logo

mogatodaynews

administrator

मां बगलामुखी को बलि रूप में दी जाती है, नारियल की बलि : आचार्य नन्द लाल !!

मोगा 30 मई, (मुनीश जिन्दल) कोटकपूरा रोड स्थित मां बगलामुखी यज्ञशाला में हर वीरवार की तरह, इस वीरवार भी विशेष हवन यज्ञ का आयोजन किया गया। मां बगलामुखी यज्ञशाला के संस्थापक आचार्य नंदलाल शर्मा की अध्यक्षता में हुए इस विशेष हवन यज्ञ मौके पर विशेष तौर पर एडवोकेट अंकित गुप्ता, कैशियर बार एसोसिएशन, जिला मोगा ने अपने परिवार के साथ मिलकर मां बगलामुखी का पूजन हवन यज्ञ कर आशीर्वाद लिया।  इस मौके पर आचार्य नंदलाल शर्मा ने कहा कि मां बगलामुखी कलयुग की महान शक्ति है। मां बगलामुखी के पूजन हवन यज्ञ से श्रद्धालु अपनी समस्याओं को दूर करते हैं। मां बगलामुखी यज्ञशाला में हवन यज्ञ सुबह 10:00 बजे से रात्रि 8:00 बजे तक निरंतर चलता रहता है, जिसमें बड़ी संख्या में श्रद्धालु आकर के यहां पवित्र महायज्ञ में आहुतियां डालकर, मां बगलामुखी का आशीर्वाद प्राप्त करते हैं। इस मौके पर मां बगलामुखी मंदिर की ओर से लंगर भंडारे की व्यवस्था भी की जाती है। उन्होंने बताया कि मां बगलामुखी, यज्ञशाला में पिंडी रूप में विराजमान हैं। चारों वेदों के चारों स्तंभ भी यहां स्थापित किए गए हैं। माता भगवती को बलि रूप में नारियल की बलि दी जाती है। और मां बगलामुखी को पीले वस्त्र पीला प्रसाद अर्पित कर आशीर्वाद लिया जाता है।  इस मौके पर उपस्थित महेश बंसल, अर्चना बंसल, दीपक पुरी, रूपचंद नगर, राजेश जिंदल, अमन मदान, हरिंदर ग्रेवाल, इंद्रजीत रही, राजकुमार राजू, सम्राट मिंटू, राजा, बूटा सिंह उपस्थित थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

KVK ਵੱਲੋਂ ਲਾਇਆ ਗਿਆ, 7 ਦਿਨਾਂ ਵੋਕੇਸ਼ਨਲ ਟ੍ਰੇਨਿੰਗ ਕੋਰਸ : ਡਾ. ਪ੍ਰਭਜੋਤ ਕੌਰ !!

ਮੋਗਾ 30 ਮਈ, (ਮੁਨੀਸ਼ ਜਿੰਦਲ) ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸੱਤ ਦਿਨਾਂ ਦਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਕਰਵਾਇਆ ਗਿਆ। ਇਸ ਟ੍ਰੇਨਿੰਗ ਕੋਰਸ ਵਿੱਚ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋ 30 ਦੇ ਕਰੀਬ ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਕੋਰਸ ਦਾ ਆਗਾਜ ਕੇ.ਵੀ.ਕੇ, ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਕਮਲਦੀਪ ਮਥਾੜੂ ਵੱਲੋ ਕੀਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਸਿਖਿਆਰਥੀਆਂ ਨੂੰ ਵਿਭਾਗੀ ਕਾਰਵਾਈਆਂ ਤੋ ਜਾਣੂ ਕਰਵਾਇਆ ਤੇ ਨਾਲ ਹੀ ਖੇਤੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਆ, ਤਾਂ ਜੋ ਘਰੇਲੂ ਸਾਧਨ ਵਰਤ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ, ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਲਈ ਰੋਜਗਾਰ ਪੈਦਾ ਕੀਤਾ ਜਾ ਸਕੇ।  ਇਸ ਮੌਕੇ ਤੇ ਇਕ ਸਾਂਝੀ ਤਸਵੀਰ ਵਿੱਚ ਪਤਵੰਤੇ। ਇਸ ਟ੍ਰੇਨਿੰਗ ਕੋਰਸ ਦਾ ਸੰਚਾਲਨ ਡਾ. ਪ੍ਰਭਜੋਤ ਕੋਰ ਸਿੱਧੂ, ਅਸਿਸਟੈਂਟ ਪ੍ਰੋਫੈਸਰ ਪਸ਼ੂ ਵਿਗਿਆਨ ਵੱਲੋ ਕੀਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਕਿਸਾਨਾਂ ਅਤੇ ਬੀਬੀਆਂ ਨੂੰ ਡੇਅਰੀ ਜਾਨਵਰਾਂ ਦੀ ਨਸਲ ਸੰਬੰਧੀ ਚੋਣ, ਉਹਨਾਂ ਦਾ ਰੱਖ ਰਖਾਵ, ਸੰਤੁਲਿਤ ਰਾਸ਼ਨ ਤਿਆਰ ਕਰਨ, ਕੁਆਲਟੀ ਸਾਈਲੇਜ ਬਣਾਉਣ, ਸਾਫ ਸੁਥਰਾ ਦੁੱਧ ਉਤਪਾਦਨ, ਡੇਅਰੀ ਫਾਰਮਾਂ ਵਿੱਚ ਵੱਖ ਵੱਖ ਰਿਕਾਰਡ ਰੱਖਣ, ਜਾਨਵਰਾਂ ਵਿੱਚ ਹੋਣ ਵਾਲੀਆ ਪ੍ਰਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਸਾਝੀ ਕੀਤੀ ਗਈ। ਟ੍ਰੇਨਿੰਗ ਦੀ ਕਾਰਜਕਾਰੀ ਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਜੇ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਗੌਰਵ ਕੁਮਾਰ, ਡਾਇਰੈਕਟਰ, ਪੰਜਾਬ ਐਂਡ ਸਿੰਧ ਬੈਕ, ਆਰਸੇਟੀ ਵੱਲੋਂ ਸਿਖਿਆਰਥੀਆਂ ਨੂੰ ਵਿਭਾਗ ਵੱਲੋ ਉਪਲੱਬਧ ਵੱਖ ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਹਨਾਂ ਸਕੀਮਾਂ ਦਾ ਜ਼ਿਆਦਾ ਤੋ ਜ਼ਿਆਦਾ ਫਾਇਦਾ ਲੈਣ ਲਈ ਪ੍ਰੇਰਿਆ। ਅੰਤ ਵਿੱਚ ਡਾ. ਪ੍ਰਭਜੋਤ ਕੌਰ ਵੱਲੋ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋ ਭੱਵਿਖ ਵਿੱਚ ਕਰਵਾਏ ਜਾਣ ਵਾਲੇ ਪੋ੍ਰਗ੍ਰਾਮਾਂ ਵਿੱਚ ਵੱਧ ਤੋ ਵੱਧ ਸ਼ਮੁਲੀਅਤ ਕਰਨ ਲਈ ਵੀ ਪ੍ਰੇਰਿਆ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਬਲੈਕਆਊਟ ਮੋਕ ਡਰਿੱਲ, 31 ਮਈ, ਰਾਤ 8 ਵਜ੍ਹੇ ! ਨੈਸਲੇ ਨੇੜੇ ਹੋਵੇਗੀ ਇਹ ਡਰਿੱਲ : ADC !!

ਮੋਗਾ, 30 ਮਈ, (ਮੁਨੀਸ਼ ਜਿੰਦਲ) ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਦੱਸਿਆ ਕਿ ਕਿਸੇ ਵੀ ਅਗਾਊਂ ਸਥਿਤੀ ਨਾਲ ਨਜਿੱਠਣ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਨੈਸ਼ਲੇ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਰਾਤ 8 ਵਜ੍ਹੇ ਮੋਕ ਡਰਿੱਲ ਕੀਤੀ ਜਾਣੀ ਹੈ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ, ਬਲਕਿ ਜ਼ਿਲ੍ਹਾ ਪ੍ਸ਼ਾਸਨ ਨੂੰ ਸਹਿਯੋਗ ਕਰਨ ਅਤੇ ਬਲੈਕਆਊਟ ਡਰਿੱਲ ਦੌਰਾਨ ਲਾਈਟ ਵਗੈਰਾ ਬੰਦ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਬਲੈਕਆਊਟ ਪੋ੍ਟੋਕਾਲ ਦੌਰਾਨ ਸਾਇਰਨ ਵੱਜੇਗਾ, ਜਿਸਦੀ ਹਰੇਕ ਨਾਗਰਿਕ ਵੱਲੋਂ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 31 ਮਈ ਰਾਤ 8 ਵਜ਼ੇ ਨੂੰ ਕੀਤੇ ਜਾਣ ਵਾਲੇ ਬਲੈਕਆਊਟ ਡਰਿੱਲ ਦਾ ਮਕਸਦ ਭਵਿੱਖ ਅੰਦਰ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਇਕ ਅਭਿਆਸ ਹੈ। ਉਨ੍ਹਾਂ ਦੱਸਿਆ ਕਿ ਸਾਇਰਨ ਦੀ ਆਵਾਜ਼ ਸੁਣਕੇ ਲੋਕ ਖੁਦ ਘਰਾਂ ਦੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਉਣ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

Breaking ! गलत पुलिस नाके की वजह से हुई दुर्घटना ! बाल बाल बचा परिवार ! वीडियो वायरल !!

मोगा 30 मई, (मुनीश जिन्दल) जिला मोगा के गांव चूहड़चक्क के बाहर लगे गलत पुलिस नाके की वजह से गाड़ियां टकरा गई व एक परिवार, मौत के मूंह में जाने से बाल बाल बच गया। दरअसल हुआ यूं कि पुलिस द्वारा जो बैरिकेडिंग, गांव चूहड़चक्क के बाहर, राष्ट्रीय राजमार्ग पर रखी हुई थी, उस पर कोई भी रिफ्लेक्टर टेप इत्यादि नहीं लगी हुई थी। जिसके चलते एक गाड़ी, दूसरी गाडी को ओवरटेक करते वक्त आपस में टकराती हुई बैरिकेडिंग से टकरा गई। इस दुर्घटना में एक परिवार, मौत का ग्रास बनने से बाल बाल बच गया। इसी बीच, वहां से गुजर रहे एक राहगीर ने, दुर्घटनाग्रस्त बैरिकेडिंग की वीडियो बनाना शुरू कर दिया और जैसे ही वह नाके के पास बैठे एक पुलिस मुलाजिम के पास गया, तो वह जनाब, पुलिस की वर्दी में, उक्त व्यक्ति से पूर्णतया बात करने की स्तिथि में नहीं था। राहगीर द्वारा जहां उकत बात ना कर पाने की स्तिथि में पुलिसकर्मी से बात की गई, वहीं उसने अन्य पुलिस मुलाजिमों से बात कर राष्ट्रीय राजमार्ग पर ऐसी बैरिकेडिंग न रखने की भी गुहार लगाई। लेकिन इसी बीच नाके पर मौजूद अन्य पुलिसकर्मी भी, इस दुर्घटना के लिए गाड़ी वालों की ओवरस्पीडिंग को ही इसका प्रमुख कारण बताते नजर आया। उसने इस बात पर ध्यान देना उचित नहीं समझा कि आखिरकार दुर्घटना की वजह क्या बनी ? दुर्घटना की मूल जड़ क्या थी ? क्यों ओवरटेकिंग करते हुए गाड़ियां आपस में टकराई ? क्यों पुलिस की बैरिकेडिंग क्षतिग्रस्त हुई ?  शुक्रवार को जैसे जैसे यह वीडियो वायरल हुई तो, पुलिस तक भी इस वीडियो का पहुंचना लाजमी था। जिसके बाद संबंधित डीएसपी निहाल सिंह वाला अनवर अली मीडिया के रूबरू हुए व उन्होंने इस दुर्घटना के लिए गाड़ियों की ओवर स्पीडिंग को ही इसका प्रमुख कारण बताया। इसके साथ ही जब उनसे पूछा गया कि इस मौके पर एक पुलिसकर्मी नशे में धुत था, तो क्या कहना था उनका, आइए आप भी सुनलें। DSP ANWAR ALI Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨਗੀਆਂ, ਨਸ਼ਾ ਮੁਕਤੀ ਯਾਤਰਾਵਾਂ : ਵਿਧਾਇਕ ਅਮਨਦੀਪ ਕੌਰ ਅਰੋੜਾ !!

ਮੋਗਾ, 29 ਮਈ, (ਮੁਨੀਸ਼ ਜਿੰਦਲ) ‘ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰਕੇ ਬਹੁਤ ਹੱਦ ਤੱਕ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ। ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਅਤੇ ਜਾਂ ਫਿਰ ਹੁਣ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ, ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ।’ ਇਹ ਪ੍ਰਗਟਾਵਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਵੀਰਵਾਰ ਨੂੰ ਇਕ ਨਸ਼ਾ ਮੁਕਤੀ ਯਾਤਰਾ ਮੌਕੇ ਕੀਤਾ। ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿੱਚ ਪਿੰਡ ਖੋਟੇ, ਮੰਡੀਰਾਂਵਾਲਾ ਨਵਾਂ, ਮੰਡੀਰਾਂਵਾਲਾ ਪੁਰਾਣਾ, ਤਾਰੇਵਾਲਾ ਨਵਾਂ, ਬੁੱਧ ਸਿੰਘ ਵਾਲਾ, ਮੱਲੀਆਂ ਵਾਲਾ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਈ। ਉਹਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਹੋਵੇਗਾ। ਇਸ ਮੌਕੇ ਉਹਨਾਂ ਨਾਲ ਪਿੰਡਾਂ ਦੇ ਮੋਹਤਵਰ ਲੋਕ ਵੀ ਹਾਜ਼ਰ ਸਨ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੋਕ, ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ, ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਹਨਾਂ  ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ, ਪ੍ਰਸ਼ਾਸ਼ਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ, ਤਾਂ ਉਹ ਮੋਗਾ ਪੁਲਿਸ ਨੂੰ ਇਸਦੀ ਸੂਚਨਾ ਦੇਣ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

चुनावी रंजिश ! चली ताबड़तोड़ गोलियां, एक की मौत, 15 पर मामला दर्ज !!

मोगा 29 मई, (मुनीश जिन्दल) किसी भी प्रकार के चुनाव आते हैं, तो विभिन्न राजनीतिक पार्टियों की खींचातानी में, नुक्सान हमेशां आम व्यक्ति का ही होता है। हार, जीत भला किसी की भी हो, लेकिन अनेकों बार ऐसे मामले सामने आए हैं, जब चुनावों की रंजिश के चलते, कई घरों के चिराग भुजे हैं। ऐसा ही एक ताजा मामला सामने आया है, जिला मोगा के गांव बिलासपुर में, जहां बुधवार शाम को एक पुरानी चुनावी रंजिश के चलते, दो अज्ञात मोटरसाइकिल सवार लोगों ने दो युवकों पर ताबड़तोड़ गोलियां चला दी। गांव वासियों के मुताबिक एक के बाद एक कुल 6 से 7 राउंड फायरिंग हुई। जिसमें एक युवक की मौत हो गई, जबकि दूसरा युवक फिलहाल लुधियाना के डीएमसी अस्पताल में जेहरे इलाज है व फिलहाल उसकी हालत खतरे से बाहर बताई जा रही है।  पुलिस को घटनास्थल से एक पिस्टल भी बरामद हुआ है। पुलिस द्वारा मृतक के परिवार वालों के बयानों के आधार पर इस मामले में कुल 15 लोगों के खिलाफ मामला दर्ज किया गया है, लेकिन फिलहाल पुलिस के हाथ खाली हैं। पुलिस अलग अलग टीमें बनाकर, इस मामले की गंभीरता को देखते हुए, विभिन्न एंगल से मामले में कार्यवाही कर रही है। लेकिन फिलहाल किसी की गिरफ्तारी संभव नहीं हो सकी है। इस संबंधी डीएसपी निहाल सिंह वाला अनवर अली ने मीडिया कर्मियों से जानकारी साझा की।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਮੌਕ ਡਰਿੱਲ, 23 ਵਿਭਾਗਾਂ, NDRF ਦੇ 25, 200 ਕਮਿਉਨਿਟੀ ਮੈਂਬਰਾਂ ਨੇ ਲਿਆ ਹਿੱਸਾ : ਹਿਤੇਸ਼ਵੀਰ ਗੁਪਤਾ !!

ਮੋਗਾ, 29 ਮਈ, (ਮੁਨੀਸ਼ ਜਿੰਦਲ) ਐਨ.ਡੀ.ਐਰ.ਐਫ ਬਠਿੰਡਾ ਦੀ ਸੱਤਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ (ਡੀ.ਡੀ.ਐਮ.ਏ.) ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਧਰਮਕੋਟ ਦੇ ਸੰਘੇੜਾ ਪਿੰਡ ਵਿਖੇ ਹੜ੍ਹਾਂ ਵਰਗੀ ਜਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਇਹ ਮੌਕ ਡਰਿੱਲ ਸਵੇਰੇ 10:20 ਵਜੇ ਸ਼ੁਰੂ ਹੋਈ ਅਤੇ ਸਵੇਰੇ 11:30 ਵਜੇ ਸਮਾਪਤ ਹੋਈ। ਇਸ ਮੌਕ ਡਰਿੱਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੁੱਲ 23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀ ਅਤੇ ਲਗਭਗ 200 ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾ, ਇਸ ਮੌਕ ਡ੍ਰਿੱਲ ਦੇ ਕਮਾਂਡਰ ਸਨ, ਇਹ ਮੌਕ ਡਰਿੱਲ ਡੀ.ਡੀ.ਐਮ.ਏ. ਮੋਗਾ ਰਾਮ ਚੰਦਰ ਦੇ ਸਹਿਯੋਗ ਨਾਲ ਕਰਵਾਈ ਗਈ। ਮੌਕ ਡਰਿੱਲ ਰਾਂਹੀ, ਇਕ ਐਮਰਜੈਂਸੀ ਸਤਿਥੀ ਸਮਝਾਉਂਦੇ, ਅਧਿਕਾਰੀ। ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾਨੇ ਦੱਸਿਆ ਕਿ ਸਮੂਹ ਵਿਭਾਗਾਂ ਦਾ ਸਹਿਯੋਗ ਬਹੁਤ ਵਧੀਆ ਸੀ। ਇਸ ਮੌਕ ਡਰਿੱਲ ਵਿੱਚ ਕੁੱਲ 10 ਜ਼ਖਮੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਸਾਰਿਆਂ ਨੂੰ ਸਿਹਤ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕਮਾਂਡਰ ਦੀ ਅਗਵਾਈ ਵਿੱਚ ਇੱਕ ਸਮੀਖਿਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿੱਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਲੋਕਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਠੀਕ ਕਰਨ ਲਈ ਆਪਣੀ ਆਪਣੀ ਬਣਦੀ ਡਿਊਟੀ ਨਿਭਾਈ ਗਈ। ਇਸ ਡਰਿੱਲ ਵਿੱਚ ਹਰ ਤਰ੍ਹਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋੜੀਂਦੇ ਹੁੰਦੇ ਹਨ। ਲੋਕਾਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ। ਹਿਤੇਸ਼ਵੀਰ ਗੁਪਤਾ ਐੱਸ.ਡੀ.ਐੱਮ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਹੈ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

लाल दुआरा मंदिर में, पावन दूज पर्व पर हुआ विशाल कीर्तन : राजेन्द्र वधवा !!

मोगा, 29 मई (मुनीश जिन्दल) स्थानीय कोटकपूरा बाईपास स्थित लाल दुआरा मंदिर में पावन दूज पर्व पर सत्संग व आरती का आयोजन श्रद्धाभाव से किया गया। सर्वप्रथम श्री श्री 1008 परमहंस योगीराज सतगुरु श्री बावा लाल दयाल जी महाराज जी के आशीर्वाद से श्रद्धालुओं ने बाबा के दरबार में नतमस्तक होकर गुरु महिमा का गुणगान सुना। पंडित श्रवण कुमार की अगुवाई में मंदिर के चेयरमैन व समाजसेवी राजिंदर वधवा, वीना वधवा ने बावा लाल जी के दरबार में ज्योति प्रज्वलित की रस्म अदा की। इस दौरान महिला सत्संग मंडली की सदस्यो ने गुरु महिमा का भजनों के माध्यम से गुणगान किया। भजन गायिका नीतू वधवा ने ‘सतगुरु ध्यानपुर वालिया, जग विच ऊंचा तेरा ना.. बावा लाल बावा लाल करी जांदे ए गुड्डी, साडी बावा लाल जी तेरे करके उड्डी जांदी है’ आदि भजनों का गायन करके श्रद्धालुओं को मंत्रमुग्ध किया। इस मौके पर रजिंदर वधवा ने सभी को मंदिर में रोजाना होने वाले  सकीर्तन में आने के लिए प्रेरित करते हुए कहा कि मंदिर के बड़े सत्संग हाल मे जल्द मूर्ति स्थापना की जाएगी। जिसकी तैयारियों को अंतिम रूप दिया जा रहा है। संकीर्तन मे आए हुए श्रद्धालुओ को लक्की ड्रा के माध्यम से गिफ्ट भी दिए गए। संकीर्तन उपरांत बावा लाल जी की आरती करके सभी को प्रसाद वितरित किया गया। इस अवसर पर अश्विनी कुमार, राहुल मित्तल, राजिंदर चौधरी, आशीष सूद, सुरिंदर चोपड़ा, कुलदीप वधवा, यशइन्द्र राजा, रमेश वधवा, राजीव उप्पल, मोनू कुमार, भूपिंदर सिंह बबलू, विजय कुमार, रोबिन, अनिल कुमार सहित अन्य अनेक सेवादार व श्रद्धालु उपस्थित थे। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਖੇਤੀ ਦੇ ਵਿਕਾਸ ਨਾਲ ਹੀ ਦੇਸ਼ ਦਾ ਵਿਕਾਸ ਸੰਭਵ : ਡਾ. ਜਸਵਿੰਦਰ ਸਿੰਘ ਬਰਾੜ !!

ਮੋਗਾ 28 ਮਈ, (ਮੁਨੀਸ਼ ਜਿੰਦਲ) ਖੇਤੀਬਾੜੀ ਦੇ ਵਿਕਾਸ ਅਤੇ ਉੱਚ ਤਕਨੀਕਾਂ ਦੇ ਸਮੀਕਰਨ ਨਾਲ, ਜਿੱਥੇ ਕਿਸਾਨ ਦੀ ਖੁਸ਼ਹਾਲੀ ਦਾ ਰਾਹ ਖੁਲਦਾ ਹੈ, ਉੱਥੇ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਵੀ ਮਿਲਦਾ ਹੈ। ਇਹ ਵਿਚਾਰ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਆਗੂਆਂ ਨਾਲ ਸਾਂਝੇ ਕੀਤੇ। ਇਸ ਮੋਕੇ ਡਾ. ਬਰਾੜ ਨੇ ਕਿਹਾ ਕਿ ਖੇਤੀ ਖੇਤਰ ਦੇ ਨਵੇਂ ਤਰੀਕੇ ਅਤੇ ਤਕਨੀਕਾ ਦੇ ਵਿਸਥਾਰ ਨਾਲ, ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਅਤੇ ਵੱਧ ਉਤਪਾਦਨ ਵਾਲੇ ਉਤਪਾਦ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਅੰਨ ਸੁਰੱਖਿਆ ਮਿਸ਼ਨ ਦਾ ਉਦੇਸ਼, ਇਹ ਯਕੀਨੀ ਬਣਾਉਣਾ ਹੈ ਕਿ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋ ਕਰਕੇ ਦੇਸ਼ ਵਾਸੀ ਸੁਰੱਖਿਅਤ ਅਤੇ ਪੋਸ਼ਕ ਖੁਰਾਕ ਪ੍ਰਾਪਤ ਕਰ ਸਕਣ। ਇਹ ਪਹੁੰਚ, ਇੱਕ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਤੇ ਕੁਦਰਤੀ ਸਰੋਤਾਂ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਦੇਸ਼ ਦੀ ਆਰਥਿਕ ਉਨਤੀ ਨੂੰ ਵੀ ਹੁਲਾਰਾ ਮਿਲਦਾ ਹੈ ਅਤੇ ਨਵੀਆਂ ਤਕਨੀਕਾਂ, ਨਵੇਂ ਰੋਜ਼ਗਾਰ ਦੇ ਮੌਕੇ ਅਤੇ ਵਪਾਰ ਦੇ ਵਿਕਾਸ ਨੂੰ ਉਤਸਾਹਿਤ ਕਰਦੀਆਂ ਹਨ। ਦੇਸ਼ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਅੰਨ ਸੁਰੱਖਿਆ ਦਾ ਹੋਣਾ ਲਾਜ਼ਮੀ ਹੈ, ਜੋ ਕਿ ਖੇਤੀਬਾੜੀ ਤੇ ਕਿਸਾਨ ਨਾਲ ਸਿੱਧਾ ਜੁੜਿਆ ਹੋਇਆ ਮੁੱਦਾ ਹੈ।  ਇਸ ਮੋਕੇ ਖੇਤੀ ਵਿਗਿਆਨੀ ਡਾ. ਬਰਾੜ ਤੇ ਕਿਸਾਨ ਆਗੂਆਂ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋ ਨਵੀਂ ਸੋਚ ਨਵਾਂ ਪੰਜਾਬ ਪ੍ਰੋਗਰਾਮ ਤਹਿਤ ਮੱਕੀ ਦੀ ਪੈਦਾਵਾਰ ਨੂੰ ਸਰਕਾਰੀ ਰੇਟ ਤੇ ਖ਼ਰੀਦਣ ਦੇ ਐਲਾਨ ਨੂੰ ਪੰਜਾਬ ਤੇ ਕਿਸਾਨਾਂ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਵੱਡਾ ਕਦਮ ਦੱਸਦਿਆ ਰਾਣਾ ਗੁਰਜੀਤ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਕੋਈ ਹੋਰ ਰਸਤਾ ਵਿਖਾਈ ਨਹੀਂ ਦਿੰਦਾ ਸੀ, ਲੇਕਿਨ ਹੁਣ ਰਾਣਾ ਗੁਰਜੀਤ ਸਿੰਘ ਵੱਲੋਂ ਬਰਸਾਤੀ ਮੱਕੀ ਨੂੰ ਸਰਕਾਰੀ ਭਾਅ ਤੇ ਖ਼ਰੀਦਣ ਦਾ ਭਰੋਸਾ ਦਿੱਤਾ ਹੈ, ਤੇ ਕਿਸਾਨ ਉਹਨਾਂ ਦੇ ਨਾਲ ਸਹਿਮਤ ਹੁੰਦੇ ਹੋਏ ਮੱਕੀ ਦੀ ਫਸਲ ਹੇਠ ਰਕਬਾ ਵਧਾਉਣਗੇ, ਜੋ ਕਿ ਅਨਮੋਲ ਖਜਾਨਾ ਪਾਣੀ, ਵਾਤਾਵਰਣ ਤੇ ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਨੂੰ ਬਚਾਉਣ ਲਈ ਵੱਡਾ ਹੰਭਲਾ ਸਾਬਤ ਹੋਵੇਗਾ।  ਇਸ ਮੋਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੋਲਤਪੁਰਾ ਨੇ ਜਿੱਥੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਇਸ ਐਲਾਨ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਕਿਹਾ ਕਿ ਡਾ. ਜਸਵਿੰਦਰ ਸਿੰਘ ਬਰਾੜ ਜੋ ਕਿ ਸੇਵਾ ਮੁਕਤ ਹੋਣ ਦੇ ਬਾਅਦ ਵੀ ਕਿਸਾਨਾਂ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਹਨ, ਅਤੇ ਆਪਣੀ ਡਿਊਟੀ ਦੋਰਾਨ ਕਿਸਾਨੀ ਨੂੰ ਸਮਰਪਿਤ ਹੋਕੇ ਸ਼ਾਨਦਾਰ ਸੇਵਾਵਾਂ ਨਿਭਾਉਂਦਿਆ, ਕਿਸਾਨਾਂ ਵਿੱਚ ਆਪਣੀ ਭਰੋਸੇਯੋਗਤਾ ਕਾਇਮ ਕੀਤੀ ਹੈ। ਜਿਸ ਕਰਕੇ ਕਿਸਾਨ ਡਾ. ਬਰਾੜ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ ਹਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

टी.एल.एफ. स्कूल की प्रबंधकीय कमेटी के साथ, प्रथम छात्र परिषद सम्मेलन आयोजित !!

मोगा, 28 मई (मुनीश जिन्दल) शिक्षण संस्था द लर्निंग फील्ड ए ग्लोबल स्कूल (टी.एल.एफ) में स्कूल की मैनेजमेंट कमेटी के चेयरमैन प्रवीण गर्ग, इंजी. जनेश गर्ग व डायरेक्टर डा. मुस्कान गर्ग के दिशा निर्देशों पर प्रथम छात्र परिषद सम्मेलन बड़े उत्साह और नेतृत्व की भावना के साथ आयोजित किया गया। इस कार्यक्रम ने छात्र सशक्तिकरण और स्कूल समुदाय के भीतर, लोकतांत्रिक जुड़ाव में महत्वपूर्ण साबित हुआ। इस सम्मेलन में स्कूल की प्रबंधन कमेटि सदस्यों के इलावा प्रिंसिपल रंजीत भाटिया, वाइस प्रिंसिपल शरद अग्रवाल ने नवनियुक्त छात्र परिषद सदस्यों का गर्मजोशी से स्वागत किया। इस समारोह के दौरान परिषद के सदस्यों को औपचारिक रूप से नियुक्ति पत्र सौंपे गए, जो परिषद में उनके आधिकारिक प्रवेश का प्रतीक  हैं।  प्रत्येक सदस्य को छात्र निकाय के प्रतिनिधि के रूप में उनकी भूमिका, कर्तव्यों और जिम्मेदारियां बताई गई। नेताओं ने सकारात्मक और जीवंत स्कूल वातावरण को आकार देने में ईमानदारी, टीम वर्क और सक्रिय भागीदारी के महत्व पर जोर दिया। इस मौके पर अपने संबोधन में स्कूल की प्रिंसिपल रंजीत भाटिया ने सहयोगी शिक्षण संस्कृति के निर्माण में छात्र नेतृत्व के महत्व पर प्रकाश डाला। इस मौके पर वाइस प्रिंसिपल शरद अग्रवाल ने विद्यार्थियों को रोल मॉडल के रूप में कार्य करने तथा संस्थान के मूल्यों को बनाए रखने के लिए प्रोत्साहित किया। इस मौके पर कार्यक्रम का समापन जनेश गर्ग के प्रेरक संदेश के साथ हुआ, उन्होंने विद्यार्थियों को नेतृत्वकर्ता के रूप में आगे आने के लिए बधाई दी तथा उनकी पहल में प्रबंधन के पूर्ण समर्थन का आश्वासन दिया। इस मौके पर डॉ. मुस्कान गर्ग ने भी युवा नेताओं द्वारा प्रदर्शित जिम्मेदारी की भावना की सराहना की तथा उन्हें सार्थक योगदान देने के लिए प्रोत्साहित किया। इस सम्मेलन ने आगामी शैक्षणिक वर्ष के लिए, एक आशाजनक स्वर स्थापित किया, जो विद्यार्थी परिषद के लिए एक उद्देश्यपूर्ण यात्रा की शुरुआत को चिह्नित करता है। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!