logo

General

ਪੰਜਾਬ ਦੇ ਹਜਾਰਾਂ ਪੈਨਸ਼ਨਰਾਂ ਦੇ ਲੱਖਾਂ ਰੁ ਦੇ ਮੈਡੀਕਲ ਬਿੱਲ, ਬੱਜਟ ਨੂੰ ਤਰਸੇ : ਭਜਨ ਸਿੰਘ ਗਿੱਲ !!

ਮੋਗਾ 23 ਮਈ, (ਮੁਨੀਸ਼ ਜਿੰਦਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਪੰਜਾਬ ਦੀ ਸੂਬਾ ਕਮੇਟੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੈਸ ਅਤੇ ਸ਼ੋਸ਼ਲ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਬਜੁਰਗ ਪੈਨਸ਼ਨਰਾਂ ਵੱਲੋਂ ਮਹਿੰਗੇ ਇਲਾਜ ਤੇ ਖਰਚੇ ਲੱਖਾਂ ਰੁਪਏ ਦੇ ਮੈਡੀਕਲ ਬਿੱਲਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਦੋ ਤਿੰਨ ਸਾਲਾਂ ਤੋਂ ਉਹਨਾਂ ਦੀ ਪ੍ਰਤੀ ਪੂਰਤੀ ਲਈ ਬੱਜਟ ਜਾਰੀ ਨਾ ਕਰਕੇ ਪੈਨਸ਼ਨਰਾਂ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਹੈ। ਭਜਨ ਸਿੰਘ ਗਿੱਲ ਸੂਬਾ ਪ੍ਰਧਾਨ, ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ, ਸੁਬੇਗ ਸਿੰਘ ਸੂਬਾ ਵਿਤ ਸਕੱਤਰ, ਹਰਜੀਤ ਸਿੰਘ ਫਤਿਹ ਗੜ੍ਹ ਸਾਹਿਬ, ਸੁੱਚਾ ਸਿੰਘ ਕਪੂਰਥਲਾ, ਨਰਿੰਦਰ ਸਿੰਘ ਗੋਲੀ ਹੁਸ਼ਿਆਰ ਪੁਰ, ਦਰਸ਼ਨ ਸਿੰਘ ਉਟਾਲ ਲੁਧਿਆਣਾ, ਦਰਸ਼ਨ ਸਿੰਘ ਬਰਾੜ ਫਰੀਦਕੋਟ ਅਤੇ ਬੂਟਾ ਸਿੰਘ ਫਾਜਿਲਕਾ, ਸੁਖਮੰਦਰ ਸਿੰਘ ਮੋਗਾ ਨੇ ਦੱਸਿਆ ਕਿ ਜਥੇਬੰਦੀ ਜਦੋਂ ਜਿਲ੍ਹਿਆਂ ਵਿੱਚੋਂ ਸਿਵਲ ਸਰਜਨਾਂ ਪਾਸ ਗਏ ਬਿੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਪੈਨਸ਼ਨਰਾਂ ਤੋਂ ਜਾਣਕਾਰੀ ਇਕੱਠੀ ਕਰਨ ਲੱਗੀ ਤਾਂ ਹੈਰਾਨੀ ਜਨਕ ਅੰਕੜੇ ਸਾਹਮਣੇ ਆਉਣ ਤੇ ਪਤਾ ਲੱਗਾ ਕਿ ਹਰੇਕ ਜਿਲ੍ਹੇ ਵਿੱਚ ਪਾਸ ਹੋਏ ਅਤੇ ਪਾਸ ਹੋਣ ਵਾਲੇ ਬਿੱਲਾਂ ਦੀ ਰਕਮ 50 ਲੱਖ ਤੋਂ ਇੱਕ ਕਰੋੜ ਰੁਪਏ ਬਣਦੀ ਹੈ ਅਤੇ ਇਹ ਕਰੋੜਾਂ ਰੁਪਏ ਦੇ ਬਿੱਲ ਪੰਜਾਬ ਸਰਕਾਰ ਦੀ ਘਟੀਆ ਨੀਤੀ ਅਤੇ ਨੀਅਤ ਕਾਰਨ ਬੱਜਟ ਨਾ ਭੇਜਣ ਕਰਕੇ ਹਵਾ ਵਿੱਚ ਲਟਕ ਰਹੇ ਹਨ। ਉਦਾਸੀ ਅਤੇ ਬਿਮਾਰੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਹੇ ਪੰਜਾਬ ਦੇ ਬਾਬੇ ਪੈਨਸ਼ਨਰ ਜਿੰਨਾਂ ਨੂੰ ਕਦੇ ਸਮਾਜ ਦੇ ਸੀਨੀਅਰ ਸਿਟੀਜਨ ਅਤੇ ਕਦੇ ਸੁਪਰ ਸਿਟੀਜਨ ਕਹਿ ਕੇ ਪੁਕਾਰਿਆ ਜਾਂਦਾ ਹੈ, ਅੱਜ ਬਿਮਾਰੀਆਂ ਤੇ ਲੱਗੇ ਲੱਖਾਂ ਰੁਪਏ ਦੀ ਉਡੀਕ ਕਰ ਰਹੇ ਹਨ ਅਤੇ ਇਹ ਪ੍ਰਤੀ ਪੂਰਤੀ ਨਾ ਹੋਣ ਕਾਰਨ ਮਾਨਸਿਕ ਪੀੜਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਜਿਲ੍ਹਿਆਂ ਦੇ ਸਿਵਲ ਸਰਜਨ ਦਫ਼ਤਰਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਅਤੇ ਸਿਹਤ ਵਿਭਾਗ ਨਾਲ ਸਬੰਧਤ ਪੈਨਸ਼ਨਰਾਂ ਦੇ ਲੀਵ ਇਨਕੈਸ਼ਮੈਂਟ ਦੇ ਬਕਾਏ ਸਮੇਂ ਸਿਰ ਜਾਰੀ ਕਰਨ ਦੀ ਮੰਗ ਕਰਨਗੇ ਅਤੇ ਫੁੱਟਕਲ ਮਸਲੇ ਵਿਚਾਰੇ ਜਾਣਗੇ। ਆਤਮ ਤੇਜ ਸ਼ਰਮਾਂ, ਸੁਲੱਖਣ ਸਿੰਘ ਸੂਬਾ ਪ੍ਰੈਸ ਸਕੱਤਰ, ਰਣਜੀਤ ਸਿੰਘ ਮਲੋਟ, ਗੁਰਪ੍ਰਤਾਪ ਸਿੰਘ ਫਿਰੋਜਪੁਰ, ਕੁਲਵੰਤ ਸਿੰਘ ਅਹਿਮਦ ਗੜ੍ਹ, ਸੱਤ ਪ੍ਰਕਾਸ਼ ਪਠਾਨ ਕੋਟ, ਸੁਖਦੇਵ ਸਿੰਘ ਮੋਗਾ ਨੇ ਦੱਸਿਆ ਕਿ 2016 ਤੋਂ ਬਾਅਦ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੈਡੀਕਲ ਸਹੂਲਤਾ ਦੀ ਘਾਟ ਅਤੇ ਇਲਾਜ ਖੁਣੋ ਚਾਲੀ ਹਜ਼ਾਰ ਤੋਂ ਵੱਧ ਪੈਨਸ਼ਨਰ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਨੂੰ ਉਡੀਕਦੇ ਅਤੇ ਪੇ ਕਮਿਸ਼ਨ ਦੇ ਬਕਾਇਆ ਦੀ ਝਾਕ ਵਿੱਚ ਉਹ ਸਦਾ ਲਈ ਵਿਛੋੜਾ ਦੇ ਗਏ ਪਰ ਸਰਕਾਰ ਦੀ ਲਮਕਾਊ ਨੀਤੀ ਨੇ ਪੰਜਾਬ ਦੇ ਪੈਨਸ਼ਨਰਾਂ ਵਿੱਚ ਜਿੱਥੇ ਨਿਰਾਸਾ ਪੈਦਾ ਕੀਤੀ ਹੈ, ਉੱਥੇ ਉਹਨਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਅਤੇ ਰੋਹ ਧੁੱਖ ਰਿਹਾ ਹੈ, ਜੋ ਕਦੇ ਵੀ ਭਾਂਬੜ ਬਣ ਸਕਦਾ ਹੈ।  ਪੰਜਾਬ ਸਰਕਾਰ ਬਿੱਲਾਂ ਨੂੰ ਪਾਸ ਕਰਨ ਅਤੇ ਉਹਨਾਂ ਦੀ ਪ੍ਰਤੀ ਪੂਰਤੀ ਕਰਨ ਦੇ ਪੱਕੇ ਨਿਯਮ ਬਣਾਵੇ ਅਤੇ ਬੱਜਟ ਜਾਰੀ ਕਰਨ ਦੀ ਵਿਧੀ ਸਰਲ ਬਣਾਈ ਜਾਵੇ। ਕੈਸ਼ ਲੈੱਸ ਹੈਲਥ ਸਕੀਮ ਲਾਗੂ ਕਰਨ ਲਈ ਪੈਨਸ਼ਨਰਜ਼ ਜੁਆਇੰਟ ਫਰੰਟ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ, ਇਸ ਦਾ ਸਾਰਥਿਕ ਹੱਲ ਕੱਢਿਆ ਜਾਵੇ। ਉਹਨਾਂ ਮੰਗ ਕੀਤੀ ਕਿ ਪੈਨਸ਼ਨਰਾਂ, ਫੈਮਲੀ ਪੈਨਸ਼ਨਰਾਂ ਨੂੰ ਛੇਵੇਂ ਪੇ ਕਮੀਸ਼ਨ ਦੇ ਬਕਾਏ, ਉਹਨਾਂ ਦੀ ਵਡੇਰੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਬਹੁਤ ਸਾਰੇ ਅਪੰਗ ਪੈਨਸ਼ਨਰਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਲੰਮੀ ਮਿਆਦ ਦੀਆਂ 12 ਕਿਸ਼ਤਾਂ ਅਤੇ 42 ਕਿਸ਼ਤਾਂ ਵਿੱਚ ਦੇਣ ਦੀ ਬਜਾਏ ਯੱਕ ਮੁਸ਼ਤ ਦਿੱਤੇ ਜਾਣ ਤਾਂ ਕਿ ਉਹ ਆਪਣੇ ਜੀਵਨ ਦੇ ਆਖਰੀ ਦਿਨ ਸਕੂਨ ਨਾਲ ਜਿਓਣ ਲਈ ਇਹਨਾਂ ਦੀ ਵਰਤੋਂ ਕਰ ਸਕਣ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 01 ਜਨਵਰੀ, 2006 ਤੋਂ ਬਾਅਦ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ ਪੈਨਸ਼ਨਰ ਕੈਟਾਗਰੀ ਵਿੱਚ ਰੱਖ ਕੇ ਬਕਾਏ ਮੁਲਾਜਮਾਂ ਨਾਲ 01 ਅਪ੍ਰੈਲ, 2026 ਤੋਂ ਦੇਣ ਦੀ ਬਜਾਏ, ਪੈਨਸ਼ਨਰਾਂ ਨਾਲ ਹੀ ਇੱਕ ਮੁਸ਼ਤ ਦਿੱਤੇ ਜਾਣ। ਜਥੇਬੰਦੀ ਨੇ ਸਮੂਹ ਬੈਂਕਾਂ ਦੇ ਸੀ.ਪੀ.ਪੀ ਸੀ ਨੂੰ ਅਪੀਲ ਕੀਤੀ ਕਿ ਆਪਣੇ ਅਧੀਨ ਆਉਂਦੀਆਂ ਬੈਂਕਾਂ ਨੂੰ ਪੈਨਸ਼ਨਰਾਂ, ਫੈਮਲੀ ਪੈਨਸ਼ਨਰਾਂ ਅਤੇ ਸੰਸਾਰ ਤੋਂ ਵਿਦਾ ਹੋ ਚੁੱਕੇ ਪੈਨਸ਼ਨਰਾਂ ਦੇ ਵਾਰਸਾਂ ਦੇ ਬਕਾਏ ਦੀਆਂ ਕਿਸ਼ਤਾਂ ਸਮੇਂ ਸਿਰ ਜਾਰੀ ਕਰਨ। ਜਥੇਬੰਦੀ ਨੇ ਸਮੂਹ ਡੀ.ਡੀ.ਓ ਜ ਨੂੰ ਵੀ ਅਪੀਲ ਕੀਤੀ ਕਿ ਮੈਡੀਕਲ ਪ੍ਰਤੀ ਪੂਰਤੀ ਦੇ ਪਾਸ ਹੋਏ ਬਿੱਲ ਸਮੇਂ ਸਿਰ ਸਿਵਲ ਸਰਜਨ ਦਫ਼ਤਰਾਂ ਵਿੱਚੋਂ ਪ੍ਰਾਪਤ ਕਰਨ ਅਤੇ ਸਮੇਂ ਸਿਰ ਉਹਨਾਂ ਦਾ ਭੁਗਤਾਨ ਕਰਨ ਲਈ ਬੱਜਟ ਦਾ ਪ੍ਰਬੰਧ ਕਰਨ ਲਈ ਜਿਲ੍ਹਾ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ। ਉਹਨਾਂ ਸਮੂਹ ਡੀ.ਡੀ.ਓ ਜ ਨੂੰ ਇਹ ਅਪੀਲ ਵੀ ਕੀਤੀ ਕਿ ਮੁਲਾਜਮ ਸਮੇਂ ਦੀ ਲੀਵ ਇਨਕੈਸ਼ਮੈਂਟ ਦੀਆਂ ਕਿਸ਼ਤਾਂ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇ ਅਤੇ ਕਿਸੇ ਪੈਨਸ਼ਨਰ ਨੂੰ ਬੁੱਢੇ ਵਾਰੇ ਪ੍ਰੇਸ਼ਾਨ ਨਾ ਕੀਤਾ ਜਾਵੇ।

ਲੋਕ ਅਦਾਲਤ 24 ਮਈ ਨੂੰ ! ਵੱਧ ਤੋਂ ਵੱਧ ਲੋਕ ਲੈਣ ਲਾਹਾ : ਜ਼ਿਲ੍ਹਾ ਤੇ ਸੈਸ਼ਨ ਜੱਜ ਧਾਲੀਵਾਲ !!

ਮੋਗਾ 23 ਮਈ, (ਮੁਨੀਸ਼ ਜਿੰਦਲ) ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਮੁਤਾਬਿਕ ਸਾਲ 2025 ਦੀ ਦੂਜੀ ਨੈਸ਼ਨਲ ਲੋਕ ਅਦਾਲਤ, ਜੋ ਕਿ ਮਿਤੀ 10.05.2025 ਨੂੰ ਲਗਣੀ ਸੀ, ਹੁਣ ਮਿਤੀ 24.05.2025  ਨੂੰ ਲਗਾਈ ਜਾਵੇਗੀ। ਇਸ ਲਈ ਜਿਹੜੇ ਵੀ ਪ੍ਰੀ ਲਿਟੀਗੇਟਿਵ (ਜਿਵੇਂ ਕਿ ਬੈਂਕ ਕੇਸ, ਟ੍ਰੈਫਿਕ ਚਲਾਨ, ਇੰਸ਼ੋਰੈਂਸ, ਰੈਵੇਨਿਊ, ਬਿਜਲੀ, ਵਾਟਰ ਸਪਲਾਈ ਆਦਿ ਦੇ ਕੇਸ) ਅਤੇ ਪੈਡਿੰਗ ਕੇਸ ਜੋ ਕਿ ਮਿਤੀ 10.05.2024 ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣੇ ਸੀ, ਉਹ ਕੇਸ ਹੁਣ ਮਿਤੀ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਲਗਾਏ ਜਾਣਗੇ। ਇਹ ਜਾਣਕਾਰੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਬਜੀਤ ਸਿੰਘ ਧਾਲੀਵਾਲ, ਨੇ ਦਿੱਤੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 24.05.2025 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

ਨਵੇਂ ਸਰਪੰਚਾਂ/ ਪੰਚਾਂ ਦਾ ਬਲਾਕ ਪੱਧਰੀ, ਚੌਥਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ !!

ਮੋਗਾ, 21 ਮਈ, (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ, ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸਦੀ ਅਗਵਾਈ BDPO ਜਗਤਾਰ ਸਿੰਘ ਸਿੱਧੂ, ਇੰਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਹੋਈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ ਨੋਡਲ ਅਫਸਰ, ਪੰਚਾਇਤ ਸਕੱਤਰ/ ਗ੍ਰਾਮ ਸੇਵਕ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜੇ.ਈ ਮਨਵਿੰਦਰ ਸਿੰਘ, ਜੇ.ਈ ਪਰਮਜੀਤ ਸਿੰਘ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਆਦਿ ਅਧਿਕਾਰੀ/ ਕਰਮਚਾਰੀ ਹਾਜਰ ਰਹੇ।

ਜ਼ਿਲ੍ਹਾ ਮੋਗਾ ਵਿੱਚ 4300 ਹੈਕਟੇਅਰ ਰਕਬੇ ਵਿੱਚ, ਕਿਸਾਨਾਂ ਨੇ ਬੀਜੀ ਮੂੰਗੀ : ਡਾ. ਗੁਰਪ੍ਰੀਤ ਸਿੰਘ !!

ਮੋਗਾ, 20 ਮਈ, (ਮੁਨੀਸ਼ ਜਿੰਦਲ) “ਮੂੰਗੀ ਦੀ ਫ਼ਸਲ ਪ੍ਰੋਟੀਨ ਭਰਪੂਰ ਹੁੰਦੀ ਹੈ ਅਤੇ ਸਾਡੇ ਦੇਸ਼ ਵਿਚ ਦਾਲਾਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਦਾਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ। ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ, ਜੇਕਰ ਕਿਸਾਨ ਇਸ ਦੀ ਕਾਸ਼ਤ ਖੁਦ ਕਰੇ ਤਾਂ ਉਹ ਚੋਖਾ ਲਾਭ ਪ੍ਰਾਪਤ ਕਰ ਸਕਦਾ ਹੈ, ਅਤੇ ਅਨਾਜ ਦੇ ਭੰਡਾਰ ਵਿਚ ਵੀ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ।” ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿਚ ਮੂੰਗੀ ਦੇ ਖੇਤਾਂ ਦਾ ਦੌਰਾ ਕਰਨ ਸਮੇਂ ਕਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 4300 ਹੈਕਟੇਅਰ ਰਕਬੇ ਵਿਚ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਬੀਜੀ ਗਈ ਹੈ ਅਤੇ ਇਸ ਫਸਲ ਦੀ ਹਾਲਤ ਬਹੁਤ ਵਧੀਆ ਹੈ। ਕਿਤੇ ਵੀ ਕੀੜੇ ਮਕੌੜੇ ਜਾਂ ਬਿਮਾਰੀ ਦਾ ਹਮਲਾ ਅਜੇ ਤੱਕ ਨਹੀਂ ਹੈ। ਇਨਸਾਨ ਦੇ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਵਿਚ ਦਾਲਾਂ ਦੀ ਅਹਿਮ ਭੂਮਿਕਾ ਹੈ। ਇਸ ਲਈ ਹਰ ਕਿਸਾਨ ਨੂੰ ਆਪਣੀ ਜ਼ਮੀਨ ਦੇ ਕੁੱਝ ਹਿੱਸੇ ਵਿਚ ਦਾਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਆਲੂ ਦੀ ਬਿਜਾਈ ਵਾਲੇ ਖੇਤਾਂ ਵਿਚ ਜਾਂ ਕਣਕ ਦੀ ਫਸਲ ਕੱਟਣ ਉਪਰੰਤ ਤੁਰੰਤ ਦਾਲਾਂ ਦੀ ਬਿਜਾਈ ਕਰਦਾ ਹੈ ਤਾਂ ਉਹ ਵਾਧੂ ਆਮਦਨ ਪ੍ਰਾਪਤ ਕਰ ਸਕਦਾ ਹੈ ਅਤੇ ਮੂੰਗੀ ਦੀ ਫਸਲ ਕੱਟਣ ਉਪਰੰਤ ਘੱਟ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਦੀ ਲਵਾਈ ਕਰ ਸਕਦਾ ਹੈ। ਇਸ ਤਰ੍ਹਾਂ ਜਿੱਥੇ ਕਿਸਾਨ ਦੀ ਆਮਦਨ ਵਿਚ ਵਾਧਾ ਹੋਣਾ ਸੁਭਾਵਿਕ ਹੈ ਉੱਥੇ ਜ਼ਮੀਨ ਵਿਚ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਅਗਲੀ ਫਸਲ ਲਈ ਨਾਈਟ੍ਰੋਜਨ ਖਾਦਾਂ ਦੀ ਖਪਤ ਵੀ ਘਟੇਗੀ। ਖੇਤਾਂ ਦਾ ਦੌਰਾ ਕਰਨ ਸਮੇਂ ਡਾ: ਬਲਜਿੰਦਰ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫਸਰ, ਵਿਨੋਦ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਪ੍ਰਦੀਪ ਕੁਮਾਰ ਅਤੇ ਹਰਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ।

‘भाविप’ का शपथ ग्रहण एवं परिवार मिलन समारोह ! सांस्कृतिक कार्यक्रम ने बांधा समां !!

मोगा 19 मई (मुनीश जिन्दल) शहर की अग्रिम समाज सेवी संस्था, भारत विकास परिषद की मोगा शाखा का शपथ ग्रहण एवं परिवार मिलन समारोह स्थानीय शहीदी पार्क के हाल में सम्पन्न हुआ। इस कार्यक्रम की अध्यक्षता प्रांतीय अध्यक्ष मनोज मोंगा ने की। इस कार्यक्रम के मुख्य अतिथि शाखा के संरक्षक, प्रख्यात एडवोकेट बोधराज मजीठिया थे। कार्यक्रम का शुभारंभ परिषद की परंपरा के अनुसार भारत माता के चित्र के आगे ज्योति प्रज्वलन एवं राष्टीय गीत, वंदे मातरम का गायन करके हुआ। इस कार्यक्रम को दो भागों में विभक्त किया गया था, पहले भाग में शपथ ग्रहण एवं दूसरे भाग में परिवार मिलन एवं सांस्कृतिक कार्यक्रम था। प्रथम भाग में मंच संचालन महेश गुप्ता एवं राकेश सचदेवा ने किया। सबसे पहले पिछले वर्ष के अध्यक्ष आशिमा सचदेवा ने आए हुए सभी सदस्यों, अधिकारियों एवं गणमान्य व्यक्तियों का स्वागत एवं धन्यवाद किया। जिसके उपरांत पिछले वर्ष के कोषाध्यक्ष सपना जैन ने पिछले वर्ष का लेखाजोखा वित्तीय रिपोर्ट, उपस्थित सदस्यों के सामने पढ़कर सुनाई। जिसे उपस्थित सदस्यों ने ध्वनि मत से सहमति दी। पिछले वर्ष के सचिव कृष्णा कोहली ने अपनी सचिव रिपोर्ट पढ़कर सुनाई एवं साल भर किए गए प्रत्येक प्रकल्प को क्रमवार उपस्थित सदस्यों को बताया। इसके उपरांत कार्यक्रम के अध्यक्ष मनोज मोंगा ने नई चुनी गई टीम को शपथ दिलाई, जिसमें अध्यक्ष पद के लिए सुधीर कोहली, सचिव पद के लिए महेश गुप्ता एवं कोषाध्यक्ष पद के लिए मनमोहन अरोड़ा को परिषद के संविधान के अनुरूप विधिवत रूप से शपथ दिलाई गई। मंच पर विराजमान भाविप की कार्यकारीणी के कुछ सदस्य। सांस्कृतिक कार्यक्रम में प्रणव द्वारा मां पर कविता, जीविशा द्वारा देश भक्ति की कविता, सरिशा पुरी द्वारा “मैया यशोदा यह तेरा कन्हैया” गीत पर सुंदर नृत्य और महिषासुर वध की झांकी पेश करता”आगिरी नंदिनी विश्व की स्वामिनी” गीत पर तनीषा के नृत्य ने उपस्थित लोगों का मन मोह लिया। “हम परिषद की सदस्यता क्यों लें” ? इस विषय पर बोलते हुए उत्तर क्षेत्र 1 के क्षेत्रीय संरक्षक सुनील जैन ने बताया कि परिषद का मूलभूत उद्देश्य है कि समाज के वंचित, पिछड़े एवं अंतिम छोर पर बैठे हुए व्यक्ति की सहायता करके उसे मुख्य धारा में लाया जाए, ताकि आगे चलकर वही व्यक्ति राष्ट्र निर्माण में यथाशक्ति अपना योगदान डाल सके। इसके लिए देश भर में फैली हुई परिषद की शाखाएं पूर्ण निष्ठा एवं लग्न के साथ कार्यरत हैं।  सांस्कृतिक कार्यक्रम को आगे बढ़ाते हुए महिला सहभागिता प्रमुख नीरू अग्रवाल द्वारा छोटे बच्चों में लड़कियों एवं लड़कों की तथा पुरुषों और महिलाओं की अलग अलग गेम्स करवाई गई। जिन सबका उपस्थित लोगों ने खूब आनंद माना। समय की बद्दता का पुरस्कार मनोज मोंगा को एवं लक्की कपल का पुरस्कार हरीश धीर एवं डिंपल धीर को दिया गया। डॉक्टर हेडगेवार स्कूल के बच्चों द्वारा प्रस्तुत एक लघु नाटिका के रूप में एक भावपूर्ण प्रस्तुति दी गई, जिसको देखकर लगभग सभी उपस्थित लोग भाव विभोर हो गए। सांस्कृतिक कार्यक्रम में भाग लेने वाले प्रत्येक प्रतिभागी को पुरस्कार देकर सम्मानित किया गया। प्रांतीय अध्यक्ष मनोज मोंगा ने अपने अध्यक्षीय संबोधन में पिछले वर्ष की टीम द्वारा किए गए कार्यों एवं वित्तीय रिपोर्ट की सराहना की। इस मौके पर सांस्कृतिक कार्यक्रम की प्रत्येक प्रस्तुति की भी प्रशंसा हुई। शाखा के कार्यों में और ज्यादा जोश और सुधार लाने के लिए उन्होंने युवा वर्ग को अधिक प्रोत्साहित करने पर बल दिया। कार्यक्रम के अंत में नवनिर्वाचित अध्यक्ष सुधीर कोहली ने आए हुए सभी सदस्यों, अधिकारियों एवं गणमान्य व्यक्तियों का धन्यवाद किया एवं यह आशा व्यक्त की कि पिछले वर्षों की भांति ही सभी सदस्यों से उन्हें भरपूर सहयोग मिलता रहेगा। उन्होंने सभी लोगों से परिषद के कामकाज को और बेहतर बनाने के लिए सुझाव देने की बात भी कहीं ताकि नई टीम और ज्यादा बढ़िया तरीके से अपना कार्य कर सके। इस कार्यक्रम में लगभग 53 परिषद परिवारों के अतिरिक्त कई गणमान्य व्यक्ति उपस्थित हुए।

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਿਰਨ ਜਯੋਤੀ ਪੁੱਜੀ, ਪੀ ਮਾਰਕਾ ਫੈਕਟਰੀ ! ਦਿੱਤਾ ਜਰੂਰੀ ਸੁਨੇਹਾ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਈਲਡ ਲੇਬਰ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਮਿਤੀ 15.03.2025 ਤੋਂ 15.06.2025 ਤੱਕ “ਚਾਈਲਡ ਲੇਬਰ ਏ ਬੈਨ, ਫਾਰ ਸੋਸਾਇਟੀ” ਦੇ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਰੀ ਆਇਲ ਮਿੱਲ (ਪੀ ਮਾਰਕਾ) ਵਿੱਚ ਸੀ.ਜੇ.ਐੱਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਕਿਰਨ ਜਯੋਤੀ ਵੱਲੋਂ ਇੱਕ ਅਵੇਅਰਨੈੱਸ ਪ੍ਰੋਗਰਾਮ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਅਤੇ ਇਸ ਲਈ ਆਉਂਦੀਆਂ ਮੁਸ਼ਕਿਲਾਂ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਉਹਨਾਂ ਹਾਜਰੀਨ ਨੂੰ ਬਾਲ ਮਜਦੂਰੀ ਨੂੰ ਰੋਕਣ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਬਾਲ ਮਜਦੂਰੀ ਇੱਕ ਜੁਰਮ ਹੈ, ਇਸਨੂੰ ਕਰਵਾਉਣ ਵਾਲਾ ਹਰ ਵਿਅਕਤੀ ਅਪਰਾਧੀ ਹੈ, ਸਾਨੂੰ ਆਪਣੇ ਆਲੇ ਦੁਆਲੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਕੋਈ ਵਿਅਕਤੀ ਕਿਸੇ ਬਾਲ ਤੋਂ ਬਾਲ ਮਜਦੂਰੀ ਤਾਂ ਨਹੀਂ ਕਰਵਾ ਰਿਹਾ। ਜੇਕਰ ਅਜਿਹਾ ਕੇਸ ਕਿਸੇ ਦੇ ਸਾਹਣੇ ਆਉਂਦਾ ਹੈ, ਉਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾ ਸਕਦੀ ਹੈ।

ट्रैफिक समस्या में राहत ! यूनिवर्सल ह्यूमन राइट्स एसोसिएशन ने ट्रैफिक टीम को किया सम्मानित !!

मोगा 17 मई (मुनीश जिन्दल) मोगा शहर की ट्रैफिक समस्या को गंभीरता से लेते हुए जिला पुलिस प्रमुख अजय गांधी ने लोगों की पुरजोर सिफारिश पर ट्रैफिक समस्या को सुलझाने हेतु, अपनी डियूटी के प्रति समर्पित, कुशल और निपुण अधिकारी इंस्पैक्टर हरजीत सिंह को दोबारा ट्रैफिक इंचार्ज नियुक्त किया है। एसएसपी अजय गांधी के कुशल निर्देशन में पुलिस के इमानदार और निर्भीक अधिकारी इंस्पैक्टर हरजीत सिंह इंस्पेक्टर ने अपना कार्यभार संभालने के कुछ घंटों में ही शहर के भीड़भाड़ वाले इलाकों में अपनी कुशल टीम के साथ लोगों से मिल कर नम्र निवेदन कर, उन्हें समझा बुझाकर, शहर के अनेक इलाकों, कबाड़िया बाजार, दत्त रोड, अकालसर रोड, सब्जी मंडी, रेलवे रोड, प्रताप सिंह रोड़, सराफा बाजार ट्रैफिक की समस्या को नगर निगम के सहयोग से एक सांझे आप्रेशन में पूरी तरह से ट्रैफिक मुक्त किया है। जिसके चलते ट्रैफिक इंचार्ज हरजीत व उनकी टीम के इन प्रयासों की समूचे शहर में प्रशंसा की जा रही है। क्योंकि इन्होंने पहले भी शहर की ट्रैफिक समस्या को काफी हद तक हल किया था। शहर की अनेक सामाजिक, धार्मिक और गैर राजनीतिक संस्थाओं द्वारा इंस्पैक्टर हरजीत सिंह को लगातार सम्मानित किया जा रहा है। इसी क्रम में शहर की नामी सामाजिक संस्था ‘यूनिवर्सल ह्यूमन राइट्स एसोसिएशन शहरी’ के सुरिंदर सिंह बाजवा मालवा चेयरमैन और गुरजीत सिंह प्रधान के नेतृत्व में  समूह पदाधिकारी एवं सदस्यों द्वारा इंस्पैक्टर हरजीत सिंह और उनकी टीम को सम्मानित किया गया।  इस अवसर पर अपने सम्बोधन में इंस्पैक्टर हरजीत ने कहा कि जल्द ही उनकी टीम शहर के बाकी क्षेत्रों जीरा रोड़, अमृतसर रोड, लुधियाना रोड़, फिरोजपुर रोड इत्यादि में भी इसी प्रकार ट्रैफिक की समस्या से निजात दिलाने का हर संभव प्रयास करेगी। इस मौके पर उन्होंने उपस्थिति से अपना ड्राइविंग लाइसेंस, वाहन के दस्तावेज, हैल्मेट इत्यादि अपने पास रखने को कहा। हालांकि इस मुहीम में उन्हें शहर वासियों का पूर्ण सहयोग मिल रहा है, लेकिन फिर भी उन्होंने इलाकावासियों से इसमें उनका साथ देने की अपील की। इस अवसर एसोसिएशन के सुरिंदर सिंह बाजवा और गुरजीत ने अपने संयुक्त वक्तव्य में कहा कि हमारी संस्था भविष्य में भी समाज सेवी कार्यों में सिविल और पुलिस प्रशासन को हर संभव सहयोगी प्रदान करने के लिए तत्पर रहेगी।  इस  सम्मान समारोह में हरकीरत सिंह ASI, जसवीर सिंह ASI, सुखजिंदर सिंह, गुरविंदर सिंह को भी सम्मानित किया गया। इस अवसर पर वी.पी सेठी, दियाल सिंह, पवन मोंगा। विक्रमजीत सिंह पत्तो, जसवंत लाल खुराना, अमरजीत सूद, यश पाल ग्रोवर, हरभजन सिंह, तेजा सिंह खुराना पूर्व सरपंच, राकेश बांसल, स्वर्ण सिंह, अंग्रेज सिंह, हर्षदीप, गुरमीत सिंह। जसमेल सिंह के इलावा और भी सदस्य विशेष रूप से उपस्थित थे। 

राज्य के गांवों और वार्डों में नशा मुक्ति यात्रा शुरू ! विधायक अमनदीप ने की शिरकत !!

मोगा, 17 मई (मुनीश जिन्दल) “पंजाब के मुख्यमंत्री भगवंत सिंह मान के नेतृत्व में राज्य को नशा मुक्त बनाने के अभियान के तहत राज्य भर के गांवों और वार्डों में नशा मुक्ति यात्रा शुरू हो गई है। जागरूकता बैठकों के रूप में निकाली जा रही यह यात्रा घर घर तक यह संदेश पहुंचा रही है कि सरकार नशे के खात्मे के लिए प्रतिबद्ध है, और इसमें लोगों के सक्रिय सहयोग की भी बहुत जरूरत है। नशे के खिलाफ निर्णायक लड़ाई के अगले चरण के रूप में सरकार ने अब नशा मुक्ति यात्रा शुरू की है, जिसके तहत बचाव समितियों की मदद से गांव स्तर पर जाकर नागरिकों को नशे के दुष्प्रभावों के बारे में जागरूक किया जाएगा।” उक्त शब्द मोगा की विधायक डॉ. अमनदीप कौर अरोड़ा ने वार्ड 8, 9, 10 में नशे के खिलाफ युद्ध मुहिम के तहत आयोजित समागम को संबोधित करते हुए व्यक्त किए।  इस मौके पर लोगों से मिलती विधायक अमनदीप। इस अवसर पर नगर निगम के मेयर बलजीत सिंह चानी, पार्षद व अन्य गणमान्य व्यक्ति उपस्थित थे। इस मौके पर विधायक डा. अमनदीप अरोड़ा ने कहा कि सरकार के निर्देशानुसार, नशा तस्करों के खिलाफ कानूनी कार्रवाई की जा रही है। नशा पीडि़तों का समुचित उपचार कर उन्हें समाज की मुख्यधारा में शामिल करने के लिए सार्थक प्रयास किए जा रहे हैं। लोग स्वयं ही गांव व वार्ड स्तर की रक्षा समितियों में शामिल होने लगे हैं, और अब यह युद्ध व्यक्तिगत वार्डों व गांवों में लड़ा जा रहा है। यह अभियान जमीनी स्तर तक पहुंच चुका है, और पंजाब जल्द ही नशा मुक्त और रंग बिरंगा पंजाब बन जाएगा। इस मौके पर लोगों ने नशा मुक्ति यात्रा में सरकार को पूर्ण सहयोग देने पर सहमति जताई। उन्होंने बताया कि यह यात्रा 18 मई को वार्ड नंबर 13, 14, 15 में, 19 मई को वार्ड नंबर 16, 17, 18 में, 20 मई को वार्ड नंबर 19, 20, 21 में, 21 मई को झंडेवाला, चिड़िक पट्टी, चुपकीती में, 22 मई को वार्ड नंबर 50, कोकरी हेरां, धल्लेके, कोकरी कलां, रतियां, कोकरी फूला सिंह, 23 मई को घल्ल कलां, अजीतवाल, दारापुर, ढुडीके, मंगेवाला, मद्दोके में करवाई जा रही है।

ਜਿੱਤੀ 1 ਕਰੋੜ ਰੁ ਦੀ ਵਾਧੂ ਰਾਸ਼ੀ, 2024 ਵਿੱਚ ਵਧੀਆ ਕਾਰਗੁਜ਼ਾਰੀ ਵਿੱਚ ਨਿਹਾਲ ਸਿੰਘ ਵਾਲਾ ਨੇ ਮਾਰੀ ਬਾਜੀ !!

ਮੋਗਾ, 17 ਮਈ, (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਦੇ ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਨੂੰ ਮਹੀਨਾ ਦਸੰਬਰ 2024 ਦੌਰਾਨ ‘ਕੀ ਪਰਫੋਰਮੈਂਸ ਇੰਡੀਕੇਟਰ’ ਵਿੱਚ ਵਧੀਆ ਕਾਰਗੁਜ਼ਾਰੀ ਦੇ ਆਧਾਰ ਤੇ ਜੋਨ ਦੋ ਕੈਟਾਗਰੀ ਵਿੱਚ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ ਇਸ ਲਈ ਨੀਤੀ ਆਯੋਗ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਲਈ 1 ਕਰੋੜ ਰੁਪਏ ਦੀ ਵਾਧੂ ਰਾਸ਼ੀ ਪ੍ਰਾਪਤ ਕਰਨ ਲਈ ਯੋਗ ਘੋਸ਼ਿਤ ਕੀਤਾ ਗਿਆ ਹੈ। ਪ੍ਰੋਗਰਾਮ ਅਧੀਨ ਪੰਜ ਸੈਕਟਰਾਂ ਸਿਹਤ, ਨਿਊਟਰੀਸ਼ਨ, ਸਿੱਖਿਆ, ਖੇਤੀਬਾੜੀ ਆਦਿ ਵਿੱਚ ਕਰਵਾਏ ਜਾ ਸਕਣ ਵਾਲੇ ਵਿਕਾਸ ਕਾਰਜ ਜਿਹਨਾਂ ਨਾਲ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਮਿਲ ਸਕੇ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਤਜ਼ਵੀਜਾਂ ਦੀ ਮੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਜਗਵਿੰਦਰਜੀਤ ਸਿੰਘ ਗਰੇਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਤੇ ਮੌਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ। ਮੀਟਿੰਗ ਵਿੱਚ ਉਹਨਾਂ ਵੱਲੋਂ ਐਸਪੀਰੇਸ਼ਨਲ ਡਿਸਟਰਿਕਟ ਪ੍ਰੋਗਰਾਮ ਤਹਿਤ ਮੁਕੰਮਲ ਹੋ ਚੁੱਕੇ ਵੱਖ ਵੱਖ ਵਿਕਾਸ ਕਾਰਜਾਂ ਦੀ ਬਕਾਇਆ ਰਾਸ਼ੀ ਦੇ ਰਿਪਲੇਸਮੈਂਟ ਪ੍ਰੋਜੈਕਟ ਪ੍ਰਪੋਜਲ ਵੀ ਤਿਆਰ ਕਰਨ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਸਮੂਹ ਅਧਿਕਾਰੀਆਂ ਨੂੰ ਐਸਪੀਰੇਸ਼ਨਲ ਗਰਾਂਟ ਨਾਲ ਹੋਣ ਵਾਲੇ ਸਮੁੱਚੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਜਾਰੀ ਕੀਤੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰਾਸ਼ੀ ਨੂੰ ਅਜਿਹੇ ਕੰਮਾਂ ਲਈ ਵਰਤਿਆ ਜਾਵੇਗਾ, ਜਿਸ ਨਾਲ ਵੱਧ ਤੋਂ ਵੱਧ ਆਮ ਲੋਕਾਂ ਨੂੰ ਲਾਹਾ ਮਿਲ ਸਕੇ। ਇਸ ਉੱਤੇ ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ, ਸਿੱਖਿਆ ਵਿਭਾਗ, ਰੋਜ਼ਗਾਰ ਉਤਪੱਤੀ ਤੇ ਹੁਨਰ ਵਿਕਾਸ ਵਿਭਾਗ ਸਮੇਤ ਹੋਰ ਵੀ ਵਿਭਾਗਾਂ ਨੇ ਆਪਣੀਆਂ ਤਜ਼ਵੀਜਾਂ ਡਿਪਟੀ ਕਮਿਸ਼ਨਰ ਦੇ ਸਨਮੁੱਖ ਰੱਖੀਆਂ। ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਤਜ਼ਵੀਜਾਂ ਨਾਲ ਵੱਧ ਤੋਂ ਵੱਧ ਆਮ ਲੋਕਾਂ ਨੂੰ ਲਾਹਾ ਮਿਲੇਗਾ, ਉਹਨਾਂ ਉੱਪਰ ਜਰੂਰ ਗੌਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਦੀ ਪੁਰਜੋਰ ਕੋਸ਼ਿਸ਼ ਰਹੇਗੀ ਕਿ ਇਸ ਰਾਸ਼ੀ ਨਾਲ ਦੀਵਿਆਂਗ ਵਿਅਕਤੀਆਂ ਦੀ ਭਲਾਈ ਲਈ ਵੀ ਕਾਰਜ ਕੀਤੇ ਜਾ ਸਕਣ। ਜਿਕਰਯੋਗ ਹੈ ਕਿ ਪਹਿਲਾਂ ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਤਹਿਤ ਖੇਤੀਬਾੜੀ ਸੈਕਟਰ ਵਿੱਚ 35 ਲੱਖ, ਸਿਹਤ ਵਿਭਾਗ ਵਿੱਚ 44 ਲੱਖ, ਆਂਗਨਵਾੜੀ ਸੈਂਟਰਾਂ ਵਿੱਚ 38.20 ਲੱਖ ਦੇ ਵਿਕਾਸ ਕਾਰਜ ਮੁਕੰਮਲ ਹੋਣ ਕਿਨਾਰੇ ਹਨ।

ਬਜ਼ੁਰਗਾਂ ਨੂੰ ਆਪਣੇ ਪੁੱਤਰਾਂ ਤੋਂ ਹੀ ਨਹੀਂ, ਸਗੋਂ ਧੀਆਂ ਤੋਂ ਵੀ ਖ਼ਰਚਾ ਲੈਣ ਦਾ ਅਧਿਕਾਰ : ਮਿਸ ਕਿਰਨ ਜਯੋਤੀ !!

ਮੋਗਾ 17 ਮਈ, (ਮੁਨੀਸ਼ ਜਿੰਦਲ) ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਤੇ ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ  ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਕਿਰਨ ਜਯੋਤੀ, ਨੇ ਬਿਰਧ ਆਸ਼ਰਮ ‘ਇੱਕ ਆਸ ਆਸ਼ਰਮ ਸੇਵਾ ਸੁਸਾਇਟੀ’ (ਰਜਿ.) ਰੌਲੀ ਰੋਡ ਮੋਗਾ ਦਾ ਦੌਰਾ ਕੀਤਾ। ਦੌਰਾ ਕਰਕੇ ਉਹਨਾਂ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਰੋਧਰਾ ਆਸ਼ਰਮ ਸੇਵਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਟ੍ਰਾਈਸਾਈਕਲ ਵੀ ਵੰਡੇ। ਉਨ੍ਹਾਂ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਬਜ਼ੁਰਗਾਂ ਨੂੰ ਸਿਰਫ਼ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖ਼ਰਚਾ ਲੈਣ ਦੇ ਅਧਿਕਾਰ ਹਨ। ਜਿਹੜੇ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ‘ਤੇ ਟਰਾਂਸਫਰ ਕਰਵਾਉਂਦੇ ਹਨ, ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਹੀ ਨਹੀਂ ਦਿੰਦੇ, ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ‘ਚ ਬਜ਼ੁਰਗ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਨਾਲ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਹਰੇਕ ਬਜ਼ੁਰਗ ਵਿਅਕਤੀ/ ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿੱਚ ਵਕੀਲ ਦਾ ਸਾਰਾ ਖਰਚਾ ਅਤੇ ਕਾਗਜ਼ਾਤ ਅਥਾਰਟੀ ਵੱਲੋ ਦਿੱਤਾ ਜਾਦਾ ਹੈ।  ਇਸ ਮੌਕੇ ਤੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ASI ਜਸਵੀਰ ਸਿੰਘ ਬਾਵਾ, ਸੋਸਾਇਟੀ ਦੇ ਪ੍ਰਧਾਨ ਗੁਰਮੀਤ ਕੁਮਾਰ ਮੀਤਾ ਬਾਵਾ, ਸਰਪੰਚ ਨਿਹਾਲ ਸਿੰਘ, ਸੁਖਵਿੰਦਰ ਸਿੰਘ ਕਲੇਰ, ਵਕੀਲ ਸਨੀ ਖੁੱਲਰ ਸਣੇ ਹੋਰ ਸਮਾਜ ਸੇਵੀ ਹਾਜਿਰ ਸਨ। 
error: Content is protected !!