logo

General

ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਜਰੂਰੀ : ਡਾ. ਅਸ਼ੋਕ !!

ਇਸ ਮੌਕੇ ਤੇ ਮੌਜੂਦ ਸਟਾਫ। (ਫੋਟੋ: ਡੈਸਕ) ਮੋਗਾ 18 ਫਰਵਰੀ (ਮੁਨੀਸ਼ ਜਿੰਦਲ) ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਅਫਸਰ, ANM’s ਅਤੇ ਆਸ਼ਾ ਵਰਕਰ ਦੀ ਸਾਂਸ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ, ਵਿਸਥਾਰ ਪੂਰਵਕ ਜਾਣਕਾਰੀ ਦਿਤੀ ਅਤੇ ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਕਰਾਉਣਾ ਜਰੂਰੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਡਾ ਸਾਹਿਲ ਮਿੱਤਲ ਬੱਚਿਆਂ ਦੇ ਮਾਹਿਰ, ਨੇ ਨਵ ਜਨਮੇ ਬੱਚਿਆਂ ਦੀਆਂ ਬੀਮਾਰੀਆਂ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਨੇ ਵੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਹਰਜਿੰਦਰ ਕੌਰ BEE ਨੇ ਸਮਾਜਿਕ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਅੰਮ੍ਰਿਤ ਸ਼ਰਮਾ BCC ਅਤੇ ਰਣਜੀਤ ਕੁਮਾਰ ਵੀ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਦਵਾਈ ਲੈਣ ਆਏ ਮਰੀਜ਼ ਨਾਲ ਰੱਖੋ, ਹਮਦਰਦੀ ਦਾ ਵਤੀਰਾ : CMO ਡਾ. ਰਮਨਦੀਪ !!

ਮੋਗਾ 18 ਫਰਵਰੀ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ, ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾ ਆਪਣੀ ਸੇਵਾਵਾਂ, ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ। ਇਸ ਦੌਰਾਨ ਸਿਵਲ ਸਰਜਨ ਮੋਗਾ ਡਾ ਰਮਨਦੀਪ ਆਹਲੂਵਾਲੀਆ ਵੱਲੋਂ ਅਚਨਚੇਤ ਹੀ ਸਿਵਿਲ ਹਸਪਤਾਲ਼ ਦਾ ਨਿਰੀਖਣ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਉਹਨਾਂ ਨੇ ਜਚਾ ਬਚਾ ਵਾਰਡ, OPD ਅਤੇ ਮੁੱਖ ਡਿਸਪੈਂਸਰੀ ਦਾ ਨਿਰੀਖਣ ਕੀਤਾ। ਓਥੇ ਉਹਨਾਂ ਨੇ ਸਾਫ ਸਫਾਈ ਦਾ ਹਾਲ ਜਾਣਿਆ।  ਇਸ ਮੌਕੇ ਤੇ ਸਾਰਾ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਹਦਾਇਤਾ ਜਾਰੀ ਕਰਦੇ ਹੋਏ ਕਿਹਾ ਕਿ ਦਵਾਈ ਲੈਣ ਆਏ ਮਰੀਜ਼ ਨਾਲ ਹਮੇਸ਼ਾ ਹਮਦਰਦੀ ਦਾ ਵਤੀਰਾ ਰੱਖਿਆ ਜਾਵੇ। ਸਿਹਤ ਸੰਸਥਾਵਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਸਿਵਿਲ ਸਰਜਨ ਨੇ ਟੀਕਾਕਰਨ ਵਿਭਾਗ ਵਿਚ ਵੀ, ਆਏ ਮਰੀਜਾਂ ਅਤੇ ਗਰਭਵਤੀ ਮਾਵਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਓਹਨਾ ਨਾਲ ACS ਡਾਕਟਰ ਜੋਯਤੀ, ਮੈਡਮ ਹਰਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਾਜੇਸ਼ ਮਿੱਤਲ, SMO ਡਾਕਟਰ ਗਗਨਦੀਪ ਸਿੰਘ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮਿਲਿਆ ‘EXPIRE’ ਖਾਧ ਪਦਾਰਥ ! ਜਿੰਮੇਵਾਰ ਨੂੰ ਜਾਰੀ ਹੋਵੇਗਾ, ‘ਕਾਰਨ ਦੱਸੋ ਨੋਟਿਸ’ !!

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਧਾਲੀਵਾਲ ਦਾ ਅਚਨਚੇਤ ਦੌਰਾ। ਮੋਗਾ 18 ਫ਼ਰਵਰੀ (ਮੁਨੀਸ਼ ਜਿੰਦਲ) ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਲੂਰ (ਬ੍ਰਾਂਚ), ਸਰਕਾਰੀ ਪ੍ਰਾਇਮਰੀ ਸਕੂਲ ਭਲੂਰ (ਮੇਨ) ਤੋਂ ਇਲਾਵਾ ਆਂਗਣਵਾੜੀ ਸੈਂਟਰ ਭਲੂਰ, ਰਾਸ਼ਨ ਡਿਪੂ ਪੀ.ਡੀ.ਐਸ. 480, 505 ਆਦਿ ਦਾ ਦੌਰਾ ਕੀਤਾ ਗਿਆ। ਉਕਤ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ ਡੇ ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾਂ ਵਿੱਚ ਪ੍ਰਬੰਧ ਠੀਕ ਪਾਇਆ ਗਿਆ। ਮਿਡ ਡੇ ਮੀਲ ਦੇ ਖਾਣੇ ਦੀ ਜਾਂਚ ਕਰਦੇ, ਚੇਤਨ ਪ੍ਰਕਾਸ਼ ਧਾਲੀਵਾਲ। (ਫੋਟੋ: ਡੈਸਕ) ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕੀਤੀ ਗਈ। ਸੈਂਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਂਟਰ ਨੰ. 10, 12 ਤੇ ਨਮਕੀਨ ਦਲੀਆ, ਸੁੱਕੀ ਖਿਚੜੀ, ਮੁਰਮੁਰੇ ਪਾਏ ਗਏ। ਜਿਹਨਾਂ ਦੀ ਮਿਆਦ ਮਿਤੀ ਖਤਮ ਹੋ ਚੁੱਕੀ ਸੀ। ਸੈਂਟਰ ਨੰ. 13, 15 ਤੇ ਲਾਭਪਾਤਰੀਆਂ  ਨੂੰ ਦਿੱਤਾ ਜਾਣ ਵਾਲਾ ਸਮਾਨ ਘਰ ਵਿਖੇ ਸਟੋਰ ਕੀਤਾ ਹੋਇਆ ਸੀ। ਜੋ ਕਿ ਸਰਕਾਰੀ ਹਦਾਇਤਾ ਦੀ ਉਲੰਘਣਾ ਹੈ। ਜਿਸਦੇ ਸਬੰਧ ਵਿੱਚ ਮੌਕੇ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਸਬੰਧਤਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਵੀ ਭੇਜੀ ਜਾਵੇ।  ਇਸ ਤੋਂ ਉਪਰੰਤ ਰਾਸ਼ਨ ਡਿਪੂ PDS ਨੰ.480, 505 ਆਦਿ ਦੀ ਚੈਕਿੰਗ ਕੀਤੀ ਗਈ। ਇਹਨਾਂ ਰਾਸ਼ਨ ਡਿਪੂਆ ਤੇ ਡਿਪੂ ਹੋਲਡਰਾਂ ਵਲੋਂ ਦੱਸਿਆ ਗਿਆ ਕਿ ਕਣਕ ਦੀ ਵੰਡ ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ। ਕਿਉਕੀ ਕਣਕ ਪ੍ਰਾਪਤ ਨਹੀਂ ਹੋਈ ਹੈ। ਜਿਸਦੇ ਸਬੰਧ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਲਦ ਤੋਂ ਜਲਦ ਕਣਕ ਜਾਰੀ ਕੀਤੀ ਜਾਵੇ ਅਤੇ ਲਾਭਪਾਤਰੀਆ ਨੂੰ ਵੰਡੀ ਜਾਵੇ। ਚੇਤਨ ਪ੍ਰਕਾਸ਼ ਵੱਲੋਂ ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com, ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਔਰਤਾਂ ਲਈ ਸਿਹਤ ਸਬੰਧੀ ਜਾਗਰੂਕਤਾ ਤੇ ਰੋਜ਼ਗਾਰ ਮੇਲਾ 21 ਫਰਵਰੀ ਨੂੰ : ADC !!

ਮੋਗਾ, 18 ਫਰਵਰੀ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਉਪਰਾਲੇ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ਼) ਚਾਰੂਮਿਤਾ ਦੀ ਨਿਗਰਾਨੀ ਹੇਠ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ, ਸਿਹਤ ਵਿਭਾਗ ਅਤੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੋਗਾ ਦੇ ਸਾਂਝੇ ਯਤਨਾਂ ਤਹਿਤ ਵਿਸ਼ੇਸ਼ ਤੌਰ ਤੇ ਔਰਤਾਂ ਲਈ ਸਿਹਤ ਸਫਾਈ ਸਬੰਧੀ ਜਾਗਰੂਕਤਾ ਅਤੇ ਰੋਜ਼ਗਾਰ ਮੇਲਾ 21 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਡੀ.ਐਮ ਕਾਲਜ ਖੇਡ ਗਰਾਊਂਡ, ਗੀਤਾ ਭਵਨ ਚੌਂਕ, ਮੋਗਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ਼) ਚਾਰੂਮਿਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਔਰਤਾਂ ਲਈ ਮੁਫ਼ਤ ਹੈਲਥ ਚੈੱਕਅੱਪ ਕੈਂਪ ਦੇ ਨਾਲ ਨਾਲ ਪ੍ਰਾਈਵੇਟ ਕੰਪਨੀਆਂ ਜਿਵੇਂ ਆਈ.ਟੀ.ਸੀ ਕਪੂਰਥਲਾ, ਸ੍ਰੀ ਰਾਮ ਇੰਸ਼ੋਰੈਂਸ, ਰਾਕਸਾ ਸਕਿਉਰਿਟੀ ਸਰਵਿਸਿਜ਼, ਪੁਖਰਾਜ ਹਰਬਲ, ਸਕਾਈ ਇੰਟਰਨੈਸ਼ਨਲ, ਅਜਾਇਲ ਹੈਲਥ ਕੇਅਰ, ਵਰਧਮਾਨ ਸਪਿਨਿੰਗ, ਐੱਲ.ਐਂਡ.ਟੀ ਵੱਲੋਂ ਵੱਖ ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ ਤੇ ਚੋਣ ਕੀਤੀ ਜਾਵੇਗੀ। ਉਹਨਾਂ ਜ਼ਿਲ੍ਹਾ ਮੋਗਾ ਦੀਆਂ ਚਾਹਵਾਨ ਅਤੇ ਯੋਗ ਪ੍ਰਾਰਥਨਾਂ (ਸਿਰਫ਼ ਲੜਕੀਆਂ) ਜਿਨ੍ਹਾਂ ਦੀ ਉਮਰ 18 ਤੋਂ 35 ਹੋਵੇ, ਨੂੰ ਅਪੀਲ ਕੀਤੀ ਕਿ ਇਸ ਲਗਾਏ ਜਾਣ ਵਾਲੇ ਕੈਂਪ ਵਿੱਚ ਵਿੱਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ ਜਿਵੇਂ ਰੀਜਿਊਮ, ਆਧਾਰ ਕਾਰਡ, ਪੈਨ ਕਾਰਡ ਆਦਿ ਲੈ ਕੇ ਉਕਤ ਸਥਾਨ ਤੇ 21 ਫਰਵਰੀ ਨੂੰ ਲਗਾਏ ਜਾਣ ਵਾਲੇ ਸਿਹਤ, ਸਫ਼ਾਈ ਅਤੇ ਰੋਜ਼ਗਾਰ ਸਬੰਧੀ ਜਾਗਰੂਕਤਾ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰਨ ਤਾਂ ਜੋ ਉਹਨਾਂ ਨੂੰ ਰੋਜ਼ਗਾਰ, ਸਿਹਤ ਅਤੇ ਸਫ਼ਾਈ ਸਬੰਧੀ ਲਾਭ ਪ੍ਰਦਾਨ ਕੀਤਾ ਜਾ ਸਕੇ।  ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਬਿਆਸ ਬਲਾਕ ਗਰਾਊਂਡ ਫਲੋਰ ਫੋਨ ਨੰਬਰ 01636-234216 ਅਤੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਚਿਨਾਬ ਜੇਹਲਮ ਬਲਾਕ, ਤੀਜੀ ਮੰਜਿਲ ਜਾਂ ਦਫ਼ਤਰ ਦੇ ਹੈਲਪ ਲਾਈਨ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

CBSE ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈਕੇ, ADC ਵੱਲੋਂ, ਖਾਸ ਆਦੇਸ਼ ਜਾਰੀ !!

ਮੋਗਾ, 17 ਫਰਵਰੀ, (ਮੁਨੀਸ਼ ਜਿੰਦਲ) CBSE ਵੱਲੋਂ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 4 ਅਪ੍ਰੈਲ 2025 ਤੱਕ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਪਰੀਖਿਆ ਕੇਂਦਰਾਂ  ਵਿੱਚ ਕਰਵਾਈਆਂ ਜਾ ਰਹੀਆਂ ਹਨ। ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 (ਬੀ.ਐਨ.ਐਸ.ਐਸ. ਦੀ ਧਾਰਾ 163) ਲਗਾਉਣ ਨਾਲ ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਵਿੱਚ ਮੱਦਦ ਮਿਲੇਗੀ। ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸਰੁੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 4 ਅਪਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਨੇ, ਵਿਧਾਇਕ ਲਾਡੀ ਢੋਸ ਨੂੰ ਦਿੱਤਾ ਮੰਗ ਪੱਤਰ !!

ਮੋਗਾ 17 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ, ਜਿਲ੍ਹਾ ਇਕਾਈ ਮੋਗਾ ਦੇ ਮੁਲਾਜਮ ਪੈਨਸ਼ਨਰ ਵੱਡੀ ਗਿਣਤੀ ਵਿੱਚ ਹਲਕਾ ਧਰਮਕੋਟ ਦੇ ਐਮ.ਐਲ.ਏ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੂੰ ਮੁਲਾਜਮਾਂ ਪੈਨਸ਼ਨਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੱਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪਹੁੰਚੇ। ਤੇ ਉਹਨਾਂ ਮੰਗ ਪੱਤਰ ਵਿਧਾਇਕ ਲਾਡੀ ਢੋਸ ਨੂੰ ਦਿੱਤਾ। ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਾਰੀਆਂ ਮੰਗਾਂ ਪੜ੍ਕੇ, ਬੜੇ ਧਿਆਨ ਨਾਲ ਆਗੂਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਕਿਹਾ ਕਿ, ਉਹ ਬੱਜਟ ਸੈਸ਼ਨ ਦੌਰਾਨ, ਵਿਧਾਨ ਸਭਾ ਵਿੱਚ ਮੰਗ ਚੁੱਕਣਗੇ ਅਤੇ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਸਾਰੇ ਮੁਲਾਜਮਾਂ ਪੈਨਸ਼ਨਰਾਂ ਨੂੰ ਜੀ ਆਇਆ ਕਿਹਾ ਅਤੇ ਗੱਲਬਾਤ ਬੜੇ ਸੁਖਾਵੇਂ ਮਹੌਲ ਵਿੱਚ ਹੋਈ। ਵਿਧਾਇਕ ਦਵਿੰਦਰਜੀਤ ਸਿੰਘ, ਫਰੰਟ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ। ਵਿਧਾਇਕ ਨੂੰ ਮਿਲਣ ਤੋਂ ਪਹਿਲਾਂ, ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਕਾਰਜ ਕਾਰੀ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਸੁਖਮੰਦਰ ਸਿੰਘ, ਫੈਡਰੇਸ਼ਨ ਆਗੂ ਜਗਦੀਸ਼ ਸਿੰਘ ਚਹਿਲ, ਪਿਆਰਾ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਢੇ ਤਿੰਨ ਸਾਲ ਵਿੱਚ ਭੋਰ ਖੋਰ ਦੇ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੁਲਾਜਮਾਂ ਦੇ ਬਕਾਏ ਨੂੰ 2029 ਤੱਕ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਮੁਲਾਜਮਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਲੀਵ ਇਨਕੈਸ਼ਮੈਂਟ ਦੇ ਬਕਾਏ ਚਾਰ ਛਮਾਹੀ ਕਿਸ਼ਤਾਂ, ਦੋ ਸਾਲ ਵਿੱਚ ਦੇਣ ਦਾ ਫੈਸਲਾ ਵੀ ਮੁਲਾਜਮਾਂ ਪੈਨਸ਼ਨਰਾਂ ਦੇ ਅੱਖੀਂ ਘੱਟਾ ਪਾਉਣ ਬਰਾਬਰ ਹੈ। ਬੁਲਾਰਿਆ ਨੇ ਮੰਗ ਕੀਤੀ ਕਿ ਸਾਰੇ ਬਕਾਏ ਯੱਕ ਮੁਸ਼ਤ ਜਾਰੀ ਕਰਕੇ ਮੁਲਾਜਮਾਂ ਪੈਨਸ਼ਨਰਾਂ ਦੇ ਜਖਮਾਂ ਤੇ ਮੱਲ੍ਹਮ ਲਗਾਈ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਖੋਰੇ ਹੋਏ ਭੱਤੇ ਬਹਾਲ ਕੀਤੇ ਜਾਣ, ਆਊਟ ਸੋਰਸ ਅਤੇ ਠੇਕੇ ਤੇ ਕੰਮ ਕਰਦੇ ਸਾਰੇ ਕਾਮੇਂ ਪੱਕੇ ਕੀਤੇ ਜਾਣ ਅਤੇ ਹੋਰ ਲਟਕਦੀਆਂ ਮੰਗਾਂ ਅਤੇ ਮਹਿੰਗਾਈ ਭੱਤਾ ਕੇਂਦਰ ਦੇ ਬਰਾਬਰ 53% ਕੀਤਾ ਜਾਵੇ। ਬੁਲਾਰਿਆਂ ਬਿੱਕਰ ਸਿੰਘ ਮਾਛੀਕੇ, ਗੁਰਜੰਟ ਸਿੰਘ ਸੰਘਾ, ਪੋਹਲਾ ਸਿੰਘ ਬਰਾੜ, ਮਨਜੀਤ ਸਿੰਘ ਧਰਮਕੋਟ, ਭੂਪਿੰਦਰ ਸਿੰਘ, ਕੇਹਰ ਸਿੰਘ ਕਿਸ਼ਨਪੁਰਾ, ਇੰਦਰਜੀਤ ਮੋਗਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ, ਉਪਰੋਕਤ ਮੰਗਾਂ ਦਾ ਨਿਪਟਾਰਾ ਬੱਜਟ ਸੈਸ਼ਨ ਤੋਂ ਪਹਿਲਾਂ ਨਾ ਕੀਤਾ ਤਾਂ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਧਰਨੇ ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਲਈ ਹਜ਼ਾਰਾਂ ਮੁਲਾਜਮ ਪੈਨਸ਼ਨਰ ਪਹੁੰਚਣਗੇ ਅਤੇ ਆਪਣੇ ਰੋਸ ਅਤੇ ਗੁੱਸੇ ਦਾ ਇਜ਼ਹਾਰ ਕਰਨਗੇ। ਇਸ ਦੀ ਕੜੀ ਵਜੋ ਪਹਿਲੇ ਦਿਨ ਦੀ ਸ਼ੁਰੂਆਤ ਇੱਕਲੇ ਪੈਨਸ਼ਨਰਾਂ ਵੱਲੋਂ ਮੋਹਾਲੀ ਵਿਖੇ ਵਿਸ਼ਾਲ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਅਤੇ ਮੰਗ ਕੀਤੀ ਜਾਵੇਗੀ ਉਪਰੋਕਤ ਮੰਗਾਂ ਦੇ ਨਾਲ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਕ ਅਤੇ ਨੈਸ਼ਨਲ ਵਿਧੀ ਨਾਲ ਸੋਧ ਕੇ ਹੁਣ ਤੱਕ ਬਣਦਾ ਬਕਾਇਆ ਜਾਰੀ ਕੀਤਾ ਜਾਵੇ। ਮਾਨਯੋਗ ਹਾਈ ਕੋਰਟ ਦੇ ਪੈਨਸ਼ਨਰ ਪੱਖੀ ਫੈਸਲੇ ਜਨਰਲਾਈਜ ਕਰਕੇ ਲਾਗੂ ਕੀਤੇ ਜਾਣ, ਸਾਢੇ ਪੰਜ ਸਾਲ ਦੇ ਬਕਾਏ ਬਿਨਾਂ ਉਮਰ ਦੀਆਂ ਕੈਟਾਗਰੀਆਂ ਬਣਾਉਣ ਦੇ ਸਾਰਿਆਂ ਨੂੰ ਇੱਕਸਾਰ ਬੱਕ ਮੁਸ਼ਤ ਦੇਣ ਲਈ ਬੱਜਟ 2025 ਵਿੱਚ ਪ੍ਰਬੰਧ ਕੀਤਾ ਜਾਵੇ ਅਤੇ ਅਪ੍ਰੈਲ ਵਿੱਚ ਸਾਰੇ ਬਕਾਇਆ ਦਾ ਭੁਗਤਾਨ ਕੀਤਾ ਜਾਵੇ। ਅੱਜ ਦੇ ਇਕੱਠ ਵਿੱਚ ਅਮਰਜੀਤ ਸਿੰਘ ਮਾਣੂਕੇ, ਜਸਵੰਤ ਸਿੰਘ ਬਿਲਾਸਪੁਰ, ਜਸਪਾਲ ਸਿੰਘ ਮਾਣੂਕੇ, ਸੁਰਜਾ ਰਾਮ, ਪ੍ਰੀਤਮ ਸਿੰਘ ਕੰਡਿਆਲ, ਗੁਰਮਤਿ ਸਿੰਘ ਕਮਾਲਕੇ, ਸੱਤਪਾਲ ਸਹਿਗਲ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਸਮਸ਼ੇਰ ਸਿੰਘ, ਕ੍ਰਿਸ਼ਨ ਸਿੰਘ, ਬੇਅੰਤ ਸਿੰਘ, ਵਿਰਸਾ ਸਿੰਘ, ਪਵਨ ਕੁਮਾਰ, ਗੁਰਦਿਆਲ ਸਿੰਘ ਅਤੇ ਕ੍ਰਿਪਾਲ ਸਿੰਘ ਸਮੇਤ ਜਿਲ੍ਹੇ ਦੇ ਬਹੁਤ ਸਾਰੇ ਮੁਲਾਜਮ ਪੈਨਸ਼ਨਰ ਆਗੂ ਵਰਕਰ ਸ਼ਾਮਲ ਹੋਏ। ਪ੍ਰੈਸ ਬਿਆਨ ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਵਲੋ ਜਾਰੀ ਕੀਤਾ ਗਿਆ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਗਿੱਲ ਵਿਖੇ, ਟ੍ਰੇਨਿੰਗ ਕੋਰਸ ਦਾ ਦੂਜਾ ਬੈਚ ਮਾਰਚ ਤੋਂ ਸ਼ੁਰੂ !!

ਮੋਗਾ, 17 ਫਰਵਰੀ, (ਮੁਨੀਸ਼ ਜਿੰਦਲ) ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੁਲਦੀਪ ਸਿੰਘ ਜੱਸੋਵਾਲ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ ਰੋਜ਼ਗਾਰ, ਖੇਤੀਬਾੜੀ ਵਿੱਚ ਵਿਭਿੰਨਤਾ ਅਤੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਮਹੀਨਾ ਮਾਰਚ ਵਿੱਚ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਪਿੰਡ ਗਿੱਲ, ਜਿਲ੍ਹਾ ਮੋਗਾ ਵਿਖੇ ਦੁੱਧ ਤੋਂ ਦੁੱਧ ਪਦਾਰਥ ਬਣਾਉਣ ਦੀ ਟ੍ਰੇਨਿੰਗ ਦਾ ਦੂਜਾ ਬੈਚ ਚਲਾਇਆ ਜਾ ਰਿਹਾ ਹੈ। ਇਸ ਸਿਖਲਾਈ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਨੇ ਕਿਹਾ ਕਿ ਕੋਰਸ ਲਈ ਲਾਭਪਾਤਰੀ ਦੀ ਉਮਰ 18 ਤੋਂ 55 ਸਾਲ ਹੋਵੇ ਅਤੇ ਘੱਟੋ ਘੱਟ 5 ਵੀਂ ਪਾਸ ਹੋਵੇ। ਉਨ੍ਹਾਂ ਦੱਸਿਆ ਹੈ ਕਿ ਇਸ ਕੋਰਸ ਦੀ ਦਾਖਲਾ ਫੀਸ 3500 ਰੁਪਏ ਹੈ। ਜੋ ਮੌਕੇ ਤੇ ਜਮ੍ਹਾਂ ਕਰਵਾਈ ਜਾਵੇਗੀ। ਚਾਹਵਾਨ ਲਾਭਪਾਤਰੀ ਉਕਤ ਸਿਖਲਾਈ ਕੇਂਦਰ, ਪਿੰਡ ਗਿੱਲ ਵਿਖੇ ਆਪਣਾ ਫਾਰਮ ਅਤੇ ਲੋੜੀਂਦੇ ਦਸਤਾਵੇਜ਼ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ। ਵਧੇਰੇ ਜਾਣਕਾਰੀ ਲਈ ਨਵਦੀਪ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਦੇ ਫੋਨ ਨੰਬਰ 95308-86829, ਦੇਵ ਸਿਮਰਨ ਕੌਰ ਡੇਅਰੀ ਵਿਕਾਸ ਇੰਸਪੈਕਟਰ 95014-40960 ਉਪਰ ਸੰਪਰਕ ਕੀਤਾ ਜਾ ਸਕਦਾ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਬੋਰਡ ਦੀਆਂ 8ਵੀਂ, 10ਵੀਂ, 12ਵ੍ਹੀਂ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 4 ਅਪ੍ਰੈਲ ਤੱਕ !! ਆਦੇਸ਼ ਜਾਰੀ !!

ਮੋਗਾ, 17 ਫਰਵਰੀ, (ਮੁਨੀਸ਼ ਜਿੰਦਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰਵ੍ਹੀਂ ਸ਼੍ਰੇਣੀ ਫਰਵਰੀ/ ਮਾਰਚ 2025 ਦੀਆਂ ਸਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਮਿਤੀ 19 ਫਰਵਰੀ ਤੋਂ 4 ਅਪ੍ਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ 19 ਫਰਵਰੀ ਤੋਂ 4 ਅਪ੍ਰੈਲ 2025 ਤੱਕ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 ਲਗਾਉਣ ਲਗਾਉਣੀ ਜਰੂਰੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਵੱਲੋਂ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹਮ ਹੁਕਮ 19 ਫਰਵਰੀ ਤੋਂ 4 ਅਪ੍ਰੈਲ, 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

जिला बार चुनाव ! प्रधान पद्द के लिए त्रिकोणीय मुकाबला ! मिलिए तीनों उम्मीदवारों से !!

मोगा 16 (मुनीश जिन्दल) 28 फरवरी को होने वाले जिला बार एसोसिएशन के चुनाव, इस बार दिलचस्प रहने वाले हैं। प्रधान पद के लिए त्रिकोणीय मुकाबला है। प्रधान पद के तीनों ही दावेदार वकील, अपने अपने स्तर पर अपने साथी वकीलों/ वोटरों को उनके हक में वोट डालने के लिए लुभा रहे हैं। इस मौके पर प्रधान पद्द के तीनों ही दावेदारों ने “मोगा टुडे न्यूज़” की टीम से ख़ास बातचीत की। आइए आप भी जानें, कि किस प्रकार तीनों ही उम्मीदवारों ने अपनी अपनी दावेदारी पेश की। Ad. HARDEEP SINGH LODHI एडवोकेट हरदीप सिंह लोधी, वर्ष 1999 से जिला बार में प्रैक्टिस कर रहे हैं। इसके अलावा वे एक बार प्रधान, एक बार सहसचिव व एक बार लाइब्रेरी इंचार्ज के पद्द पर काम कर चुके हैं। एडवोकेट लोधी का मानना है कि, उन्होंने अपनी पहली प्रधानगी के समय में भी जिला बार के चहुमुखी विकास के लिए अनेक काम किए। जैसे परिसर में इंटरलॉकिंग टाईल लगवाना, बार में वाई फाई की सुविधा लाना, बार को सीसीटीवी कैमरों से लैस करवाना, लाइब्रेरी में डायरेक्टरी सिस्टम शुरू करवाने के साथ साथ, बार का नवीकरण भी उन्हीं के कार्यकाल में हुआ था। इसके इलावा उनका मानना है कि वकीलों की, व बार की, गरिमा बनाए रखने के लिए उनका प्रधान बनना, वकीलों के हित्त में है। इसके साथ ही उन्होंने कहा कि अगर उनके साथी वकील, उन्हें दोबारा मौका देते हैं, तो वे जहां बार में चल रही महिला वकीलों की समस्याओं को पहल के आधार पर हल करेंगे, वहीं वे नए वकीलों को पेश आ रही चैंबर की परेशानी को भी दूर करेंगे। इसके इलावा वे वकीलों की गरिमा को बनाये रखने में भी अपनी अहम भूमिका निभाएंगे। कुल मिलाकर उन्होंने कहा कि वे वकीलों के कल्याण के लिए व किसी भी मुश्किल की घड़ी में अपने साथियों के लिए 24 X 7 उपलब्ध रहेंगे। Ad. SUKHWINDER SINGH SIDHU 48 वर्षीय एडवोकेट सुखविंदर सिंह सिद्धू, 2010 से जिला बार में प्रैक्टिस कर रहे हैं। व इससे पूर्व वे दो बार सचिव व दो बार वित्तीय सचिव रह चुके हैं। उन्होंने कहा कि प्र्तेक वर्ष बड़ी संख्या में नए युवा वकील बार से जुड़ते हैं। उनका मानना है कि वे बेहतर तरीके से युवा वकील वर्ग का नेतृत्व करने में सक्षम हैं। जिसके चलते वे वकीलों के चैंबर की समस्या को हल करवाएंगे। इसके साथ ही उन्होंने कहा कि कुछ न्यायाधीश, नए वकीलों को तरजीह नहीं देते। लेकिन वे पेशेवर तरीके से वकीलों की गरिमा को कायम रखते हुए न्यायधीशों व नए वकीलों में सहयोग की कड़ी का काम करेंगे। उन्होंने कहा कि अगर उनके साथी, उन्हें प्रधान बनने का मौका देते हैं, वे वकीलों के मान सम्मान का खास ध्यान रखेंगे। Ad. HARDEEP SINGH SETIA 2013 से प्रैक्टिस कर रहे एडवोकेट हरदीप सिंह सेतिया, इससे पूर्व दो बार उप प्रधान का चुनाव लड़े हैं। हालांकि दोनों बार उन्हें हार का सामना करना पड़ा। लेकिन फिर भी वकील साथियों की गरिमा बरकरार रखने के लिए, उनके मन में अनेक चीजें हैं। उन्होंने कहा कि कुछ न्यायधीश वकीलों की बेस्ती करने से नहीं चूकते हैं। लेकिन वे वकीलों की इस गरिमा को कायम रखेंगे। उन्होंने कहा कि वे बिना किसी से भेदभाव किए, बिना चापलूसी के कार्य करेंगे। उन्होंने कहा कि वे किसी के नाम पर कोई रु लेने में भी विशवास नहीं रखते हैं। उन्होंने कहा कि अगर किसी वकील पर कोई वित्तीय संकट भी आता है, तो वे ऐसी व्यवस्था चाहते हैं, कि समूचा वकील भाईचारा मिलकर उस वकील की सहयता करे। उन्होंने कहा कि, कुल मिलाकर वे न्यायाधीश व वकीलों में बेहतर ताल मेल का प्रयास करेंगे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੁਲਾਜਮਾਂ ਪੈਨਸ਼ਨਰਾਂ ਨੇ ਵਿਧਾਇਕਾ ਅਮਨਦੀਪ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਹਰੇਬਾਜੀ ! ਜਾਣੋ ਵਜ੍ਹਾ !!

ਮੋਗਾ 15 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ) ਮੁਲਾਜਮਾਂ ਪੈਨਸ਼ਨਰਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ, ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਵਿਧਾਨ ਸਭਾ ਦੇ ਬੱਜਟ ਸ਼ੈਸਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪੰਜਾਬ ਦੇ ਸਮੂਹ ਐਮ.ਐਲ.ਏ ਨੂੰ ਮੰਗ ਪੱਤਰ ਸੋਂਪਣ ਦੇ, ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਫੈਸਲੇ ਮੁਤਾਬਕ ਸ਼ਨੀਵਾਰ ਨੂੰ ਫਰੰਟ ਦੇ ਆਗੂ ਤੇ ਔਹਦੇਦਾਰ, ਵੱਡੀ ਗਿਣਤੀ ਵਿੱਚ ਵਿਧਾਇਕਾ ਮੋਗਾ ਦੀ ਰਹਾਇਸ਼ ਤੇ ਪਹੁੰਚੇ। ਅਖਬਾਰਾਂ ਵਿੱਚ ਪਹਿਲਾਂ ਖ਼ਬਰਾਂ ਲਵਾਉਣ ਅਤੇ ਸੂਚਿਤ ਕਰਨ ਦੇ ਬਾਵਜੂਦ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਘਰ ਵਿੱਚੋਂ ਗੈਰ ਹਾਜਰ ਸਨ। ਉਹਨਾਂ ਦੀ ਗੈਰਹਾਜਰੀ ਕਰਕੇ, ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਖ਼ਿਲਾਫ਼ ਨਾਹਰੇਬਾਜੀ ਕਰਕੇ ਆਪਣਾ ਗੁੱਸਾ ਜਾਹਰ ਕੀਤਾ। ਡਾ. ਅਰੋੜਾ, ਵਿਧਾਇਕਾ ਦੀ ਗੈਰਹਾਜਰੀ ਵਿੱਚ ਮੰਗ ਪੱਤਰ, ਹਰਪਾਲ ਸਿੰਘ ਪੀ.ਏ ਅਤੇ ਨਗਰ ਨਿਰਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਪ੍ਰਾਪਤ ਕੀਤਾ। ਫ਼ਰੰਟ ਦੇ ਔਹਦੇਦਾਰ, MLA ਦੇ PA ਅਤੇ MC ਮੇਅਰ ਬਲਜੀਤ ਚਾਨੀ ਨੂੰ ਮੰਗ ਪੱਤਰ ਦਿੰਦੇ ਹੋਏ। ਸੁਖਦੇਵ ਸਿੰਘ ਜਿਲ੍ਹਾ ਕਨਵੀਨਰ ਦੀ ਅਗਵਾਈ ਵਿੱਚ ਰੈਲੀ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਬੂਟਾ ਸਿੰਘ ਭੱਟੀ, ਗੁਰਜੰਟ ਸਿੰਘ ਕੋਕਰੀ, ਕੁਲਵੀਰ ਸਿੰਘ ਢਿੱਲੋਂ, ਬਲੌਰ ਸਿੰਘ ਘਾਲੀ, ਗੁਰਮੇਲ ਸਿੰਘ ਨਾਹਰ, ਸੁਰਿੰਦਰ ਸਿੰਘ ਸਾਬਕਾ ਅਧਿਆਪਕ ਆਗੂ, ਰਾਜਿੰਦਰ ਸਿੰਘ ਰਿਆੜ ਅਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦਾ ਨਾਂਹ ਪੱਖੀ ਰਵਈਆ ਹੋਣ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਪੈਨਸ਼ਨਰਾਂ ਦੇ ਬਕਾਏ ਸਬੰਧੀ, ਪੰਜਾਬ ਕੈਬਨਿਟ ਦਾ ਫੈਸਲਾ ਬਹੁਤ ਹੀ ਨਿੰਦਣ ਯੋਗ ਹੈ। ਜਿਸ ਅਨੁਸਾਰ 75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਨੂੰ ਬਕਾਇਆ 42 ਮਹੀਨਾ ਵਾਰ ਕਿਸ਼ਤਾਂ, ਭਾਵ 2028 ਦੇ ਅਖੀਰ ਤੱਕ ਮਿਲਣ ਦੇ ਫੈਂਸਲੇ ਨਾਲ ਪੈਨਸ਼ਨਰਾਂ ਵਿੱਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਬਕਾਇਆ ਉਡੀਕਦੇ ਉਡੀਕਦੇ ਪੈਂਤੀ ਹਜਾਰ ਪੈਨਸ਼ਨਰ, ਇਸ ਜਹਾਨ ਤੋਂ ਚਲੇ ਗਏ। ਪਤਾ ਨਹੀਂ ਅਗਲੇ ਸਾਢੇ ਤਿੰਨ ਸਾਲਾਂ ਵਿੱਚ ਕਿੰਨੇ ਹੋਰ ਰੱਬ ਨੂੰ ਪਿਆਰੇ ਹੋ ਜਾਣ। ਇਸ ਲਈ ਉਹਨਾ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਉਮਰ ਅਨੁਸਾਰ ਇੱਕੋ ਕੈਟਾਗਰੀ ਬਣਾਕੇ ਬਣਦਾ ਬਕਾਇਆ ਯੱਕਮੁਸ਼ਤ ਜਾਰੀ ਕੀਤਾ ਜਾਵੇ, ਪੈਨਸ਼ਨਰਾਂ ਦਾ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਆਊਟ ਸੋਰਸ ਤੇ ਠੇਕੇ ਤੇ ਕੰਮ ਕਰਦੇ ਕਾਮੇ ਰੈਗੂਲਰ ਕੀਤੇ ਜਾਣ, ਖੋਹੇ ਭੱਤੇ ਬਹਾਲ ਕੀਤੇ ਜਾਣ, ਲੀਵ ਇਨ ਕੈਸ਼ਮੇਂਟ ਦਾ ਬਕਾਇਆ ਇੱਕੋ ਰਿਸ਼ਤ ਵਿੱਚ ਦਿੱਤਾ ਜਾਵੇ, ਕੇਂਦਰ ਦੀ ਤਰਜ਼ ਤੇ ਡੀ.ਏ 53% ਕੀਤਾ ਜਾਵੇ ਅਤੇ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਕਰਨ ਲਈ ਵਿਧਾਨ ਸਭਾ ਵਿੱਚ ਬੱਜਟ ਸੈਸ਼ਨ ਦੌਰਾਨ ਆਵਾਜ਼ ਉਠਾਈ ਜਾਵੇ। ਅੱਜ ਦੀ ਇਕੱਤਰਤਾ ਵਿੱਚ ਗੁਰਜੰਟ ਸਿੰਘ ਸੰਘਾ, ਬਿੱਕਰ ਸਿੰਘ ਮਾਛੀਕੇ, ਬਲਦੇਵ ਸਿੰਘ ਰੋਡੇ, ਜਸਵੰਤ ਸਿੰਘ ਬਾਘਾ ਪੁਰਾਣਾ, ਓਮਾ ਕਾਂਤ ਸ਼ਾਸ਼ਤਰੀ, ਮੇਹਰ ਸਿੰਘ, ਬਲਵਿੰਦਰ ਸਿੰਘ ਗਿੱਲ, ਦੀਵਾਨਾ ਸਿੰਘ ਕ੍ਰਿਸ਼ਨ ਸਿੰਘ, ਇਕਬਾਲ ਖਾਨ, ਤੇਜਾ ਸਿੰਘ ਘੱਲ ਕਲਾਂ, ਓਂਕਾਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਇੰਦਰਜੀਤ ਸਿੰਘ ਮੋਗਾ, ਪੋਹਲਾ ਸਿੰਘ ਬਰਾੜ, ਬਲੌਰ ਸਿੰਘ, ਨਾਇਬ ਸਿੰਘ, ਗਿਆਨ ਸਿੰਘ ਸਾਬਕਾ ਡੀ.ਪੀ ਆਰ.ਓ ਅਤੇ ਹੋਰ ਬਹੁਤ ਸਾਰੇ ਮੁਲਾਜਮ ਅਤੇ ਪੈਨਸ਼ਨਰ ਆਗੂ  ਸ਼ਾਮਲ ਹੋਏ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!