logo

General

ਚੰਗੇ ਨਾਗਰਿਕ ਬਣਕੇ ਜ਼ੇਲ੍ਹ ਵਿੱਚੋਂ ਹੋਵੋ ਰਿਹਾਅ : CJM ਕਿਰਨ ਜਯੋਤੀ !!

ਮੋਗਾ, 11 ਫਰਵਰੀ (ਮੁਨੀਸ਼ ਜਿੰਦਲ) ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਮੈਡਮ ਕਿਰਨ ਜਯੋਤੀ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜ਼ੇਲ੍ਹ ਫਰੀਦਕੋਟ ਦਾ ਦੌਰਾ ਕਰ ਕੇਂਦਰੀ ਜੇਲ ਵਿੱਚ ਬੰਦ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨਾਲ ਹੀ ਜੇਲ੍ਹ ਦੀਆਂ ਬੈਰਿਕਾਂ ਦਾ ਨਿਰੀਖਣ ਕੀਤਾ। ਮੈਡਮ ਕਿਰਨ ਜਯੋਤੀ, ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜੇਲ ਫਰੀਦਕੋਟ ਦੀਆਂ ਬੰਦੀ ਔਰਤਾਂ ਦੀਆਂ ਬੈਰਕਾਂ ਦਾ ਦੌਰਾ ਕਰ, ਉੱਥੇ ਬੰਦ ਔਰਤ ਹਵਾਲਾਤੀਆਂ/ ਕੈਦੀਆਂ ਨੂੰ ਦਿੱਤੀ ਜਾ ਰਹੀ ਸਿਲਾਈ ਦੀ ਸਿਖਲਾਈ ਦਾ ਵੀ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਮੁਤਾਬਿਕ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਇਹ ਸਿਖਲਾਈ ਦੇਣ ਦਾ ਮੰਤਵ ਹੈ ਕਿ ਜ਼ੇਲ੍ਹਾ ਵਿੱਚ ਬੰਦ ਹਵਾਲਾਤੀ/ ਕੈਦੀ, ਸਮਾਜ ਵਿੱਚ ਆਪਣੇ ਮੁੜ ਵਸੇਬੇ ਲਈ, ਜੇਲ ਤੋਂ ਬਾਹਰ ਆਕੇ, ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਇਸ ਦੇ ਨਾਲ ਸੁਧਾਰ ਘਰ ਦਾ ਉਦੇਸ਼ ਵੀ ਪੂਰਾ ਹੁੰਦਾ ਹੈ। ਮਾਨਯੋਗ ਸਕੱਤਰ ਵੱਲੋਂ ਸਿਖਲਾਈ ਲੈ ਰਹੀਆਂ ਬੰਦੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ੇਲ੍ਹ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਸੁਨਿਸ਼ਚਿਤ ਕੀਤਾ ਗਿਆ ਕਿ ਕੋਈ ਵੀ ਬੰਦੀ ਬਿਨਾਂ ਵਕੀਲ/ ਲੀਗਲ ਏਡ ਦੇ ਨਾ ਹੋਵੇ। ਅੰਤ ਵਿੱਚ ਉਨ੍ਹਾਂ ਨੇ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣਕੇ ਜ਼ੇਲ੍ਹ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਤੁਹਾਡੇ ਕੋਲੋਂ ਪਹਿਲਾਂ ਹੋਈਆਂ ਹਨ, ਉਹ ਭਵਿੱਖ ਵਿੱਚ ਦੁਬਾਰਾ ਨਾ ਦੁਹਰਾਵੋਂ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਇਕਬਾਲ ਸਿੰਘ ਧਾਲੀਵਾਲ, ਸੁਪਰਡੈਂਟ ਅਤੇ ਰਾਜਦੀਪ ਸਿੰਘ ਬਰਾੜ, ਵਧੀਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਰੀਦਕੋਟ ਵੀ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਵਿਸ਼ਵ ਦਾਲਾਂ ਦਿਵਸ ਮੌਕੇ, ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਦਾ ਆਯੋਜਨ !!

ਮੋਗਾ 10 ਫਰਵਰੀ (ਮੁਨੀਸ਼ ਜਿੰਦਲ) ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਦੀ ਸਮੁੱਚੀ ਟੀਮ ਵੱਲੋਂ ਪਿੰਡ ਝੰਡੇਆਣਾ ਗਰਬੀ ਵਿਖੇ ਵਿਸ਼ਵ ਦਾਲਾਂ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਡਾ. ਸੁਖਰਾਜ ਕੌਰ, ਖੇਤੀਬਾੜੀ ਅਫਸਰ (ਸਦਰ ਮੁਕਾਮ) ਮੋਗਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਿਸਾਨ ਨੂੰ ਹੋਰ ਫਸਲਾਂ ਤੋਂ ਇਲਾਵਾ, ਦਾਲਾਂ ਦੀ ਕਾਸ਼ਤ ਵੀ ਕਰਨੀ ਚਾਹੀਦੀ ਹੈ। ਤਾਂ ਜੋ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕੇ। ਕਿਉਂਕਿ ਇਹ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿਚ ਮੌਜੂਦ ਬੈਕਟਰੀਆ ਹਵਾ ਵਿਚੋਂ ਨਾਈਟੋ੍ਰਜਨ ਲੈਕੇ ਧਰਤੀ ਵਿਚ ਫਿਕਸ ਕਰ ਦਿੰਦੇ ਹਨ। ਜੋ ਕਿ ਅਗਲੇਰੀ ਫਸਲ ਲਈ ਯੂਰੀਆ ਖਾਦ ਦੀ ਖਪਤ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।  ਦਾਲਾਂ ਦੀ ਕਾਸ਼ਤ ਨਾਲ ਦੇਸ਼ ਵਿੱਚ ਦਾਲਾਂ ਦੀ ਪੂਰਤੀ ਲਈ ਵੀ ਯੋਗਦਾਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਹਰ ਕਿਸਾਨ ਵੱਲੋਂ ਘਰ ਦੀਆਂ ਜ਼ਰੂਰਤਾਂ ਲਈ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਸੀ। ਅਤੇ ਦਾਲਾਂ ਦੀਆਂ ਫਲੀਆਂ ਨੂੰ ਮਜ਼ਦੂਰਾਂ ਵੱਲੋਂ ਹੱਥੀ ਤੋੜਿਆ ਜਾਂਦਾ ਸੀ। ਫਸਲ ਦਾ ਕੁੱਝ ਹਿੱਸਾ ਮਜ਼ਦੂਰ ਵੀ ਲੈਕੇ ਜਾਂਦੇ ਸਨ। ਇਸ ਤਰ੍ਹਾਂ ਹਰ ਘਰ ਵਿਚ ਦਾਲਾਂ ਹੁੰਦੀਆਂ ਸਨ। ਪਰ ਅਜੋਕੇ ਸਮੇਂ ਵਿਚ ਦਾਲਾਂ ਦੀ ਥਾਂ ਕਣਕ, ਝੋਨੇ ਅਤੇ ਹੋਰ ਰਵਾਇਤੀ ਫਸਲਾਂ ਨੇ ਲੈ ਲਈ ਹੈ। ਜਿਸ ਕਾਰਨ ਦਾਲਾਂ ਦੀ ਪੂਰਤੀ ਬਾਹਰਲੇ ਦੇਸ਼ਾਂ ਤੋਂ ਕਰਨੀ ਪੈ ਰਹੀ ਹੈ। ਜਿਸ ਕਰਕੇ ਦਾਲਾਂ ਦਾ ਮੁੱਲ ਦਿਨੋ ਦਿਨ ਵੱਧ ਰਿਹਾ ਹੈ। ਅਤੇ ਆਮ ਲੋਕਾਂ ਉੱਤੇ ਆਰਥਿਕ ਬੋਝ ਬਣ ਰਿਹਾ ਹੈ। ਇਹ ਸਾਰਾ ਕੁੱਝ ਕਹਿੰਦਿਆਂ ਉਨ੍ਹਾਂ ਨੇ ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਡਾ. ਕੰਵਲਜੀਤ ਸਿੰਘ, ਬਲਾਕ ਟੈਕਨਾਲੋਜੀ ਮੈਨੇਜਰ ਆਤਮਾ ਨੇ ਕਿਸਾਨਾਂ ਨੂੰ ਘਰ ਦੀਆਂ ਜ਼ਰੂਰਤਾਂ ਲਈ ਸਬਜ਼ੀਆਂ ਅਤੇ ਵੱਧ ਤੋਂ ਵੱਧ ਰਕਬਾ ਦਾਲਾਂ ਦੀ ਖੇਤੀ ਅਧੀਨ ਲਿਆਉਣ ਦੀ ਅਪੀਲ ਕੀਤੀ। ਤਾਂ ਜੋ ਫਾਇਦੇ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ। ਇਸ ਕਿਸਾਨ ਕੈਂਪ ਵਿਚ ਡਾ. ਮਨਮੋਹਣ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ, ਅਮੋਲਦੀਪ ਸਿੰਘ ਏ.ਐਸ.ਆਈ ਨੇ ਦਾਲਾਂ ਦੀ ਪ੍ਰੋਸੈਸਿੰਗ, ਕੁਲਦੀਪ ਸਿੰਘ ਏ.ਐਸ.ਆਈ ਨੇ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਹਮਲੇ ਅਤੇ ਬਚਾਅ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕੀਤਾ। ਕਿਸਾਨ ਸਿਖਲਾਈ ਕੈਂਪ ਵਿਚ ਪਿੰਡ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ, ਸ਼ਿਵਰਾਜ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਰੂਪ ਸਿੰਘ, ਜਗਰਾਜ ਸਿੰਘ, ਕੁਲਦੀਪ ਸਿੰਘ, ਗੁਰਦੇਵ ਕੌਰ, ਦਰਸ਼ਨ ਕੌਰ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਡਾ. ਅਮ੍ਰਿੰਤਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਨੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਅਮਰੀਕਾ ਵੱਲੋਂ, ਭਾਰਤੀਆਂ ਨਾਲ ਦਰਿੰਦਗੀ ਵਾਲੇ ਵਤੀਰੇ ਤੇ ਨਿੰਦਾ ਪ੍ਰਸ੍ਤਾਵ ਪਾਸ !!

ਮੋਗਾ 10 ਫਰਵਰੀ (ਮੁਨੀਸ਼ ਜਿੰਦਲ) ਸਥਾਨਕ ਨੇਚਰ ਪਾਰਕ ਵਿਖੇ ਲਿਖਾਰੀ ਸਭਾ ਮੋਗਾ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਉੱਗੇ ਸਾਹਿਤਕਾਰ ਡਾਕਟਰ ਬਲਦੇਵ ਸਿੰਘ ਢਿੱਲੋ ਨੇ ਕੀਤੀ ਅਤੇ ਸਕੱਤਰ ਦੀ ਭੂਮਿਕਾ ਮੀਤ ਗੁਰਮੀਤ ਨੇ ਨਿਭਾਈ। ਸਭਾ ਵਿੱਚ ਅਮਰੀਕਾ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਲਗਾਕੇ, ਬੇੜੀਆਂ ਨਾਲ ਬੰਧਕ ਬਣਾਕੇ ਭਾਰਤ ਵਾਪਸ ਭੇਜਣ ਤੇ ਹਾਅ ਦਾ ਨਾਅਰਾ ਮਾਰ ਕੇ ਨਿਖੇਧੀ ਕੀਤੀ ਗਈ। ਇਸ ਵਿਸ਼ੇ ਤੇ ਹੋਈ ਚਰਚਾ ਵਿੱਚ ਡਾਕਟਰ ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ ਅਤੇ ਹਰਪ੍ਰੀਤ ਸਿੰਘ ਮੋਗਾ ਨੇ ਵਿਚਾਰ ਵਟਾਂਦਰਾ ਕੀਤਾ। ਸਭਾ ਵਿੱਚ ਇਸ ਸਬੰਧੀ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਉਘੇ ਸਾਹਿਤਕਾਰ ਚਮਕੌਰ ਸਿੰਘ ਨੇ ਗੀਤ “ਹੱਸਦਾ ਵਸਦਾ ਵਿਹੜਾ”, ਬਲਦੇਵ ਸਿੰਘ ਢਿੱਲੋ ਅਤੇ ਬਲਬੀਰ ਸਿੰਘ ਪਰਦੇਸੀ ਨੇ ਗਜ਼ਲਾਂ, ਵਿਵੇਕ ਕੁਮਾਰ ਕੋਟ ਈਸੇ ਖਾਂ ਨੇ ਕੁਦਰਤਵਾਦੀ ਗਜ਼ਲ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ ਨੇ ਆਪਣੇ ਨਵੇਂ ਨਾਵਲ ‘ਤੁਸੀਂ ਕਦੋਂ ਲਲਕਾਰ ਬਣੋਗੇ’ ਨਾਵਲ ਦਾ ਕਾਂਡ, ਮੀਤ ਗੁਰਮੀਤ ਅਤੇ ਉੱਭਰਦੇ ਗਾਇਕ ਸੋਨੀ ਨੇ ਗੀਤ, ਜੰਗੀਰ ਸਿੰਘ ਖੋਖਰ ਨੇ ਕੁਝ ਸ਼ੇਅਰ, ਗੁਰਮੇਲ ਸਿੰਘ ਬੌਡੇ ਨੇ ਕੁਝ ਟੱਪੇ, ਗੁਰਨਾਮ ਸਿੰਘ ਗਾਮਾ ਨੇ ਗੀਤ, ਕੈਪਟਨ ਜਸਵੰਤ ਸਿੰਘ ਨੇ ਕਵਿਤਾ ਪੇਸ਼ ਕੀਤੀ। ਜਿਕਰਯੋਗ ਹੈ ਕਿ ਲੇਖਿਕ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਊਕਿ ਅਮਰੀਕਾ ਦੇ ਦੌਰੇ ਤੇ ਹੋਣ ਕਰਕੇ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਆਪਣੇ ਭਤੀਜੇ ਦੀ ਮੌਤ ਕਾਰਨ ਮੀਟਿੰਗ ਵਿਚ ਸਾਮਲ ਨਹੀ ਹੋ ਸਕੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਸਾਵਧਾਨ ! ‘ਪਰੇਗਾਬਲਿਨ 300 MG’ ਕੈਪਸੂਲ ਦੀ ਸੇਲ ਤੇ ਲੱਗੀ ਅੰਸ਼ਿਕ ਪਾਬੰਦੀ !!

ਮੋਗਾ, 10 ਫਰਵਰੀ (ਮੁਨੀਸ਼ ਜਿੰਦਲ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 163 ਅਧੀਨ ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਦੇ ਕੈਪਸੂਲ ਦੀ ਸੇਲ ਤੇ ਅੰਸ਼ਿਕ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚਾਰੂਮਿਤਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਆਮ ਲੋਕ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਕੈਪਸੂਲ ਦੀ ਵਰਤੋਂ ਮੈਡੀਕਲ ਨਸ਼ੇ ਵਜੋਂ ਕਰ ਰਹੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਮੈਡੀਕਲ ਸਟੋਰਾਂ ਤੇ ਇਸ ਕੈਪਸੂਲ ਦੀ ਵਿਕਰੀ ਆਮ ਵਾਂਗ ਹੋ ਰਹੀ ਹੈ। ਉਹਨਾਂ ਕਿਹਾ ਕਿ ਪਰੇਗਾਬਲਿਨ ਦਾ ਕੈਪਸੂਲ ਜਾਂ ਗੋਲੀ ਜੇ ਕੋਈ ਡਾਕਟਰ ਕਿਸੇ ਮਰੀਜ ਨੂੰ ਲਿਖਦਾ ਹੈ ਤਾਂ ਸਬੰਧਤ ਮੈਡੀਕਲ ਸਟੋਰ ਵੱਲੋਂ ਉਹ ਦਵਾਈ ਸਿਰਫ ਉਨੇ ਹੀ ਦਿਨਾਂ ਲਈ ਦਿੱਤੀ ਜਾਵੇਗੀ, ਜਿੰਨੀ ਡਾਕਟਰ ਦੁਆਰਾ ਪਰਚੀ ਤੇ ਲਿਖੀ ਗਈ ਹੈ। ਅਤੇ ਉਸਦੀ ਪਰਚੀ ਉਪਰ ਇਸ ਸਬੰਧੀ ਸਟੈਂਪ ਵੀ ਲਗਾਈ ਜਾਵੇ ਅਤੇ ਉਹ ਪਰਚੀ ਸਿਰਫ 7 ਦਿਨ ਲਈ ਹੀ ਵੈਧ ਹੋਵੇਗੀ। ਜੇਕਰ ਕੋਈ ਕੈਮਿਸਟ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਆਪਣੇ ਪਾਸ ਰੱਖਣੀ ਚਾਹੁੰਦਾ ਹੈ, ਉਹ ਇਸ ਸਬੰਧੀ ਡਰੱਗ ਵਿਭਾਗ ਨੂੰ ਸੂਚਿਤ ਕਰੇਗਾ ਅਤੇ ਹਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਇਸਦਾ ਰਿਕਾਰਡ ਡਰੱਗ ਵਿਭਾਗ ਨੂੰ ਮੁਹੱਈਆ ਕਰਵਾਏਗਾ। ਉਹਨਾਂ ਡਾਕਟਰਾਂ ਨੂੰ ਵੀ ਸੁਝਾਅ ਦਿੱਤਾ ਜਿੱਥੇ ਬਹੁਤ ਜਰੂਰੀ ਹੋਵੇ, ਉੱਥੇ ਹੀ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਮਰੀਜ ਨੂੰ ਲਿਖੀ ਜਾਵੇ ਅਤੇ ਇਸਦਾ ਰਿਕਾਰਡ ਰੱਖਿਆ ਜਾਵੇ। ਬਿਨ੍ਹਾਂ ਰਿਕਾਰਡ ਤੋਂ ਇਸਦੀ ਸੇਲ, ਪਰਚੇਜ ਉਪਰ ਪੂਰਨ ਤੌਰ ਤੇ ਪਾਬੰਦੀ ਹੈ। ਇਹ ਹੁਕਮ 6 ਅਪ੍ਰੈਲ, 2025 ਤੱਕ ਜ਼ਿਲ੍ਹਾ ਮੋਗਾ ਅੰਦਰ ਲਾਗੂ ਰਹੇਗਾ। ਉਹਨਾਂ ਦੱਸਿਆ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 223 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ऑनलाइन ‘पबजी’ गेम ! दूर हुआ, घर का चिराग ! आपका एक शेयर, शायद बचाले उसकी जिंदगी !!

गुरदासपुर/ मोगा 9 फरवरी (मनी गुप्ता/ मुनीश जिन्दल) “हैलो दीदी। नमस्ते। में कल जा रहा हूं। मेरे जाने के बाद, कोई भी दुखी मत होना। बाय बाय। मम्मी को भी कर देना बाय बाय”। यही आखिरी शब्द थे 22 वर्षीय युवक अक्षय के। आइए, पहले आप अक्षय द्वारा, एक खौफनाक कदम उठाने से पहले, उसके द्वारा बनाई गई उसकी एक वीडियो पर नजर डाल लें।  अक्षय पिछले एक वर्ष से ऑनलाइन गेम ‘पबजी’ खेल रहा था। घर वालों के मुताबिक यह गेम खेल खेलकर उसका दिमागी संतुलन बिगड़ चुका था। जिसके चलते उसने अब यह खौफनाक कदम उठाया है। फिलहाल जैसे कि आपने वीडियो में सुना, अक्षय ने घर से जाने की बात कही। जिसके बाद उसकी बहन के मुताबिक उसने बस में बैठने के बाद, एक वीडियो कॉल के माध्यम से उसे कहा कि, “ये मेरा आखिरी फोन है। मैं दरिया के पुल पर उतरकर छलांग मारने लगा हूं”। जिसके बाद उसका फोन स्विच ऑफ आने लगा। जिसके बाद जब घरवालों ने दरिया के पुल पर जाकर देखा, तो उन्हें अपने पुत्र,अक्षय की चप्पल तो मिली। लेकिन अक्षय का दूर दूर तक कहीं पता नहीं था। फिलहाल पीड़ित परिवार द्वारा संबंधित पुलिस स्टेशन को इस संबंधी सूचना देकर, उनके पुत्र की तलाश की गुहार लगाई गई है। व मिली जानकारी के मुताबिक सोमवार को पुलिस द्वारा गोताखोरों को बुलाया गया है। ताकि लापता अक्षय की तलाश की जा सके।  SISTER OF MISSING AKSHAY FATHER OF MISSING AKSHAY दोस्तों ये भले ही ये मामला जिला गुरदासपुर के श्री हर गोबिंदपुर साहिब से संबन्धित है। लेकिन ये मामला, एक जिला गुरदासपुर तक ही सीमित नहीं है। क्यूंकि इससे पहले भी ऑनलाइन ‘पबजी’ गेम खेलने के चलते अनेक घरों के चिराग भुज चुके हैं या वे अपने घरवालों के नहीं रहे। सो जरूरत है, बच्चों सहित इनके अभिभावकों को इस संबंधी जागरूक होने की। जरूरत है, माता पिता को, अपने बच्चों के मोबाईल इस्तेमाल प्रति जागरूक होने की। कि कहीं उनका बच्चा भी ऑनलाइन ‘पबजी’ गेम का आदि तो नहीं हो रहा।  साथियों, अक्षय लापता है। हमारी गुजारिश है, कि आप इस खबर को ज्यादा से ज्यादा शेयर करें। शायद डर के कारण अक्षय, घरवालों से कहीं छुपा बैठा हो। और आपका एक शेयर, उसकी जान बचादे। हम “मोगा टुडे न्यूज़” की टीम की ओर से यही आस करेंगे कि लापता अक्षय, जहां भी हो, सुरक्षित हो। व जल्द अपने घर, वापिस पहुंचे।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा का इकलौता ‘सेल्फी प्वाइंट’ बनाने वाले ठेकेदार को नोटिस जारी ! जाने पूरा मामला !!

मोगा 9 फरवरी (मुनीश जिन्दल) मोगा के गीता भवन चौक में आपको आगामी दो से तीन महीने में लाखों रुपए की लागत से बनने वाला सेल्फी प्वाइंट बनकर तैयार मिल सकता है। लेकिन, फिलहाल की स्थिति ये है कि, मोगा शहर के इस इकलौते सेल्फी प्वाइंट को बनाने वाले ठेकेदार को नगर निगम द्वारा एक नोटिस थमाया गया है। नगर निगम द्वारा, उक्त ठेकेदार को, यह नोटिस क्यों दिया गया है ? सेल्फी प्वाइंट के साथ-साथ नगर निगम द्वारा आम लोगों की सहूलियत व शहर के सौंदर्यीकरण के लिए क्या क्या बनाया जा रहा है ? इस संबंधी “मोगा टुडे न्यूज़” की टीम ने विधानसभा हलका मोगा की विधायक डॉक्टर अमनदीप कौर अरोड़ा से ख़ास व एक्सक्लूसिव बात की। इस मौके पर उनके साथ नगर निगम मेयर बलजीत सिंह चन्नी व पार्टी के जिला सचिव प्यारा सिंह बधनी सहित आप के अन्य अनेक ओहदेदार व कार्यकर्ता मौजूद थे। DR. AMANDEEP KAUR ARORA (MLA, MOGA) Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਨੇ ਸੂਬਾ ਸਰਕਾਰ ਦੇ ਨਾਂ, ਏ.ਸੀ. (ਜਨਰਲ) ਨੂੰ ਦਿੱਤਾ ਮੰਗ ਪੱਤਰ !!

ਮੋਗਾ 8 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਲਈ ਅੱਜ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਇੱਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ, ਸ਼ਹਾਇਕ ਕਮਿਸ਼ਨਰ (ਜਨਰਲ), ਹਿਤੇਸਵੀਰ ਗੁਪਤਾ ਨੂੰ ਸੌੰਪਿਆ ਗਿਆ ਹੈ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਸੁਖਦੇਵ ਸਿੰਘ,ਦਲਜੀਤ ਸਿੰਘ ਭੁੱਲਰ, ਬਸੰਤ ਸਿੰਘ ਖਾਲਸਾ, ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ, ਜਗਦੀਸ਼ ਸਿੰਘ ਚਾਹਲ, ਗੁਰਮੇਲ ਸਿੰਘ ਨਾਹਰ, ਪੋਹਲਾ ਸਿੰਘ ਬਰਾੜ, ਰਜਿੰਦਰ ਸਿੰਘ ਰਿਆੜ, ਬਲੌਰ ਸਿੰਘ ਘਾਲੀ, ਹੀਰਾ ਸਿੰਘ, ਜਸਪਤ ਰਾਏ ਪੀ.ਪੀ. ਸ਼ਾਮਲ ਸਨ।  ਸਾਂਝਾ ਮੁਲਾਜਮ ਪੈਨਸ਼ਨਰ ਦੀ ਮੀਟਿੰਗ ਵਿੱਚ ਐਮ.ਐਲ.ਏਜ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਅਨੁਸਾਰ 11 ਫਰਵਰੀ ਨੂੰ ਬਾਘਾ ਪੁਰਾਣਾ ਦੇ ਐਮ.ਐਲ.ਏ. ਅੰਮ੍ਰਿਤ ਪਾਲ ਸਿੰਘ ਸੁਖਾਨੰਦ ਨੂੰ ਮੰਗ ਪੱਤਰ ਦੇਣ ਲਈ 11 ਵਜੇ ਬੱਸ ਸਟੈਂਡ ਤੇ ਕਮੇਟੀ ਦਫ਼ਤਰ ਵਿੱਚ ਮੈੰਬਰ ਇੱਕੱਤਰ ਹੋਣਗੇ। 15 ਫਰਵਰੀ ਨੂੰ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਮੰਗ ਪੱਤਰ ਦੇਣ ਲਈ ਗੀਤਾ ਭਵਨ ਨੇੜੇ 11 ਵਜੇ  ਮੈਬਰ ਇੱਕਤਰ ਹੋਣਗੇ। 17 ਫਰਵਰੀ ਨੂੰ  ਨਿਰਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਇਹ ਮੰਗ ਪੱਤਰ ਦੇਣ ਲਈ ਮੈਬਰ ਸੀ.ਪੀ.ਆਈ ਦੇ ਦਫ਼ਤਰ 11 ਵਜੇ ਇਕੱਤਰ ਹੋਣਗੇ। ਅਤੇ 20 ਫਰਵਰੀ ਨੂੰ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ (ਲਾਡੀ ਢੋਸ) ਨੂੰ ਮੰਗ ਪੱਤਰ ਦੇਣ ਲਈ ਮੈੱਬਰ 11 ਵਜੇ ਗੁਰਦਵਾਰਾ ਪੂਰਨ ਸਿੰਘ ਵਿਖੇ ਇਕੱਤਰ ਹੋ ਕੇ ਰਵਾਨਗੀ ਕਰਨਗੇ। ਚਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਸਾਰੇ ਸਬ ਡਵੀਜਨਾਂ ਦੇ ਪ੍ਰਧਾਨ, ਸਕੱਤਰ ਆਪਣੇ ਆਪਣੇ ਹਲਕੇ ਵਿੱਚ ਅਗਵਾਈ ਕਰਨਗੇ।  ਇਸ ਮੌਕੇ ਤੇ ਇਕੱਠੇ ਹੋਏ, ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਮੇਮ੍ਬਰ। (ਫੋਟੋ: ਡੈਸਕ) ਸਰਬਜੀਤ ਦੌਧਰ ਨੇ ਦੱਸਿਆ ਕਿ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਦੇ ਕੁਝ ਸਮੇੰ ਲਈ ਵਿਦੇਸ਼ ਜਾਨ ਦੇ ਪ੍ਰੋਗਰਾਮ ਕਰਕੇ ਸੁਖਦੇਵ ਸਿੰਘ ਰਾਊਕੇ (ਮੋਗਾ) ਨੂੰ ਉਹਨਾਂ ਦੀ ਥਾਂ ਤੇ ਕਾਰਜ਼ਕਾਰੀ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਮੀਟਿੰਗ ਵਿਚ ਅੰਮਿ੍ਤਸਰ ਵਿਖੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਤੋੜ ਭੰਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇੱਕ ਮਤਾ ਪਾਸ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ। ਜੱਥੇਬੰਦੀ ਦੀ ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਕੁਲਵਿੰਦਰ ਕੌਰ ਨੰਗਲ, ਫਕੀਰ ਚੰਦ, ਜਸਵੰਤ ਸਿੰਘ ਪੁੱਤਰ ਜਸਪਾਲ ਸਿੰਘ ਰਾਊਕੇ, ਕਾਕਾ ਸਿੰਘ ਬੀੜ ਬੱਧਨੀ, ਬਲਵੀਰ ਸਿੰਘ ਰਾਊਕੇ ਦੇ ਸਤਿਕਾਰ ਯੋਗ ਪਿਤਾ ਜੀ, ਪ੍ਰੀਤਮ ਸਿੰਘ ਢੇਸੀ ਅਤੇ ਸੁਖਮੰਦਰ ਸਿੰਘ ਗਾਰਡ ਨੂੰ ਸ਼ਰਲਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਗੁਰਜੰਟ ਸਿੰਘ ਸੰਘਾ, ਬਿੱਕਰ ਸਿੰਘ ਮਾਛੀਕੇ, ਜੋਰਾਵਰ ਸਿੰਘ ਬੱਧਨੀ ਕਲਾਂ, ਚਮਕੌਰ ਸਿੰਘ ਸਰਾਂ ਨੇ ਆਪਣੇ ਵਿਚਾਰ ਰੱਖੇ। ਅੱਜ ਦੀ ਮੀਟਿੰਗ ਵਿੱਚ ਸੂਬੇ ਭਰ ਤੋਂ ਪੈਨਸ਼ਨਰ ਸ਼ਾਮਲ ਹੋਏ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਕੇਂਦਰ ਸਰਕਾਰ ਦਾ ਬਜਟ ਕਾਰਪੋਰੇਟ ਘਰਾਣਿਆਂ ਦੀ ਕਰਦਾ ਤਰਜਮਾਨੀ : ਦੌਲਤਪੁਰਾ, ਮਹੇਸ਼ਰੀ !!

ਮੋਗਾ 7 ਫਰਵਰੀ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ, ਲੱਖੋਵਾਲ ਦੇ ਦਫਤਰ ਵਿਖੇ ਭਾਰੀ ਇਕੱਤਰਤਾ ਨਾਲ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਹੈ, ਉਹ ਬਜਟ ਕਿਸਾਨਾਂ, ਮਜਦੂਰਾਂ ਅਤੇ ਸਮੁੱਚੇ ਕਿਰਤੀ ਲੋਕਾਂ, ਤੇ ਖਾਸ ਕਰ ਪੰਜਾਬ ਨਾਲ ਧੋਖਾ ਕਰਕੇ ਸਿੱਧਾ ਕਾਰਪਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ। ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕਰਕੇ ਭਾਰਤ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ, ਉਸ ਦੇ ਉਲਟ ਦੂਜੇ ਪਾਸੇ, ਉਹੀ ਭਾਰਤ ਦੇ ਲੋਕਾਂ ਉੱਪਰ ਪੰਜ ਗੁਣਾ ਟੈਕਸ ਵਧਾ ਕੇ ਭਾਰਤ ਦੇ ਲੋਕਾਂ ਦੀ ਲੁੱਟ ਕੀਤੀ ਹੈ। ਭਾਰਤ ਦੇ ਲੋਕਾਂ ਨੂੰ ਆਪਣੇ ਆਪ ਸੁਚੇਤ ਹੋ ਕੇ ਇਸ ਗਣਿਤ ਦੇ ਆਂਕੜੇ ਵਿੱਚੋਂ ਬਾਹਰ ਨਿਕਲ ਕੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣਾ ਪਵੇਗਾ। ਜਿਸ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਰ ਹਾਲ ਭਾਰਤੀ ਤੇ ਵਿਦੇਸ਼ੀ ਲੋਕਾਂ ਦੇ ਨਾਲ ਖੜੀ ਹੈ। ਤੇ ਜੋ ਸਾਨੂੰ ਦੇਸ਼ ਦੇ ਲੋਕ ਸੰਘਰਸ਼ ਲੜਨ ਲਈ ਕਹਿਣਗੇ, ਅਸੀਂ ਹਰ ਹਾਲ ਦੇਸ਼ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਲਈ ਤਿਆਰ ਹਾਂ। ਇਸ ਮੌਕੇ ਤੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਜ਼ਿਲ੍ਹਾ ਮੀਦ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਆਗੂ ਮੰਦਰਜੀਤ ਸਿੰਘ ਮਨਾਵਾਂ, ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਜੱਗਮੋਹਣ ਸਿੰਘ ਮੋਗਾ, ਲਖਵਿੰਦਰ ਸਿੰਘ ਰੌਲੀ, ਹਰਚਰਨ ਸਿੰਘ ਮਹਿਰੋਂ, ਬਲਕਰਨ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਦਫਤਰ ਇੰਚਾਰਜ ਦੁੱਨੇਕੇ, ਲਖਬੀਰ ਸਿੰਘ ਸਰਪੰਚ ਸੰਧੂਆਣਾ, ਹਰਜੀਤ ਸਿੰਘ ਸੋਢੀ ਮਨਾਵਾਂ, ਗੁਲਜਾਰ ਸਿੰਘ ਸੂਬਾ ਆਗੂ ਘੱਲ ਕਲਾਂ ਆਦਿ ਹਾਜਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਲੋਕ ਸਾਹਿਤ ਅਕਾਦਮੀ ਦੀ ਚੋਣ ! ਅਸ਼ੋਕ ਚਟਾਨੀ ਪ੍ਰਧਾਨ ਤੇ ਚਰਨਜੀਤ ਬਣੇ ਸਕੱਤਰ !!

ਮੋਗਾ 7 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ) ਲੋਕ ਸਾਹਿਤ ਅਕਾਦਮੀ (ਰਜਿ:) ਮੋਗਾ ਦੀ ਚੋਣ ਬੁੱਧੀਜੀਵੀਆਂ, ਸਾਹਿਤਕਾਰਾਂ, ਸ਼ਾਇਰਾਂ ਅਤੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਹੋਈ। ਸਥਾਨਕ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਈ ਇਸ ਚੌਣ ਦੌਰਾਨ ਪਿਛਲੀ ਕਾਰਜਕਾਰੀ ਦਾ ਸਮਾਂ ਪੂਰਾ ਹੋਣ ਤੇ ਭੰਗ ਹੋਣ ਉਪਰੰਤ ਨਵੀਂ ਕਾਰਜਕਾਰੀ ਦੀ ਚੋਣ ਕਰਵਾਉਣ ਦੀ ਜਿੰਮੇਵਾਰੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਉੱਘੇ ਆਲੋਚਕ ਡਾਕਟਰ ਸੁਰਜੀਤ ਬਰਾੜ ਘੋਲੀਆ ਨੂੰ ਸੌਂਪੀ ਗਈ। ਸਮੁੱਚੇ ਸਾਹਿਤਕਾਰਾਂ ਦੀ ਸਹਿਮਤੀ ਨਾਲ ਲੋਕ ਸਾਹਿਤ ਅਕਾਦਮੀ (ਰਜਿ:) ਮੋਗਾ ਦੇ ਪ੍ਰਧਾਨ ਅਸ਼ੋਕ ਚਟਾਨੀ ਅਤੇ ਜਨਰਲ ਸਕੱਤਰ ਦੀ ਜਿੰਮੇਵਾਰੀ  ਚਰਨਜੀਤ ਸਮਾਲਸਰ ਨੂੰ ਸੌਂਪੀ ਗਈ। ਸੀਨੀਅਰ ਮੀਤ ਪ੍ਰਧਾਨ ਗੁਰਮੇਲ ਬੋਡੇ, ਮੀਤ ਪ੍ਰਧਾਨ ਗੁਰਦੇਵ ਸਿੰਘ ਦਰਦੀ, ਸਹਾਇਕ ਸਕੱਤਰ ਜੰਗੀਰ ਸਿੰਘ ਖੋਖਰ, ਪ੍ਰਾਪੋਕੰਡਾ ਸਕੱਤਰ ਕਰਮਜੀਤ ਕੌਰ ਲੰਡੇਕੇ, ਮੀਡੀਆ ਕੋਆਰਡੀਨੇਟਰ ਫਿਲਮਸਾਜ਼ ਅਮਰ ਘੋਲੀਆ, ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ, ਸਰਪ੍ਰਸਤ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾਕਟਰ ਸੁਰਜੀਤ ਬਰਾੜ ਘੋਲੀਆ, ਗੁਰਚਰਨ ਸਿੰਘ ਸੰਘਾ, ਹਰਨੇਕ ਸਿੰਘ ਰੋਡੇ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, (ਐਨ.ਆਰ.ਆਈ.) ਅਤੇ ਐਗਜੈਕਟਿਵ ਮੈਂਬਰ ਕਰਮ ਸਿੰਘ ਕਰਮ ਘੋਲੀਆ, ਹਰਭਜਨ ਸਿੰਘ ਨਾਗਰਾ, ਅਵਤਾਰ ਸਮਾਲਸਰ ਅਤੇ ਸੋਨੀ ਮੋਗਾ ਚੁਣੇ ਗਏ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

शहर में CCTV व स्ट्रीट लाइट का प्रपोजल पास ! सीवरेज व पानी की समस्या का भी होगा हल !!

मोगा, 6 फरवरी (मुनीश जिन्दल) ‘मोगा शहर को स्मार्ट सिटी बनाया जाएगा। जिसके चलते शहर के 50 वार्डों में विकास कार्य युद्ध स्तर पर शुरू किए गए हैं तथा शहर में सी.सी.टी.वी. कैमरों व स्ट्रीट लाइट के लिए प्रपोजल को पास किया गया है’। ये जानकारी, विधायक डा. अमनदीप कौर अरोड़ा ने मोगा नगर निगम में 23 लाख रुपए की लागत से सीवरेज व पानी की समस्या का समाधान करने वाली जे.सी.बी. मशीन का शुभारंभ करते हुए दी। इस मौके पर मेयर बलजीत सिंह चानी, पार्षद परवीन मक्कड़, पार्षद विक्रमजीत सिंह घाती, पार्षद गुरदीप कौर, पार्षद तीरथ राम के इलावा नगर निगम के अधिकारी व कर्मचारी मौजूद थे। इस मौके पर विधायक डा. अमनदीप कौर अरोड़ा ने कहा कि पंजाब के  मुख्यमंत्री भगवंत सिंह मान की अगुवाई में रोजाना पंजाब विकास की तरक्की पर चल रहा है। उन्होंने कहा कि आज नगर निगम मोगा में मेयर बलजीत सिंह चानी व पार्षदों की मांग को देखते हुए 23 लाख रुपए की लागत से जे.सी.बी. मशीन लाई गई है। क्योंकि जब मोगा शहर में सीवरेज व पानी की समस्या पैदा होती है, तो नगर निगम के कर्मचारियों को कार्य करने में काफी समस्याओं का सामना करना पड़ता था। उन्होंने कहा कि सीवरेज लाइन व पाइप की समस्या पेश आती थी। मात्र एक मशीन होने के चलते, कार्यों में दिक्कत आती थी। अब दूसरी मशीन आने से सीवरेज व पानी की समस्या से मोगा नगर वासियों को परेशानी से राहत मिलेगी। उन्होंने कहा कि मोगा शहर का विकास करना ही उनका मुख्य उद्देश्य है। तथा शहर वासियों को किसी भी प्रकार की समस्या पेश नहीं आने दी जाएगी। उन्होंने कहा कि एक और 48 लाख रुपए की लागत से जेटिंग मशीन लाई जा रही है, जो जल्द ही मोगा नगर निगम को सौंपी जाएगी। उन्होंने कहा कि अभी कुछ दिन पहले ही हाउस की मीटिंग हुई है। जिसमें वार्ड नंबर-1 से लेकर 50 वार्डों के विकास कार्य मंजूर किए गए हैं। उन्होंने कहा कि सब्जी मंडी व पुरानी सब्जी मंडी में रेहड़ी फड़ी वालों को खोखे (दुकानें) पक्का बनाकर देने का प्रस्ताव पास किया गया है। उन्होंने कहा कि शहर के आउटर वार्डों में विकास कार्यों, पानी, सीवरेज लाइन के विकास कार्यों, स्ट्रीट लाइटों की समस्या का जल्द समाधान होगा। उन्होंने कहा कि कूड़ा कर्कट उठाने के लिए भी पहले 10 गाड़ियां हैं। और गाड़ियों तथा ड्राईवरों को रखने भी प्रस्ताव डालकर पंजाब सरकार को भेजा गया है। जिसकी जल्दी मंजूरी मिलने से ड्राईवरों को रखकर कूड़ा कर्कट उठाने की समस्या से शहर निवासियों को निजात मिलेगी। उन्होंने कहा कि अगर किसी को भी किसी प्रकार की समस्या का सामना करना पड़ रहा है, तो उनके ध्यान में लाया जाए। ताकि उसका पहल के आधार पर हल करवाया जा सके। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!