ਦਵਾਈਆਂ ਡਾਕਟਰ ਦੇ ਨੁਸਖੇ ਤੇ ਡਾਕਟਰ ਦੁਆਰਾ ਨਿਰਧਾਰਤ ਦਿਨਾਂ ਦੀ ਗਿਣਤੀ ਲਈ ਮੋਹਰ ਲਗਾਈ ਜਾਣੀ ਚਾਹੀਦੀ ਹੈ। ਪ੍ਰੀਗਾਬਾਲਿਨ ਸਾਲਟ (75 ਮਿਲੀਗ੍ਰਾਮ ਤੋਂ ਵੱਧ ਖੁਰਾਕ) ਦਾ ਸਹੀ ਰਿਕਾਰਡ ਰੱਖਣਾ, ਜਿਸਦੀ ਨਸ਼ੇੜੀਆਂ ਦੁਆਰਾ ਵਿਆਪਕ ਤੌਰ ਤੇ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਡਰੱਗ ਅਧਿਕਾਰੀਆਂ ਨੂੰ ਇਸਦੀ ਵਿਕਰੀ/ ਖਰੀਦ ਰਿਕਾਰਡ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਪ੍ਰਚੂਨ ਵਿਕਰੇਤਾਵਾਂ ਨੂੰ ਨਸ਼ੇੜੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੈਮਿਸਟ ਐਸੋਸੀਏਸ਼ਨ ਨੂੰ ਆਦਤ ਪਾਉਣ ਵਾਲੀਆਂ ਦਵਾਈਆਂ ਵੇਚਣ ਵਿੱਚ ਸ਼ਾਮਲ ਫਰਮਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਡਰੱਗ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਦਿਆਂ ਜ਼ੋਨਲ ਲਾਇਸੰਸਿੰਗ ਅਥਾਰਟੀ ਸ੍ਰ ਲਖਵੰਤ ਸਿੰਘ ਨੇ ਦੱਸਿਆ ਕਿ ਡਰੱਗ ਲਾਇਸੈਂਸ ਸਿਰਫ਼ ਤਜਰਬੇ ਵਾਲੇ ਯੋਗ ਫਾਰਮਾਸਿਸਟਾਂ ਨੂੰ ਜਾਰੀ ਕੀਤੇ ਜਾਂਦੇ ਹਨ। ਮੈਡੀਕਲ ਸਟੋਰਾਂ ਦੀ ਭਰਮਾਰ ਤੋਂ ਬਚਣ ਲਈ ਪਹਿਲਾਂ ਤੋਂ ਮੌਜੂਦ ਫਰਮਾਂ ਤੋਂ ਕੁਝ ਦੂਰੀ ‘ਤੇ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। 8 ਕਿਸਮਾਂ ਦੇ ਵਿਆਪਕ ਤੌਰ ਤੇ ਦੁਰਵਰਤੋਂ ਕੀਤੇ ਜਾਣ ਵਾਲੇ ਐਲੋਪੈਥਿਕ ਸਾਲਟ ਜਿਵੇਂ ਕਿ ਡਾਈਫੇਨੋਕਸੀਲੇਟ, ਡੈਕਸਟ੍ਰੋਪ੍ਰੋਪੌਕਸੀਫੀਨ, ਕੋਡੀਨ, ਬੁਪ੍ਰੇਨੋਰਫਾਈਨ, ਪੈਂਟਾਜ਼ੋਸੀਨ, ਨਾਈਟਰਾਜ਼ੇਪਾਮ, ਟ੍ਰਾਮਾਡੋਲ ਅਤੇ ਟੈਪੈਂਟਾਡੋਲ ਨੂੰ ਵਿਭਾਗ ਦੁਆਰਾ ਫਰਮਾਂ ਦੇ ਲਾਇਸੈਂਸਾਂ ‘ਤੇ ਲਾਲ ਮੋਹਰ ਲਗਾ ਕੇ ਸੀਮਤ ਕੀਤਾ ਗਿਆ ਹੈ ਅਤੇ ਕੁਝ ਫਰਮਾਂ ਨੂੰ ਵਿਭਾਗ ਤੋਂ ਵਿਸ਼ੇਸ਼ ਇਜਾਜ਼ਤ ਦੇ ਅਧੀਨ ਇਹਨਾਂ ਦਵਾਈਆਂ ਨੂੰ ਰੱਖਣ ਦੀ ਆਗਿਆ ਹੈ। ਵਿਭਾਗ ਨਸ਼ੀਲੇ ਪਦਾਰਥਾਂ ਦੇ ਅਨੈਤਿਕ ਵਪਾਰ ਵਿੱਚ ਸ਼ਾਮਲ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਿਹਾ ਹੈ, ਜਿਸ ਵਿੱਚ ਲਾਇਸੈਂਸ ਰੱਦ ਕਰਨਾ ਅਤੇ ਉਹਨਾਂ ਫਰਮਾਂ ਦੇ ਮਾਲਕ/ ਭਾਈਵਾਲਾਂ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਵਿੱਖ ਵਿੱਚ ਡਰੱਗ ਲਾਇਸੈਂਸ ਪ੍ਰਾਪਤ ਕਰਨ ਤੋਂ ਰੋਕਣਾ ਸ਼ਾਮਲ ਹੈ।
error: Content is protected !!