logo

mogatodaynews

administrator

विधायक अमनदीप ने फोकल प्वाइंट में किया, 66 KV सब स्टेशनों का शुभारंभ !!

मोगा, 21 मई (मुनीश जिन्दल) विधानसभा हल्का मोगा की विधायक डा. अमनदीप कौर अरोड़ा द्वारा फोकल प्वाइंट में 60 लाख रुपए की लागत से तैयार हुए 66 के.वी सब स्टेशन का शुभारंभ किया गया। इस मौके पर हलका विधायक डा. अमनदीप कौर अरोड़ा ने कहा कि इन सब स्टेशनों में 11 के.वी फीडर बुध सिंह वाला डेरा शहरी फीडर, 11 के.वी बाबा धर्मदास देहाती फीडर, 11 के.वी शहीद भगत सिंह शहरी फीडर शामिल हैं। इन सब स्टेशनों के शुरू होने से सीधे तौर पर प्रीत नगर, पहाड़ा सिंह चौक, चुंगी नंबर 3, करतार नगर, दमन सिंह गिल नगर, गुरु हरकृष्ण नगर, निगाहा रोड, खेतीबाड़ी के लिए मेहमे वाला के एरिया में पड़ते उपभोक्ताओं को निर्विघ्न बिजली सप्लाई मिलेगी। उन्होंने कहा कि पंजाब सरकार द्वारा उपभोक्ताओं को किसी भी प्रकार की समस्या पेश नहीं आने दी जाएगी। उन्होंने मोगा वासियों से अपील की कि अगर उन्हें किसी प्रकार की समस्या पेश आ रही है, तो उनके ध्यान में लाई जाए, ताकि उसका पहल के आधार पर समाधान करवाया जा सके। उन्होंने कहा कि पावरकाम के निगरान इंजीनियर बलवीर सिंह, एस.डी.ओ. मनदीप सिंह, स्टाफ ने बहुत मेहतन, लगन से इस कार्य को पूरा किया है। इस मौके पर पावरकाम के निगरान इंजीनियर बलवीर सिंह, एस.डी.ओ. मनदीप सिंह, नगर निगम के मेयर बलजीत सिंह चानी, आप के शहरी अध्यक्ष, पूर्व पार्षद प्रेम चंद चक्की वाला, राकेश मिड्ढा, जगसीर हुंदल, सन्नी धालीवाल, सुभाष ग्रोवर के अलावा पावरकाम के अधिकारी, कर्मचारी  व आम आदमी पार्टी के वालंटियर व कार्यकर्ता मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਤੇ NDRF ਵੱਲੋਂ, ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ !!

ਮੋਗਾ, 21 ਮਈ, (ਮੁਨੀਸ਼ ਜਿੰਦਲ) ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਮੋਗਾ (ਡੀ.ਡੀ.ਐਮ.ਏ.) ਵੱਲੋਂ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਆਫਤ ਪ੍ਰਬੰਧਨ ਦੇ ਨੋਡਲ ਅਫ਼ਸਰਾਂ ਅਤੇ ਮੋਗਾ ਦੇ ਸਮੂਹ ਵਿਭਾਗਾਂ ਦੇ ਸਟਾਫ਼ ਨਾਲ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਬਠਿੰਡ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ ਚਾਰੂਮਿਤਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਲਗਭਗ 100 ਭਾਗੀਦਾਰਾਂ ਨੇ ਭਾਗ ਲਿਆ।  ਟ੍ਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਭਾਗੀਦਾਰਾਂ ਨੂੰ ਕੁਦਰਤੀ ਆਫ਼ਤਾਂ ਦੇ ਜੋਖਮ ਨੂੰ ਘਟਾਉਣ ਅਤੇ ਜੀਵਨ ਵਿੱਚ ਸੁਰੱਖਿਅਤ ਅਭਿਆਸਾਂ ਨੂੰ ਅਪਣਾਉਣ ਲਈ ਸਾਰੇ ਰੋਕਥਾਮ ਉਪਾਵਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਧਰਮਕੋਟ ਵਿਖੇ ਪਿਛਲੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦਾ ਤਜਰਬਾ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਇਹਨਾਂ ਅਭਿਆਸਾਂ ਦੀ ਮੱਦਦ ਨਾਲ ਅਸੀਂ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਹੁਤ ਹੱਦ ਤੱਕ ਘਟਾ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਸਹੀ ਯੋਜਨਾਬੰਦੀ ਰਾਹੀਂ ਨੁਕਸਾਨ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕਦੇ ਹਾਂ। ਪ੍ਰੋਗਰਾਮ ਦਾ ਮੁੱਖ ਟੀਚਾ ਸਟਾਫ ਅਤੇ ਭਾਈਚਾਰੇ ਨੂੰ ਭੂਚਾਲ, ਅੱਗ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ, ਬਾਰੇ ਸਿੱਖਿਅਤ ਕਰਨਾ ਸੀ। ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ, ਚਾਰੂਮਿਤਾ ਪ੍ਰਧਾਨਗੀ ਕਰਦੇ ਹੋਏ। ਇੰਸਪੈਕਟਰ ਐਨ.ਡੀ.ਆਰ.ਐਫ. ਅਸ਼ੋਕ ਚੌਧਰੀ ਨੇ ਅਜਿਹੇ ਸਮਾਗਮਾਂ ਦੌਰਾਨ ਜਨਤਾ ਲਈ ਸੁਰੱਖਿਆ ਸੁਝਾਅ ਅਤੇ ਸਾਵਧਾਨੀਆਂ ਸਾਂਝੀਆਂ ਕੀਤੀਆਂ। ਟੀਮ ਵੱਲੋਂ ਸੀ.ਪੀ.ਆਰ. ਅਤੇ ਡ੍ਰੌਪ ਕਵਰ ਐਂਡ ਹੋਲਡ ਡ੍ਰਿਲ ‘ਤੇ ਪ੍ਰਦਰਸ਼ਨੀ ਦਿਖਾਈ ਗਈ। ਉਨ੍ਹਾਂ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਵਾਧੂ ਅਤੇ ਲਘੂ ਪਦਾਰਥਾਂ ਨਾਲ ਕਿਵੇਂ ਸੇਫਟੀ ਯੰਤਰ ਬਣਾਏ ਜਾ ਸਕਦੇ ਹਨ, ਬਾਰੇ ਵੀ ਦੱਸਿਆ। ਇਸ ਸੈਸ਼ਨ ਨੂੰ ਸਾਰਿਆਂ ਨੇ ਬੜੀ ਦਿਲਚਸਪੀ ਨਾਲ ਦੇਖਿਆ। ਇਸ ਤੋਂ ਇਲਾਵਾ, ਸੈਸ਼ਨ ਵਿੱਚ ਸੜਕ ‘ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਅਤ ਵਿਵਹਾਰ ਦਾ ਅਭਿਆਸ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਕੁੱਲ ਮਿਲਾ ਕੇ, ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਹਰ ਕੋਈ ਜਾਣਦਾ ਹੋਵੇ ਕਿ ਕਿਸੇ ਵੀ ਆਫ਼ਤ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਹ ਸਿਖਲਾਈ/ ਜਾਗਰੂਕਤਾ ਪ੍ਰੋਗਰਾਮ ਐਫ.ਏ.ਐਮ.ਈ.ਐਕਸ (ਫੇਰੀਆ ਏਰੋਸਪੇਸ਼ੀਅਲ ਮੈਕਸੀਕਾਨਾ) ਗਤੀਵਿਧੀ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਜੋ ਕਿ 19 ਮਈ ਤੋਂ ਚੱਲ ਰਿਹਾ ਹੈ ਅਤੇ ਇਸ ਤਹਿਤ ਗਤੀਵਿਧੀਆਂ 31 ਮਈ ਤੱਕ ਚੱਲਣਗੀਆਂ। ਰਾਸ਼ਟਰੀ ਸਕੂਲ ਸੁਰੱਖਿਆ ਅਤੇ ਸੀ.ਏ.ਪੀ. ਪ੍ਰੋਗਰਾਮ ਡੀ.ਡੀ.ਐਮ.ਏ. ਮੋਗਾ ਵੱਲੋਂ ਐਨ.ਡੀ.ਆਰ.ਐਫ. ਬਠਿੰਡਾ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ ਅਧੀਨ ਮੋਗਾ ਦੇ ਲਗਭਗ 25 ਵੱਖ ਵੱਖ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਰਾਮ ਚੰਦਰ, ਸਲਾਹਕਾਰ ਆਫ਼ਤ ਪ੍ਰਬੰਧਨ, ਡੀ.ਡੀ.ਐਮ.ਏ, ਦਾ ਵਿਸ਼ੇਸ਼ ਸਹਿਯੋਗ ਰਿਹਾ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨਵੇਂ ਸਰਪੰਚਾਂ/ ਪੰਚਾਂ ਦਾ ਬਲਾਕ ਪੱਧਰੀ, ਚੌਥਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ !!

ਮੋਗਾ, 21 ਮਈ, (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ, ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸਦੀ ਅਗਵਾਈ BDPO ਜਗਤਾਰ ਸਿੰਘ ਸਿੱਧੂ, ਇੰਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਹੋਈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ ਨੋਡਲ ਅਫਸਰ, ਪੰਚਾਇਤ ਸਕੱਤਰ/ ਗ੍ਰਾਮ ਸੇਵਕ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜੇ.ਈ ਮਨਵਿੰਦਰ ਸਿੰਘ, ਜੇ.ਈ ਪਰਮਜੀਤ ਸਿੰਘ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਆਦਿ ਅਧਿਕਾਰੀ/ ਕਰਮਚਾਰੀ ਹਾਜਰ ਰਹੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

15 वर्ष बाद लिया, नाना के कत्ल का बदला ! उतारा मौत के घाट ! आरोपी गिरफ्तार !!

मोगा 20 मई, (मुनीश जिन्दल) बदले की आग बहुत जबरदस्त होती है। चाहे सालों साल बीत जाएं, लेकिन ये ठंडी नहीं होती। ऐसा ही एक मामला सामने आया है जिला मोगा में, जहां एक व्यक्ति को गोली मारकर इसलिए मौत के घाट उतारा गया, क्योंकि मृतक ने 15 वर्ष पूर्व, वर्ष 2010 में उसके नाना की हत्या की थी। आरोपी ने बीती 15 मई को अपने लाइसेंसी पिस्टल से इस घटना को अंजाम दिया था। हालांकि इस घटना को अंजाम देने के बाद आरोपी मौके से फरार हो गया था। लेकिन संबंधित थाना बधनी कलां की पुलिस ने समय रहते कार्यवाही करते हुए टीमें बनाकर आरोपी को गिरफ्तार करने में सफलता हासिल की है।  इस मामले संबंधी और विस्तृत जानकारी डीएसपी निहाल सिंह वाला अनवर अली ने मीडिया कर्मियों से सांझा की। इस मौके पर उनके साथ पुलिस थाना बधनी कलां के प्रभारी इंस्पैक्टर गुरमेल सिंह व एएसआई जसवंत सरां भी मौजूद थे। DSP ANWAR ALI Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਾਰਡ ਨੰਬਰ 13 ਦੇ ਲੋੱਕਾਂ ਦਾ ਵਧੀਆ ਉਪਰਾਲਾ ! ਕੌਂਸਲਰ ਅੰਜੂ ਬਜਾਜ ਸਨਮਾਨਿਤ !!

ਮੋਗਾ 20 ਮਈ, (ਮੁਨੀਸ਼ ਜਿੰਦਲ) ਸਾਥੀਓਂ, ਜਦੋਂ ਕਿਸੇ ਤੋਂ ਵੀ ਕੋਈ ਗਲਤੀ ਹੁੰਦੀ ਹੈ, ਤਾਂ ਅਸੀਂ ਵੱਧ ਚੜ੍ਹ ਕੇ ਉਸਨੂੰ ਚੁੱਕਦੇ ਹਾਂ। ਸ਼ਾਇਦ ਬਹੁਤ ਹੀ ਘਟ ਲੋਕ ਅਜੀਹੇ ਹੋਣਗੇ, ਜਿਹੜੇ ਕਿ ਕਿਸੇ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ ਹੋਣ। ਕੁਜ ਏਸੇ ਤਰਾਂ ਦੀ ਇਕ ਚੰਗੀ ਮਿਸਾਲ ਪੇਸ਼ ਕੀਤੀ ਹੈ, ਵਾਰਡ ਨੰਬਰ 13, ਬੇਦੀ ਨਗਰ, ਗਲੀ ਨੰਬਰ 4 ਦੇ ਵਾਰਡ ਵਾਸੀਆਂ ਨੇ।  ਦਰਅਸਲ ਇਹਨਾਂ ਦਿਨੀ ਵਾਰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ। ਅਤੇ ਨਗਰ ਵਿੱਚ ਚੱਲ ਰਹੇ ਵਧੀਆ ਵਿਕਾਸ ਕਾਰਜਾਂ ਦੇ ਚਲਦਿਆਂ, ਵਾਰਡ ਵਾਸੀਆਂ ਵੱਲੋਂ ਵਾਰਡ ਦੀ ਮੌਜੂਦਾ ਕੌਂਸਲਰ ਅੰਜੂ ਬਜਾਜ ਅਤੇ ਉਸਦੇ ਪਤੀ ਤੇ ਸਾਬਕਾ ਕੌਂਸਲਰ ਰਾਕੇਸ਼ ਬਜਾਜ (ਕਾਲਾ) ਨੂੰ ਸਨਮਾਨਿਤ ਕੀਤਾ ਗਿਆ ਹੈ। ਵਾਰਡ ਵਾਸੀਆਂ ਵੱਲੋਂ ਕੌਂਸਲਰ ਅੰਜੂ ਬਜਾਜ ਅਤੇ ਸਾਬਕਾ ਕੌਂਸਲਰ ਰਕੇਸ਼ ਬਜਾਜ (ਕਾਲਾ) ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਨੇ ਕਿਹਾ ਕਿ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਆਸ਼ੀਰਵਾਦ ਨਾਲ ਅਤੇ ਮੇਅਰ ਬਲਜੀਤ ਸਿੰਘ ਚਾਨੀ ਦੇ ਸਹਿਯੋਗ ਨਾਲ ਵਾਰਡ ਨੰਬਰ 13 ਵਿੱਚ ਇੰਟਰਲੋਕਿੰਗ ਦਾ ਕੰਮ ਚੱਲ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਆਪਣੇ ਵਾਰਡ ਨੂੰ ਵਧੀਆ ਬਣਾਉਣ ਲਈ, ਉਹ ਵਚਨਬੱਧ ਹਨ, ਤੇ ਇਹ ਵਿਕਾਸ ਕਾਰਜ ਏਸੇ ਤਰਾਂ ਜਾਰੀ ਰਹਿਣਗੇ।  ਇਸ ਮੌਕੇ ਤੇ ਮੁਹੱਲਾ ਨਿਵਾਸੀ ਨਰਿੰਦਰ ਸਿੰਘ ਬਿੱਟੂ ਗਾਬਾ, ਪੀ.ਏ. ਹਰਪ੍ਰੀਤ ਸਿੰਘ ਵਿਰਕ, ਦਵਿੰਦਰ ਕੰਡਾ, ਬਲਵਿੰਦਰ ਰਾਜ, ਸਵਰਨ ਸਿੰਘ ਐਸਡੀਓ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਖੀਵਾ, ਹੈਪੀ ਹਰਮਨ ਖੀਵਾ, ਪ੍ਰਕਾਸ਼ ਸ਼ਰਮਾ, ਕਮਲ ਅਰੋੜਾ ਆਦਿ ਹਾਜਿਰ ਸਨ। ਇਸ ਮੌਕੇ ਤੇ ਕੌਂਸਲਰ ਅੰਜੂ ਬਜਾਜ ਅਤੇ ਕਾਲਾ ਬਜਾਜ ਵੱਲੋਂ ਸਾਰੇ ਹੀ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਮੋਗਾ ਵਿੱਚ 4300 ਹੈਕਟੇਅਰ ਰਕਬੇ ਵਿੱਚ, ਕਿਸਾਨਾਂ ਨੇ ਬੀਜੀ ਮੂੰਗੀ : ਡਾ. ਗੁਰਪ੍ਰੀਤ ਸਿੰਘ !!

ਮੋਗਾ, 20 ਮਈ, (ਮੁਨੀਸ਼ ਜਿੰਦਲ) “ਮੂੰਗੀ ਦੀ ਫ਼ਸਲ ਪ੍ਰੋਟੀਨ ਭਰਪੂਰ ਹੁੰਦੀ ਹੈ ਅਤੇ ਸਾਡੇ ਦੇਸ਼ ਵਿਚ ਦਾਲਾਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਦਾਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ। ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ, ਜੇਕਰ ਕਿਸਾਨ ਇਸ ਦੀ ਕਾਸ਼ਤ ਖੁਦ ਕਰੇ ਤਾਂ ਉਹ ਚੋਖਾ ਲਾਭ ਪ੍ਰਾਪਤ ਕਰ ਸਕਦਾ ਹੈ, ਅਤੇ ਅਨਾਜ ਦੇ ਭੰਡਾਰ ਵਿਚ ਵੀ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ।” ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿਚ ਮੂੰਗੀ ਦੇ ਖੇਤਾਂ ਦਾ ਦੌਰਾ ਕਰਨ ਸਮੇਂ ਕਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 4300 ਹੈਕਟੇਅਰ ਰਕਬੇ ਵਿਚ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਬੀਜੀ ਗਈ ਹੈ ਅਤੇ ਇਸ ਫਸਲ ਦੀ ਹਾਲਤ ਬਹੁਤ ਵਧੀਆ ਹੈ। ਕਿਤੇ ਵੀ ਕੀੜੇ ਮਕੌੜੇ ਜਾਂ ਬਿਮਾਰੀ ਦਾ ਹਮਲਾ ਅਜੇ ਤੱਕ ਨਹੀਂ ਹੈ। ਇਨਸਾਨ ਦੇ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਵਿਚ ਦਾਲਾਂ ਦੀ ਅਹਿਮ ਭੂਮਿਕਾ ਹੈ। ਇਸ ਲਈ ਹਰ ਕਿਸਾਨ ਨੂੰ ਆਪਣੀ ਜ਼ਮੀਨ ਦੇ ਕੁੱਝ ਹਿੱਸੇ ਵਿਚ ਦਾਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਆਲੂ ਦੀ ਬਿਜਾਈ ਵਾਲੇ ਖੇਤਾਂ ਵਿਚ ਜਾਂ ਕਣਕ ਦੀ ਫਸਲ ਕੱਟਣ ਉਪਰੰਤ ਤੁਰੰਤ ਦਾਲਾਂ ਦੀ ਬਿਜਾਈ ਕਰਦਾ ਹੈ ਤਾਂ ਉਹ ਵਾਧੂ ਆਮਦਨ ਪ੍ਰਾਪਤ ਕਰ ਸਕਦਾ ਹੈ ਅਤੇ ਮੂੰਗੀ ਦੀ ਫਸਲ ਕੱਟਣ ਉਪਰੰਤ ਘੱਟ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਦੀ ਲਵਾਈ ਕਰ ਸਕਦਾ ਹੈ। ਇਸ ਤਰ੍ਹਾਂ ਜਿੱਥੇ ਕਿਸਾਨ ਦੀ ਆਮਦਨ ਵਿਚ ਵਾਧਾ ਹੋਣਾ ਸੁਭਾਵਿਕ ਹੈ ਉੱਥੇ ਜ਼ਮੀਨ ਵਿਚ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਅਗਲੀ ਫਸਲ ਲਈ ਨਾਈਟ੍ਰੋਜਨ ਖਾਦਾਂ ਦੀ ਖਪਤ ਵੀ ਘਟੇਗੀ। ਖੇਤਾਂ ਦਾ ਦੌਰਾ ਕਰਨ ਸਮੇਂ ਡਾ: ਬਲਜਿੰਦਰ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫਸਰ, ਵਿਨੋਦ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਪ੍ਰਦੀਪ ਕੁਮਾਰ ਅਤੇ ਹਰਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਾਰਡ ਨੰਬਰ 16, 17, 18 ਵਿੱਚ ਵਿਸ਼ੇਸ਼ ਯਾਤਰਾ ਸ਼ੁਰੂ ! ਵਾਰਡ ਵਾਸੀਆਂ ਨੇ ਲਿੱਤਾ ਪ੍ਰਣ : ਵਿਧਾਇਕ ਅਮਨਦੀਪ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਨਸ਼ਿਆਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ, ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਦਾ ਖਾਤਮਾ ਹੋ ਰਿਹਾ ਹੈ। ਹੁਣ ਨਸ਼ਾ ਮੁਕਤੀ ਯਾਤਰਾ ਜਿਹੜੀ ਕਿ ਪਿੰਡਾਂ ਤੇ ਵਾਰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਅਗੁਵਾਈ ਵਿੱਚ ਚਲਾਈ ਜਾ ਰਹੀ ਹੈ, ਤਹਿਤ ਹਰੇਕ ਪਿੰਡ ਤੇ ਵਾਰਡ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀ ਹਨ ਅਤੇ ਲੋਕਾਂ ਨੂੰ ਨਸ਼ਾ ਮੁਕਤੀ ਦਾ ਪ੍ਰਣ ਵੀ ਦਿਵਾਇਆ ਜਾ ਰਿਹਾ ਹੈ। ਸੋਮਵਾਰ ਨੂੰ ਵਾਰਡ ਨੰਬਰ 16, 17, 18 ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਹਨਾਂ ਨਾਲ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਕੌਂਸਲਰ ਵਿਜੇ ਭੂਸ਼ਨ, ਕੁਲਦੀਪ ਕੌਰ, ਭਾਰਤ ਭੂਸ਼ਨ ਤੇ ਹੋਰ ਵੀ ਮੋਹਤਬਰ ਲੋਕ ਹਾਜਰ ਸਨ। ਇਸ ਮੌਕੇ ਤੇ ਮੰਚ ਤੇ ਵਿਰਾਜਮਾਨ ਪਤਵੰਤੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਸਖਤ ਫੈਸਲਿਆਂ ਸਦਕਾ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਬਹੁਤੇ ਵਪਾਰੀ ਛੱਡ ਕੇ ਚਲੇ ਗਏ ਹਨ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸਵੈ ਇੱਛਾ ਨਾਲ ਨਸ਼ਿਆਂ ਦਾ ਤਿਆਗ ਕਰ ਰਹੇ ਹਨ। ਵਿਧਾਇਕ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮੰਤਵ, ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ, ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਤਰਜੀਹ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ, ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ, ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ।ਇਸ ਮੌਕੇ ‘ਤੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਹਨਾਂ ਦਸਿਆ ਕਿ ਹੁਣ 20 ਮਈ ਨੂੰ ਵਾਰਡ ਨੰਬਰ 19, 20, 21 ਦੇ ਵਾਸੀ, ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪ੍ਰਣ ਲੈਣਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘भाविप’ का शपथ ग्रहण एवं परिवार मिलन समारोह ! सांस्कृतिक कार्यक्रम ने बांधा समां !!

मोगा 19 मई (मुनीश जिन्दल) शहर की अग्रिम समाज सेवी संस्था, भारत विकास परिषद की मोगा शाखा का शपथ ग्रहण एवं परिवार मिलन समारोह स्थानीय शहीदी पार्क के हाल में सम्पन्न हुआ। इस कार्यक्रम की अध्यक्षता प्रांतीय अध्यक्ष मनोज मोंगा ने की। इस कार्यक्रम के मुख्य अतिथि शाखा के संरक्षक, प्रख्यात एडवोकेट बोधराज मजीठिया थे। कार्यक्रम का शुभारंभ परिषद की परंपरा के अनुसार भारत माता के चित्र के आगे ज्योति प्रज्वलन एवं राष्टीय गीत, वंदे मातरम का गायन करके हुआ। इस कार्यक्रम को दो भागों में विभक्त किया गया था, पहले भाग में शपथ ग्रहण एवं दूसरे भाग में परिवार मिलन एवं सांस्कृतिक कार्यक्रम था। प्रथम भाग में मंच संचालन महेश गुप्ता एवं राकेश सचदेवा ने किया। सबसे पहले पिछले वर्ष के अध्यक्ष आशिमा सचदेवा ने आए हुए सभी सदस्यों, अधिकारियों एवं गणमान्य व्यक्तियों का स्वागत एवं धन्यवाद किया। जिसके उपरांत पिछले वर्ष के कोषाध्यक्ष सपना जैन ने पिछले वर्ष का लेखाजोखा वित्तीय रिपोर्ट, उपस्थित सदस्यों के सामने पढ़कर सुनाई। जिसे उपस्थित सदस्यों ने ध्वनि मत से सहमति दी। पिछले वर्ष के सचिव कृष्णा कोहली ने अपनी सचिव रिपोर्ट पढ़कर सुनाई एवं साल भर किए गए प्रत्येक प्रकल्प को क्रमवार उपस्थित सदस्यों को बताया। इसके उपरांत कार्यक्रम के अध्यक्ष मनोज मोंगा ने नई चुनी गई टीम को शपथ दिलाई, जिसमें अध्यक्ष पद के लिए सुधीर कोहली, सचिव पद के लिए महेश गुप्ता एवं कोषाध्यक्ष पद के लिए मनमोहन अरोड़ा को परिषद के संविधान के अनुरूप विधिवत रूप से शपथ दिलाई गई। मंच पर विराजमान भाविप की कार्यकारीणी के कुछ सदस्य। सांस्कृतिक कार्यक्रम में प्रणव द्वारा मां पर कविता, जीविशा द्वारा देश भक्ति की कविता, सरिशा पुरी द्वारा “मैया यशोदा यह तेरा कन्हैया” गीत पर सुंदर नृत्य और महिषासुर वध की झांकी पेश करता”आगिरी नंदिनी विश्व की स्वामिनी” गीत पर तनीषा के नृत्य ने उपस्थित लोगों का मन मोह लिया। “हम परिषद की सदस्यता क्यों लें” ? इस विषय पर बोलते हुए उत्तर क्षेत्र 1 के क्षेत्रीय संरक्षक सुनील जैन ने बताया कि परिषद का मूलभूत उद्देश्य है कि समाज के वंचित, पिछड़े एवं अंतिम छोर पर बैठे हुए व्यक्ति की सहायता करके उसे मुख्य धारा में लाया जाए, ताकि आगे चलकर वही व्यक्ति राष्ट्र निर्माण में यथाशक्ति अपना योगदान डाल सके। इसके लिए देश भर में फैली हुई परिषद की शाखाएं पूर्ण निष्ठा एवं लग्न के साथ कार्यरत हैं।  सांस्कृतिक कार्यक्रम को आगे बढ़ाते हुए महिला सहभागिता प्रमुख नीरू अग्रवाल द्वारा छोटे बच्चों में लड़कियों एवं लड़कों की तथा पुरुषों और महिलाओं की अलग अलग गेम्स करवाई गई। जिन सबका उपस्थित लोगों ने खूब आनंद माना। समय की बद्दता का पुरस्कार मनोज मोंगा को एवं लक्की कपल का पुरस्कार हरीश धीर एवं डिंपल धीर को दिया गया। डॉक्टर हेडगेवार स्कूल के बच्चों द्वारा प्रस्तुत एक लघु नाटिका के रूप में एक भावपूर्ण प्रस्तुति दी गई, जिसको देखकर लगभग सभी उपस्थित लोग भाव विभोर हो गए। सांस्कृतिक कार्यक्रम में भाग लेने वाले प्रत्येक प्रतिभागी को पुरस्कार देकर सम्मानित किया गया। प्रांतीय अध्यक्ष मनोज मोंगा ने अपने अध्यक्षीय संबोधन में पिछले वर्ष की टीम द्वारा किए गए कार्यों एवं वित्तीय रिपोर्ट की सराहना की। इस मौके पर सांस्कृतिक कार्यक्रम की प्रत्येक प्रस्तुति की भी प्रशंसा हुई। शाखा के कार्यों में और ज्यादा जोश और सुधार लाने के लिए उन्होंने युवा वर्ग को अधिक प्रोत्साहित करने पर बल दिया। कार्यक्रम के अंत में नवनिर्वाचित अध्यक्ष सुधीर कोहली ने आए हुए सभी सदस्यों, अधिकारियों एवं गणमान्य व्यक्तियों का धन्यवाद किया एवं यह आशा व्यक्त की कि पिछले वर्षों की भांति ही सभी सदस्यों से उन्हें भरपूर सहयोग मिलता रहेगा। उन्होंने सभी लोगों से परिषद के कामकाज को और बेहतर बनाने के लिए सुझाव देने की बात भी कहीं ताकि नई टीम और ज्यादा बढ़िया तरीके से अपना कार्य कर सके। इस कार्यक्रम में लगभग 53 परिषद परिवारों के अतिरिक्त कई गणमान्य व्यक्ति उपस्थित हुए। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਿਰਨ ਜਯੋਤੀ ਪੁੱਜੀ, ਪੀ ਮਾਰਕਾ ਫੈਕਟਰੀ ! ਦਿੱਤਾ ਜਰੂਰੀ ਸੁਨੇਹਾ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਈਲਡ ਲੇਬਰ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਮਿਤੀ 15.03.2025 ਤੋਂ 15.06.2025 ਤੱਕ “ਚਾਈਲਡ ਲੇਬਰ ਏ ਬੈਨ, ਫਾਰ ਸੋਸਾਇਟੀ” ਦੇ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਰੀ ਆਇਲ ਮਿੱਲ (ਪੀ ਮਾਰਕਾ) ਵਿੱਚ ਸੀ.ਜੇ.ਐੱਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਕਿਰਨ ਜਯੋਤੀ ਵੱਲੋਂ ਇੱਕ ਅਵੇਅਰਨੈੱਸ ਪ੍ਰੋਗਰਾਮ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਅਤੇ ਇਸ ਲਈ ਆਉਂਦੀਆਂ ਮੁਸ਼ਕਿਲਾਂ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਉਹਨਾਂ ਹਾਜਰੀਨ ਨੂੰ ਬਾਲ ਮਜਦੂਰੀ ਨੂੰ ਰੋਕਣ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਬਾਲ ਮਜਦੂਰੀ ਇੱਕ ਜੁਰਮ ਹੈ, ਇਸਨੂੰ ਕਰਵਾਉਣ ਵਾਲਾ ਹਰ ਵਿਅਕਤੀ ਅਪਰਾਧੀ ਹੈ, ਸਾਨੂੰ ਆਪਣੇ ਆਲੇ ਦੁਆਲੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਕੋਈ ਵਿਅਕਤੀ ਕਿਸੇ ਬਾਲ ਤੋਂ ਬਾਲ ਮਜਦੂਰੀ ਤਾਂ ਨਹੀਂ ਕਰਵਾ ਰਿਹਾ। ਜੇਕਰ ਅਜਿਹਾ ਕੇਸ ਕਿਸੇ ਦੇ ਸਾਹਣੇ ਆਉਂਦਾ ਹੈ, ਉਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾ ਸਕਦੀ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਪੁੱਜੇ ਖੋਟੇ ! ਪਰਿਵਾਰ ਨੂੰ ਦਿੱਤਾ, ਸੰਭਵ ਸਹਾਇਤਾ ਦਾ ਭਰੋਸਾ !!

ਮੋਗਾ, 19 ਮਈ, (ਮੁਨੀਸ਼ ਜਿੰਦਲ) ਮੋਗਾ ਜ਼ਿਲ੍ਹੇ ਦੇ ਪਿੰਡ ਮਹਿਮੇਵਾਲਾ ’ਚ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਵੇਲੇ ਡਿਊਟੀ ਦੌਰਾਨ ਆਪਣੀ ਜਿੰਦਗੀ ਗੁਆ ਬੈਠੇ ਫਾਇਰਮੈਨ ਗਗਨਦੀਪ ਸਿੰਘ ਦੇ ਪਿੰਡ ਖੋਟੇ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਏ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਲਾਸਪੁਰ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ (ਪੰਜਾਬ) ਗੁਰਪ੍ਰੀਤ ਸਿੰਘ ਖਹਿਰਾ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ ਰੋਡੇ ਨੇ ਵੀ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮ੍ਰਿਤਕ ਗਗਨਦੀਪ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਅਤੇ ਇਸਦੀ ਭਰਪਾਈ ਤਾਂ ਕਿਸੇ ਵੀ ਕੀਮਤ ‘ਤੇ ਨਹੀ ਕੀਤੀ ਜਾ ਸਕਦੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੀ ਸੰਭਵ ਸਹਾਇਤਾ ਕਰਵਾਉਣ ’ਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!