logo

mogatodaynews

administrator

ਗੈਰ ਕਾਨੂੰਨੀ ਖਾਦਾਂ ਦੇ ਗੁਦਾਮ ਤੇ ਛਾਪਾ, ਗੁਦਾਮ ਸੀਲ, ਮਾਲਕ ਖਿਲਾਫ਼ ਕੇਸ ਦਰਜ !!

ਮੋਗਾ 20 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਅਤੇ ਡਾ: ਬਸੰਤ ਗਰਗ ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਤੇ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਡਾ. ਨਰਿੰਦਰਪਾਲ ਸਿੰਘ ਬੈਨੀਪਾਲ, ਜੁਆਇੰਟ ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਅਗਵਾਈ ਹੇਠ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਫਲਾਇੰਗ ਸਕੂਏਡ ਟੀਮ ਵੱਲੋਂ ਪਿੰਡ ਸਾਹੋਕੇ, ਬਲਾਕ ਬਾਘਾਪੁਰਾਣਾ ਵਿਖੇ ਇਕ ਅਣਅਧਿਕਾਰਤ ਗੁਦਾਮ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਫੜੀਆਂ ਗਈਆਂ। ਇਸ ਗੁਦਾਮ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਦਾਮ ਉਨ੍ਹਾਂ ਵੱਲੋਂ ਪਿਊ਼ਸ਼ ਗੋਇਲ ਵਾਸੀ ਕੋਟਕਪੂਰਾ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਕਿਰਾਏਨਾਮਾ ਵੀ ਮੌਕੇ ਤੇ ਦਿਖਾਇਆ। ਪਿਊਸ਼ ਗੋਇਲ ਦੇ ਚਾਚਾ ਕ੍ਰਿਸ਼ਨ ਦੀ ਹਾਜ਼ਰੀ ਵਿਚ ਇਹ ਗੁਦਾਮ ਖੋਲ੍ਹਿਆ ਗਿਆ ਅਤੇ ਵੇਖਿਆ ਗਿਆ ਕਿ ਇਸ ਗੁਦਾਮ ਵਿਚ ਅਣਅਧਿਕਾਰਤ ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਸਟੋਰ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੁਦਾਮ ਵਿਚ ਜਿੰਕ ਸਲਫੇਟ 33× ਅਤੇ ਯੂਰੀਆ ਖਾਦ ਤੋਂ ਇਲਾਵਾ ਭਾਰੀ ਮਾਤਰਾ ਵਿਚ ਕੀਟਨਾਸ਼ਕ ਸਨ। ਇਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨੂੰ ਕਰਾਪ ਕੈਮੀਕਲ ਇੰਡੀਆ ਲਿਮ, ਸ੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫਕੋ ਵੱਲੋਂ ਤਿਆਰ ਕੀਤਾ ਗਿਆ ਹੈ। ਜਿੰਕ ਸਲਫੇਟ ਖਾਦ ਨੂੰ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਕੋਟਾ ਵੱਲੋਂ ਮਾਰਕੀਟ ਕੀਤਾ ਗਿਆ ਹੈ। ਕ੍ਰਿਸ਼ਨ ਵੱਲੋਂ ਮੌਕੇ ਤੇ ਇਨ੍ਹਾਂ ਖਾਦਾਂ ਅਤੇ ਦਵਾਈਆਂ ਸਬੰਧੀ ਕੋਈ ਵੀ ਲਾਇਸੰਸ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ। ਜਿੰਕ ਸਲਫੇਟ ਦੇ ਥੈਲਿਆਂ ਤੇ ਬੈਚ ਨੰਬਰ ਅਤੇ ਖਾਦ ਨੂੰ ਬਨਾਉਣ ਦੀ ਮਿਤੀ, ਮਿਆਦ ਖਤਮ ਹੋਣ ਦੀ ਮਿਤੀ ਨਹੀਂ ਸੀ, ਜਿਸ ਕਰਕੇ ਜਾਪਦਾ ਹੈ ਕਿ ਇਹ ਖਾਦ ਜਾਅਲੀ ਹੈ। ਇਸ ਲਈ ਚੈਕਿੰਗ ਟੀਮ ਵੱਲੋਂ ਤੁੰਰਤ ਕਾਰਵਾਈ ਕਰਦੇ ਹੋਏ ਖਾਦ ਦੇ ਤਿੰਨ ਅਤੇ ਕੀਟਨਾਸ਼ਕਾਂ ਦੇ 2 ਸੈਂਪਲ ਲੈ ਕੇ ਪਰਖ ਕਰਨ ਲਈ ਲੈਬਾਟਰੀ ਵਿਚ ਭੇਜ ਦਿੱਤੇ ਗਏ ਹਨ। ਇਸ ਗੁਦਾਮ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਥਾਣਾ ਸਮਾਲਸਰ ਵੱਲੋਂ ਦੋਸ਼ੀ ਵਿਰੁੱਧ FIR ਦਰਜ ਕਰਕੇ ਤਫ਼ਤੀਸ਼ ਅਰੰਭ ਕਰ ਦਿੱਤੀ ਗਈ ਹੈ। ਇਸ ਚੈਕਿੰਗ ਟੀਮ ਵਿਚ ਡਾ. ਨਰਿੰਦਰਪਾਲ ਸਿੰਘ ਜੇ.ਡੀ.ਏ, ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਡਾ. ਜਤਿੰਦਰ ਸਿੰਘ ਏ.ਡੀ.ਓ (ਪੀ.ਪੀ) ਪੰਜਾਬ, ਡਾ. ਮਨਜੀਤ ਸਿੰਘ ਏ.ਡੀ.ਓ (ਪੀ.ਪੀ) ਲੁਧਿਆਣਾ, ਡਾ. ਜਸਬੀਰ ਕੌਰ ਏ.ਡੀ.ਓ (ਇਨਫੋਰਸਮੈਂਟ), ਡਾ. ਖੁਸ਼ਦੀਪ ਸਿੰਘ ਏ.ਡੀ.ਓ (ਪੀ.ਪੀ), ਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ, ਬਾਘਾਪੁਰਾਣਾ ਅਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਘਾਪੁਰਾਣਾ ਹਾਜ਼ਰ ਸਨ।

ਸੁਰੱਖਿਅਤ ਸਕੂਲ ਵਾਹਨ ਪਾਲਿਸੀ, ਮਜਬੂਤੀ ਨਾਲ ਹੋਵੇ ਲਾਗੂ : ਗੂੰਜੀਤ ਰੁਚੀ ਬਾਵਾ !!

ਮੋਗਾ,  20 ਜੂਨ, (ਮੁਨੀਸ਼ ਜਿੰਦਲ) ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਪੀ.ਐਸ.ਸੀ.ਪੀ.ਸੀ.ਆਰ.) ਦੇ ਉਪ ਚੇਅਰਪਰਸਨ, ਗੂੰਜੀਤ ਰੁਚੀ ਬਾਵਾ ਨੇ ਸ਼ੁਕਰਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਬਾਲ ਅਧਿਕਾਰਾਂ ਅਤੇ ਭਲਾਈ ਨਾਲ ਸਬੰਧਤ ਮੁੱਖ ਨੀਤੀਆਂ ਅਤੇ ਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਅਤੇ ਮਜ਼ਬੂਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਜ਼ਿਲ੍ਹਾ ਮਾਲ ਅਫ਼ਸਰ ਲਕਸ਼ੇ ਗੁਪਤਾ, ਡੀ.ਐਸ.ਪੀ. ਜੋਰਾ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪਰਮਜੀਤ ਕੌਰ ਹਾਜਰ ਸਨ। ਮੀਟਿੰਗ ਦੌਰਾਨ ਉੱਪ ਚੇਅਰਪਰਸਨ ਗੂੰਜੀਤ ਰੁਚੀ ਬਾਵਾ ਨੇ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ‘ਤੇ ਜ਼ੋਰ ਦਿੰਦੇ ਹੋਏ, ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਇਹ ਨੀਤੀ ਸਕੂਲੀ ਵਾਹਨਾਂ ਲਈ ਦਿਸ਼ਾ ਨਿਰਦੇਸ਼ਾਂ ਦਾ ਇੱਕ ਮਜ਼ਬੂਤ ਢਾਂਚਾ ਲਾਜ਼ਮੀ ਬਣਾਉਂਦੀ ਹੈ, ਜਿਸ ਵਿੱਚ ਡਰਾਈਵਰਾਂ ਦੀ ਲਾਜ਼ਮੀ ਤਸਦੀਕ, ਜੀ.ਪੀ.ਐਸ. ਸਿਸਟਮ ਦੀ ਸਥਾਪਨਾ ਅਤੇ ਸਕੂਲ ਅਧਿਕਾਰੀਆਂ ਦੁਆਰਾ ਸਮੇਂ ਸਮੇਂ ‘ਤੇ ਸੁਰੱਖਿਆ ਆਡਿਟ ਸ਼ਾਮਲ ਹਨ। ਇਹ ਨੀਤੀ ਪੰਜਾਬ ਭਰ ਵਿੱਚ ਸਕੂਲ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਉਹਨਾਂ ਵੱਲੋਂ “ਜੀਵਨਜੋਤ ਸਕੀਮ” (ਪੀ.ਐਮ.ਜੇ.ਜੇ.ਬੀ.ਵਾਈ.) ਦੀ ਜਾਗਰੂਕਤਾ ਅਤੇ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ, ਜੋ ਕਿ ਇੱਕ ਜੀਵਨ ਬੀਮਾ ਪਹਿਲ ਹੈ, ਜੋ ਕਮਜ਼ੋਰ ਸਥਿਤੀਆਂ ਵਿੱਚ ਪਰਿਵਾਰਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਉਹਨਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਖਾਸ ਕਰਕੇ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ, ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਅਪੀਲ ਕੀਤੀ, ਤਾਂ ਜੋ ਇਸ ਯੋਜਨਾ ਦੇ ਤਹਿਤ ਵਿਆਪਕ ਭਾਗੀਦਾਰੀ ਯਕੀਨੀ ਬਣਾਇਆ ਜਾ ਸਕੇ। ਬਾਲ ਭਲਾਈ ਕਮੇਟੀਆਂ ਦੇ ਕੰਮਕਾਜ, ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਬਾਰੇ ਵੀ ਵਿਸਥਾਰਤ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਰੂਚੀ ਬਾਵਾ ਨੂੰ ਕਮਜ਼ੋਰ ਬੱਚਿਆਂ ਲਈ ਢਾਂਚਾਗਤ, ਸੁਰੱਖਿਅਤ ਅਤੇ ਪਾਲਣ ਪੋਸ਼ਣ ਵਾਲੇ ਵਾਤਾਵਰਣ ਪ੍ਰਦਾਨ ਕਰਨ ਦੀਆਂ ਵਧਦੀਆਂ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਭਰ ਵਿੱਚ ਹੋਰ ਬਾਲ ਦੇਖਭਾਲ ਸੰਸਥਾਵਾਂ ਸਥਾਪਤ ਕਰਨ ਦੀ ਅਪੀਲ ਕੀਤੀ। ਬਾਵਾ ਨੇ ਕਿਹਾ ਕਿ ਇਸ ਬੇਨਤੀ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ, ਜਿੱਥੇ ਸਭ ਤੋਂ ਵੱਧ ਲੋੜ ਹੋਵੇ, ਉੱਥੇ CCI ਦੇ ਵਿਸਥਾਰ ਦੀ ਪੜਚੋਲ ਕਰਨ ਲਈ ਕਮਿਸ਼ਨ ਪੱਧਰ ‘ਤੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾਵੇਗਾ। ਬੱਚਿਆਂ ਨੂੰ ਗੋਦ ਲੈਣ ਦੇ ਸਮੇਂ ਪੇਸ਼ ਆਉਂਦੀਆਂ ਮੁੱਖ ਚੁਣੌਤੀਆਂ ਅਤੇ ਕਾਨੂੰਨੀ ਢਾਂਚੇ ‘ਤੇ ਵੀ ਚਰਚਾ ਕੀਤੀ ਗਈ। ਮਿਸ ਬਾਵਾ ਨੇ ਜਵੇਨਾਈਲ ਜਸਟਿਸ ਐਕਟ ਦੇ ਤਹਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਮਹੱਤਤਾ ਦੱਸੀ ਅਤੇ ਨਾਲ ਹੀ ਸੰਭਾਵੀ ਗੋਦ ਲੈਣ ਵਾਲੇ ਮਾਪਿਆਂ ਲਈ ਯੋਗ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਬਾਲ ਮਜ਼ਦੂਰੀ ਅਤੇ ਕਿਸ਼ੋਰ ਮਜ਼ਦੂਰਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਕਿਰਤ ਨੀਤੀ ਦੀ ਸਮੀਖਿਆ ਕੀਤੀ ਗਈ। ਉਹਨਾਂ ਬਾਲ ਮਜਦੂਰੀ ਨੂੰ ਰੋਕਣ ਲਈ ਨਿਯਮਿਤ ਨਿਗਰਾਨੀ, ਨਿਰੀਖਣ ਅਤੇ ਜਾਗਰੂਕਤਾ ਮੁਹਿੰਮਾਂ ਵਧਾਉਣ ਦੀ ਸਲਾਹ ਦਿੱਤੀ ਤਾਂ ਕਿ ਹਰੇਕ ਬੱਚੇ ਦੇ ਸਿੱਖਿਆ ਅਤੇ ਸੁਰੱਖਿਆ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਜਾ ਸਕੇ। ਉੱਪ ਚੇਅਰਪਰਸਨ ਨੇ ਫਰੰਟਲਾਈਨ ਅਧਿਕਾਰੀਆਂ, ਸਿੱਖਿਅਕਾਂ ਅਤੇ ਸੰਸਥਾਗਤ ਦੇਖਭਾਲ ਕਰਨ ਵਾਲਿਆਂ ਲਈ ਏਕੀਕ੍ਰਿਤ ਸਿਖਲਾਈ ਪ੍ਰੋਗਰਾਮਾਂ ਨੂੰ ਵੀ ਉਤਸ਼ਾਹਿਤ ਕੀਤਾ, ਟਿਕਾਊ ਬਾਲ ਸੁਰੱਖਿਆ ਵਿਧੀਆਂ ਨੂੰ ਯਕੀਨੀ ਬਣਾਉਣ ਲਈ ਅੰਤਰ ਵਿਭਾਗੀ ਸਹਿਯੋਗ ਅਤੇ ਭਾਈਚਾਰਕ ਸ਼ਮੂਲੀਅਤ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  ਇਹ ਮੀਟਿੰਗ, ਜ਼ਿਲ੍ਹੇ ਵਿੱਚ ਬੱਚਿਆਂ ਦੇ ਅਧਿਕਾਰਾਂ ਅਤੇ ਤੰਦਰੁਸਤੀ ਦੀ ਰਾਖੀ ਲਈ ਇੱਕ ਸਾਂਝੀ ਵਚਨਬੱਧਤਾ ਨਾਲ ਸਮਾਪਤ ਹੋਈ। ਮਿਸ ਬਾਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਨੀਤੀ ਨੂੰ ਸਾਰਥਕ ਪ੍ਰਭਾਵ ਵਿੱਚ ਬਦਲਣ ਲਈ ਨਿਰੰਤਰ ਗੱਲਬਾਤ ਅਤੇ ਨਿਗਰਾਨੀ ਦਾ ਸੱਦਾ ਦਿੱਤਾ।

कनाडा से बुरी खबर, मोगा का 21 वर्षीय नौजवान गाड़ी सहित नदी में डूबा !!

मोगा 17 जून, (मुनीश जिन्दल) कनाडा के सरी से एक बार फिर बुरी खबर आई है। इस बार जिला मोगा के कस्बा निहाल सिंह वाला के गांव हिम्मतपुरा का 21 वर्षीय नौजवान नवदीप सिंह, गाड़ी स्लिप होने के कारण नदी में बहा है। एकत्रित जानकारी के मुताबिक नवदीप सिंह अपने 4 दोस्तों के साथ कैंपिंग के लिए गया था। अचानक गाड़ी फिसल कर नदी में जा गिरी। नवदीप के तीन दोस्त तो किसी तरीके नदी से बाहर आ गए। लेकिन हिम्मतपुरा का नवदीप सिंह, गाड़ी सहित नदी में बह गया। जानकारी के मुताबिक लापता 21 वर्षीय नवदीप सिंह, मां बाप का इकलौता पुत्र है व कुछ समय पहले ही वह कनाडा गया था। कनाडा के सरी की पुलिस ओर रेस्क्यू टीम नवदीप की तलाश कर रही हैं। लेकिन अभी तक नवदीप का कुछ पता नहीं चला है। फिलहाल नवदीप के इस हादसे की खबर से घर में सन्नाटा है व लापता नवदीप के परिजनों सहित उसके रिश्तेदार व अन्य जानने वाले नवदीप के सकुशल लौटने की कामना कर रहे हैं।

NGO क्लबों ने शहर की ट्रैफिक समस्या को लेकर, DC सागर से किया विचार विमर्श !!

मोगा, 17 जून, (मुनीश जिन्दल) शहर के एन.जी.ओ. क्लब, शहर में ट्रैफिक समस्या के सुधार को लेकर डिप्टी कमिश्नर सागर सेतिया को मिले। इस दौरान डिप्टी कमिश्नर के साथ हुई बैठक में शहर में ट्रैफिक समस्या के सुधार की मांग की गई। इस बैठक में समाज सेवी नवीन सिंगला, लायंस क्लब मोगा क्लास्कि के रिशू अग्रवाल, एन.जी.ओ. कोआडीनेटर एस.के.बांसल, अग्रवाल सभा महिला विंग की प्रदेश अध्यक्ष भावना बांसल, राकेश सितारा, हरप्रीत मिक्की आदि मौजूद थे।  इस मौके पर शहर की धार्मिक व सामाजिक एन.जी.ओ. के प्रतिनिधियों, पदाधिकारियों व कार्यकर्ताओं ने डिप्टी कमिश्नर को अवगत करवाया कि मोगा शहर के मुख्य चौक जोगिंदर सिंह चौक में काफी हद तक ट्रैफिक समस्या का समाधान हो गया है, लेकिन अभी भी कुछ बसें मुख्य चौक में सवारियों को उतारती व चढाती हैं, जिस कारण ट्रैफिक समस्या उत्पन्न हो जाती है, अनेकों बार तो एंबुलेंस को भी निकलने में काफी समय लग जाता है। जिस कारण लोगों को ट्रैफिक समस्या से जूझना पड़ता है। जिस पर डिप्टी कमिश्नर सागर सेतिया ने समस्या को सुनकर उसके जल्द समाधान करवाने का आश्वासन दिलाया। 

21 ਜੂਨ, ਅੰਤਰਰਾਸ਼ਟਰੀ ਯੋਗ ਦਿਹਾੜਾ, ‘CM ਦੀ ਯੋਗਸ਼ਾਲਾ ਤਹਿਤ’ ਮਨਾਇਆ ਜਾਵੇਗਾ : DC ਸਾਗਰ !!

ਮੋਗਾ, 17 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਅਤੇ ਸਿਹਤਮੰਤ ਸਮਾਜ ਦੀ ਸਿਰਜਣਾ ਲਈ ਚਲਾਈ ਗਈ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ 21 ਜੂਨ ਨੂੰ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਇਸ ਸਮਾਗਮ ਦਾ ਆਯੋਜਨ ਸਥਾਨਕ ਕਸ਼ਮੀਰੀ ਪਾਰਕ ਵਿਖੇ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੌਰਾਨ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਪਹਿਲਾਂ ਤੋਂ ਹੀ ਰੋਜ਼ਾਨਾ ਪੂਰੇ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਸਰੀਰਿਕ ਤੰਦਰੁਸਤੀ ਨੂੰ ਪਹਿਲ ਦੇਣ ਲੱਗੇ ਹਨ, ਇਸੇ ਕਰਕੇ ਹੀ ਯੋਗ ਕਲਾਸਾਂ ਵਿਚ ਲੋਕਾਂ ਦੀ ਦਿਲਚਸਪੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਯੋਗ ਦੇ ਸਰੀਰਿਕ ’ਤੇ ਮਾਨਸਿਕ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅੱਜ ਦੀ ਲੋੜ ਹੈ। ਉਹਨਾਂ ਕਿਹਾ ਕਿ 21 ਜੂਨ ਨੂੰ ਸ਼ਹਿਰ ਦੇ ਕਸ਼ਮੀਰੀ ਪਾਰਕ ਵਿਖੇ ਜ਼ਿਲ੍ਹਾ ਪੱਧਰ ’ਤੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਨਾਲ ਜੁੜ ਸਕਣ। ਉਹਨਾਂ ਕਿਹਾ ਕਿ ਇਸ ਵਾਰ ਪ੍ਰਸ਼ਾਸ਼ਨ ਵੱਲੋਂ ਸਭ ਤੋਂ ਵਧੀਆ ਯੋਗਾ ਕਰਨ ਵਾਲੇ ਵਿਅਕਤੀਆੰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਤਿਆਰੀਆਂ ਮੁਕੰਮਲ ਕਰਨ ਅਤੇ ਲੋਕਾਂ ਨੂੰ ਇਸ ਸਮਾਗਮ ਸਬੰਧੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਅੰਤਰਰਾਸ਼ਟਰੀ ਯੋਗ ਦਿਵਸ ’ਚ ਸ਼ਮੂਲੀਅਤ ਕਰਨ ਤਾਂ ਜੋ ਸਰੀਰ ਨੂੰ ਨਿਰੋਗ ਅਤੇ ਤੰਦਰੁਸਤੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਮਿਸ ਭਾਰਤੀ ਭਾਵਨਾ ਸਣੇ ਹੋਰ ਵਿਭਾਗਾਂ ਦੇ ਵੀ ਅਧਿਕਾਰੀ ਮੌਜੂਦ ਸਨ।

इमिग्रेशन कम्पनी का मालिक गिरफ्तार ! विदेश भेजने का नाम पर 1 करोड़ 86 लाख रु की ठग्गी !!

मोगा 16 जून, (मुनीश जिन्दल) विदेश भेजने के नाम पर ठग्गी मारने का सिलसिला लगातार जारी है। ताजा मामला जिला मोगा से संबंधित है। जहां पर पुलिस द्वारा एक शिकायत मिलने पर जांच के बाद जिले की एक इमीग्रेशन कंपनी के मालिक सहित कुल तीन लोगों के खिलाफ बनती धाराओं के तहत मामला दर्ज कर इमीग्रेशन कंपनी के मालिक को गिरफ्तार किया गया है। इन तीनों के ऊपर, मामले के शिकायतकर्ता से एक करोड़ 86 लाख रुपए की ठगी करने के इल्जाम लगे हैं। क्या है पूरा  मामला ?इस संबंधी निहाल सिंह वाला के डीएसपी अनवर अली ने जानकारी साझा की। DSP ANWAR ALI

भाजपा की तीन दिवसीय प्रदर्शनी 18, 19 व 20 जून को : मंजीत सिंह राय/ डा. सीमांत गर्ग !!

मोगा, 16 जून (मुनीश जिन्दल) “प्रधानमंत्री नरेन्द्र मोदी द्वारा 2014 में देश की सत्ता संभालने के बाद जो देश के गरीब, जरूरतमंद व आम लोगों के लिए नई नई योजनाएं बनाकर उसका लाभ लाभपात्रों को जमीनी स्तर पर उपलब्ध करवाया है, उसके बारे में पूरे देश में लोगों को प्रधानमंत्री नरेन्द्र मोदी की उपलब्धियों संबंधी जानकारी देने के लिए अलग अलग प्रोग्राम चलाए जा रहे हैं। जिनमें मोगा जिले में 18, 19 व 20 जून को प्रधानमंत्री की 11 वर्ष की उपलब्धियों बारे जानकारी देने के लिए बस स्टैंड, रेलवे स्टेशन, डाकघर व अन्य जगहों पर उपलब्धियों बारे प्रदर्शनी का आयोजन किया जाएगा, ताकि प्रधानमंत्री की उपलब्धियों बारे आम लोगों को जानकारी मिल सके”। उक्त विचार भाजपा के जिला सह प्रभारी मंजीत सिंह राय तथा भाजपा जिलाध्यक्ष डा. सीमांत गर्ग ने पुरानी दाना मंडी स्थित भाजपा के जिला दफ्तर में मंडल के समूह जिलाध्यक्षों व पदाधिकारियों को संबोधित करते हुए प्रकट किए। इस अवसर पर मोगा के गांव लंडेके में दूसरी राजनीतिक पार्टियों को छोड़कर भाजपा में शामिल होने वाले पुरुष व महिलाओं को सिरोपा डालकर सम्मानित भी किया गया। इस अवसर पर सीनियर नेता निधड़क सिंह बराड़, आई.टी. सैल इंचार्ज मुकेश शर्मा, मंडल अध्यक्ष सुखबीर सिंह, मंडल अध्यक्ष गुरचरण सिंह, मंडल अध्यक्ष सोनी भट्टी, मंडल अध्यक्ष बाघापुराना दीपक तलवाड़, सुकेश सूद, मंडल अध्यक्ष शशिकांत पांडे, गगन लूंबा, रविंदर ग्रोवर, हैप्पी ढेसी, जगसीर सिंह, अमनदीप मदान, मंडल अध्यक्ष चमन लाल समालसर, जतिंदर चड्ढा, सतपाल वत्स, नरेन्द्र सिंह, हेमंत सूद, गुलशन कुमार, विशाल कुमार, अमनप्रीत कौर, नरिंदरपाल सिंह, गुरमीत सिंह, सचिन गर्ग आदि पदाधिकारी उपस्थित थे। पार्टी के जिला सह प्रभारी मंजीत सिंह राय तथा जिलाध्यक्ष डा. सीमांत गर्ग ने बताया कि आज पूरे देश में प्रधानमंत्री द्वारा लोगों की भलाई के लिए शुरू की गई योजनाओं से देश के गरीब लोगों का आर्थिक स्तर ऊंचा उठाने के लिए शुरू की गई योजनाएं जन धन योजना, उज्जवला स्कीम, डिजीटल इंडिया, आयूषमान योजना, प्रधानमंत्री आवास योजना, किसान सम्मान निधि योजना, स्वच्छ भारत योजना, सौभाग्य योजना, वैंडर पालिसी के तहत कर्जा मुहैया करवाना, प्रधानमंत्री राशन योजना, देश के लोगों की सेहत के लिए आयुष्मान योजना, सैल्फ हैल्प ग्रुप बनाकर महिलाओं को अपने पैरों पर खड़ा करना, अमृत योजना के तहत नई यूनिवर्सिटी, कालेज, आई.टी. आदि की स्थापना करना, ग्रामीण स्वास्थ्य योजना के तहत जल मिशन योजना, भारत की संस्कृति को मजबूत करना, जी.एस.टी. के तहत देश की आर्थिक अर्थ व्यवस्था को मजबूत करना, महिला सशक्तिकरण, वकफ बोर्ड, धारा 370, तीन तालाक जैसे महत्वपूर्ण बिल पास करवाना आदि योजनाओं व नीतियों को लागू किया है।  उन्होंने कहा कि प्रधानमंत्री की योजनाओं का लाभ जमीनी स्तर पर मिलने से प्रभावित होकर आज दूसरी राजनीतिक पार्टियों के लोग भाजपा के साथ जुड़ रहे हैं। इस मौके पर मोगा जिले के गांव लंडेके से गगनदीप कौर, जगतार सिंह, सुखपाल सिंह, बलदेव सिंह, सुनील कुमार, अमरवती गुप्ता, राजू देवी, तमन्ना, आरती, संदीप कुमार शर्मा, रविदत्त शर्मा, रेखा देवी, मलकीत सिंह आदि भाजपा में शामिल हुए, जिनको जिलाध्यक्ष डा. सीमांत गर्ग ने सिरोपा डालकर सम्मानित करते हुए कहा कि भाजपा में शामिल होने वाले समूह लोगों को पार्टी में बनता मान सम्मान दिया जाएगा। उन्होंने कहा कि आज पंजाब में भाजपा के साथ दूसरी राजनीतिक पार्टियों से लोग जुड़कर पार्टी को मजबूत कर रहे हैं। जिस कारण भाजपा 2027 में पंजाब में सरकार बनाने की तरफ बढ़ रही हैं। उन्होंने कहा कि भाजपा देश की पहली सरकार है जो केन्द्र सरकार की स्कीमों का पूरा पैसा लोगों तक पहुंचा रही है। उन्होंने लोगों से अपील की कि अधिक से अधिक लोगों को भाजपा के साथ जुड़कर, पंजाब को आर्थिक तौर पर मजबूत करने तथा पंजाब में नशा व आतंकवाद खत्म करने के लिए कार्य करें।

नशा छुड़ाओ केंद्र में हुई दोस्ती, बन गए हथियारों के सप्लायर ! फिर जानो क्या हुआ अंजाम !!

मोगा 16 जून, (मुनीश जिन्दल) प्रत्येक व्यक्ति के जीवन में अनेकों बार, अच्छे व बुरे, नए मोड़ आते रहते हैं। आज हम बात कर रहे हैं ऐसे दो युवकों की, जो वैसे तो विभिन्न जिलों से संबंधित थे, लेकिन थे, दोनों ही नशे के आदि। व उनके परिजनों ने उनका नशा छुड़ाने के लिए उन्हें एक नशा छुड़ाओ केन्द्र में भर्ती करवाया था। लेकिन ना तो उनके परिजनों को व ना ही नशे की गन्दी लत्त छोड़ने के लिए नशा छुड़ाओ केन्द्र में भर्ती हुए उन नौजवानों को ये मालूम था कि उनकी नशा छुड़ायो केन्द्र की ये यात्रा भविष्य में क्या रंग लाने वाली है। इन दोनों युवकों की नशा छुड़ायो केन्द्र में दोस्ती इतनी गहरी हो गई कि इन दोनों युवकों ने वहां से बाहर आकर जुर्म की दुनिया में पैर पसार लिए व आज ये लोग हथियारों के सप्लायर बन गए। इस बात का खुलासा तब हुआ, जब जिला मोगा के सीआईए स्टाफ ने एक गुप्त सूचना के आधार पर तीन मोटरसाइकिल सवार युवकों को गिरफ्तार कर उनके कब्जे से कुल 5 पिस्टल व 12 जिन्दा कारतूस बरामद किए। जिन्होंने अपनी अग्रिम पूछताछ में बताया कि इन्होंने ये हथियार 2 युवकों से लिए थे। जो कि हथियार सप्लाई का काम करते हैं। पुलिस फाइलों के मुताबिक़, उनके द्वारा काबू किए गए इन हथियार सप्लायर दोस्तों पर पहले से विभिन्न धाराओं के तहत कुल 22 मामले दर्ज हैं।  क्या है पूरा मामला ? आखिर कौन हैं ये हथियारों के सप्लायर ? कौन-कौन से हथियार उक्त दोषियों से बरामद किए गए हैं ? हथियारों के ये सप्लायर, कहां के रहने वाले हैं ? किन विभिन्न धाराओं के तहत उनके ऊपर पहले से 22 मामले दर्ज हैं ? आपके और हमारे, सवालों के जवाब एसपीडी बालकृष्ण सिंगला ने एक पत्रकार वार्ता के दौरान साझा किए। इस मौके पर उनके साथ डीएसपी डी सुखामृत सिंह रंधावा, सीआईए स्टाफ मैहना के इंचार्ज इंस्पेक्टर दलजीत सिंह बराड़ भी मौजूद थे। SPD BAL KRISHAN SINGLA

लाखों की हैरोइन, नशीली गोलियां व ड्रग मनी सहित तीन गिरफ्तार !!

मोगा 12 जून, (मुनीश जिन्दल) पंजाब सरकार के आदेश अनुसार जिला पुलिस प्रमुख आईपीएस अजय गांधी के निर्देशन में चलाई जा रही मुहिम ‘युद्ध, नशों के विरुद्ध’ मुहिम के तहत जिला मोगा के पुलिस थाना बाघा पुराना व धर्मकोट ने तीन लोगों को हैरोइन, नशीली गोलियां व ड्रग मनी सहित गिरफ्तार किया है। पुलिस फाइलों से एकत्रित जानकारी के मुताबिक पुलिस स्टेशन बाघापुराना के थानेदार इकबाल सिंह ने गश्त के दौरान, शक होने पर आकाशदीप सिंह वासी बस्ती घोलिया कलां व लखविंदर सिंह उर्फ काला वासी माहला कलां को गिरफ्तार कर उनके पास से 22 ग्राम  हैरोइन बरामद की है। इसी प्रकार थाना धर्मकोट के प्रभारी इन्स्पेक्टर जतिन्दर सिंह ने बताया कि उनके पुलिस स्टेशन के सहायक थानेदार कुलदीप सिंह ने गश्त के दौरान शक होने पर चन्द सिंह वासी गांव अमी वाला को गिरफ्तार कर उसके पास से 10 ग्राम हैरोइन, 38 खुली नशीली गोलियां व 2500 रूपए ड्रग मनी बरामद की गई है।  जिक्रयोग्य है कि दोनों ही मामलों में पुलिस द्वारा दोषियों के खिलाफ एनडीपीएस एक्ट की बनती धाराओं के तहत मामले दर्ज कर अग्रिम कार्रवाई को अमल में लाया जा रहा है।

ਪੈਨਸ਼ਨਰਜ, ਲੁਧਿਆਣਾ ਜਿਮਨੀ ਚੌਣਾ ਦੇ ਰੋਸ ਮਾਰਚ ਵਿੱਚ, 14 ਜੂਨ ਨੂੰ ਹੋਣਗੇ ਸ਼ਾਮਿਲ : ਸੁਖਦੇਵ ਸਿੰਘ ਤੇ ਸੁਰਿੰਦਰ ਕੁੱਸਾ !!

ਮੋਗਾ, 12 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਲਾਰੇ ਲੱਪੇ ਦੀ ਨੀਤੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ  ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਲੁਧਿਆਣਾ ਵਿਖੇ ਹੋ ਰਹੀ ਜਿਮਨੀ ਚੋਣ ਦੌਰਾਨ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਪੰਜਾਬ ਵਿਚੋ ਪੈਨਸ਼ਨਰਜ ਵੱਡੀ ਗਿਣਤੀ ਵਿੱਚ 14 ਜੂਨ ਨੂੰ ਵਿਸ਼ਾਲ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜਣਗੇ। ਇਹ ਪ੍ਰਗਟਾਵਾ ਪੈਨਸ਼ਨਰਜ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੋਗਾ ਦੇ ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਰਾਊਕੇ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਕੀਤਾ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਦੇ ਪੈਨਸ਼ਨਰ ਤਿੰਨ ਬੱਸਾਂ ਰਾਹੀਂ ਸਵੇਰ 8 ਵਜੇ ਦੀਨਾ ਸਾਹਿਬ, ਮਾਣੂਕੇ, ਬਾਘਾ ਪੁਰਾਣਾ ਅਤੇ ਸਾਢੇ ਅੱਠ ਵਜੇ ਮੋਗਾ ਤੋਂ ਰਵਾਨਾ ਹੋਣਗੇ।  ਮੀਟਿੰਗ ਵਿਚ ਸ਼ਾਮਲ ਪੈਨਸ਼ਨਰਜ। ਸੁਤੰਤਰਤਾ ਸੈਨਾਨੀ ਭਵਨ ਵਿਖੇ ਮੀਟਿੰਗ ਵਿਚ ਸ਼ਾਮਲ ਪ੍ਰੇਮ ਕੁਮਾਰ ਮੋਗਾ, ਜਗਜੀਤ ਸਿੰਘ ਰਖਰਾ, ਸੁਰਿੰਦਰ ਪਾਲ ਸਿੰਘ ਬਾਘਾ ਪੁਰਾਣਾ, ਬਲਵੀਰ ਸਿੰਘ ਮੋਗਾ, ਨਾਇਬ ਸਿੰਘ, ਮਨਜੀਤ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਮੋਗਾ, ਗੁਰਜੰਟ ਸਿੰਘ ਸੰਘਾ, ਜਸਵੰਤ ਸਿੰਘ ਕੋਟਲਾ, ਜੋਰਾਵਰ ਸਿੰਘ ਅਤੇ ਕਿਹਰ ਸਿੰਘ ਕਿਸ਼ਨਪੁਰਾ ਰਾਮ ਨਾਥ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਸਾਢੇ ਪੰਜ ਸਾਲ ਦਾ ਬਕਾਇਆ 42 ਕਿਸ਼ਤਾਂ ਵਿੱਚ ਦੇਣ ਅਤੇ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਬਕਾਏ ਬਾਰੇ ਸਪੱਸ਼ਟ ਹੁਕਮ ਨਾ ਜਾਰੀ ਕਰਨ ਕਰਕੇ ਪੈਨਸ਼ਨਰਾਂ ਨੂੰ ਸੰਘਰਸ਼ ਦੇ ਨਾਲ ਨਾਲ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ। ਸਟੇਜ ਸਕੱਤਰ ਦੀ ਭੂਮਿਕਾ ਬਿੱਕਰ ਸਿੰਘ ਮਾਛੀਕੇ ਨੇ ਬਾਖੂਬੀ ਨਿਭਾਈ। ਜਿਲ੍ਹਾ ਪ੍ਰੈਸ ਸਕੱਤਰ ਸਾਬਕਾ DPRO ਗਿਆਨ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੇ ਮੈਡੀਕਲ ਬਿੱਲ‍ ਦੋ ਦੋ ਸਾਲ ਪਾਸ ਨਹੀਂ ਹੁੰਦੇ ਅਤੇ ਫਿਰ ਬੱਜਟ ਨੂੰ ਉਡੀਕਦੇ ਉਡੀਕਦੇ ਪੈਨਸ਼ਨਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਜਿਸ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਦੀ ਉਡੀਕਦੇ ਲੱਗ ਭਗ ਚਾਲੀ ਹਜ਼ਾਰ ਪੈਨਸ਼ਨਰ 2016 ਤੋਂ ਬਾਅਦ ਇਸ ਜਹਾਨ ਤੋਂ ਚਲੇ ਗਏ ਹਨ। ਬੁਲਾਰਿਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਛੇਤੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈਣਗੇ। ਬੁਲਾਰਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਪਾਉਣ ਦੀ ਬੈਂਕਾਂ ਦੀ ਕਾਰਗੁਜਾਰੀ ਤੇ ਵੀ ਚਿੰਤਾ ਪਰਗਟ ਕੀਤੀ। ਬਹੁਤ ਸਾਰੇ ਡੀ.ਡੀ.ਓਜ ਵੱਲੋਂ ਲੀਵ ਇਨ ਕੈਸ਼ਮੈਂਟ ਦੇ ਬਕਾਏ ਦੀ ਪਹਿਲੀ ਕਿਸ਼ਤ ਨਾ ਪਾਉਣ ਦੀ ਵੀ ਅਲੋਚਨਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਖਜਾਨਾ ਦਫ਼ਤਰਾਂ ਵਿੱਚ ਗਏ ਬਿੱਲ ਪਾਸ ਕਰਨ ਤੇ ਜਬਾਨੀ ਰੋਕ ਲਾਉਣ ਦੀ ਵੀ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਚੰਨੂੰਵਾਲਾ, ਦਲਜੀਤ ਸਿੰਘ ਬਿੱਟੂ ਤਖਾਣਬੱਧ, ਤੋਗਾ ਸਿੰਘ ਮਾਣੂਕੇ, ਜਰਨੈਲ ਸਿੰਘ ਸੇਵਾ ਮੁਕਤ CID ਇੰਚਾਰਜ਼, ਗੁਰਦੇਵ ਕੌਰ ਕੁੱਸਾ ਅਤੇ ਹੋਰਨਾਂ ਸਦੀਵੀ ਵਿਛੋੜ ਦੇ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈI ਮੀਟਿੰਗ ਵਿੱਚ ਬਲਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ, ਜਗਜੀਤ ਸਿੰਘ, ਤੇਜਾ ਸਿੰਘ ਘੱਲ ਕਲਾਂ, ਮੇਹਰ ਸਿੰਘ, ਦਰਸ਼ਨ ਸਿੰਘ ਮੱਲ੍ਹੀ, ਭੁਪਿੰਦਰ ਸਿੰਘ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਸੇਵਾਮੁਕਤ ਪੈਨਸ਼ਨਰ ਸ਼ਾਮਲ ਹੋਏ।
error: Content is protected !!