logo

General

100 वर्ष पुराने गेट की गिरी छत, जानी नुकसान से बचाव, नगर निगम की भी रही बड़ी अनदेखी

मोगा 01 सितंबर, (मुनीश जिन्दल) पिछले कुछ दिनों से लगातार पड़ रही बरसात व नगर निगम की बड़ी अनदेखी के चलते रेलवे रोड पर स्थित पुरानी दाना मंडी गेट नंबर 2 की छत गिर गई। जानकारों के मुताबिक हादसा सोमवार सुबह 4:00 बजे के करीब हुआ। क्योंकि उस वक्त ट्रैफिक नहीं था, इसलिए किसी भी प्रकार का जानी नुक्सान तो नहीं हुआ, लेकिन इतना जरूर है कि इस छत के नीचे कुछ लोग अपना अड्डा लगाकर कारोबार करते थे, जिनका कि अड्डा व कुछ सामान वहीं पड़ा था। छत्त गिरने से उनका नुक्सान जरूर हुआ है। इस छत्त के गिरने से मानो जैसे उनके सर से ही छत्त ही चली गई है। इस संबंधी जब नगर निगम अधिकारियों से संपर्क किया गया तो उन्होंने पिछले कुछ दिनों से हो रही बरसात को इसका कारण बताकर अपना पल्ला झाड़ लिया। लेकिन अगर हम बारीकी से इस छत्त के गिरने के कारणों का अध्ययन करने के बाद ये कहें कि इसमें नगर निगम की भी बड़ी लापरवाही है, तो यह गलत नहीं होगा। क्योंकि जानकारों के मुताबिक यह गेट 100 वर्ष से अधिक पुराना है। अब आप ही खुद ही अंदाजा लगा लें कि इस 100 वर्ष से भी अधिक के अंतराल में कितनी बार इस गेट पर पहले नगर कौंसिल की और से व बाद में नगर निगम की और से, रंग रोगन किया गया होगा। नगर कौंसिल व नगर निगम की ओर से अनेकों बार मोगा शहर की सुंदरता का हवाला देते हुए इस गेट पर रंग रोगन तो करवाया गया, लेकिन शहर की इस अति पुरानी धरोहर की मजबूती की ओर किसी भी अधिकारी ने कोई ध्यान नहीं दिया। अब सोमवार को गेट की छत गिरने के बाद नगर निगम की ओर से जेसीबी मशीन लगवा कर इसका मलबा हटवा दिया गया ताकि ट्रैफिक में कोई विघ्न न पड़े।  भले ही नगर निगम अधिकारी इस गेट की छत्त गिरने के पीछे, पिछले कुछ दिनों से हो रही मूसलाधार बारिश को कारण बता रहे हैं, और आने वाले दिनों में लाखों रूपए खर्च कर इसकी छत्त दोबारा बना दी जाएगी और शायद इस गेट की छत्त बनने के बाद, इस गेट की फाइल अन्य फाइलों के ढेर के नीचे दब जाएगी, लेकिन इस सबके बीच, ये पहेली जरूर अनसुलझी रह जाएगी, कि आख़िरकार मोगा शहर की इस  100 वर्ष से भी अधिक पुरानी धरोहर को समाप्ति के कगार तक पहुंचाने के लिए जिम्मेवार कौन था ?? Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

74 पुलिस कर्मचारियों को पहला दर्जा प्रशंसा पत्र, 19 को मिला नगद इनाम : SSP अजय गांधी

मोगा 01 सितंबर, (मुनीश जिन्दल) किसी भी विभाग के कर्मचारी द्वारा थोड़ी सी कोताही होने पर, उसे उसके विभाग के उच्च अधिकारी द्वारा डांट पड़ना स्वाभाविक है। लेकिन अगर वही कर्मचारी अपनी ड्यूटी पूरी तनदेहि से निभाए, तो उसकी पीठ थप थपाना भी विभाग के उच्च अधिकारी की जिम्मेदारी बन जाती है। कुछ ऐसा ही बढ़िया प्रयास किया है मोगा के एसएसपी आईपीएस अजय गांधी ने, अपने विभाग के 74 पुलिस कर्मचारियों को पहला दर्जा प्रशंसा पत्र व 19 कर्मचारियों को नगद इनाम राशि देकर किया है। SSP अजय गांधी, पुलिस कर्मचारियों को सम्मानित करते हुए। पुलिस कर्मचारियों की होंसला अफजाई के लिए एसएसपी कार्यालय के अंदर ही एक साधारण लेकिन प्रभाव शाली समागम आयोजित किया गया था। इस मौके पर “मोगा टुडे न्यूज़” की टीम से बात करते हुए एसएसपी अजय गांधी ने बताया कि पिछले समय के दौरान अपनी ड्यूटी ईमानदारी, मेहनत हुआ जिम्मेदारी से निभाने वाले पुलिस कर्मचारियों को सम्मानित किया है। जिसके तहत जिले के कुल 74 पुलिस कर्मचारियों को पहले दर्जे का प्रशंसा पत्र जबकि 19 कर्मचारियों को नगद इनाम दिए गए हैं। इन पुलिस कर्मचारियों ने अपनी ड्यूटी के दौरान शानदार प्रदर्शन के साथ साथ लोगों की सुरक्षा व सेवा में बेहतरीन  योगदान दिया था। एसएसपी गांधी ने कहा कि भविष्य में जो भी कर्मचारी अपनी ड्यूटी निभाने में बढ़िया प्रदर्शन करेंगे उन्हें भी इसी प्रकार सम्मानित किया जाएगा, ताकि अन्य स्टाफ भी उनके काम से प्रेरणा ले सके। उन्होंने कर्मचारियों की सेवा व योगदान की प्रशंसा करते हुए कहा कि पुलिस फोर्स के अंदर मनोबल ऊंचा रखना बहुत जरूरी है, क्योंकि यही जज्बा कर्मचारियों को भविष्य में अपना कार्य और अधिक  जिम्मेदारी से करने के लिए प्रेरित करता है। एसएसपी गांधी ने विशवास दिलाया कि जनता की सेवा, कानून की पालना व अपराध के खात्मे के लिए पुलिस हमेशा तत्पर है व कर्मचारियों की यह लगन पुलिस के इस संगठन को और मजबूत बनाती है। इधर जिला पुलिस प्रमुख के हाथों सन्मानित होने वाले पुलिस कर्मचारियों ने भी अपने विभाग के प्रमुख एसएसपी अजय गांधी का धन्यवाद किया।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

रोटरी क्लब मोगा स्टार्स का स्थापना ऐंवम पुरस्कार समारोह, आशीष ग्रोवर ने संभाली जिम्मेवारी

मोगा 01 सितंबर, (मुनीश जिन्दल)  रोटरी क्लब मोगा स्टार्स का स्थापना ऐंवम पुरस्कार समारोह स्थानीय एक निजी होटल में सम्पन्न हुआ, जिसमें कार्यक्रम की शुरुआत राष्ट्रगान से हुई, जिसके बाद कैंडल सेरेमनी की गई। क्लब के अध्यक्ष पंकज बंसल ने सभी क्लब सदस्यों और विशेष रूप से पूर्व जिला गवर्नर परवीन जिंदल को उनके कार्यकाल के दौरान उनके अमूल्य समर्थन और मार्गदर्शन के लिए धन्यवाद दिया। उन्होंने सभी स्टार्स रोटेरियन्स को पुरस्कार भी प्रदान किए। PDG परवीन जिन्दल, प्रधान आशीष ग्रोवर को कॉलर पहनते हुए। स्थापना समारोह में पूर्व जिला गवर्नर परवीन जिंदल ने नए अध्यक्ष आशीष गोवर को जिम्मेदारी सौंपी। कॉलर का आदान प्रदान हुआ और शपथ ग्रहण समारोह भी आयोजित किया गया। इस मौके पर क्लब ने नए अध्यक्ष आशीष ग्रोवर ने सभी स्टार्स रोटेरियन्स का धन्यवाद किया और विश्वास दिलाया कि वे अपनी जिम्मेदारी और कर्तव्यों को पूरा करने के लिए अपना सर्वश्रेष्ठ प्रयास करेंगे। पूर्व जिला गवर्नर परवीन जिंदल ने रोटेरियन्स को प्रेरित करते हुए कहा कि अगर हम कुछ करने की इच्छा रखते हैं तो कुछ भी असंभव नहीं है। उन्होंने रोटेरियन्स को जरूरतमंदों की मदद करने और समाज में अपना सकारात्मक प्रभाव डालने के लिए प्रोत्साहित किया। समागम को मनोरंजक बनाने के लिए कई खेलों का आयोजन किया गया, जिनमें प्रोजेक्ट चेयरमैन चंदन गोयल और खजांची रोहित सिंघल ने भी भाग लिया। रोटेरियन आंचल ग्रोवर ने उत्कृष्ट मास्टर ऑफ़ सेरेमनी की रस्म अदा की। सचिव विकास बंसल ने सभी रोटेरियन्स का धन्यवाद किया। इस मौके पर पूर्व जिला गवर्नर परवीन जिंदल, अध्यक्ष आशीष गोवर, सचिव विकास बंसल, खजांची रोहित सिंघल, पूर्व अध्यक्ष पंकज बंसल, प्रोजेक्ट चेयरमैन चंदन गोयल, रमेश सिंघल, विनय कुमार, हरि सिंघल, मनोज जिंदल, प्रदीप मेहरा, रोहित गर्ग, आंचल ग्रोवर, अलका बंसल, किरण सिंघल, सोनाली सिंघल, नेहा, कीर्ति, सिम्मी गर्ग, वन्दना जिंदल, ममता सिंघल आदि शामिल थे। कार्यक्रम का समापन लाइव बैंड प्रदर्शन के साथ हुआ, जिससे ये स्थापना दिवस की शाम एक यादगार शाम बन गई। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਸਰਕਾਰ ਸੀਨੀਅਰ ਸਿਟੀਜ਼ਨ ਭਲਾਈ ਕਮੀਸ਼ਨ ਦੀ ਕਰੇ ਸਥਾਪਨਾ : ਸਰਦਾਰੀ ਲਾਲ ਕਾਮਰਾ

ਮੋਗਾ 31 ਅਗਸਤ, (ਮੁਨੀਸ਼ ਜਿੰਦਲ) ਸੀਨੀਅਰ ਸਿਟੀਜ਼ਨ ਕੌਂਸਿਲ ਦੀ ਇੱਕ ਅਹਿਮ ਬੈਠਕ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਬਜ਼ੁਰਗਾਂ ਦੀ ਭਲਾਈ ਲਈ ਬਣਾਇਆ ਗਿਆ ਹੈ, ਇਸ ਲਈ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਬਜ਼ੁਰਗਾਂ ਦੀ ਭਲਾਈ ਲਈ ਸੀਨੀਅਰ ਸਿਟੀਜ਼ਨ ਭਲਾਈ ਕਮੀਸ਼ਨ ਦੀ ਸਥਾਪਨਾ ਕੀਤੀ ਜਾਵੇ। ਮੌਜੂਦਾ ਸਮੇਂ ਵਿੱਚ ਨੋਜਵਾਨ ਬੱਚੇ ਬੱਚੀਆਂ ਦੇ ਵਿਦੇਸ਼ ਚਲੇ ਜਾਣ ਕਰਕੇ ਪਿਛੇ ਬਹੁਤੇ ਘਰਾਂ ਵਿਚ ਬਜ਼ੁਰਗ ਪਤੀ ਪਤਨੀ ਰਹਿ ਗਏ ਹਨ ਜਿਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਪੰਜਾਬ ਸਰਕਾਰ ਜਿਲ੍ਹਾ ਪੱਧਰ ਤੇ ਅਜਿਹਾ ਪ੍ਰਬੰਧ ਕਰੇ ਜਿੱਥੋ ਬਜ਼ੁਰਗਾਂ ਨੂੰ ਤੁਰੰਤ ਰਾਹਤ ਮਿਲ ਸਕੇ। ਇੱਥੇ ਜਿਕਰਯੋਗ ਹੈ ਕਿ ਕੇਰਲ ਰਾਜ ਵੱਲੋਂ ਬੀਤੇ ਦਿਨ ਸੀਨੀਅਰ ਸਿਟੀਜਨ ਕਮੀਸ਼ਨ ਸ਼ੁਰੂ ਕੀਤਾ ਗਿਆ ਹੈ। ਅਤੇ ਕੇਰਲ ਰਾਜ ਦੇ ਕੌਂਸਿਲ ਦੇ ਕਾਰਜਕਾਰੀ ਪ੍ਰਧਾਨ KNK ਨਮਬੂਥਰੀ ਇਸ ਕਮਿਸ਼ਨ ਦੇ ਮੈਂਬਰ ਵੀ ਹਨ।  ਸੀਨੀਅਰ ਸਿਟੀਜ਼ਨ ਕੌਂਸਲ ਨੇ ਪੰਜਾਬ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਸਕੂਲਾਂ ਦੇ ਸਲੇਬਸ ਵਿਚ ਬਜ਼ੁਰਗਾਂ ਦੀ ਭਲਾਈ ਲ਼ਈ ਨੈਤਿਕ ਸਿੱਖਿਆ ਦਾ ਚੈਪਟਰ ਸ਼ਾਮਲ ਕੀਤਾ ਜਾਵੇ। ਕਾਮਰਾ ਨੇ ਮੈਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਇਹ ਮਸਲੇ ਫੈਡਰੇਸ਼ਨ ਦੀ ਮੀਟਿੰਗ ਵਿਚ ਵੀ ਉਠਾਉਣਗੇ। ਉਹਨਾ ਅੱਗੇ ਕਿਹਾ ਕਿ ਮੈਬਰਾਂ ਦੇ ਨਾਲ ਸੰਪਰਕ ਰੱਖਣ ਲਈ ਕਮੇਟੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਸਕੂਲਾਂ ਕਾਲਜਾਂ ਵਿਚ ਨੈਤਿਕ ਸਿੱਖਿਆ ਦੇਣ ਲਈ ਮੈਬਰ ਟੀਮਾਂ ਬਣਾ ਕੇ ਜਾਣਗੇ। ਉਹਨਾਂ ਕਿਹਾ ਕਿ ਬਜ਼ੁਰਗਾਂ ਲਈ ਬਣੇ ਕਨੂੰਨਾਂ ਦੀ ਫਾਇਲ ਤਿਆਰ ਹੋ ਚੁੱਕੀ ਹੈ ਤੇ ਕੋਈ ਵੀ ਮੈਂਬਰ ਕੌਂਸਲ ਦਫਤਰ ਵਿਚ ਆ ਕੇ ਪੜ੍ਹ ਸਕਦਾ ਹੈ। ਉਹਨਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਐਕਟ 2007 ਅਧੀਨ ਬਣਦੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਭਾਰੀ ਬਰਸਾਤਾਂ ਕਾਰਨ ਦਰਿਆਵਾਂ ਵਿਚ ਹੜ੍ਹ ਦੀ ਸਥਿਤੀ ਕਾਰਨ ਘਰੋਂ ਬੇਘਰ ਹੋਣ ਵਾਲੇ ਪ੍ਰਭਾਵਿਤ ਲੋਕਾਂ ਦੀ ਮਦੱਦ ਕਰਨ ਲਈ ਆਪਣਾ ਯੋਗਦਾਨ ਪਾਉਣ ਤੇ ਪ੍ਰਸ਼ਾਸਨ ਨੂੰ ਸਹਾਇਤਾ ਪ੍ਰਦਾਨ ਕਰਨ। ਅਵਤਾਰ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਉਦਿਆਂ ਕੌਂਸਲ ਦੀਆਂ ਪ੍ਰਾਪਤੀਆਂ ਤੇ ਕਾਰਗੁਜਾਰੀ ਤੇ ਚਾਨਣਾ ਪਾਇਆ। ਉਹਨਾਂ ਸਾਰੇ ਮੈਂਬਰਾਂ ਨੂੰ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਆ। ਕੌਂਸਲ ਵਿਚ ਸ਼ਾਮਲ ਹੋਏ ਨਵੇ ਮੈਂਬਰ ਸੁਖਚੈਨ ਸਿੰਘ ਹੀਰਾ ਦਾ ਸਵਾਗਤ ਕੀਤਾ ਗਿਆ। ਉਹਨਾਂ ਆਪਣੀ ਜਾਣ ਪਹਿਚਾਣ ਕਰਵਾਉਦਿਆਂ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਤੇ ਕੌਂਸਲ ਦੇ ਸਰਪ੍ਰਸਤ ਇੰਜ ਗੁਰਦੀਪ ਸਿੰਘ ਬਰਾੜ ਦਾ 82ਵਾਂ ਜਨਮ ਦਿਨ ਮਨਾਇਆ ਗਿਆ। ਮੀਟਿੰਗ ਵਿੱਚ ਡਾ. ਹਰਪ੍ਰੀਤ ਸਿੰਘ, ਜੋਗਿਦਰ ਸਿੰਘ ਸੰਘਾ, ਜੋਗਿੰਦਰ ਸਿੰਘ ਲੋਹਾਮ, ਗਿਆਨ ਸਿੰਘ ਨੇ ਆਪਣੇ ਆਪਣੇ  ਸੁਝਾ ਦਿੱਤੇ। ਇਸ ਮੀਟਿੰਗ ਵਿੱਚ ਸੁਖਚੈਨ ਸਿੰਘ ਹੀਰਾ, ਹਰਭਜਨ ਸਿੰਘ ਨਾਗਰਾ, ਮਾਸਟਰ ਪ੍ਰੇਮ ਕੁਮਾਰ, ਅਵਤਾਰ ਸਿੰਘ, ਗੁਰਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਵਿਚ ਬੀਬੀ ਹਰਬੰਸ ਕੌਰ, ਗੁਰਚਰਨ ਸਿੰਘ ਸੁਪਰਡੈਟ, ਜਗਦੀਪ ਸਿੰਘ ਕੈੰਥ, ਇਕਬਾਲ ਸਿੰਘ ਲੋਹਾਮ, ਸਵਤੰਤਰ ਕੁਮਾਰ ਗੁਪਤਾ, ਰਾਜਿੰਦਰ ਸਿੰਘ ਲੋਹਾਮ, ਅਮਰ ਸਿੰਘ ਵਿਰਦੀ, ਜਸਵੀਰ ਸਿੰਘ, ਅਮਰ ਸਿੰਘ ਸੁਪਰਡੈਟ, ਨਾਹਰ ਸਿੰਘ, ਗੁਰਚਰਨ ਸਿੰਘ ਨੈਸਲੇ, ਮਲਕੀਅਤ ਸਿੰਘ ਆਦਿ ਸ਼ਾਮਲ ਹੋਏ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਗੋਇਲ ਪਰਿਵਾਰ ਨੇ ਮਿਸਾਲੀ ਅੰਦਾਜ ਵਿੱਚ ਆਪਣੇ ਸਵਰਗਵਾਸੀ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਯਾਦ

ਮੋਗਾ 31 ਅਗਸਤ, (ਮੁਨੀਸ਼ ਜਿੰਦਲ) ਜਿਸ ਇਨਸਾਨ ਨੇ ਇਸ ਧਰਤੀ ਤੇ ਜਨਮ ਲਿੱਤਾ ਹੈ, ਇੱਕ ਦਿਨ ਉਸਦਾ ਜਾਣਾ ਲਾਜਮੀ ਹੈ, ਲੇਕਿਨ ਖੁਸ਼ ਨਸੀਬ ਹੁੰਦੇ ਨੇ ਉਹ ਲੋਕ, ਜਿਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਆਪਣੇ ਸਵਰਗਵਾਸੀ ਪਰਿਵਾਰਿਕ ਮੈਂਬਰਾਂ ਦੀ ਯਾਦ ਵਿੱਚ ਸਮਾਜ ਵਿੱਚ ਮਿਸਾਲੀ ਕੰਮ ਕਰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਉਹ ਆਪਣੇ ਬਜ਼ੁਰਗਾਂ ਨੂੰ ਇਕ ਸ਼ਰਧਾਂਜਲੀ ਤਾਂ ਦਿੰਦੇ ਹੀ ਹਨ, ਉੱਥੇ ਹੀ ਉਹ ਸਮਾਜ ਲਈ ਇੱਕ ਮਿਸਾਲ ਵੀ ਪੇਸ਼ ਕਰਦੇ ਹਨ। ਅਜਿਹਾ ਹੀ ਕੁੱਜ ਮਿਸਾਲੀ ਕੰਮ ਕੀਤਾ ਹੈ ਸ਼ਹਿਰ ਦੇ ਇਕ ਪੁਰਾਣੇ ਗੋਇਲ ਪਰਿਵਾਰ ਨੇ, ਜਿਸਨੇ ਆਪਣੇ ਪਰਿਵਾਰ ਦੇ ਸਵਰਗਵਾਸੀ ਪੋਹੂਰਾਮ ਅਰੀਆ ਅਤੇ ਉਨ੍ਹਾਂ ਦੀ ਪਤਨੀ ਸਵਰਗੀ ਸੁਹਾਗਵੰਤੀ ਦੇ 50ਵੇਂ ਯਾਦਗਾਰੀ ਦਿਵਸ ਮੌਕੇ ਵੈਦਿਕ ਯੱਗ ਅਤੇ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਦਾਨ ਪੁੰਨ ਵੀ ਕੀਤਾ। ਇਸ ਖਾਸ ਦਿਹਾੜੇ ਨੂੰ ਮਨਾਉਣ ਲਈ ਪਰਿਵਾਰ ਵੱਲੋਂ ਸਥਾਨਕ MDAS ਸੀ. ਸੈ. ਸਕੂਲ ਵਿੱਖੇ ਇੱਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ। ਇਸ ਯਾਦਗਾਰੀ ਦਿਹਾੜੇ ਮੌਕੇ ਗੋਇਲ ਪਰਿਵਾਰ ਵੱਲੋਂ ਵੈਦਿਕ ਯੱਗ ਅਤੇ ਪ੍ਰਾਰਥਨਾ ਕਰਾਈ ਗਈ। ਪ੍ਰੋਗਰਾਮ ਵਿੱਚ ਪੁੱਜੇ ਖੱਤਰੀ ਮਹਾਂਸਭਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਨੇ ਸਵਰਗਵਾਸੀ ਪੋਹੂ ਰਾਮ ਆਰਿਆ ਦੇ ਜੀਵਨ ਅਤੇ ਆਰਿਆ ਸਮਾਜ ਦੇ ਨਾਲ ਪਰਿਵਾਰਕ ਸੰਬੰਧਾਂ ਬਾਰੇ ਜਾਣੂ ਕਰਵਾਇਆ। DM College ਆਫ. ਐਜੂਕੇਸ਼ਨ ਦੇ ਸਾਬਕਾ ਪ੍ਰਿੰਸੀਪਲ ਡਾ. ਐਮ. ਐਲ. ਜੈਦਕਾ ਨੇ ਪੋਹੂਰਾਮ ਆਰਿਆ ਦੇ ਕੀਤੇ ਕੰਮਾਂ ਅਤੇ ਜੀਵਨ ਦੀਆਂ ਪ੍ਰਾਪਤੀਆਂ ਤੋਂ ਮੌਜੂਦ ਲੋੱਕਾਂ ਨੂੰ ਜਾਣੂ ਕਰਾਇਆ। ਆਰਿਹਾ ਸਮਾਜ, ਮੋਗਾ ਦੇ ਪੁਰੋਹਿਤ ਦੀਵਾਕਰ ਭਾਰਤੀ ਵੱਲੋਂ ਹਵਨ ਯੱਗ ਕਰਵਾਇਆ ਗਿਆ ਅਤੇ ਜੀਵਨ ਵਿੱਚ ਮਾਤਾ ਪਿਤਾ ਦੀ ਮਹੱਤਤਾ ਬਾਰੇ ਦੱਸਿਆ। ਗੋਇਲ ਪਰਿਵਾਰ ਵੱਲੋਂ ਵਾਟਰ ਕੂਲਰ ਭੇਂਟ ਕਰਨ ਤੋਂ ਇਲਾਵਾ MDAS ਸੀ. ਸੈ. ਸਕੂਲ,ਮੋਗਾ ਅਤੇ ਸਰਕਾਰੀ ਸੀ. ਸੈਕੰਡਰੀ ਸਕੂਲ, ਪਿੰਡ ਮਾਲਾਹ ਕਲਾਂ ਤੇ ਹੋਰ ਵੱਖ ਵੱਖ ਸੰਸਥਾਵਾਂ ਨੂੰ ਦਾਨ ਪੁੰਨ ਵੀ ਕੀਤਾ ਗਿਆ। ਇਸ ਮੌਕੇ ਦੀ ਇਕ ਹੋਰ ਯਾਦਗਾਰੀ ਤਸਵੀਰ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਤਾ ਪਿਤਾ ਨਾਲ ਸੰਬੰਧਿਤ ਕਵਿਤਾ, ਭਾਸ਼ਣ, ਗੀਤ ਆਦਿ ਸੁਣਾਏ ਗਏ। ਇਸ ਮੌਕੇ ਤੇ ਬੀ.ਐਡ ਦੇ ਵਿਦਿਆਰਥੀ ਅਤੇ ਅਧਿਆਪਕ ਦੀਪਿਕਾ ਕੌਰ ਨੇ ਮਾਪੇ (ਕਵਿਤਾ), ਮਨਪ੍ਰੀਤ ਕੌਰ ਨੇ ਮਾਂ (ਕਵਿਤਾ), ਜਸਕਰਨ ਸਿੰਘ ਨੇ ਮਾਪੇ (ਕਵਿਤਾ), ਤਲਵਿੰਦਰ ਸਿੰਘ ਨੇ ਗੀਤ ਪੇਸ਼ ਕੀਤਾ, ਜਦਕਿ ਸਕੂਲ ਦੇ ਵਿਦਿਆਰਥੀ ਮਨੀ ਸਿੰਘ ਤੇ ਕਰਨਵੀਰ ਸਿੰਘ ਨੇ ਗੀਤ, ਹਰਸ਼ ਵਰਮਾ ਤੇ ਅਨਮੋਲ ਨੇ ਕਵਿਤਾ, ਵਿਨੇ, ਰਵੀ, ਸਾਹਿਬ, ਅਮਿਤ ਵੱਲੋਂ ਭਜਨ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਵਿੱਚ ਆਏ ਬੀ.ਐਡ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਰਧਾਂਜਲੀਆਂ ਵੀ ਭੇਂਟ ਕੀਤੀਆਂ ਗਈਆਂ। ਮੰਚ ਦਾ ਸੰਚਾਲਨ ਅਧਿਆਪਕ ਜਗਰੂਪ ਸਿੰਘ ਸਿੱਧੂ ਨੇ ਕੀਤਾ।  ਇਸ ਸਮਾਗਮ ਵਿੱਚ ਸਵਰਗਵਾਸੀ ਪੋਹੂਰਾਮ ਅਰੀਆ ਅਤੇ ਉਨ੍ਹਾਂ ਦੀ ਪਤਨੀ ਸਵਰਗੀ ਸੁਹਾਗਵੰਤੀ ਦੇ ਪੁੱਤਰ ਕੁਲਵੰਤ ਰਾਏ ਗੋਇਲ, ਸੱਤਿਆ ਦੇਵੀ ਅਗਰਵਾਲ ਤੇ ਸੁਦਰਸ਼ਣਾ ਰਾਣੀ ਗੁਪਤਾ (ਦੋਨੇ ਧੀਆਂ), ਗਿਰਧਾਰੀ ਲਾਲ ਅਗਰਵਾਲ ਤੇ ਓਮ ਪ੍ਰਕਾਸ਼ ਗੁਪਤਾ, (ਦੋਨੇਂ ਜਵਾਈ) ਤੋਂ ਇਲਾਵਾ ਸਕੂਲ ਮੈਨੇਜਮੈਂਟ ਦੇ ਮੈਨੇਜਰ ਪ੍ਰਵੀਨ ਕੁਮਾਰ ਸ਼ਰਮਾ ਤੇ ਸਕੂਲ ਸਟਾਫ ਵਿੱਚੋਂ ਵੰਦਨਾ ਸੂਦ, ਵਰੁਣ ਅਰੋੜਾ, ਗਗਨਦੀਪ ਸਿੰਘ, ਅਮਨਦੀਪ ਕੌਰ, ਨੀਲਮ ਰਾਣੀ, ਪੁਸ਼ਪਾ ਚੌਧਰੀ, ਜੋਤੀ ਰਾਣੀ, ਅਨੀਤਾ ਰਾਣੀ, MDAS ਦੇ ਅੰਗਰੇਜ਼ੀ ਵਿੰਗ ਸਕੂਲ ਦੇ ਇੰਨਚਾਰਜ ਨਿਤਾਸ਼ਾ ਪਾਹਵਾ ਅਤੇ ਸਮੂਹ ਅਧਿਆਪਕ ਮੌਜੂਦ ਰਹੇ।  ਅੰਤ ਵਿੱਚ MDAS ਸੀ. ਸੈ. ਸਕੂਲ  ਪ੍ਰਿੰਸੀਪਲ ਦਵਿੰਦਰ ਗੋਇਲ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

PSDT ਐਕਟ ਨੂੰ ਲੈਕੇ GST ਵਿਭਾਗ ਗੰਭੀਰ, ਜਾਣੋ ਕਿਸਨੇ, ਕਿੰਨਾ ਭਰਨਾ ਹੈ ਇਹ ਟੈਕਸ : ACST ਪੂਨਮ ਗਰਗ

ਮੋਗਾ 29 ਅਗਸਤ, (ਮੁਨੀਸ਼ ਜਿੰਦਲ) PSDT ਐਕਟ ਨੂੰ ਲੈਕੇ GST ਵਿਭਾਗ ਗੰਭੀਰ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ GST ਮਹਿਕਮੇ ਵੱਲੋਂ ਆਵਦੇ ਦਫਤਰ ਵਿਖੇ PSDT ਐਕਟ ਵਿੱਚ ਮੁਫ਼ਤ ਰਜਿਸਟਰੇਸ਼ਨ ਲਈ ਇਕ ਦੋ ਦਿਨਾਂ ਕੈਂਪ ਸ਼ੁਰੂ ਕੀਤਾ ਗਿਆ। ਸ਼ੁੱਕਰਵਾਰ ਨੂੰ ਦਫਤਰ ਵਿਖੇ ਸ਼ੁਰੂ ਕੀਤੇ ਗਏ ਇਸ ਕੈਂਪ ਵਿੱਚ ACST ਪੂਨਮ ਗਰਗ ਨੇ ਸਾਰਾ ਦਿਨ ਮੌਜੂਦ ਰਹਿਕੇ PSDT ਐਕਟ ਵਿੱਚ ਰਜਿਸਟਰੇਸ਼ਨ ਵਧਾਉਣ ਲਈ ਵੱਖੋ ਵੱਖ ਬੈਠਕਾਂ ਕੀਤੀਆਂ। ਇਸ ਮੌਕੇ ਤੇ ਉਹਨਾਂ ਦੇ ਨਾਲ STO ਚਮਨ ਲਾਲ ਸਿੰਗਲਾ, STO ਮਹੇਸ਼ ਗਰਗ, STI ਕੁਲਵਿੰਦਰ ਸ਼ਰਮਾ, CC1 ਸੁਨੀਲ ਗੁਪਤਾ, ਕਲਰਕ ਗੁਰਪ੍ਰੀਤ ਕੌਰ ਆਦਿ ਸਟਾਫ ਹਾਜਰ ਸੀ।  ਕੀ ਹੈ ਇਹ PSDT ਐਕਟ ? ਕਿਸ ਤੇ ਲਾਗੂ ਹੁੰਦਾ ਹੈ ਇਹ PSDT ਐਕਟ ? ਕਿੰਨਾ ਟੈਕਸ ਭਰਨਾ ਹੈ ? ਕੀ ਇਕ ਮੁਸ਼ਤ ਟੈਕਸ ਭਰਣ ਤੇ ਕੋਈ ਛੋਟ ਹੈ ? PSDT ਐਕਟ ਦੇ ਘੇਰੇ ਵਿੱਚ ਆਉਂਦੇ ਮੁਲਾਜਿਮ ਦਾ ਕਿਸਨੇ ਭਰਨਾ ਹੈ ਟੈਕਸ ? ਤੁਹਾਡੇ ਦਿਮਾਗ ਵਿੱਚ ਉੱਠ ਰਹੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ACST ਪੂਨਮ ਗਰਗ ਨੇ “ਮੋਗਾ ਟੁਡੇ ਨਿਊਜ਼” ਦੀ ਟੀਮ ਨਾਲ ਸਾਂਝੇ ਕੀਤੇ। ACST POONAM GARG Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਡਾ. ਅਸ਼ੋਕ ਸਿੰਗਲਾ ਟੀਮ ਨਾਲ ਪੁੱਜੇ ਸੰਭਾਵਿਤ ਹੜ ਪ੍ਰਭਾਵਿਤ ਪਿੰਡਾਂ ਵਿੱਚ, ਕੀਤਾ ਲੋਕਾਂ ਨੂੰ ਜਾਗਰੂਕ

ਮੋਗਾ 29 ਅਗਸਤ, (ਮੁਨੀਸ਼ ਜਿੰਦਲ) ਸਿਹਤ ਅਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਹੁਕਮਾ ਅਨੁਸਾਰ ਸਿਹਤ ਵਿਭਾਗ ਪੂਰੀ ਤਰਾ ਚੌਕਸ ਹੈ ਤੇ ਹੜ ਆਉਣ ਦੇ ਖਦਸ਼ੇ ਨੂੰ ਦੇਖਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਜਿਲਾ ਟੀਕਾਕਰਨ ਅਫਸਰ ਡਾਕਟਰ ਅਸ਼ੋਕ ਸਿੰਗਲਾ ਨੇ ਟੀਮ ਨਾਲ ਬਲਾਕ ਕੋਟ ਇਸੇ ਖ਼ਾ ਦੇ ਦਰਿਆ ਦੇ ਖੇਤਰ ਨੇੜਲੇ ਪਿੰਡ ਮਦਾਰਪੁਰ, ਤਖਤੁਵਲਾ, ਸੰਘੇੜਾ ਦਾ ਦੌਰਾ ਕੀਤਾ। ਇਸ ਮੌਕੇ ਓਹਨਾ ਨਾਲ ਡਾਕਟਰ ਰਿਪੂਦਮਨ SMO ਕੋਟ ਇਸੇ ਖ਼ਾ, ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਟੀਮ ਅੰਮ੍ਰਿਤ ਸ਼ਰਮਾ, ਹਰਦੀਪ ਸਿੰਘ ਜੱਸਲ ਤੇ ਜਗਮੀਤ ਸਿੰਘ ਕੋਟ ਇਸੇ ਵੀ ਹਾਜ਼ਿਰ ਸਨ। ਇਸ ਮੌਕੇ ਡਾਕਟਰ ਸਿੰਗਲਾ ਨੇ ਕਿਹਾ ਸਿਹਤ ਵਿਭਾਗ ਦੀਆ ਟੀਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਮੀਂਹ ਦੇ ਪਾਣੀ ਨਾਲ ਮੱਛਰ ਨੂੰ ਮਾਰਨ ਲਈ ਦਵਾਈਆਂ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਓਹਨਾ ਦੇ ਨਾਲ ਡਾਕਟਰ ਜੀ ਬੀ ਸੋਢੀ ਨੇ ਲੋਕਾ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਬਿਮਾਰੀਆਂ ਫੈਲਣ ਦੇ ਖ਼ਤਰੇ ਤੋ ਪਹਿਲਾ ਹੀ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਅਤੇ ਪਾਣੀ ਨੂੰ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਵੀ ਹਾਜ਼ਿਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

हादसों को दावत दे रहा है तारों का गुच्छा व बहुत नीची तारें 

मोगा 27 अगस्त, (मुनीश जिन्दल) शहर के प्राचीन व प्रसिद्ध कश्मीरी पार्क में रोजाना सैर करने आने वाले लोगों के लिए जहां पिछले कुछ दिनों से पड़ रही भारी बारिश एक विकराल समस्या बनी हुई है, वहीं पार्क के मुख्य गेट पर लटक रहा तारों का बड़ी गुच्छा व अन्य बहुत नीची तारें आने वाले लोगों के लिए खतरे की बड़ी घंटी बना हुआ है। जिसके चलते रोजाना सैर पर आने वाले लोगों में ख़ासा रोष पाया जा रहा है, व उन्होंने प्रशासनिक अधिकारियों से इन तारों को दरुस्त कराने की मांग की है। पार्क के अंदर नीची हुई तारों की मौजूदा स्थिति। आपको यहां बता दें कि कश्मीरी पार्क व वेदान्त पार्क शहर के एक बड़े क्षेत्र के बीचो बीच स्तिथ है, जिसके चलते रोजाना सैकड़ों लोग सुबह व शाम सैर करने आते हैं। मीडिया से बातचीत के दौरान राम कुमार, अशोक गुप्ता, दविंदर सेठी, राम प्रकाश व प्रीतम सिंह अन्य अनेक लोगों ने कहा कि वैसे तो राज्य सरकार पंजाब में विकास के नाम पर अपनी पीठ थपथपाती रहती है, लेकिन अगर हम इसकी जमीनी हकीकत देखें, तो शायद वास्तविकता इन सरकारी दावों के विपरीत है। जिसके चलते ही कश्मीरी पार्क में बिजली की तारों की भयावह स्थिति बनी हुई है। जिसके चलते उन्होंने प्रशासनिक अधिकारियों से मांग की कि जल्द से जल्द इन बहुत नीचे लटक रही तारों को दुरुस्त कराया जाए, अन्यथा ये नीची तारें किसी भी वक्त किसी बड़ी दुर्घटना को अंजाम दे सकती हैं।  इस संबंधी जब “मोगा टुडे न्यूज़” की टीम द्वारा नगर निगम की स्ट्रीट लाइट के एसडीओ पवनप्रीत सिंह से बात की गई तो उन्होंने कहा कि “मोगा टुडे न्यूज़” की टीम द्वारा ही पार्क में लगी स्ट्रीट लाइट की तारों की यह स्थिति उनके ध्यान में लाई गई है। उन्होंने विश्वास दिलाया कि वीरवार सुबह पहल के आधार पर इन नीचे लमकती तारों के गुच्छे व अन्य तारों को दुरुस्त करवा दिया जाएगा।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜਿਲਾ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਗਾ ਨੇ ਕਰਵਾਇਆ 11ਵਾਂ ਓਪਨ ਜਿਲਾ ਸਕੇਟਿੰਗ ਟੂਰਨਾਮੈਂਟ

ਮੋਗਾ 27 ਅਗਸਤ, (ਮੁਨੀਸ਼ ਜਿੰਦਲ) ਡਿਸਟ੍ਰਿਕ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਗਾ ਵੱਲੋਂ ਓਪਨ ਡਿਸਟ੍ਰਿਕਟ ਕੰਪੀਟੀਸ਼ਨ ਗੋਦੇਵਾਲਾ ਸਟੇਡੀਅਮ ਵਿੱਚ ਕਰਵਾਇਆ ਗਿਆ। ਐਸੋਸੀਏਸ਼ਨ ਦੇ ਸੈਕਟਰੀ ਮਨੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਏ ਇਸ ਕੰਪੀਟੀਸ਼ਨ ਵਿੱਚ ਡਿਸਟਰਿਕਟ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸਿੰਗਲਾ ਅਤੇ ਲਾਇਨ ਕਲੱਬ ਦੇ ਮੈਂਬਰ ਡਾ ਅਸ਼ੋਕ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ‘ਓਲਡ ਇਜ ਗੋਲਡ’ ਕ੍ਰਿਕਟ ਐਸੋਸੀਏਸ਼ਨ ਟੀਮ ਦੇ ਮੇਂਬਰ ਵੀ ਬੱਚਿਆਂ ਦਾ ਹੌਸਲਾ ਵਧਾਉਣ ਲਈ ਸ਼ਾਮਿਲ ਹੋਏ। ਐਸੋਸੀਏਸ਼ਨ ਦੇ ਅਹੁਦੇਦਾਰ ਜੇਤੂਆਂ ਨੂੰ ਇਨਾਮ ਦਿੰਦੇ ਹੋਏ। ਕੰਪੀਟੀਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਨੇ ਦੱਸਿਆ ਕਿ ਮੋਗਾ ਡਿਸਟਰਿਕਟ ਵਿੱਚ ਇਹ ਗਿਆਰਵਾਂ ਓਪਨ ਡਿਸਟ੍ਰਿਕਟ ਕੰਪਟੀਸ਼ਨ ਕਰਵਾਇਆ ਗਿਆ। ਇਸ ਕੰਪੀਟੀਸ਼ਨ ਵਿੱਚ ਮੋਗਾ ਜ਼ਿਲ੍ਹਾ ਦੇ ਲਗਭਗ 100 ਬੱਚਿਆਂ ਨੇ ਭਾਗ ਲਿਆ। ਇਹ ਕੰਪੀਟੀਸ਼ਨ ਵਿੱਚ ਅਲੱਗ ਅਲੱਗ ਉਮਰ, ਵਰਗਾਂ ਦੇ ਇਨਲਾਈਨ ਸਕੇਟਿੰਗ ਅਤੇ ਕੁਆਰਡ ਸਕੇਟਿੰਗ ਮੁੰਡੇ ਤੇ ਕੁੜੀਆਂ ਨੇ ਹਿੱਸਾ ਲਿਆ। ਇਸ ਕੰਪੀਟੀਸ਼ਨ ਵਿੱਚ ਜਿੱਤਣ ਵਾਲੇ ਖਿਡਾਰੀ ਓਪਨ ਸਟੇਟ ਲੈਵਲ ਵਿੱਚ ਜਿਲਾ ਮੋਗਾ ਦੀ ਨੁਮਾਇੰਦਗੀ ਕਰਨਗੇ। ਮਨੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਕੰਪੀਟੀਸ਼ਨ ਕਰਨ ਨਾਲ ਨਾ ਕੇਵਲ ਬੱਚੇ ਜਿੱਤ ਪ੍ਰਾਪਤ ਕਰਦੇ ਹਨ, ਸਗੋਂ ਬੱਚਿਆਂ ਨੂੰ ਪ੍ਰੇਰਨਾ ਵੀ ਮਿਲਦੀ ਹੈ ਅਤੇ ਬੱਚੇ ਸਰੀਰਿਕ ਅਤੇ ਮਾਨਸਿਕ ਤੌਰ ਤੋ ਵੀ ਤੰਦਰੁਸਤ ਬਣਦੇ ਹਨ। ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਆਪਣੀ ਆਪਣੀ ਯੋਗਤਾ ਮੁਤਾਬਕ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਔਹਦੇਦਾਰਾਂ ਅਤੇ ਮੈਂਬਰਾਂ ਨੇ ਪਿਛਲੇ ਸਾਲ ਓਪਨ ਸਟੇਟ ਲੈਵਲ ਸਕੇਟਿੰਗ ਕੰਪੀਟੀਸ਼ਨ ਵਿੱਚ ਜੇਤੂ ਰਹੇ 18 ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਇਸ ਸਾਲ ਲਈ ਵੀ ਮੈਡਲ ਜਿੱਤਣ ਲਈ ਪ੍ਰੇਰਿਤ ਕੀਤਾ ਤਾਂ ਜੋਂ ਜਿਲਾ ਮੋਗਾ ਦਾ ਨਾਂ ਰੋਸ਼ਨ ਹੋ ਸਕੇ। ਇਸ ਕੰਪੀਟੀਸ਼ਨ ਨੂੰ ਸਫਲ ਬਣਾਉਣ ਵਿੱਚ ਐਸੋਸੀਏਸ਼ਨ ਦੀ ਮੈਂਬਰ ਮਾਲਾ ਸੂਦ, ਕਵਿਤਾ ਕੱਕੜ, ਸੁਨੀਤਾ ਜਿੰਦਲ, ਵੰਦਨਾ, ਰਾਹੁਲ ਅਰੋੜਾ, ਨਵਜੋਤ ਸਿੰਘ, ਸਿਮਰਨ ਸਿੰਘ, ਹਿਤੇਸ਼ ਸ਼ਰਮਾ, ਪਰਮਜੀਤ ਸਿੰਘ, ਧਰਮਿੰਦਰ ਸ਼ਰਮਾ, ਮਨਦੀਪ ਸਿੰਘ ਅਤੇ ਮਹਿੰਦਰਜੀਤ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਅੰਤ ਵਿੱਚ ਮਨੀਸ਼ ਕੁਮਾਰ ਨੇ ਸਾਰੇ ਹੀ ਸਕੇਟਰਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਹੀ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਆ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

NDMA ਦੀ ਟੀਮ ਪੁੱਜੀ ਮੋਗਾ, ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਮੋਗਾ, 26 ਅਗਸਤ, (ਮੁਨੀਸ਼ ਜਿੰਦਲ) ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਦੀ ਟੀਮ ਨੇ ਮੰਗਲਵਾਰ ਨੂੰ ਜ਼ਿਲ੍ਹਾ ਮੋਗਾ ਵਿਖੇ ਸਮੂਹ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੁਦਰਤੀ ਆਫਤਾਂ ਤੋਂ ਲੋਕਾਂ ਦੀ ਸੁਰੱਖਿਆ ਲਈ ਬੰਦੋਬਸਤ ਆਦਿ ਵਿਸ਼ਿਆਂ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਬਾਰੇ ਵੀ ਜਾਣਿਆ ਗਿਆ। ਇਸ ਮੀਟਿੰਗ ਵਿੱਚ ਪਵਨ ਕੁਮਾਰ ਸਿੰਘ ਜਾਇੰਟ ਐਡਵਾਈਜ਼ਰ, ਸੁਭਾਸ਼ ਚੰਦ ਅੰਡਰ ਸੈਕਟਰੀ, ਰੰਜਨ ਬੋਹਰਾ ਸੀਨੀਅਰ ਕੰਸਲਟੈਂਟ ਸ਼ਾਮਿਲ ਸਨ। ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, SDM ਸਾਰੰਗਪ੍ਰੀਤ ਸਿੰਘ ਔਜਲਾ, SDM ਸਵਾਤੀ, SDM ਬੇਅੰਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ, ਐਸ.ਪੀ. ਸੰਦੀਪ ਸਿੰਘ ਮੰਡ ਆਦਿ ਅਧਿਕਾਰੀ ਹਾਜਰ ਸਨ। DC ਸਾਗਰ ਸੇਤੀਆ ਨਾਲ ਬੈਠਕ ਕਰਦੀ NDMA ਦੀ ਟੀਮ। ਇਸ ਮੀਟਿੰਗ ਦੌਰਾਨ ਹੜ੍ਹ, ਭੁਚਾਲ, ਅੱਗ ਅਤੇ ਹੋਰ ਐਮਰਜੈਂਸੀ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰੀਆਂ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ NDMA ਦੇ ਅਧਿਕਾਰੀਆਂ ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਪਾਸੋਂ ਆਫ਼ਤ ਪ੍ਰਬੰਧਨ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ, ਆਫ਼ਤ ਪ੍ਰਬੰਧਨ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਅੱਪਡੇਟ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਨਾਲ ਸਮੇਂ ਸਿਰ ਚੇਤਾਵਨੀ ਪ੍ਰਣਾਲੀ ਅਤੇ ਸ਼ੁਰੂਆਤੀ ਕਾਰਜ ਯੋਜਨਾ, ਬਚਾਅ ਕਾਰਜ, ਰਾਹਤ ਸਮੱਗਰੀ ਦੀ ਉਪਲਬਧਤਾ, ਸਿਵਲ ਮਿਲਟਰੀ ਵਿੱਚ (ਹਥਿਆਰਬੰਦ ਬਲ, CAPF, NDRF, SDRF) ਅੰਤਰ ਵਿਭਾਗੀ ਤਾਲਮੇਲ ਨੂੰ ਮਜ਼ਬੂਤ ਕਰਨ, ਕਿਸੇ ਵੀ ਕੁਦਰਤੀ ਆਪਦਾ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਆਪਦਾ ਮਿੱਤਰ, ਨੌਜਵਾਨ ਆਪਦਾ ਮਿੱਤਰ, ਆਪਦਾ ਸਖੀ ਅਤੇ ਨੌਜਵਾਨ ਵਲੰਟੀਅਰਾਂ ਆਦਿ ਦੀ ਅਗਾਊਂ ਟਰੇਨਿੰਗ, ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਆਦਿ ਵਰਗੇ ਪੱਖਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਭਵਿੱਖ ਦੀਆਂ ਯੋਜਨਾਵਾਂ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਸੁਝਾਅ ਵੀ ਲਏ ਗਏ। ਇਸ ਦੌਰਾਨ NDMA ਦੇ ਅਧਿਕਾਰੀਆਂ ਵੱਲੋਂ ਕੇਂਦਰ ਦੀਆਂ ਆਫ਼ਤ ਨਾਲ ਸਬੰਧਤ ਸਕੀਮਾਂ, ਐਸਓਪੀਜ਼ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਸਮੂਹ ਵਿਭਾਗਾਂ ਵਿਚਕਾਰ ਆਪਸੀ ਸਹਿਯੋਗ ਅਤੇ ਕੋਆਰਡੀਨੇਸ਼ਨ ਨਾਲ ਹੀ ਕਿਸੇ ਵੀ ਸੰਕਟ ਦਾ ਸਫਲਤਾ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧ ਹਨ ਇਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ਸੁਚੇਤ ਹੈ। ਹੜ੍ਹ ਸੰਭਾਵੀ ਇਲਾਕਿਆਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਰਾਬਤਾ ਰੱਖ ਕੇ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਮੀਟਿੰਗ ਵਿੱਚ ਹਾਜਰ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਕੁਦਰਤੀ ਆਫਤਾਂ ਵਿੱਚ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਨ ਜਾਗਰੂਕਤਾ ਮੁਹਿੰਮ ਚਲਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਫ਼ਤ ਪ੍ਰਬੰਧਨ ਸਬੰਧੀ ਜੇਕਰ ਕਿਸੇ ਵੀ ਪ੍ਰਕਾਰ ਦੀ ਮਸ਼ੀਨਰੀ/ ਸਮੱਗਰੀ ਆਦਿ ਦੀ ਜ਼ਰੂਰਤ ਹੋਵੇ ਤਾਂ ਉਸ ਦੀ ਲੋੜ ਜ਼ਿਲ੍ਹਾ ਦਫ਼ਤਰ ਨੂੰ ਭੇਜੀ ਜਾਵੇ। NDMA ਤੇ SDMA ਦੀ ਟੀਮਾਂ ਨੇ ਗੱਟੀ ਜੱਟਾਂ ਪਿੰਡ ਅਤੇ ਹੋਰ ਹੜ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵਿਵੇਕ ਸ਼ਰਮਾ ਸੀਨੀਅਰ ਕੰਸਲਟੈਂਟ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ (SDMA)ਅਤੇ DDMA ਰਾਮ ਚੰਦਰ ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!