logo

General

13 ਸਤੰਬਰ ਨੂੰ ਹੋਵੇਗੀ ਨੈਸ਼ਨਲ ਲੋਕ ਅਦਾਲਤ, ਲੋਕ ਵੱਧ ਤੋਂ ਵੱਧ ਲੈਣ ਲਾਹਾ : ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ !!

ਮੋਗਾ, 6 ਅਗਸਤ, (ਮੁਨੀਸ਼ ਜਿੰਦਲ) ਬਿਸ਼ਨ ਸਰੂਪ ਮਾਣਯੋਗ ਜੱਜ  ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 13 ਸਤੰਬਰ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ, ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਮਾਣਯੋਗ ਬਿਸ਼ਨ ਸਰੂਪ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਉਨਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵੱਲੋਂ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ ਸਲਾਹ ਲਈ 15100 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈ-ਮੇਲ ID dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

ਆਜ਼ਾਦੀ ਦਿਵਸ ਸਮਾਗਮ ਨੂੰ ਲੈਕੇ ਪ੍ਰਸ਼ਾਸਨ ਸਰਗਰਮ, DC ਸਾਗਰ ਸੇਤੀਆ ਨੇ ਕੀਤੀ ਰੀਵਿਊ ਮੀਟਿੰਗ !!

ਮੋਗਾ 5 ਅਗਸਤ, (ਮੁਨੀਸ਼ ਜਿੰਦਲ) ‘ਜ਼ਿਲ੍ਹਾ ਪੱਧਰੀ 15 ਅਗਸਤ ਆਜ਼ਾਦੀ ਦਿਵਸ ਸਮਾਗਮ ਅਨਾਜ ਮੰਡੀ ਮੋਗਾ ਵਿਖੇ ਪੂਰੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ’। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੇ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਯੋਜਿਤ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਪੁਲਿਸ ਵਿਭਾਗ ਅਤੇ ਹੋਰ ਵੀ ਸਮੂਹ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੂਦ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ, ਤਾਂ ਜੋ ਇਸ ਰਾਸ਼ਟਰੀ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹਸਲਾਂ ਤੋਂ ਬਾਅਦ ਫੁੱਲ ਡਰੈਸ ਰਿਹਸਲ 13 ਅਗਸਤ ਨੂੰ ਹੋਵੇਗੀ।

बिजली बोर्ड से क्षुब्ध महिलाएं, बुजुर्ग व बच्चे सड़क पर ! पंजाब सरकार व बिजली बोर्ड के खिलाफ की नारेबाजी !!

मोगा 03 अगस्त, (मुनीश जिन्दल/ अशोक मौर्या) भीषण गर्मी में अगर बिजली के लम्बे कट लगें, तो शायद ऐसी स्तिथि को सोचना ही आपको अंदर तक हिलाकर रख देगा। लेकिन इन दिनों कुछ यही स्थिति है मोगा के वार्ड नंबर 44 में पड़ते गुरु रामदास नगर की कुछ गलियों के लोगों की। गुरु राम दास नगर की गली नंबर 1, 2 और 3 के लोग इस भीषण गर्मी में बिजली बोर्ड की अनदेखी के चलते बिजली के लंबे कटों से जूझ रहे हैं। व रविवार सुबह तो उस समय हद ही हो गई, जब बिजली विभाग की ढीली कार्रवाई के चलते इस मोहल्ले के अनेकों लोग अपने घर की महिलाओं, बच्चों व बजुर्गों को लेकर (परिवार सहित) सड़कों पर आने को विवश हो गए व उन्होंने गुरु राम दास नगर के बाहर बने पुल के साथ लगती लिंक रोड, जो कि फिरोजपुर की और जाती है, पर पहिया जाम कर दिया। जिसके फलस्वरूप देखते ही देखते ट्रैफिक की लंबी कतारें लग गई। हलांकि इस वार्ड के पार्षद भी इस प्रदर्शन का हिस्सा थे, लेकिन गैर ‘आप’ के पार्षद होने के नाते, वे इस समस्या को हल करवाने में अक्षम ही नजर आए। लेकिन जब “मोगा टुडे न्यूज़” की टीम द्वारा बिजली बोर्ड के संबंधित अधिकारियों से बात की गई तो उन्होंने कहा कि इस मोहल्ले के लोड को किसी अन्य लाइन से जोड़ा जा रहा है, जिसके चलते लाइट जल्द चालू हो जाएगी।  आईए पहले आप जरा मोहल्ला वासियों के प्रदर्शन की इस वीडियो पर एक नजर डाल लें। मामला क्या है ? वह तो हम आपको समझा ही चुके हैं। लेकिन बिजली विभाग की इस अनदेखी के चलते लोगों में खासा आक्रोश है और ऐसी स्थिति तब है जब राज्य की सत्ताधारी सरकार विकास के नाम पर अपनी पीठ थपथपा रही है। लेकिन अगर हम बात जीरो ग्राउंड रियलिटी की करें, तो स्थिति, दावों से हटके है। जिसके चलते ही इस मोहल्ले के अनेकों लोगों को अपने परिवारों सहित इस चिलचिलाती धूप में अपने घरों से निकलकर सड़क जाम करनी पड़ी। क्या कहना था मोहल्ला वासियों का ? आप वो भी सुन लें। KARAMJIT SINGH GURPREET KAUR BALBIR SINGH VEERPAL KAUR इस वार्ड के पार्षद मतवाल सिंह भी प्रदर्शन के समय अपने मोहल्ला वासियों का साथ देते नजर आए, और क्यूंकि वे अकाली दल के पार्षद हैं, इसलिए इस बिजली को दरुस्त करवाने में उन्होंने अपनी असमर्थता ही प्रकट की। MATWAL SINGH (MC, WARD NO. 44) इसके बाद जब हमारी “मोगा टुडे न्यूज़” की टीम द्वारा बिजली बोर्ड के संबंधित एसडीओ जतिन सिंह से बात की गई, तो उन्होंने कहा कि इन गलियों का लोड फीडर खराब हो गया था, जिसे कि अब इंडस्ट्रियल फीडर पर शिफ्ट करवाया जा रहा है। उन्होंने कहा कि कर्मचारी इस काम में लगे हुए हैं, इसी के चलते विभाग से परमिट भी लिए गए हैं और सुरक्षा के मद्देनजर इस वक्त तीनों फीडर बन्द हैं। उन्होंने आश्वासन दिया कि दोपहर तक बिजली सुचारू हो जाएगी।

ਪੋਕਸੋ ਕੇਸਾਂ ਵਿੱਚ ਪੀੜਤ ਲੜਕੀ/ ਬੱਚੇ ਨੂੰ ਸੁਚੱਜਾ ਮਾਹੌਲ ਦੇਣਾ ਲਾਜਮੀ : ਜੱਜ ਬਿਸ਼ਨ ਸਰੂਪ !!

ਮੋਗਾ 31 ਜੁਲਾਈ, (ਮੁਨੀਸ਼ ਜਿੰਦਲ) ਵਧੀਕ ਜਿਲਾ ਤੇ ਸੈਸ਼ਨ ਜੱਜ (ਇੰਚਾਰਜ ਜਿਲਾ ਤੇ ਸੈਸ਼ਨ ਜੱਜ) ਮੋਗਾ ਮਾਨਯੋਗ ਬਿਸ਼ਨ ਸਰੂਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਕਚਿਹਰੀ ਵਿਖੇ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੇਂਸਜ) ਐਕਟ, 2012 ਦੀ ਸਪੈਸ਼ਲ ਕੋਰਟ ਲਈ ਪੈਰਵੀ ਅਫਸਰ ਹੈੱਡ ਕਾਂਸਟੇਬਲ ਹਰਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਪੋਕਸੋ ਕੇਸਾਂ ਵਿੱਚ ਪੀੜਤ ਲੜਕੀ ਜਾਂ ਬੱਚੇ ਨੂੰ ਗਵਾਹੀ ਦੇਣ ਲਈ, ਅਤੇ ਸੁਚੱਜਾ ਮਾਹੌਲ ਦੇਣ ਲਈ ਪੈਰਵੀ ਅਫਸਰ ਦੀ ਲੋੜ ਸੀ ਅਤੇ ਪੈਰਵੀ ਅਫਸਰ ਦੀ ਜਿੰਮੇਵਾਰੀ ਬੱਚਿਆਂ ਨੂੰ ਗਵਾਹੀ ਤੋਂ ਪਹਿਲਾਂ ਸੁਖਾਵਾਂ ਮਾਹੌਲ ਦੇਣਾ ਹੋਵੇਗੀ। ਜਿਸ ਕਰਕੇ ਪੀੜਤ ਲੜਕੀ ਜਾਂ ਬੱਚੇ ਕੋਰਟ ਦੇ ਮਾਹੌਲ ਅਤੇ ਸਵਾਲ ਜਵਾਬ ਬਿਨਾਂ ਝਿਜਕ ਗਵਾਹੀ ਦੇ ਸਕਣ। ਇਸ ਮੌਕੇ ਤੇ ਸ਼ਿਵ ਮੋਹਨ ਗਰਗ, ਮਨੀਸ਼ ਅਰੋੜਾ, ਮਿਸ ਰਾਵੀ ਇੰਦਰ ਸੰਧੂ, ਵਧੀਕ ਜਿਲਾ ਤੇ ਸੈਸ਼ਨ ਜੱਜ ਮੋਗਾ, ਮਿਸ ਸ਼ਿਲਪੀ ਗੁਪਤਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਮਿਸ ਕਿਰਨ ਜਯੋਤੀ ਸੀ.ਜੇ.ਐੱਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਹਾਜਰ ਸਨ। ਜਿਕਰਯੋਗ ਹੈ ਕਿ ਯੌਨ ਸ਼ੋਸ਼ਣ ਦੇ ਅਪਰਾਧਾਂ ਨੂੰ ਰੋਕਣ ਅਤੇ ਅਜਿਹੇ ਅਪਰਾਧਕ ਮਾਮਲਿਆਂ ਨੂੰ ਕਰੜੇ ਹੱਥਾਂ ਨਾਲ ਨਜਿੱਠਣ ਲਈ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੇਂਸਜ) ਐਕਟ, ਐਕਟ-2012 ਵਿੱਚ ਬਣਿਆ ਸੀ ਅਤੇ ਅਜਿਹੇ ਯੌਨ ਸ਼ੋਸ਼ਣ ਦੇ ਮਾਮਲਿਆਂ ਨੂੰ ਛੇਤੀ ਨਬੇੜਨ ਲਈ ਸਪੈਸ਼ਲ ਕੋਰਟਾਂ ਬਣਾਈਆਂ ਗਈਆਂ ਹਨ, ਜਿਸ ਨਾਲ ਅਜਿਹੇ ਮਾਮਲਿਆਂ ਵਿੱਚ ਫੈਸਲਾ ਜਲਦੀ ਦਿੱਤਾ ਜਾਂਦਾ ਹੈ, ਪਰ ਕਈ ਵਾਰ ਪੀੜਤ ਨੂੰ ਗਵਾਹੀ ਦੇਣ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਇਸ ਕਾਨੂੰਨ ਵਿੱਚ ਕਾਨੂੰਨੀ ਕਾਰਵਾਈ ਦੌਰਾਨ, ਪੀੜਤਾਂ ਦੀ ਪਛਾਣ ਗੁਪਤ ਰੱਖਣ ਦਾ ਉਲੇਖ ਹੈ। ਇਸ ਮੌਕੇ ਮਿਸ ਕਿਰਨ ਜਯੋਤੀ ਸੀ.ਜੇ.ਐੱਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਪੀੜਤ ਧਿਰ ਨੂੰ ਮੁਫਤ ਕਾਨੂੰਨੀ ਸਹਾਇਤਾ ਲੈਣ ਦਾ ਅਧਿਕਾਰ ਹੈ ਅਤੇ ਅਜਿਹੇ ਕੇਸਾਂ ਵਿੱਚ ਸਰਕਾਰ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ, ਜੋ ਕਿ ਪੀੜਤ ਦੇ ਮੈਡੀਕਲ ਖਰਚੇ ਅਤੇ ਮੁੜ ਵਸੇਬੇ ਲਈ ਲੋੜੀਂਦਾ ਹੁੰਦਾ ਹੈ। ਅਜਿਹੇ ਮਾਮਲਿਆਂ ਵਿੱਚ ਗਵਾਹਾਂ ਲਈ ਗਵਾਹੀ ਦੇਣ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਪੈਰਵੀ ਅਫਸਰ ਦੀ ਨਿਯੁਕਤੀ ਲੋੜੀਂਦੀ ਸੀ।

ਲੈਂਡ ਪੂਲਿੰਗ ਪਾਲਸੀ ਦਾ ਜਬਰਦਸਤ ਵਿਰੋਧ, SKM ਦੇ ਸੱਦੇ ਤੇ ਸੈਂਕੜੇ ਟਰੈਕਟਰ ਸੜਕਾਂ ਤੇ !!

ਮੋਗਾ 30 ਜੁਲਾਈ, (ਮੁਨੀਸ਼ ਜਿੰਦਲ) ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਵਿੱਚ ਬੁਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਵਲੋਂ ਸੈਂਕੜੇ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੀਤਾ ਗਿਆ। ਜਿਸ ਵਿੱਚ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਵੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।ਪ੍ਰੈਸ ਨੂੰ ਇੱਕ ਪ੍ਰੈਸ ਨੋਟ ਜਰੀਏ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਬਲੌਰ ਸਿੰਘ ਘੱਲ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੂਰਤ ਸਿੰਘ, ਨਿਰਮਲ ਸਿੰਘ ਮਾਣੂੰਕੇ ਕਾਦੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਰਬਨ ਸਟੇਟ ਬਣਾਉਣ ਜਾ ਰਹੀ ਹੈ, ਉਸ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਇਹ ਮਾਰਚ ਕਢਿਆ ਗਿਆ ਹੈ। ਉਹਨਾਂ ਦਸਿਆ ਕਿ ਇਹ ਮਾਰਚ ਬੁੱਘੀਪੁਰਾ ਤੋਂ ਰਵਾਨਾ ਹੋ ਕੇ ਵਾਇਆ ਤਲਵੰਡੀ ਭਗੇਰੀਆਂ, ਰੌਲੀ, ਸਮਾਧ ਖੇੜਾ, ਚੁਗਾਵਾਂ ਵਿੱਚ ਦੀ ਹੁੰਦਾ ਹੋਇਆ ਬੁੱਘੀਪੁਰਾ ਚੌਕ ਵਿੱਚ ਆਕੇ ਸਮਾਪਤ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਜਿਵੇਂ ਪਹਿਲਾਂ ਬੀਜੇਪੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ, ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲਿਆਂਦੇ ਗਏ ਸਨ, ਜੋ ਤੇਰਾਂ ਮਹੀਨੇ ਕਿਸਾਨ ਅੰਦੋਲਨ ਚੱਲਣ ਤੇ ਮੋਦੀ ਸਰਕਾਰ ਨੂੰ ਵਾਪਸ ਲੈਣੇ ਪਏ ਸਨ, ਬਿਲਕੁਲ ਉਸੇ ਨੀਤੀ ਤਹਿਤ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਕੱਠਪੁਤਲੀ ਬਣ ਕੇ ਲੈਂਡ ਪੂਲਿੰਗ ਪਾਲਸੀ ਲੈ ਕੇ ਆਂਦੀ ਹੈ, ਜੋ ਕਿਸਾਨਾਂ ਦੀ 65000/- ਏਕੜ ਦੇ ਕਰੀਬ ਜ਼ਮੀਨ ਹੜੱਪਣ ਦੀ ਨੀਤੀ ਲਿਆਂਦੀ ਗਈ ਹੈ। ਜਿਸ ਨੂੰ ਅਖ਼ਬਾਰਾਂ ਵਿੱਚ ਐਕਵਾਇਰ ਵੀ ਕਰ ਦਿੱਤਾ ਗਿਆ ਹੈ। ਇਸ ਪਾਲਸੀ ਤਹਿਤ ਜਦ ਐਕਵਾਇਰ ਜ਼ਮੀਨ ਖਸਰਾ ਨੰਬਰ ਸਮੇਤ ਅਖ਼ਬਾਰ, ਨਿਊਜ਼ ਪੇਪਰਾਂ ਵਿੱਚ ਦਰਜ ਹੋ ਜਾਵੇ ਤਾਂ ਕਿਸਾਨ ਆਪਣੀ ਜ਼ਮੀਨ ਉੱਪਰ ਨਾਂ ਤਾਂ ਲਿਮਟ ਬਣਾ ਸਕਦਾ, ਨਾ ਲੋਨ ਵਗੈਰਾ ਕਰਵਾ ਸਕਦਾ, ਅਤੇ ਨਾ ਹੀ ਕਿਸਾਨ ਜ਼ਮੀਨ ਵੇਚ ਸਕੇਗਾ। ਕਿਸਾਨ ਆਗੂ, ਇਕ ਸਾਂਝੀ ਤਸਵੀਰ ਮੌਕੇ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੂਰਤ ਸਿੰਘ ਨੇ ਆਖਿਆ ਕਿ ਜਿਵੇਂ ਕਿਸਾਨ ਅੰਦੋਲਨ ਦੌਰਾਨ ਮੋਦੀ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸਨ, ਉਸੇ ਤਰ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ, ਕਿਉਂਕਿ ਅੱਜ ਦਾ ਟਰੈਕਟਰ ਮਾਰਚ ਅਗਲੇ ਅੰਦੋਲਨ ਦਾ ਬਿੱਗਲ ਹੈ, ਜੋ ਅੱਜ ਸੰਯੁਕਤ ਮੋਰਚੇ ਵਲੋਂ ਵਜ਼ਾ ਦਿੱਤਾ ਗਿਆ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਵੀ ਕਿਹਾ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ, ਉਸ ਵਕਤ ਪੰਜਾਬ ਵਿੱਚ ਦਿੱਲੀ ਅੰਦੋਲਨ ਲੱਗਣ ਤੋਂ ਦੋ ਮਹੀਨੇ ਪਹਿਲਾਂ ਹਰੇਕ ਵਰਗ, ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ, ਤਿੰਨ ਕਨੂੰਨਾਂ ਬਾਰੇ ਜਾਣਕਾਰੀ ਸਹਿਤ ਲੋਕਾਂ ਨੂੰ ਸਮਝਾਇਆ ਗਿਆ ਸੀ, ਇਸੇ ਲਈ ਲੈਂਡ ਪੂਲਿੰਗ ਪਾਲਸੀ ਨੂੰ ਮੁੱਢੋਂ ਹੀ ਰੱਦ ਕਰਵਾਉਣ ਲਈ ਅੱਜ ਦਾ ਟਰੈਕਟਰ ਮਾਰਚ ਕੀਤਾ ਗਿਆ ਹੈ, ਸੰਘਰਸ਼ ਵਿੱਢਣ ਦੀ ਤਿਆਰੀ ਸ਼ੁਰੂ ਹੋ ਗਈ ਹੈ, 24 ਅਗਸਤ ਨੂੰ ਜਿਸ ਇਲਾਕੇ ਦੀ ਜ਼ਿਆਦਾ ਜਮੀਨ ਇਸ ਨੀਤੀ ਤਹਿਤ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਇਲਾਕੇ ਮੁੱਲਾਂਪੁਰ – ਦਾਖਾ ਵਿੱਚ ਸੰਯੁਕਤ ਮੋਰਚੇ ਵਲੋਂ ਵੱਡੀ ਪੱਧਰ ਰੈਲੀ ਤੇ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ, ਜਿਸਦੀ ਤਿਆਰੀ ਲਈ ਵੱਡੀ ਪੱਧਰ ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਇਸ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲਵੇ, ਨਹੀਂ ਤਾਂ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਅਸੀਂ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਇੰਚ ਜ਼ਮੀਨ ਹੜੱਪਣ ਨਹੀਂ ਦੇਵਾਂਗੇ, ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਅੱਜ ਦੇ ਟਰੈਕਟਰ ਮਾਰਚ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਨਿਰਮਲ ਸਿੰਘ ਮਾਣੂੰਕੇ ਬੀਕੇਯੂ ਕਾਦੀਆਂ, ਬਲਰਾਜ ਸਿੰਘ ਸਕੱਤਰ ਕੌਮੀ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਇਕਬਾਲ ਸਿੰਘ ਸਿੰਘਾਂਵਾਲਾ, ਗੁਰਦੇਵ ਸਿੰਘ ਉਗਰਾਹਾਂ, ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਛਿੰਦਰਪਾਲ ਕੌਰ ਕੇਕੇਯੂ, ਦਲਜੀਤ ਸਿੰਘ ਤੋਤੇਵਾਲ, ਜਸਵਿੰਦਰ ਸਿੰਘ, ਬਲਦੇਵ ਸਿੰਘ ਰਾਜੇਵਾਲ, ਬਲਕਰਨ ਸਿੰਘ, ਲਖਵਿੰਦਰ ਸਿੰਘ ਬੀਕੇਯੂ ਲੱਖੋਵਾਲ, ਸਾਧੂ ਸਿੰਘ, ਜਸਵੰਤ ਸਿੰਘ ਕਾਦੀਆਂ, ਜਗਵਿੰਦਰ ਕੌਰ, ਸਵਰਨਜੀਤ ਕੌਰ ਆਦਿ ਕਿਸਾਨ ਹਾਜ਼ਰ ਹੋਏ।

न्यायिक न्यायालय परिसर में चिकित्सा औषधालय शुरू, ADJ बिशन स्वरूप ने किया उद्धघाटन !!

मोगा 30 जुलाई, (मुनीश जिन्दल) अतिरिक्त सत्र न्यायाधीश, सह प्रभारी सत्र प्रभाग मोगा, माननीय बिशन सरूप ने वादियों, अधिवक्ताओं, न्यायाधीशों, न्यायिक कर्मचारियों आदि को चिकित्सा सहायता प्रदान करने के मकसद से न्यायिक न्यायालय परिसर, मोगा में चिकित्सा औषधालय शुरू करवाया। जिसका उद्घाटन बुधवार को अतिरिक्त सत्र न्यायाधीश, सह प्रभारी सत्र प्रभाग मोगा, माननीय बिशन सरूप ने किया।  अतिरिक्त सत्र न्यायाधीश, सह प्रभारी सत्र प्रभाग मोगा, माननीय बिशन सरूप ने उद्धघाटन के बाद मीडिया के रूबरू कहा कि न्यायिक न्यायालय परिसर में आने वाले वादियों, अधिवक्ताओं, न्यायाधीशों, न्यायिक कर्मचारियों आदि के लिए चिकित्सा औषधालय की तत्काल आवश्यकता थी। जिसके चलते ही ये चिकित्सा औषधालय शुरू किया गया है। इस मौके पर डॉक्टर भूपिंदर शर्मा ने बतौर डिस्पेंसरी इंचार्ज, अपना कार्यभार संभाला। इस अक्सर पर अग्रवाल समाज सभा के अध्यक्ष अजय कंसल सहित शहर के अन्य गणमान्य लोगों सहित वकील भाईचारे ने न्यायिक कोर्ट कॉम्प्लेक्स में डिस्पेंसरी खोलने की सराहना की। इस मौके पर जिला बार एसोसिएशन के अध्यक्ष एडवोकेट सुखविंदर सिंह सिद्धू, अग्रवाल समाज सभा के अध्यक्ष अजय कंसल, डीबीए के सचिव राजीव मित्तल, डिप्टी डीए सुखदेव सिंह, डिप्टी डीए गुंवंतजीत कौर, एडवोकेट समीर गुप्ता इंचार्ज कानूनी सैल, एडवोकेट प्रीतिंदर सिंह गिल, सुनील सेठी, सौरव गोयल आदि हाजिर थे।

वाहनों के चालान से ज्यादा लोगों की सुरक्षा जरूरी : इंस्पेक्टर हरविंदर सिंह !!

मोगा 29 जुलाई, (मुनीश जिन्दल) ‘वाहनों के चालान से ज्यादा लोगों की सुरक्षा जरूरी है, जिसके चलते पंजाब पुलिस, खासकर मोगा पुलिस, जिला पुलिस प्रमुख आईपीएस अजय गांधी के निर्देशन में समय समय पर लोगों की सुरक्षा यकीनी बनाने के लिए वाहन चालकों को ट्रैफिक नियमों से जागरूक करती रहती है’। इन शब्दों का प्रगटावा पुलिस थाना मैहना के प्रभारी इंस्पैक्टर हरविंदर सिंह ने मंगलवार को मीडिया कर्मियों से बातचीत के दौरान किया। उन्होंने बताया कि इसी कड़ी के तहत आज उनके पुलिस थाना मैहना व अग्रवाल समाज सभा की ओर से संयुक्त रूप से स्थानीय बुघीपुरा चौंक में दो पहिया वाहन चालकों को हेलमेट वितरित किए गए हैं। थाना मैहना के प्रभारी इंस्पेक्टर हरविंदर सिंह व अग्रवाल समाज सभा के प्रधान डॉक्टर अजय कांसल ने संयुक्त रूप से जानकारी देते हुए कहा कि समाज का एक अभिन्न अंग होने के नाते लोगों की सुरक्षा हमारी अहम जिम्मेदारी बनता है। जिसके चलते ऐसे प्रोजेक्ट लगाए जाते रहते हैं। उन्होंने बताया कि आज 25 के करीब लोगों को हेलमेट वितरित किए गए हैं। इसके साथ ही उन्होंने लोगों से अपील की कि वे अपनी गाड़ियों के कागज भी पूरे रखें। इसके साथ ही उन्होंने, वाहन चालकों से खासकर दो पहिया वाहन चालकों से अपील की कि वे वाहन चलाते समय हेलमेट का प्रयोग अवश्य करें, क्योंकि हेलमेट पहने होने से किसी भी आपातकालीन स्थिति में सिर की चोट से बचा जा सकता है। इसके साथ ही उन्होंने चार पहिया वाहन चालकों को भी अपनी सीट बेल्ट का इस्तेमाल करने की गुजारिश की ताकि किसी भी दुर्घटना की स्थिति में उनका बचाव हो सके। इस मौके पर जहां अग्रवाल समाज सभा के सदस्य मौजूद थे, वहीं थाना मैहना के प्रभारी इंस्पेक्टर हरविंदर सिंह के इलावा सीनियर सिपाही दपिंदर सिंह, बेअंत सिंह, सीनियर सिपाही चरणजीत सिंह के इलावा पुलिस स्टेशन के अन्य कर्मचारी भी मौजूद थे।

‘तीयां धीयां नाल’..समागम में महिलाओं व मुटियारों ने मचाई धमाल : नीरू शर्मा/ पूजा मेहंदीरत्ता !!

मोगा, 29 जुलाई (मुनीश जिन्दल) शहर के आरा रोड स्थित रुपाली हाउस में पूजा मेहंदीरत्ता व नीरू शर्मा की अगुवाई में ‘तीयां धीयां नाल’ समागम का आयोजन किया गया। इसमें 25 के करीब महिलाओं व बच्चियों ने भाग लिया। प्रोग्राम का नेतृत्व पूजा मेहंदीरत्ता व नीरू शर्मा ने करते हुए अपने संबोधन में कहा कि आज की पीढ़ी अपने पंजाबी विरसे से दूर होती जा रही है। उन्होंने कहा कि कोई भी धर्म, कोई भी जाति तभी तक सिरमौर रहती है, जब तक उसकी संस्कृति व सभ्यता जिन्दा रहती है, पंजाबी सभ्याचार ही उसकी सही पहचान है। उन्होंने कहा कि यह एक महत्वपूर्ण पंजाबी त्यौहार है जो सावन के महीने में मनाया जाता है, विशेष रूप से विवाहित महिलाओं और अविवाहित लड़कियों द्वारा। इस दिन, महिलाएं पारंपरिक वेशभूषा पहनती हैं, झूला झूलती हैं, लोकगीत गाती हैं, मेहंदी लगाती हैं और गिद्दा करती हैं। उन्होंने कहा कि आज पंजाब में अलोप हो रहे विरसे को बचाना समय की जरूरत है। एक समय था जब महिलाएं श्रावण महीने में पार्कों में एकत्रित होकर यह त्यौहार मनाती थी। लेकिन बदलते समय ने आज की युवा पीढ़ी को अपने त्योहारों से भी दूर कर दिया है। हमें युवा पीढ़ी को तीज महोत्सव मनाने प्रति अवगत करवाना चाहिए। जिसके चलते ही आज यह त्यौहार मनाया गया है। इस समागम के दौरान महिलाओं ने रंग बिरंगे पंजाबी पहनावे में सजकर पंजाब के अमीर सभ्याचार विरसे को दशार्ती बोलियां व गिद्दा डाल मनोरंजन किया। वही पंजाब में आलोप हो रहे इस अमीर विरसे कि आज की युवा पीढ़ी को जानकारी भी दी गई। इस तीज महोत्सव में गिद्धा, लोक गीत, बोलियां आदि मुकाबले आकर्षण का केन्द्र रहे। इस आयोजन को लेकर लड़कियों में भारी उत्साह दिखा। महिलाओं ने इस दौरान गिद्दा, बोलियां, टप्पे आदि डालकर समागम को चार चांद लगाए। इसके इलावा विभिन्न महिलाओं द्वारा प्रस्तुत पंजाबी गीतों की भी अभी ने खूब सराहना की। इस मौके पर बोलियां डालकर गिद्धा डाला गया और पंजाबी गीतों पर अलग अलग डांस पेश किए गए। छोटी बच्चियों ने अपने शानदार डांस की प्रस्तुति देकर समागम को और भी रोमांचक बना दिया।  इस मौके पर पूजा मेहंदीरत्ता, नीरू शर्मा, सिमरन मिड्डा, शिंपी बराड़, सपना मिगलानी, राधिका नारंग, भारती राणा, रूबी, ममता राज अरोड़ा, शिवानी मित्तल, गुरशरण कौर, पूजा सैन, शिखा, अनीता कपूर, प्रिया अरोड़ा, रमन अरोड़ा, स्नेहा कपूर, नाज बराड़, राधा खन्ना, जागृति खन्ना, टिशा, ममता कटारिया, शिवानी नरूला, सारिका बांसल आदि सदस्य उपस्थित थी।

ਅਖਿਲ ਭਾਰਤੀ ਸਿੱਖਿਆ ਸਮਾਗਮ ਵਿੱਚ ਮੋਗਾ ਦੇ ਸਕੂਲ ਦੀ ਗਤੀਵਿਧੀਆਂ ਹੋਈਆਂ ਸ਼ਾਮਿਲ !!

ਮੋਗਾ 29 ਜੁਲਾਈ, (ਮੁਨੀਸ਼ ਜਿੰਦਲ) ਰਾਸ਼ਟਰੀ ਸਿੱਖਿਆ ਨੀਤੀ 2020 ਦੀ ਪੰਜਵੀਂ ਵਰ੍ਹੇਗੰਢ ਨੂੰ ਸਮਰਪਿਤ ਅਖਿਲ ਭਾਰਤੀ ਸਿੱਖਿਆ ਸਮਾਗਮ ਨਵੀਂ ਦਿੱਲੀ ਦੇ ਭਾਰਤ ਮੰਡਪ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਹੁਣ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕਰਨਾ ਸੀ। ਇਸ ਸਮਾਗਮ ਦਾ ਉਦਘਾਟਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੀਤਾ। ਇਹ ਪੂਰਾ ਸੰਮੇਲਨ ਮੁੱਖ ਵਿਸ਼ਿਆਂ ‘ਤੇ ਕੇਂਦ੍ਰਿਤ ਸੀ, ਜਿਸ ਵਿੱਚ ਉਹਨਾਂ ਨੇ ਭਾਰਤੀ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਮਹਤੱਤਾ ‘ਤੇ ਚਾਨਣਾ ਪਾਇਆ ਅਤੇ ਆਧੁਨਿਕ ਤਕਨਾਲੋਜੀ ਨੂੰ ਇਸਤੇਮਾਲ ਕਰਕੇ ਹੁਨਰ ਅਧਾਰਿਤ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆ ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਮੀਨਾ ਨੇ ਦੱਸਿਆ ਕਿ ਸਮੂਹ ਵਿਦਿਆਲੇ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਇਹ ਸਿੱਧਾ ਪ੍ਰਸਾਰਨ ਦਿਖਾਇਆ ਗਿਆ। ਇਸ ਪ੍ਰਸਾਰਨ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ 5 ਸਾਲਾਂ ਵਿਚ ਆਏ ਬਦਲਾਅ ਬਾਰੇ ਚਾਨਣਾ ਪਾਇਆ ਗਿਆ। ਇਸ ਪ੍ਰਸਾਰਨ ਵਿੱਚ ਵਿਡੀਓਜ਼ ਰਾਹੀਂ ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਦੀਆਂ ਗਤੀਵਿਧੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਜੋ ਕਿ ਵਿਦਿਆਲੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਸਿੱਧੇ ਪ੍ਰਸਾਰਨ ਵਿੱਚ ਮੋਗਾ ਜ਼ਿਲ੍ਹੇ ਦੇ ਉੱਚ ਅਧਿਕਾਰੀ,ਸਮਾਜਿਕ ਕਾਰਜਕਰਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਿਰਧ ਆਸ਼ਰਮ ਵਿਖੇ ਲਗਾਇਆ ਕੈਂਪ : ਜੱਜ ਕਿਰਨ ਜਯੋਤੀ !!

ਮੋਗਾ, 29 ਜੁਲਾਈ, (ਮੁਨੀਸ਼ ਜਿੰਦਲ) ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਮਾਨਯੋਗ ਬਿਸ਼ਨ ਸਰੂਪ ਦੀ ਅਗਵਾਈ ਹੇਠ ਬਿਰਧ ਆਸ਼ਰਮ “ਏਕ ਆਸ ਆਸ਼ਰਮ ਸੇਵਾ ਸੋਸਾਇਟੀ” ਰੌਲੀ ਰੋਡ ਮੋਗਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਜੁਰਗਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾ. ਮਨਿੰਦਰਜੀਤ ਸਿੰਘ, ਚਮੜੀ ਰੋਗਾਂ ਦੇ ਮਾਹਿਰ ਡਾ. ਜਸਪ੍ਰੀਤ ਕੌਰ  ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਅਸ਼ਮਿਤਾ ਹਾਜਰ ਸਨ, ਜਿਹਨਾਂ ਨੇ ਕੁੱਲ 80 ਬਜੁਰਗਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਕਿਰਨ ਜਯੋਤੀ ਵਲੋਂ ਸਾਰੇ ਬਜੁਰਗਾਂ ਦੀਆਂ ਸੱਮਸਿਆਵਾਂ ਨੂੰ ਸੁਣਿਆ ਗਿਆ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜੁਰਗਾਂ ਦੀ ਚੰਗੀ ਸਿਹਤ ਲਈ ਉਹ, ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਨ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਿਣਗੇ। ਉਨ੍ਹਾਂ ਵੱਲੋਂ ਬਜੁਰਗਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਗਿਆ ਕਿ ਕਿਹੜੇ ਕਿਹੜੇ ਵਿਅਕਤੀ, ਕਿਸ ਤਰ੍ਹਾਂ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਇਸ ਮੌਕੇ ਤੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਵੀ ਹਾਜਰ ਸਨ।
error: Content is protected !!