ਵਿਧਾਇਕ ਅਮਨਦੀਪ ਨੇ ਕੀਤਾ, ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ !!
ਮੋਗਾ 28 ਅਪ੍ਰੈਲ (ਮੁਨੀਸ਼ ਜਿੰਦਲ/ ਸੰਜੀਵ ਅਰੋੜਾ) ਸਥਾਨਕ ਸ਼ਹੀਦੀ ਪਾਰਕ ਵਿੱਚ ਬਣੇ ਸ਼੍ਰੀ ਆਰੂਟ ਜੀ ਮਹਾਰਾਜ ਮੰਦਰ ਵਿੱਖੇ ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ, ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਅਰੌੜਾ ਮਹਾਸਭਾ ਦੇ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ, ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਨਾਲ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਅਰੋੜਾ ਮਹਾਸਭਾ ਦੇ ਪੰਜਾਬ ਦੇ ਸੀਨੀਅਰ ਵਾਈਜ ਪ੍ਰਧਾਨ ਸੰਜੀਵ ਨਰੂਲਾ, ਵਾਈਸ ਪ੍ਰਧਾਨ ਪੰਜਾਬ ਰਜੀਵ ਗੁਲਾਟੀ, ਸੈਕਟਰੀ ਦਿਨੇਸ਼ ਕਟਾਰੀਆ, ਕੈਸ਼ੀਅਰ ਰਜਿੰਦਰ ਸੱਚਦੇਵਾ, ਵਾਈਸ ਪ੍ਰਧਾਨ ਓਪੀ ਕੁਮਾਰ, ਯੂਥ ਪ੍ਰਧਾਨ ਸੁਮਿਤ ਪੁਜਾਨਾ, ਬੀਬੀਐਸ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ, ਮੇਅਰ ਬਲਜੀਤ ਸਿੰਘ ਚਾਨੀ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਐਮਸੀ ਜਗਦੀਸ਼ ਛਾਬੜਾ, ਆਪ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਐਮਸੀ ਸਾਹਿਲ ਅਰੋੜਾ, ਸਾਬਕਾ ਮੇਅਰ ਨਿਤਿਕਾ ਭੱਲਾ, ਦੀਪਕ ਭੱਲਾ, ਅਨਮੋਲ ਵੈਲਫੇਅਰ ਕਲੱਬ ਦੇ ਪ੍ਰਧਾਨ ਰਜੇਸ਼ ਅਰੋੜਾ, ਸਾਬਕਾ ਐਮਸੀ ਗਵਰਧਨ ਪੋਪਲੀ, ਸਾਬਕਾ ਐਮਸੀ ਦਵਿੰਦਰ ਤਿਵਾੜੀ, ਕਾਂਗਰਸੀ ਆਗੂ ਵਿਜੇ ਅਰੋੜਾ, ਸਨੀ ਮਨਚੰਦਾ, ਮਹਿਲਾ ਸਭਾ ਪੰਜਾਬ ਦੀ ਅਨੁ ਗੁਲਾਟੀ, ਪੱਤਰਕਾਰ ਸਵਰਨ ਗੁਲਾਟੀ, ਰੋਟਰੀ ਕਲੱਬ ਮੋਗਾ ਸਿਟੀ ਦੀ ਟੀਮ, ਸਾਲਾਸਰ ਧਾਮ ਦੀ ਟੀਮ, ਸੁਰਿੰਦਰ ਕਟਾਰੀਆ, ਗਲੋਬਲ ਦੇ ਡਾਇਰੈਕਟਰ ਦੀਪਕ ਮਨਚੰਦਾ, ਸੰਜੀਵ ਗਰੋਵਰ, ਗਲੋਬਲ ਅਰਥ ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ, ਸੁਭਾਸ਼ ਗਰੋਵਰ, ਚੇਅਰਮੈਨ ਚਮਨ ਲਾਲ ਸੱਚਦੇਵਾ, ਨਗਰ ਸੁਧਾਰ ਟ੍ਰਸਟ ਦੇ ਸਾਬਕਾ ਚੇਅਰਮੈਨ ਦੀਪਕ ਅਰੋੜਾ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਬਾਣੀ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਤੇ ਅਰੋੜਾ ਮਹਾਸਭਾ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ ਨੇ ਅਰੋੜਾ ਮਹਾਸਭਾ ਦੀ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਜੋ ਇਸ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਹੋਈ ਹੈ, ਇਹ ਪੰਜਾਬ ਦੇ ਵਿੱਚੋਂ ਪਹਿਲਾ ਮੰਦਰ ਹੈ। ਅਸੀਂ ਜਿਲਾ ਪ੍ਰਧਾਨ ਵਿਜੇ ਮਦਾਨ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਰੁਟ ਜੀ ਮਹਾਰਾਜ ਦੀ ਮੂਰਤੀ ਦੀ ਸਥਾਪਨਾ, ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਤੇ ਬੀਬੀਐਸ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਨੇ ਕਿਹਾ ਕਿ ਅਰੋੜਾ ਮਹਾਸਭਾ ਦੇ ਜਿਲਾ ਪ੍ਰਧਾਨ ਵਿਜੇ ਮਦਾਨ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਜਿਨਾਂ ਨੇ ਇਸ ਮੂਰਤੀ ਦੀ ਸਥਾਪਨਾ ਮੰਦਰ ਬਣਾ ਕੇ ਕੀਤੀ ਹੈ। ਇਹ ਪੰਜਾਬ ਦੇ ਵਿੱਚ ਪਹਿਲਾ ਮੰਦਰ ਹੋਵੇਗਾ, ਜਿਸ ਵਿੱਚ ਮੂਰਤੀ ਸਥਾਪਨਾ ਕੀਤੀ ਗਈ ਹੈ। ਜਿਆਦਾਤਰ ਇਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਦਾ। ਸ਼੍ਰੀ ਅਰੂਟ ਜੀ ਮਹਾਰਾਜ ਦੇ ਨਾਮ ਤੇ ਹੀ ਅਰੋੜ ਵੰਸ਼ ਦੀ ਸਥਾਪਨਾ ਹੋਈ ਹੈ। ਇਹ ਸਭ ਧਰਮਾਂ ਨੂੰ ਨਾਲ ਲੈ ਕੇ ਚਲਦੇ ਸਨ ਅਤੇ ਸਮਾਜਿਕ ਭਲਾਈ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ। ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਉਦਘਾਟਨ ਮੌਕੇ, ਮੋਗਾ ਅਰੋੜਾ ਮਹਾਸਭਾ ਦੇ ਜਿਲਾ ਪ੍ਰਧਾਨ ਵਿਜੇ ਮਦਾਨ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ, ਇਸ ਮੰਦਰ ਦੀ ਉਸਾਰੀ ਕਰਵਾਈ ਹੈ ਅਤੇ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਮੌਕੇ ਤੇ ਇਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਈ ਹਾਂ। ਉਹਨਾਂ ਦਸਿਆ ਕਿ, ਇਹਨਾਂ ਦੀ ਟੀਮ ਨੇ ਲਗਾਤਾਰ ਮੇਰੇ ਨਾਲ ਰਾਬਤਾ ਕਾਇਮ ਕਰਕੇ, ਮੈਨੂੰ ਇਸ ਮੌਕੇ ਤੇ ਸ਼ਾਮਿਲ ਕੀਤਾ। ਇਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਅਤੇ ਅੱਗੇ ਤੋਂ ਵੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹਵਾਂਗੀ। ਇਸ ਮੌਕੇ ਤੇ ਪ੍ਰਧਾਨ ਵਿਜੇ ਮਦਾਨ ਨੇ ਕਿਹਾ ਕਿ ਆਮ ਦੇਖਣ ਨੂੰ ਮਿਲਦਾ ਹੈ ਕੇ ਜ਼ਿਆਦਾ ਤਰ ਮੂਰਤੀਆਂ ਬਾਹਰ ਲਗੀਆ ਹੁੰਦੀਆ ਹਨ। ਅੱਜ ਜਿਸ ਮੰਦਿਰ ਵਿੱਚ ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ, ਇਹ ਪੰਜਾਬ, ਹਰਿਆਣਾ ਦੇ ਵਿੱਚ ਪਹਿਲਾ ਮੰਦਿਰ ਹੈ, ਜਿੱਥੇ ਸ਼੍ਰੀ ਆਰੂਟ ਜੀ ਮਹਾਰਾਜ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਇਸ ਵਿੱਚ ਬੈਠਣ ਲਈ ਕੁਰਸੀਆ ਅਤੇ ਏ.ਸੀ. ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਅੱਜ ਇਸ ਦਾ ਉਦਘਾਟਨ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕੀਤਾ ਗਿਆ ਹੈ। ਇਸ ਜਗ੍ਹਾ ਦੇ ਲਈ ਵਿਸ਼ੇਸ਼ ਤੌਰ ਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਗਾ ਦਾ ਸਹਿਯੋਗ ਕੀਤਾ ਹੈ। ਉਥੇ ਹੀ ਇਹਨਾਂ ਦੇ ਪਤੀ ਰਕੇਸ਼ ਅਰੋੜਾ ਨੇ ਵੀ ਰਾਸ਼ੀ ਦੇ ਕੇ ਸਹਿਯੋਗ ਕੀਤਾ ਹੈ। ਇਸ ਮੌਕੇ ਤੇ ਵਿਜੇ ਮਦਾਨ ਨੇ ਸ਼੍ਰੀ ਰਾਮ ਸ਼ਰਮਨ ਆਸ਼ਰਮ ਦੇ ਪਰਦੀਪ ਬਜਾਜ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਸ ਸ਼ੁਭ ਮੌਕੇ ਤੇ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਗਿਆ। ਇਸ ਦੇ ਨਾਲ ਹੀ ਮਦਾਨ ਵੱਲੋਂ, ਉਹਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ, ਜਿੰਨਾ ਨੇ ਇਸ ਮੰਦਰ ਦੀ ਉਸਾਰੀ ਵਿੱਚ ਸਹਿਯੋਗ ਦਿੱਤਾ ਹੈ। ਅੰਤ ਵਿੱਚ ਪ੍ਰਧਾਨ ਵਿਜੇ ਮਦਾਨ ਵੱਲੋਂ, ਇਸ ਸ਼ੁਭ ਮੌਕੇ ਤੇ ਪੁੱਜੇ ਸਾਰੇ ਹੀ ਸ਼ਰਧਾਲੂਆਂ ਦਾ ਧੰਨਵਾਦ ਵੀ ਕੀਤਾ ਗਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
