logo

General

ਨਿਵੇਸ਼ਕ, ਪੋਰਟਲ ਤੇ ਆਨ ਲਾਈਨ ਆਪਲਾਈ ਕਰਕੇ, ਲੋੜੀਦੀਆਂ ਫੀਸਾਂ ਜਮ੍ਹਾ ਕਰਵਾ ਸਕਦਾ : DC ਸਾਰੰਗਲ !!

ਮੋਗਾ, 25 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਉਦਯੋਗ ਦੇ ਪ੍ਰਸਾਰ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਲਾਗੂ ਕੀਤਾ ਹੈ। ਨਿਯਮਾਂ ਮੁਤਾਬਕ ਰੈਗਲੁਟਰੀ ਮੰਜੂਰੀਆਂ ਦੀਆਂ ਸ਼ਰਤਾ ਪੂਰੀਆਂ ਕਰਨ ਵਾਲੇ ਉਦਯੋਗਪਤੀਆਂ ਨੂੰ 15 ਦਿਨ ਦੇ ਅੰਦਰ ਅੰਦਰ ਉਦਯੋਗ ਸਥਾਪਿਤ ਅਤੇ ਫੋਕਲ ਪੁਆਇੰਟ ਦੇ ਵਿੱਚ ਇਕਾਈ ਸਥਾਪਿਤ ਕਰਨ ਲਈ ਨਿਯਮਾਂ ਅਨੁਸਾਰ ਕਾਰਵਾਈ 3 ਦਿਨ ਦੇ ਅੰਦਰ ਹੀ ਮਨਜੂਰੀ ਮਿਲ ਜਾਂਦੀ ਹੈ। ਇਸ ਦੇ ਤਹਿਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ, ਵਿਸ਼ੇਸ ਸਾਰੰਗਲ ਆਈ.ਏ.ਐਸ. ਮੋਗਾ, ਨੇ ਮੰਗਲਵਾਰ ਨੂੰ ਉਦਯੋਗਪਤੀਆਂ ਨੂੰ ਉਦਯੋਗ ਸਥਾਪਿਤ ਕਰਨ ਲਈ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ। ਇਸ ਮੋਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਨਿਵੇਸ਼ਕ ਹੁਣ ਕੇਵਲ ਪੋਰਟਲ ਤੇ ਆਨ ਲਾਈਨ ਆਪਲਾਈ ਕਰਕੇ, ਲੋੜੀਦੀਆਂ ਫੀਸਾਂ ਆਨ ਲਾਈਨ ਹੀ ਜਮ੍ਹਾ ਕਰਵਾ ਸਕਦਾ ਹੈ। ਇਸ ਉਪਰੰਤ ਵੱਖ ਵੱਖ ਵਿਭਾਗਾਂ ਵਲੋਂ ਅਰਜੀ ਦੀ ਪੜਤਾਲ ਕਰਦੇ ਹੋਏ ਆਪਣੇ ਨਾਲ ਸਬੰਧਤ ਐਨ.ਓ.ਸੀ. 15 ਦਿਨ ਦੇ ਅੰਦਰ ਅੰਦਰ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਇਸ ਉਪਰੰਤ ਪ੍ਰਸ਼ਾਸਨ ਵਲੋਂ ਸਿਧਾਂਤਕ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਨੂੰ ਮੁੱਖ ਰਖਦੇ ਹੋਏ ਮੰਗਲਵਾਰ ਨੂੰ ਰਾਇਟ ਟੂ ਬਿਜਨਸ ਐਕਟ ਦੇ ਤਹਿਤ 02 ਕੇਸ ਪ੍ਰਵਾਨ ਕੀਤੇ ਗਏ ਅਤੇ ਉਦਯੋਗਿਕ ਅਤੇ ਬਿਜਨਸ਼ ਡਿਵੈਲਪਮੈਂਟ ਪਾਲਿਸੀ 2017 ਅਤੇ ਪਾਲਿਸੀ 2022 ਤਹਿਤ 12 ਕੇਸਾਂ ਵਿਚੋਂ 10 ਕੇਸ ਵਿੱਤੀ ਪ੍ਰੋਤਸਾਹਨ ਲਈ ਪ੍ਰਵਾਨ ਕੀਤੇ ਗਏ । ਇਸ ਮੋਕੇ ਤੇ ਸਿਮਰਜੋਤ ਸਿੰਘ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਨੇ ਦੱਸਿਆ ਕਿ ਜਿਲ੍ਹਾ ਉਦਯੋਗ ਕੇਂਦਰ, ਮੋਗਾ ਰਾਈਟ ਟੂ ਬਿਜਨਸ ਐਕਟ 2020, ਉਦਯੋਗਿਕ ਨੀਤੀ 2022 ਆਦਿ ਦੇ ਤਹਿਤ ਨਿਵੇਸ਼ ਆਕਰਸ਼ਿਤ ਕਰਨ ਲਈ ਪ੍ਰਸ਼ਾਸਨ ਦੀ ਮਦਦ ਨਾਲ ਸਹਾਇਕ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਲਕਸ਼ੇ ਕੁਮਾਰ ਗੁਪਤਾ, ਜਿਲ੍ਹਾ ਮਾਲ ਅਫਸਰ, ਪੂਰਨ ਗਰਗ, ਏ.ਸੀ.ਐਸ.ਟੀ., ਚਿਰਜੀਵ ਸਿੰਘ ਲੀਡ ਬੈਂਕ ਅਫਸ਼ਰ, ਮਨਮੋਹਤ ਕੁਮਾਰ, ਐਸ.ਡੀ.ਓ. ਪੀ.ਪੀ.ਸੀ.ਬੀ., ਮੁਕੇਸ਼ ਚੱਢਾ, ਜਿਲ੍ਹਾ ਯੋਜਨਾਕਾਰ ਅਫਸਰ, ਉਮੇਸ ਕੁਮਾਰ, ਕਲਰਕ ਦਫਤਰ ਡਿਪਟੀ ਡਾਇਰੈਕਟਰ ਫੈਕਟਰੀ, ਵਿਜੈ ਬਹਾਦਰ ਨਗਰ ਨਿਗਮ, ਹਰਵਿੰਦਰ ਸਿੰਘ ਐਸ.ਡੀ.ਈ., ਮੋਗਾ, ਮਨਦੀਪ ਸਿੰਘ ਏ ਈ ., ਦਫਤਰ PSPCL ਅਤੇ ਬਿਜਨਸਮੈਨ ਆਦਿ ਹਾਜ਼ਰ ਰਹੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸਾਹਿਤਕ ਸਮਾਗਮ ! ‘ਭਾਸ਼ਾ ਕਦੇ ਮਰਦੀ ਨਹੀਂ, ਸਗੋਂ ਪ੍ਰਫੁਲਤ ਹੁੰਦੀ ਹੈ’ : ਸਾਹਿਤਕਾਰ !!

ਮੋਗਾ 25 ਫਰਵਰੀ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸੁਤੰਤਰਤਾ ਸੈਨਾਨੀ ਭਵਨ ਵਿਖੇ ਮੋਗਾ ਦੀਆਂ ਸਮੂਹ ਸਾਹਿਤਕ ਸਭਾਵਾਂ ਵਲੋੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ ਹੋਇਆ। ਪ੍ਰਧਾਨਗੀ ਮੰਡਲ ਵਿਚ ਜ਼ਿਲਾ੍ ਭਾਸ਼ਾ ਅਫਸਰ ਡਾ ਅਜੀਤਪਾਲ ਸਿੰਘ ਜਟਾਣਾ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਸੁਰਜੀਤ ਬਰਾੜ ਅਤੇ ਜੰਗੀਰ ਸਿੰਘ ਖੋਖਰ ਸ਼ਾਮਲ ਸਨ। ਪਰਮਜੀਤ ਸਿੰਘ ਚੂਹੜਚੱਕ ਨੇ ਇਸ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਸਮਾਗਮ ਵਿਚ ਪੰਜਾਬੀ ਮਾਂ ਬੋਲੀ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਇਸ ਤੋ ਇਲਾਵਾ ਵੱਖ ਵੱਖ ਸਾਹਿਤ ਸਭਾਵਾਂ ਨਾਲ ਸਬੰਧਤ ਸਾਹਿਤਕਾਰਾਂ ਨੇ ਰਚਨਾਵਾਂ ਪੇਸ਼ ਕਰਦੇ ਹੋਏ ਬਲਬੀਰ ਪਰਦੇਸੀ, ਸੁਰਜੀਤ ਸਿੰਘ ਕਾਲੇਕੇ, ਕਰਨਲ ਬਾਬੂ ਸਿੰਘ, ਡਾ ਬਲਦੇਵ ਸਿੰਘ ਢਿਲੋ ਨੇ ਗਜ਼ਲਾਂ ਦੀ ਪੇਸ਼ਕਾਰੀ ਕੀਤੀ। ਵਿਵੇਕ ਕੋਟ ਈਸੇ ਖਾਂ,ਪਰਮਜੀਤ ਚੂਹੜਚੱਕ ਤੇ ਗੁਰਨਾਮ ਗਾਮਾ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਗੁਰਦੇਵ ਦਰਦੀ, ਹਰਭਜਨ ਨਾਗਰਾ, ਸੋਨੀ ਮੋਗਾ, ਗਿੱਲ ਕੋਟਲੀ ਸੰਘਰ, ਕੈਪਟਨ ਜਸਵੰਤ ਸਿੰਘ ਨੇ ਸਮਾਗਮ ਵਿਚ ਤਰਨੱਮ ਵਿਚ ਖੂਬਸੂਰਤ ਗੀਤਾਂ ਦੀ ਝੜੀ ਲਗਾਉਂਦੇ ਹੋਏ ਸਮਾਗਮ ਨੂੰ ਉੱਚ ਪੱਧਰ ਦਾ ਬਣਾਉਣ ਲਈ ਯਤਨ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਡਾ.ਅਜੀਤਪਾਲ ਸਿੰਘ ਜਟਾਣਾ ਨੇ ਸੰਬੋਧਨ ਕਰਦਿਆਂ ਸਾਹਿਤਕਾਰਾੰ ਨੂੰ ਪੰਜਾਬੀ ਦੇ ਵਿਕਾਸ ਲਈ ਪ੍ਰੇਰਿਆ। ਡਾ. ਸੁਰਜੀਤ ਬਰਾੜ, ਬਲਦੇਵ ਸੜਕਨਾਮਾਂ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਮਿਆਰੀ ਬਣਾਉਣ ਅਤੇ ਉਚਾ ਚੁੱਕਣ ਲਈ ਯਤਨ ਕਰਨ ਦੀ ਲੋੜ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਮਾਂ ਬੋਲੀ ਸਬੰਧੀ ਵਿਚਾਰ ਚਰਚਾ ਤੇ ਉਸਾਰੂ ਬਹਿਸ ਹੋਈ। ਅੰਤ ਵਿਚ ਸ੍ਰੋਮਣੀ ਸਾਹਿਤਕਾਰ ਤੇ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਮਾਗਮ ਵਿਚ ਸ਼ਾਮਿਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਨਸ਼ਾ ਛੱਡਣ ਦਾ ਇਲਾਜ਼, ਅੱਧ ਵਿਚਾਲੇ ਛੱਡਣ ਵਾਲੇ 7000 ਮਰੀਜ਼ਾਂ ਦੀ ਭਾਲ ਕਰੇਗਾ ਜਿਲਾ ਪ੍ਰਸ਼ਾਸਨ ! DC ਨੇ ਦਿੱਤੇ ਨਿਰਦੇਸ਼ !!

ਮੋਗਾ, 25 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰ ਤਰ੍ਹਾਂ ਦੇ ਨਸ਼ੇ ਅਤੇ ਇਸ ਨਾਲ ਜੁੜੀ ਹਰੇਕ ਗਤੀਵਿਧੀ ਤੋਂ ਮੁਕਤ ਕਰਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਸਮੂਹ ਐੱਸ.ਡੀ.ਐੱਮਜ਼ ਅਤੇ ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰ ਜਨੇਰ ਵਿੱਚ ਹੁਣ ਤੱਕ 20742 ਮਰੀਜ਼ਾਂ ਦੀ ਰਜਿਸਟਰੇਸ਼ਨ ਹੋਈ ਹੈ। ਇਹਨਾਂ ਵਿਚੋਂ 7000 ਦੇ ਕਰੀਬ ਉਹ ਮਰੀਜ਼ ਹਨ, ਜਿੰਨਾ ਨੇ ਨਸ਼ਾ ਛੱਡਣ ਦਾ ਇਲਾਜ਼ ਤਾਂ ਸ਼ੁਰੂ ਕਰਵਾਇਆ, ਪਰ ਉਹ ਪੂਰਾ ਨਹੀਂ ਕੀਤਾ। ਉਹਨਾਂ ਸਮੂਹ ਐੱਸ.ਡੀ.ਐੱਮਜ਼ ਨੂੰ ਕਿਹਾ ਕਿ ਉਹ ਆਪਣੇ ਆਪਣੇ ਪੱਧਰ ਉੱਤੇ ਇਹਨਾਂ ਮਰੀਜ਼ਾਂ ਨਾਲ ਰਾਬਤਾ ਕਾਇਮ ਕਰਕੇ, ਇਹ ਯਕੀਨੀ ਬਣਾਉਣ ਕਿ ਇਹਨਾਂ ਦਾ ਇਲਾਜ਼ ਮੁੜ ਸ਼ੁਰੂ ਕਰਵਾਇਆ ਜਾਵੇ। ਮੀਟਿੰਗ ਦੀ ਪ੍ਰਧਾਨਗੀ ਕਰਦੇ, ਡਿਪਟੀ ਕਮੀਸ਼ਨਰ ਵਿਸ਼ੇਸ਼ ਸਾਰੰਗਲ। (ਫੋਟੋ: ਡੈਸਕ) ਉਹਨਾਂ ਜ਼ਿਲ੍ਹਾ ਮੁੜ ਵਸੇਬਾ ਕੇਂਦਰ ਜਨੇਰ ਵਿੱਚ ਤਾਇਨਾਤ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੂੰ ਕਿਹਾ ਕਿ, ਇਹ ਯਕੀਨੀ ਬਣਾਇਆ ਜਾਵੇ ਕਿ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰ ਵਿੱਚ ਲੋੜੀਂਦੀ ਦਵਾਈ, ਜਾਂਚ ਕਿੱਟਾਂ, ਸਟਾਫ਼ ਅਤੇ ਹੋਰ ਸੁਵਿਧਾਵਾਂ ਉਪਲਬਧ ਹੋਣ। ਉਹਨਾਂ ਕਿਹਾ ਕਿ ਭਾਵੇਂ ਕਿ ਜ਼ਿਲ੍ਹਾ ਮੋਗਾ ਵਿੱਚ 1 ਮਹੀਨੇ ਦਾ ਸਟਾਕ ਹੈ, ਪਰ ਫਿਰ ਵੀ ਦਵਾਈ ਦਾ ਸਟਾਕ ਡਬਲ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਮਰੀਜ਼ ਦਵਾਈ ਤੋਂ ਸੱਖਣਾ ਨਾ ਰਹੇ। ਉਹਨਾਂ ਕਿਹਾ ਕਿ ਜੇਕਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਤਾਂ ਤੁਰੰਤ ਧਿਆਨ ਵਿੱਚ ਲਿਆਂਦਾ ਜਾਵੇ। ਉਹਨਾਂ ਮੁੜ ਵਸੇਬਾ ਕੇਂਦਰ ਜਨੇਰ ਦੀ ਇਮਾਰਤ ਦੀ ਲੋੜੀਂਦੀ ਮੁਰੰਮਤ ਕਰਾਉਣ ਲਈ ਮੁੱਖ ਦਫ਼ਤਰ ਨੂੰ ਲਿਖਣ ਦੀ ਹਦਾਇਤ ਕੀਤੀ। ਉਹਨਾਂ ਸਮੂਹ ਐੱਸ.ਡੀ.ਐੱਮਜ਼, ਡਰੱਗ ਕੰਟਰੋਲ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਕਿਸੇ ਵੀ ਕੀਮਤ ਉੱਤੇ ਪਾਬੰਦੀਸ਼ੁਦਾ ਦਵਾਈਆਂ ਨਹੀਂ ਵਿਕਣੀਆਂ ਚਾਹੀਦੀਆਂ ਹਨ। ਮਨੋਰੋਗ ਮਾਹਿਰ ਦੀ ਅਣਹੋਂਦ ਵਿੱਚ ਨਿੱਜੀ ਹਸਪਤਾਲ ਨਸ਼ਾ ਛੁਡਾਊ ਦਵਾਈ ਨਹੀਂ ਖਰੀਦ ਸਕਦੇ। ਸਮੂਹ SDM’s, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਨੂੰ ਨਾਲ ਲੈ ਕੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੈਡੀਕਲ ਸਟੋਰਾਂ ਦੀ ਖੁਦ ਚੈਕਿੰਗ ਕਰਨਗੇ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਸਮਾਜ ਨੂੰ ਨਸ਼ਿਆਂ ਦੇ ਖ਼ਤਰਿਆਂ ਅਤੇ ਸਿਹਤ ਤੇ ਇਸਦੇ ਪ੍ਰਭਾਵ ਬਾਰੇ ਜਾਗਰੂਕਤਾ ਪ੍ਰਦਾਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਸਮਾਜ ਦੇ ਰਵੱਈਏ ਅਤੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੀ ਹਰੇਕ ਹਫ਼ਤੇ ਸਮੀਖਿਆ ਕਰਿਆ ਕਰਨਗੇ। ਇਸ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 18 ਓਟ ਕਲੀਨਿਕ ਚੱਲ ਰਹੇ ਹਨ। ਇੱਕ ਸਰਕਾਰੀ ਮੁੜ ਵਸੇਬਾ ਕੇਂਦਰ ਦੇ ਨਾਲ ਨਾਲ 4 ਨਿੱਜੀ ਖੇਤਰ ਦੇ ਨਸ਼ਾ ਛੁਡਾਊ ਕੇਂਦਰ ਵੀ ਚੱਲ ਰਹੇ ਹਨ। ਇਹਨਾਂ ਸਾਰੀਆਂ ਸੰਸਥਾਵਾਂ ਵਿੱਚ ਦਵਾਈਆਂ ਦੇ ਸਟਾਕ ਦੀ ਕੋਈ ਕਮੀਂ ਨਹੀਂ ਹੈ। ਇੱਕ ਮਹੀਨੇ ਦੀ ਦਵਾਈ ਵਾਧੂ ਪਈ ਹੈ। ਡਿਮਾਂਡ ਭੇਜਣ ਦੇ 10 ਦਿਨਾਂ ਵਿੱਚ ਦਵਾਈ ਮੁਹਈਆ ਹੋ ਜਾਂਦੀ ਹੈ। ਸਟਾਫ਼ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ, ਮੁੱਖ ਦਫ਼ਤਰ ਨੂੰ ਲਿਖਿਆ ਜਾ ਚੁੱਕਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

बढ़िया कारगुजारी वाले पुलिस मुलाजिम, सर्टिफिकेट व कैश रीवार्ड से सम्मानित ! SSP ने बढ़ाया हौंसला !!

मोगा 24 फरवरी (मुनीश जिन्दल) आइए, पहले आप जरा एक नजर इस वीडियो पर डाल लें : दिन : सोमवार। स्थान : पुलिस लाइन। मौका था, पिछले समय में बढ़िया कारगुजारी करने वाले पुलिस मुलाजिमों को विभिन्न कैटेगरी के सर्टिफिकेट व कैश रीवार्ड से सन्मानित करने का।  जिक्रयोग्य है कि पंजाब पुलिस के डीजी गौरव यादव, जहां अपने रिश्वतखोर मुलाजिमों के खिलाफ जीरो टॉलरेंस की नीति अपनाते हैं, वहीं वे बढ़िया कारगुजारी करने वाले पुलिस मुलाजिमों को भी नहीं भूलते हैं। जिसके चलते, उनके आदेशों पर, पिछले समय में बढ़िया कारगुजारी करने वाले पुलिस मुलाजिमों को जहां विभिन्न कैटेगरी के सर्टिफिकेट देकर सम्मानित किया गया, वहीं उन्हें कैश रीवार्ड भी दिया गया। इस संबंधी जिला पुलिस द्वारा स्थानीय पुलिस लाइन में एक साधारण, लेकिन प्रभावशाली समागम रखा गया था। जिसकी शुरुयात एक जनरल परेड से हुई। जिसके पश्चात एसएसपी मोगा, आईपीएस अधिकारी अजय गांधी की ओर से पिछले समय में बढ़िया कारगुजारी करने वाले पुलिस मुलाजिमों को CC1, CC2 व CC3 कैटेगरी के सर्टिफिकेट के साथ साथ, उन्हें कैश रीवार्ड भी दिए गए। व अपने सम्बोधन में एसएसपी अजय गांधी ने बढ़िया कारगुजारी करने वाले पुलिस मुलाजिमों को जहां बधाई दी, वहीं उन्होंने जिले की अपनी टीम का होंसला बढ़ते हुए, विशवास दिलाया, कि ये मुहीम आगे भी इसी प्रकार जारी रहेगी। व बढ़िया कार गुजारी वाले पुलिस मुलाजिम, इसी प्रकार सन्मानित होते रहेंगे। इस मौके पर विभिन्न रैंक के 321 कर्मचारीयों के इलावा जिले के समूह GO, थाना प्रभारी, चौंकी इंचार्ज व यूनिट इंचार्ज हाजिर थे। इसके इलावा, जिला पुलिस मुखी द्वारा, पुलिस वैलफेयर फंड में से जिले की पुलिस चौंकियों, थानों व GO कार्यालयों के लिए को क्या सहूलियत दी गई है ? इस संबंधी एसएसपी मोगा अजय गांधी मीडिया के रूबरू हुए। IPS AJAY GANDHI, SSP MOGA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬੱਚਿਆਂ ਦਾ ਟੀਕਾਕਰਨ ਕਰਾਉਣ ਸੰਬੰਧੀ, ਆਸ਼ਾ ਵਰਕਰਜ ਨੂੰ ਦਿੱਤੀ ਟ੍ਰੇਨਿੰਗ !!

ਮੋਗਾ 24 ਫਰਵਰੀ, (ਮੁਨੀਸ਼ ਜਿੰਦਲ) DR. ASHOK SINGLA ਸਿਵਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜਿਲਾ ਟੀਕਾਕਰਨ ਅਫਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਜਿਲਾ ਮੋਗਾ ਅਧੀਨ ਵੱਖ ਵੱਖ ਬਲਾਕਾਂ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਟੀਕਾ ਕਰਨ, ਐਚ ਵੀ ਬਾਈ ਸੀ ਸਬੰਧੀ ਟ੍ਰੇਨਿੰਗ ਦਿੱਤੀ। ਉਹਨਾਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜਿਹੜੇ ਬੱਚਿਆਂ ਦੀ ਡੋਜ ਕਿਸੇ ਕਾਰਨ ਕਰਕੇ ਛੁੱਟ ਗਈ ਹੈ ਜਾਂ ਸਮੇਂ ਸਿਰ ਟੀਕਾਕਰਨ ਨਹੀਂ ਹੋ ਸਕਿਆ, ਉਹਨਾਂ ਦਾ ਟੀਕਾ ਕਰਨ ਸਪੈਸ਼ਲ ਟੀਕਾ ਕਰਨ ਸੈਸ਼ਨ ਤੇ ਲਿਆ ਕੇ ਪੂਰਾ ਕਰਵਾਇਆ ਜਾਵੇ। ਇਸ ਅਧੀਨ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਬਲਾਕ ਡਰੋਲੀ ਭਾਈ ਅਤੇ ਬਲਾਕ ਢੁੱਡੀਕੇ ਦੀਆਂ ਆਸ਼ਾ ਵਰਕਰ ਨੂੰ ਬੱਚਿਆਂ ਦੀਆਂ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ SMO ਢੁਡੀਕੇ ਡਾਕਟਰ ਨਿਸ਼ਾ ਬਾਂਸਲ, SMO ਡਰੋਲੀ ਡਾਕਟਰ ਰਾਕੇਸ਼ ਕੁਮਾਰ, ਬਲਬੀਰ ਕੌਰ ਨਰਸਿੰਗ ਸਿਸਟਰ, ਬਲਰਾਜ ਸਿੰਘ ਦੌਲਤਪੁਰਾ ਆਦਿ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

PAU ਖੇਤਰੀ ਖੋਜ ਕੇਂਦਰ ਫਰੀਕੋਟ ਵਿਖੇ ਕਿਸਾਨ ਮੇਲਾ 11 ਮਾਰਚ ਨੂੰ ! ਕਿਸਾਨ ਮੇਲੇ ਦਾ ਲਾਹਾ ਲੈਣ : DC !!

ਮੋਗਾ, 24 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 11 ਮਾਰਚ, 2025 ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਕਿਸਾਨ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਇਸ ਕਿਸਾਨ ਮੇਲੇ ਵਿੱਚ ਖੇਤੀ ਸਬੰਧੀ ਪੁਸਤਕਾਂ ਅਤੇ ਖੇਤੀ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ। ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ। ਕਿਸਾਨ ਮੇਲੇ ਵਿੱਚ ਕੰਪਨੀਆਂ, ਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ. ਕੁਲਵੀਰ ਸਿੰਘ, ਫੋਨ ਨੰਬਰ 94177-83052, 01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਕੇ ਖੇਤੀਬਾੜੀ ਧੰਦੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਭਾਗੀ ਸਕੀਮਾਂ ਪ੍ਰਤੀ ਜਾਗਰੂਕਤਾ ਲੈਣ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਕੌਮਾਂਤਰੀ ਮਾਂ ਬੋਲੀ ਦਿਵਸ ਤੇ, ਸਾਹਿਤਕ ਮਿਲਣੀ ! ਪੁਸਤਕ ਪ੍ਰਦਰਸ਼ਨੀ ਰਹੀ, ਖਿੱਚ ਦਾ ਕੇਂਦਰ !!

ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਦੇ ਵਿਸ਼ੇ ਉੱਪਰ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਹੀ ਰੱਖੇ ਗਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਅਤੇ ਗਲਪਕਾਰ ਕੇ.ਐੱਲ. ਗਰਗ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਅਸ਼ੋਕ ਚਟਾਨੀ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਬਿਰਾਜਮਾਨ ਸਨ।  ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਦੇ ਹਾਣੀ ਬਣਨ ਲਈ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਆਪਣੀ ਵੈੱਬਸਾਈਟ ਉੱਪਰ ਆਪਣੀ ਪਬਲੀਕੇਸ਼ਨ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕੀਤੇ ਜਾਣ ਦਾ ਅਮਲ ਤੇਜ਼ੀ ਨਾਲ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ, ਪੰਜਾਬ ਦੀਆਂ ਕਿਤਾਬਾਂ ਆਡੀਓ ਰੂਪ ਵਿੱਚ ਵੀ ਉਪਲਬਧ ਹੋਣਗੀਆਂ। ਉਪਰੰਤ ਗ਼ਜ਼ਲਗੋ ਨਰਿੰਦਰ ਰੋਹੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣੀ ਗ਼ਜ਼ਲ ਦੀ ਬਾ ਤਰੰਨੁਮ ਪੇਸ਼ਕਾਰੀ ਕੀਤੀ। ਪ੍ਰਸਿੱਧ ਲਿਖਾਰੀ ਗੁਰਮੇਲ ਬੌਡੇ ਨੇ ਆਪਣੇ ਸੰਬੋਧਨ ਦੌਰਾਨ ਅਦਾਲਤਾਂ ਵਿੱਚ ਰਾਜ ਭਾਸ਼ਾ ਪੰਜਾਬੀ ਦੀ ਵਰਤੋਂ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ DPRO ਗਿਆਨ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੇ ਆਪਣੇ ਪੱਧਰ ਉੱਪਰ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੰਮ ਕਰ ਰਹੀਆਂ ਸਭਾਵਾਂ, ਸਮਾਜ ਸੇਵੀਆਂ ਨੂੰ ਇਕ ਮੰਚ ’ਤੇ ਇਕੱਠੇ ਕਰਦਿਆਂ, ਇਕ ਵੱਡੀ ਲਹਿਰ ਚਲਾਈ ਜਾਣੀ ਚਾਹੀਦੀ ਹੈ। ਹਰਭਜਨ ਸਿੰਘ ਨਾਗਰਾ ਨੇ ਮਾਂ ਬੋਲੀ ਨੂੰ ਸਮਰਪਿਤ ਆਪਣਾ ਤਾਜ਼ਾ ਕਲਾਮ ਬਾ ਤਰੰਨੁਮ ਪੇਸ਼ ਕੀਤਾ। ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਇਸ ਸਮੇਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਦੀ ਮੁਹਿੰਮ ਵਿੱਚ ਨਵੀਂ ਪੀੜ੍ਹੀ ਨੂੰ ਸ਼ਾਮਿਲ ਕੀਤੇ ਜਾਣ ਦੀ ਵੱਡੀ ਲੋੜ ਹੈ। ਸਮਾਜ ਸੇਵੀ ਪ੍ਰੋ. ਬਲਵਿੰਦਰ ਸਿੰਘ ਨੇ ਦੁਕਾਨਾਂ ਆਦਿ ਦੇ ਬੋਰਡਾਂ ਉੱਪਰ ਪੰਜਾਬੀ ਦੀ ਵਰਤੋਂ ਦੇ ਨਾਲ ਨਾਲ ਸ਼ਬਦਜੋੜਾਂ ਦੇ ਸ਼ੁੱਧੀਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ। ਅਵਤਾਰ ਸਿੰਘ ਸਿੱਧੂ ਨੇ ਪੰਜਾਬੀ ਭਾਸ਼ਾ ਵਿੱਚੋਂ ਅਲੋਪ ਹੋ ਰਹੀਆਂ ਧੁਨੀਆਂ ‘ਙ’ ਅਤੇ ‘ਞ’ ਦੀ ਸੰਭਾਲ ਵਾਸਤੇ ਅਪੀਲ ਕੀਤੀ। ਗੁਰਮੀਤ ਕੜਿਆਲਵੀ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਮਹਾਨ ਸੇਵਕ ਸਾਬਕਾ ਮੁੱਖ ਮੰਤਰੀ ਪੰਜਾਬ ਲਛਮਣ ਸਿੰਘ ਗਿੱਲ ਨੂੰ ਯਾਦ ਕਰਦਿਆਂ ਪੰਜਾਬੀ ਕੌਮ ਦੁਆਰਾ ਅੰਗਰੇਜ਼ੀ ਭਾਸ਼ਾ ਸਾਹਮਣੇ ਕੀਤੇ ਜਾ ਰਹੇ ਸਮਰਪਣ ਬਾਰੇ ਚਿੰਤਾ ਵਿਅਕਤ ਕੀਤੀ ਅਤੇ ਕਿਹਾ ਕਿ ਮਾਂ ਬੋਲੀ ਕਿਸੇ ਕੌਮ ਦਾ ਗੌਰਵ ਹੁੰਦੀ ਹੈ ਅਤੇ ਆਪਣੇ ਗੌਰਵ ਨੂੰ ਕਾਇਮ ਰੱਖਣ ਦੀ ਚੇਤਨਾ ਦੀ ਇਸ ਸਮੇਂ ਪੰਜਾਬੀਆਂ ਨੂੰ ਬੇਹੱਦ ਲੋੜ ਹੈ। ਸਿਮਰਜੀਤ ਕੌਰ ਸਿੰਮੀ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਅਸ਼ੋਕ ਚਟਾਨੀ ਨੇ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਪੱਧਰ ਤੇ ਪੰਜਾਬੀ ਦੀ ਨੀਂਹ ਨੂੰ ਮਜਬੂਤ ਕੀਤੇ ਜਾਣ ਦੀ ਲੋੜ ਬਾਰੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸੰਬੰਧੀ ਸਖਤ ਕਾਨੂੰਨ ਹੋਣਾ ਚਾਹੀਦਾ ਹੈ। ਡਾ. ਸੁਰਜੀਤ ਦੌਧਰ ਨੇ ਕਿਹਾ ਕਿ ਜਿਸ ਪ੍ਰਕਾਰ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਆਪਣੀ ਮਾਂ ਬੋਲੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਉਸ ਤੋਂ ਸਾਨੂੰ ਪੰਜਾਬੀਆਂ ਨੂੰ ਸਬਕ ਲੈਣ ਦੀ ਲੋੜ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਰਨਾਟਕ ਦੇ ਪੰਡਤ ਰਾਓ ਧੰਨੇਰਵਰ ਦੁਆਰਾ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸੰਭਾਲ ਲਈ ਚਲਾਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਮੁੱਚੇ ਚੇਤੰਨ ਪੰਜਾਬੀਆਂ ਨੂੰ ਅਜਿਹੀ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਵਿਅਕਤੀਗਤ ਪੱਧਰ ਤੇ ਨਿਰੰਤਰ ਯਤਨ ਕਰ ਰਹੇ ਪ੍ਰੋ. ਬਲਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਦੁਕਾਨਾਂ ਦੇ ਬੋਰਡਾਂ ਉੱਪਰ ਲਿਖੇ ਗਲਤ ਸ਼ਬਦਜੋੜਾਂ ਨੂੰ ਦਰੁਸਤ ਕਰਵਾਉਣ ਲਈ ਵਿੱਢੀ ਮੁਹਿੰਮ ਦੀ ਰੱਜ ਕੇ ਸ਼ਲਾਘਾ ਕੀਤੀ ਗਈ।  ਸਮਾਗਮ ਦੇ ਪ੍ਰਧਾਨਗੀ ਭਾਸ਼ਨ ਦੌਰਾਨ ਕੇ. ਐੱਲ. ਗਰਗ ਨੇ ਅੱਜ ਦੀ ਸਾਹਿਤਕ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਦੀ ਲੜੀ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਹਰ ਮਿਲਣੀ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਕਿਸੇ ਮੁੱਦੇ ਨੂੰ ਲੈਕੇ, ਇਸੇ ਤਰ੍ਹਾਂ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਅੱਜ ਦੀ ਮਿਲਣੀ ਵਿੱਚ ਆਪਣੇ ਕੀਮਤੀ ਵਿਚਾਰ ਰੱਖਣ ਅਤੇ ਰਚਨਾਵਾਂ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੇ ਸੀਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ ਰੇਖ ਹੇਠ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਲਈ, ਜੋ ਕਿ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸੀਨੀਅਰ ਸਿਟੀਜ਼ਨ ਕੌਂਸਿਲ ਦੀ ਮੀਟਿੰਗ ! ਸਰਦਾਰੀ ਲਾਲ ਕਾਮਰਾ, 22ਵੀਂ ਵਾਰ ਚੁਣੇ ਗਏ ਪ੍ਰਧਾਨ !!

ਮੋਗਾ 22 ਫਰਵਰੀ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ, ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਮੀਟਿੰਗ ਦੇ ਅਰੰਭ ਵਿਚ ਕਾਮਰਾ ਨੇ ਪਿਛਲੇ ਸਮੇਂ ਦੌਰਾਨ ਕੌਂਸਿਲ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਭ ਤੋੰ ਵੱਡੀ ਪ੍ਰਾਪਤੀ ਸਕੱਤਰੇਤ ਵਿਖੇ ਆਪਣਾ ਦਫਤਰ ਮੰਨਜੂਰ ਕਰਵਾਉਣਾ ਹੈ। ਉਹਨਾਂ ਉਸ ਵੇਲੇ ਡਿਪਟੀ ਕਮਿਸ਼ਨਰ ਡਾ ਅਰਵਿੰਦਰ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਦਫਤਰ ਉਹਨਾਂ ਦੀ ਦੇਣ ਹੈ। ਉਹਨਾਂ ਕਿਹਾ ਕਿ ਕੌਂਸਿਲ ਨੇ ਹਮੇਸਾ ਪ੍ਰਸ਼ਾਸਨ ਦੇ ਨਾਲ ਮਿਲਕੇ ਬਜੁ੍ਰਗਾਂ ਦੀ ਭਲਾਈ ਲਈ ਡੱਟ ਕੇ ਕੰਮ ਕੀਤਾ ਹੈ। ਇਹ ਸਭ ਮੈਬਰਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ। ਕੌਂਸਿਲ ਦੇ ਸੀਨੀਅਰ ਮੈਂਬਰ ਗੁਰਦਰਸ਼ਨ ਸਿੰਘ ਸੋਢੀ ਨੂੰ ਵੀ ਵਿਸ਼ੇਸ ਸਨਮਾਨ ਦਿੱਤਾ ਗਿਆ।  ਅਵਤਾਰ ਸਿੰਘ ਨੇ ਮੀਟਿੰਗ ਨੂੰ ਅਰੰਭ ਕਰਦਿਆਂ ਕੌਂਸਿਲ ਦੀ ਚੋਣ ਦੇ ਰੂਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ, ਜੇ ਕੋਈ ਮੇਂਬਰ ਪ੍ਰਧਾਨ ਦੀ ਚੋਣ ਵਿਚ ਹਿੱਸਾ ਲੈਣਾ ਚਾਹੁੰਦਾ ਹੈ, ਤਾਂ ਉਹ ਫੀਸ ਜਮਾਂ ਕਰਵਾ ਕੇ ਨਾਮਜਦਗੀ ਭਰ ਸਕਦਾ ਹੈ। ਜੋਗਿੰਦਰ ਸਿੰਘ ਸੰਘਾ ਨੇ ਵੀ ਰੂਲਾਂ ਬਾਰੇ ਜਾਣਕਾਰੀ ਦਿੱਤੀ। ਜਦੋਂ ਕੋਈ ਮੈਬਰ ਸਾਹਮਣੇ ਨਾ ਆਇਆ, ਤਾਂ ਗਿਆਨ ਸਿੰਘ ਸਾਬਕਾ DPRO ਨੇ ਖੜੇ੍ ਹੋਕੇ ਕਾਮਰਾ ਵਲੋੰ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਗਲੇ ਦੋ ਸਾਲਾਂ ਲਈ ਸਰਦਾਰੀ ਲਾਲ ਕਾਮਰਾ ਦੇ ਨਾਮ ਦੀ ਤਜਵੀਜ ਪੇਸ਼ ਕੀਤੀ।  ਜੋਗਿੰਦਰ ਸਿੱਘ ਲੋਹਾਮ ਨੇ ਤਾਈਦ ਕੀਤੀ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ, ਸਹਿਮਤੀ ਦਿੱਤੀ।  ਜਿਸ ਤੋਂ ਬਾਅਦ ਅਗਲੇ ਦੋ ਸਾਲਾ ਲਈ 22ਵੀ ਵਾਰ ਸਰਦਾਰੀ ਲਾਲ ਕਾਮਰਾ ਪ੍ਰਧਾਨ ਚੁਣੇ ਗਏ। ਉਹਨਾਂ ਨੂੰ ਉਚ ਪੱਧਰੀ ਕਮੇਟੀ, ਕਾਰਜਕਾਰਨੀ ਕਮੇਟੀ ਤੇ ਢਾਂਚਾ ਮਜ਼ਬੂਤ ਕਰਨ ਲਈ ਕਮੇਟੀਆਂ ਬਣਾਉਣ ਦੇ ਅਧਿਕਾਰ ਦਿੱਤੇ ਗਏ।  ਕਾਮਰਾ ਨੇ ਸਮੂਹ ਮੈਬਰਾਂ ਦਾ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ, ਕਮੇਟੀਆਂ ਬਣਾਈਆਂ ਜਾਣਗੀਆਂ। ਰਣਜੀਤ ਸਿੰਘ ਗਿੱਲ, ਗੁਰਚਰਨ ਸਿੰਘ ਸੁਪਰਡੈਟ, ਗੁਰਦਰਸ਼ਨ ਸਿੰਘ ਸੋਢੀ, ਜੋਗਿੰਦਰ ਸਿੰਘ ਲੋਹਾਮ, ਜੋਗਿੰਦਰ ਸਿੰਘ ਸੰਘਾ, ਗੁਰਬੀਰ ਸਿੰਘ ਜੱਸਲ ਨੇ ਵਿਚਾਰ ਪੇਸ਼ ਕਰਦਿਆਂ ਆਪਣੇ ਆਪਣੇ ਸੁਝਾ ਦਿੱਤੇ।ਅੱਜ ਦੀ ਮੀਟਿੰਗ ਵਿਚ ਵਿਜੇ ਕੁਮਾਰ ਸੂਦ ਦਾ ਜਨਮ ਦਿਨ ਵੀ ਮਨਾਇਅ ਗਿਆ। ਕੈਨੇਡਾ ਤੋ ਆਏ ਸਵਤੰਤਰ ਰਾਏ ਗੁਪਤਾ ਨੇ ਵੀ ਆਪਣੇ ਪੋਤਰੇ ਦੀ ਖੁਸ਼ੀ, ਇਸ ਮੌਕੇ ਤੇ ਸਾਂਝੀ ਕੀਤੀ।  ਇਸ ਮੀਟਿੰਗ ਵਿੱਚ ਹਰਬੰਸ ਕੋਰ, ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ, ਸੁਰਿੰਦਰ ਕੁਮਾਰ ਬਾਂਸਲ, ਅਮਰ ਸਿੰਘ ਵਿਰਦੀ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ ਕੈੰਥ, ਜੀਤ ਸਿੰਘ ਮਹਿਣਾ, ਪ੍ਰੀਤਮ ਸਿੰਘ ਮਹਿਣਾ, ਨਾਹਰ ਸਿੰਘ, ਸੁਖਦੇਵ ਸਿੰਘ ਜੱਸਲ, ਜੁਗਰਾਜ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ ਭੁਲਰ, ਮਲਕੀਅਤ ਸਿੰਘ ਆਦਿ ਮੇਂਬਰ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਦੀਵਾਨੀ, ਘਰੇਲੂ, ਜਮੀਨੀ, ਚੈੱਕ ਬਾਉਂਸਿੰਗ ਸਣੇ ਅਨੇਕ ਮਾਮਲਿਆਂ ਨੂੰ ਨਿਬੇੜਨ ਦਾ ਸੁਨਿਹਰੀ ਮੌਕਾ : ਸੈਸ਼ਨ ਜੱਜ ਧਾਲੀਵਾਲ !!

ਮੋਗਾ, 19 ਫਰਵਰੀ, (ਮੁਨੀਸ਼ ਜਿੰਦਲ) ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 8 ਮਾਰਚ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੀਆਂ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਸਬੰਧ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਪਿਛਲੇ ਦਿਨੀਂ ਜ਼ਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ, DSP (ਟ੍ਰੈਫਿਕ), ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ, ਲੀਡ ਬੈਂਕ ਮੈਨੇਜਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਇਲਾਵਾ ਵੱਖ ਵੱਖ ਬੈਂਕਾਂ ਦੇ ਮੈਨੇਜਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਅਦਾਲਤੀ ਅਤੇ ਪ੍ਰੀ ਲੀਟੀਗੇਟਿਵ ਪੜਾਅ ਤੇ ਆਏ ਰਾਜੀਨਾਮਾ ਹੋਣਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਮਿਤੀ 08.03.2025 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੋਕ ਅਦਾਲਤ ਵਿੱਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰਵਹੀਕਲ ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਰਬਜੀਤ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਉਹਨਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ, ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ, ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦੀਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸਦੇ ਫੈਸਲੇ ਤੇ ਖਿਲਾਫ ਕੋਈ ਵੀ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਆਮ ਲੋਕਾਂ ਨੂੰ ਅਪਲੀ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਵਾ ਕੇ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਹਨਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਜਾਂ ਸਲਾਹ ਲਈ 15100 ਜਾਂ ਦਫਤਰ ਦੇ ਫੋਨ ਨੰਬਰ 01636-235864 ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

30 ਸਾਲ ਤੋ ਵੱਧ ਉਮਰ ਦੇ ਲੋਕਾਂ ਦੀ ਗੈਰ ਸੰਚਰਿਤ ਬਿਮਾਰੀਆਂ ਦੀ ਜਾਂਚ ਸ਼ੁਰੂ : CMO ਰਮਨਦੀਪ !!

ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਆਹਲੂਵਾਲੀਆ ਵੱਲੋਂ ਅੱਜ ਅਯੂਸ਼ਮਾਨ ਅਰੋਗਿਆ ਕੇਂਦਰ ਮੱਧੋਕੇ ਵਿਖੇ ਗ਼ੈਰ ਸੰਚਰਿਤ ਬਿਮਾਰੀਆਂ ਦੀ ਜਾਂਚ ਬਾਰੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਾਰਚ, 2025 ਤੱਕ ਚੱਲੇਗੀ। ਇਸ ਅਧੀਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ, ਸ਼ੂਗਰ ਦੇ ਮਰੀਜ਼, ਮੂੰਹ ਦਾ ਕੈਂਸਰ, ਔਰਤਾਂ ਵਿੱਚ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਚੈੱਕ ਅਪ ਅਤੇ ਇਲਾਜ ਕੀਤਾ ਜਾਵੇਗਾ। ਇਸੇ ਤਹਿਤ ਅੱਜ ਆਯੂਸ਼ਮਾਨ ਅਰੋਗਿਆ ਕੇਂਦਰ ਮੱਧੋਕੇ ਬਲਾਕ ਢੁੱਡੀਕੇ ਜਿਲਾ ਮੋਗਾ ਵਿਖੇ ਐਨਸੀਡੀ ਅਧੀਨ, ਲੋਕਾਂ ਦਾ ਬੀ.ਪੀ, ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 52 ਵਿਅਕਤੀਆਂ ਦਾ ਮੁਫਤ ਚੈੱਕ ਅਪ ਕੀਤਾ ਗਿਆ, ਅਤੇ ਪਹਿਲਾਂ ਤੋਂ ਦਵਾਈ ਲੈ ਰਹੇ ਬੀ.ਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਗਈ। ਇਸ ਮੌਕੇ ਡਾਕਟਰ ਜੋਯਤੀ ECS, ਪਰਵੀਨ ਸ਼ਰਮਾ DPM, SMO ਡਾਕਟਰ ਨਿਸ਼ਾ ਬਾਂਸਲ, ਕੁਲਬੀਰ ਸਿੰਘ ਢਿੱਲੋਂ, ਅੰਮ੍ਰਿਤ ਸ਼ਰਮਾ ਦਫ਼ਤਰ ਸਿਵਿਲ ਸਰਜਨ, ਰਮਨਦੀਪ ਸਿੰਘ STS, ਗੁਰਮੀਤ ਸਿੰਘ PO, ਕੁਲਵੀਰ ਸਿੰਘ ਸਿਹਤ ਸੁਪਰਵਾਈਜ਼ਰ, ਸੰਦੀਪ ਕੌਰ CHO, ਬਿੰਦਰਪਾਲ ਕੌਰ ਅਤੇ ਜਸਮੀਤ ਸਿੰਘ ਸਿਹਤ ਕਰਮਚਾਰੀ, ਹਰਿੰਦਰ ਕੌਰ BEE, ਸੁਖਵਿੰਦਰ ਕੌਰ, ਵੀਰਪਾਲ ਕੌਰ, ਜਸਵੀਰ ਕੌਰ ਅਤੇ ਬਲਵਿੰਦਰ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਰਹੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!