logo

mogatodaynews

administrator

ਵਿਕਾਸ ਲਈ ਅਲਾਟ ਕੀਤੇ ਫੰਡ ਦਾ ਇੱਕ ਇੱਕ ਪੈਸਾ, ਆਮ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇ : DC ਸਾਗਰ !!

ਮੋਗਾ, 24 ਮਾਰਚ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸੋਮਵਾਰ ਨੂੰ ਮੀਟਿੰਗ ਹਾਲ ਵਿੱਚ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਨੂੰ ਵਿਕਾਸ ਲਈ ਅਲਾਟ ਕੀਤੇ ਗਏ ਫੰਡਾਂ ਦਾ ਇੱਕ ਇੱਕ ਪੈਸਾ ਆਮ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਵਿਕਾਸ ਕਾਰਜਾਂ ਦੇ ਟੀਚੇ ਸਮੇਂ ਸਿਰ ਪੂਰੇ ਕਰਨੇ ਚਾਹੀਦੇ ਹਨ ਅਤੇ ਵਿਕਾਸ ਲਈ ਦਿੱਤੇ ਫੰਡ ਕਿਸੇ ਵੀ ਕੀਮਤ ‘ਤੇ ਲੈਪਸ ਨਹੀਂ ਹੋਣੇ ਚਾਹੀਦੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਧਨੀਂ ਕਲਾਂ ਵਿਖੇ 14 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਕੋਟ ਈਸੇ ਖਾਂ ਵਿਖੇ 24 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਜਿਸ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦਾ ਕੰਮ 50 ਫੀਸਦੀ ਪੂਰਾ ਹੋ ਚੁੱਕਾ ਹੈ। ਜਲ ਸਪਲਾਈ ਸਕੀਮ ਤਹਿਤ ਨਿਹਾਲ ਸਿੰਘ ਵਾਲਾ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਸਕੀਮ ਲਗਾਈ ਜਾ ਰਹੀ ਹੈ, ਜਿਸਦਾ ਕੰਮ 30 ਫੀਸਦੀ ਮੁਕੰਮਲ ਹੋ ਗਿਆ ਹੈ। ਉਹਨਾਂ ਵੱਲੋਂ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਡਰੇਨਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਸਾਗਰ ਸੇਤੀਆ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਲਈ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਦੱਸਣ, ਤਾਂ ਜੋ ਤੁਰੰਤ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸਮਾਂ ਦੇਣ ਲਈ ਹਮੇਸ਼ਾ ਤਿਆਰ ਹਨ। ਤਾਂ ਜੋ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਅੜਚਨ ਜਾਂ ਢਿੱਲ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿਰਧਾਰਤ ਸਮਾਂ ਸੀਮਾ ਅਨੁਸਾਰ ਕੰਮ ਕਰਨ ਤਾਂ ਜੋ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਲੰਬੇ ਸਮੇਂ ਤੱਕ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਪੈਸੇ ਦੀ ਸਰਬੋਤਮ ਵਰਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਵਿਭਾਗ ਦੇ ਮੁਖੀਆਂ ਨੂੰ ਨਿੱਜੀ ਤੌਰ ਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਤਾਂ ਜੋ ਬਕਾਇਆ ਕੰਮ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾ ਸਕਣ।ਮੀਟਿੰਗ ਵਿੱਚ ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ (ਯੂ.ਸੀਜ਼) ਤਰੁੰਤ ਜਮ੍ਹਾਂ ਕਰਵਾਉਣ, ਤਾਂ ਜੋ ਇਹ ਸਰਟੀਫਿਕੇਟ ਸਮੇਂ ਸਿਰ ਸੂਬਾ ਸਰਕਾਰ ਕੋਲ ਜਮ੍ਹਾ ਕਰਵਾਏ ਜਾ ਸਕਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਮੇਂ ਤੋਂ ਪਹਿਲਾਂ, 100 ਪ੍ਰਤੀਸ਼ਤ ਟੀਚਾ ਮੁਕੰਮਲ ਕਰਣ ਵਿੱਚ, ਜਿਲਾ ਮੋਗਾ ਬਣਿਆ ਪੰਜਾਬ ਦਾ ਮੋਹਰੀ ਜਿਲਾ : ਡੀ.ਸੀ ਸਾਗਰ !!

ਮੋਗਾ, 24 ਮਾਰਚ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਜ਼ਿਲ੍ਹਾ ਮੋਗਾ ਦੇ ਪਿੰਡਾਂ ਵਿੱਚ ਕੱਚੇ ਮਕਾਨ ਤੋਂ ਪੱਕੇ ਮਕਾਨ ਬਣਾਉਣ ਦੇ ਸਰਵੇਖਣ ਕਰਨ ਦੇ ਕੰਮ ਦਾ 100 ਪ੍ਰਤੀਸ਼ਤ ਟੀਚਾ ਮਿੱਥੇ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਅੱਗੇ ਹੋ ਕੇ ਬਾਜੀ ਮਾਰੀ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋੜਵੰਦ ਲਾਭਪਾਤਰੀਆਂ ਦਾ ਸਰਵੇਖਣ 2024-25 ਮਿੱਥੇ ਸਮੇਂ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾ ਚੁੱਕਾ ਹੈ। ਉਹਨਾਂ ਇਹ ਸਰਵੇਖਣ ਮਿੱਥੇ ਸਮੇਂ ਤੋਂ ਪਹਿਲਾਂ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਅਤੇ ਸੂਬੇ ਵਿੱਚ ਮੁੜ ਸੁਨਹਿਰੀ ਦੌਰ ਲਿਆਉਣ ਲਈ ਪਿੰਡਾਂ ਦਾ ਚਹੁੰਮੁਖੀ ਵਿਕਾਸ ਕਰਨ ਲਈ ਸਾਰੇ ਅਧਿਕਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜਿੰਨੇ ਵੀ ਦਿਹਾਤੀ ਪ੍ਰੋਜੈਕਟ ਅਤੇ ਕਾਰਜ ਚੱਲ ਰਹੇ ਹਨ ਉਨ੍ਹਾਂ ਨੂੰ ਸਮਾਂਬੱਧ ਪੂਰਾ ਕੀਤਾ ਜਾਵੇ। ਉਹ ਸਾਰੀਆਂ ਸਰਕਾਰੀ ਸਕੀਮਾਂ ਤੇ ਯੋਜਵਾਨਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਤਾਂ ਜੋ ਪਿੰਡ ਵਾਸੀ ਆਪਣੇ ਇਲਾਕਿਆਂ ਦਾ ਵੱਧ ਤੋਂ ਵੱਧ ਵਿਕਾਸ ਤੇ ਉੱਨਤੀ ਕਰਵਾ ਸਕਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਲੋਕ ਸਾਹਿਤ ਅਕਾਦਮੀ ਦਾ ਸਮਾਗਮ ! ਪਰਵਾਸੀ ਪ੍ਰਮਜੀਤ ਰੋਡੇ ਦਾ ਨਾਵਲ “ਚਾਰ ਗੁਰੀਲੇ” ਦਾ ਲੋਕ ਅਰਪਣ !!

ਮੋਗਾ 24 ਮਾਰਚ (ਮੁਨੀਸ਼ ਜਿੰਦਲ) ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉੰਘੇ ਵਿਅੰਗ ਲੇਖਕ KL ਗਰਗ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ  ਸੜਕਨਾਮਾ, ਉਘੇ ਅਲੋਚਿਕ ਡਾ. ਸਰਜੀਤ ਬਰਾੜ, ਗੁਰਚਰਨ ਸਿੰਘ ਸੰਘਾ, ਅਸ਼ੋਕ ਚਟਾਨੀ ਪ੍ਰਧਾਨ ਲੋਕ ਸਹਾਇਤ ਅਕਾਡਮੀ ਅਤੇ ਅਮਰੀਕਾ ਨਿਵਾਸੀ ਲੇਖਿਕ ਪ੍ਰਮਜੀਤ ਰੋਡੇ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਮਾਲਸਰ ਨੇ ਨਿਭਾਈ। ਪਰਵਾਸੀ ਪ੍ਰਮਜੀਤ ਰੋਡੇ ਦਾ ਨਾਵਲ ‘ਚਾਰ ਗੁਰੀਲੇ’ ਦਾ ਲੋਕ ਅਰਪਣ ਕਰਦੇ ਲੇਖਕ। ਇਸ ਮੌਕੇ ਅਮਰੀਕਾ ਨਿਵਾਸੀ ਲੇਖਕ ਪਰਮਜੀਤ ਰੋਡੇ ਦੇ ਨਾਵਲ “ਚਾਰ ਗੁਰੀਲੇ” ਦਾ ਲੋਕ ਅਰਪਣ ਕੀਤਾ ਗਿਆ। ਬਲਦੇਵ ਸਿੰਘ ਸੜਕਨਾਮਾ ਨੇ ਪ੍ਰਮਜੀਤ ਰੋਡੇ ਵਲੋਂ ਲਿਖੇ ਨਾਵਲ “ਚਾਰ ਗੁਰੀਲੇ” ਦੇ ਬਾਰੇ ਬੋਲਦਿਆ ਕਿਹਾ ਕਿ ਇਹ ਨਾਵਲ ਸਾਡੇ ਸਮਾਜ਼ ਦੀ ਤੇ ਖਾਸ ਕਰਕੇ ਪੰਜਾਬ ਦੀ ਅਤੇ ਦੇਸ਼ ਦੀ ਮੌਜੂਦਾ ਤਸਵੀਰ ਨੂੰ ਬਾਖੂਬੀ ਪੇਸ਼ ਤਾਂ ਕਰਦਾ ਹੀ ਹੈ, ਸਗੋਂ ਭਵਿੱਖੀ ਯਥਾਰਥ ਦੀ ਕਲਪਨਾ ਵੀ ਕਰਦਾ ਹੈ। ਨਾਵਲੀ ਬਿਰਤਾਂਤ ਵਿੱਚ ਚਾਹੇ ਔਰਤਾਂ ਜਾਂ ਲੜਕੀਆਂ ਪ੍ਰਤੀ ਨੌਜਵਾਨਾਂ ਜਾਂ ਜਗੀਰੂ ਵਿਗੜੀਆਂ ਰੁਚੀਆਂ ਵਾਲਿਆਂ ਦੀ ਮਾਨਸਿਕਤਾ ਹੋਵੇ ਜਾਂ ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਛੇਵੇ ਦਰਿਆ ਦੀ ਗੱਲ ਹੋਵੇ, ਚਾਰ ਗੁਰੀਲਿਆਂ ਦੇ ਗਲਪੀ ਕਾਰਨਾਮੇ, ਇਹੋ ਜੇਹੀਆਂ ਵਾਰਦਾਤਾਂ ਨੂੰ ਨੱਥ ਮਾਰਨ ਦਾ ਸਹੀ ਉਪਰਾਲਾ ਜਾਪਦਾ ਹੈ। ਪ੍ਰਮਜੀਤ ਰੋਡੇ ਦਾ ਨਾਵਲ ਨੌਜਵਾਨਾਂ ਨੂੰ ਸਾਹਸ ਤੇ ਅਣਖ ਨਾਲ ਜਿਉਣ ਲਈ ਪ੍ਰੇਰਦਾ ਹੈ ‘ਤੇ ਨਾਲ ਹੀ ਨਵਾਂ ਸਮਾਜ ਸਿਰਜ਼ਣ ਦਾ ਸੁਨੇਹਾ ਦਿੰਦਾ ਹੈ। ਪ੍ਰਮਜੀਤ ਰੋਡੇ ਨੇ ਆਪਣੇ ਨਾਵਲ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਵਾਪਰੇ ਹਾਲਾਤਾਂ, ਜਿਨ੍ਹਾਂ ਕਾਰਨ ਆਪਣਾ ਦੇਸ਼ ਛੱਡ ਪਰਦੇਸ ਜਾਣਾ ਪਿਆ ਤੇ ਸਮਾਜਿਕ ਵਿਤਕਰੇਬਾਜੀ ਤੋਂ ਪ੍ਰੇਰਤ ਹੋਕੇ ਨਾਵਲ ਲਿਖਨਾ ਪਿਆ। ਪ੍ਰਮਜੀਤ ਆਪਣੀ ਮਾਤਾ ਬੀਬੀ ਗੁਰਚਰਨ ਕੌਰ ਅਤੇ ਪਤਨੀ ਕੁਲਵਿੰਦਰ ਕੌਰ ਬਰਾੜ ਨੂੰ ਨਾਵਲ ਸਮਰਪਣ ਕਰਦਾ ਹੋਇਆ ਕਹਿੰਦਾ ਹੈ ਕਿ ਮਾਤਾ ਤੇ ਪਤਨੀ ਨੇ ਹਰ ਮੋੜ ਤੇ ਪ੍ਰੇਰਨਾ ਤੇ ਸਾਥ ਦਿੱਤਾ ਤਾਂ ਹੀ ਸਮਾਜ ਨੂੰ ਸੇਧ ਦੇਣ ਵਾਲਾ ਨਾਵਲ ਲਿਖਣ ਦੇ ਯੋਗ ਹੋ ਸਕਿਆ। ਉਨ੍ਹਾਂ ਸਾਹਿਤ ਅਕਾਦਮੀ ਦੇ ਅਹੁੱਦੇਦਾਰਾਂ ਦਾ ਨਾਵਲ ਲੋਕ ਅਰਪਣ ਸਮਾਰੋਹ ਆਯੋਜਿਤ ਕਰਨ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਮੌਜੂਦ ਲੇਖਕ। ਗੁਰਮੇਲ ਬੌਡੇ, ਡਾ. ਹਰਨੇਕ ਸਿੰਘ ਰੋਡੇ, ਹਰਵਿੰਦਰ ਸਿੰਘ ਰੋਡੇ ਤੇ ਆਤਮਾ ਸਿੰਘ ਰੋਡੇ ਨੇ ਪਰਮਜੀਤ ਰੋਡੇ ਦੇ ਨਾਵਲ ਤੇ ਵਿਦਿਆਰਥੀ ਜਿੰਦਗੀ ਬਾਰੇ ਵਿਚਾਰ ਪੇਸ਼ ਕੀਤੇ। ਉਘੇ ਅਲੋਚਿਕ ਡਾ. ਸਰਜੀਤ ਬਰਾੜ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਬਾਰੇ ਵਿਸ਼ੇਸ ਵਿਚਾਰ ਰੱਖੇ। ਬਲਦੇਵ ਸਿੰਘ ਸੜਕਨਾਮਾ ਅਤੇ ਗੁਰਚਰਨ ਸਿੰਘ ਸੰਘਾ ਨੇ ਵੀ ਸ਼ਹੀਦ ਏ ਆਜ਼ਮ ਸ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸਰਧਾਂਜਲੀ ਭੇਂਟ ਕਰਦਿਆਂ ਉਘੇ ਲੇਖਕ ਤੇ ਕਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਦੀ ਕੁਰਬਾਨੀ ਨੂੰ ਯਾਦ ਕੀਤਾ। ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਸਮਰਪਿਤ ਸੰਗੀਤਕ ਮਹਿਫਲ/ ਕਵੀ ਦਰਬਾਰ ਵਿਚ ਇੱਕਬਾਲ ਘਾਰੂ ਫਰੀਦਕੋਟ, ਵਤਨਵੀਰ ਜ਼ਖ਼ਮੀ ਫਰੀਦਕੋਟ, ਤਰਸੇਮ ਘਾਰੂ ਗੱਜਣਵਾਲੀਆ, ਹਰਭਜਨ ਨਾਗਰਾ, ਜੰਗੀਰ ਖੋਖਰ,ਧਰਮ ਪ੍ਰਵਾਨਾ, ਸੋਨੀ ਮੋਗਾ ਨੇ ਰਚਨਾਵਾਂ ਪੇਸ਼ ਕੀਤੀਆਂ। KL ਗਰਗ ਨੇ ਸਾਹਿਤਕ ਸਮਾਗਮ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜਿਹਾ ਪ੍ਰੋਗਰਾਮ ਆਯੋਜਿਤ ਕਰਕੇ ਬਹੁਤ ਵਧੀਆ ਯਤਨ ਕੀਤਾ ਹੈ। ਇਸ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ। ਲੋਕ ਸਹਿਤ ਅਕਾਦਮੀ ਵਲੋਂ ਅਸ਼ੋਕ ਚਟਾਨੀ ਨੇ ਸ਼ਾਮਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਹਾਕਮ ਸਿੰਘ ਧਾਲੀਵਾਲ, ਗਿਆਨ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਫਸਰ, ਅਵਤਾਰ ਸਿੰਘ ਸਮਾਲਸਰ, ਹਰਵਿੰਦਰ ਬਿਲਾਸਪੁਰ, ਕਰਮਜੀਤ ਕੌਰ, ਡਾ. ਸਾਧੂ ਰਾਮ ਲੰਗਿਆਣਾ, ਜਸਪ੍ਰੀਤ ਸਿੰਘ ਵਿੱਕੀ ਕੌਂਸ਼ਲਰ, ਗੁਰਮੇਲ ਸਿੰਘ ਭੁੱਲਰ, ਪਰਵਿੰਦਰ ਕੌਰ, ਕੁਲਵਿੰਦਰ ਕੌਰ ਬਰਾੜ, ਸ਼ਿੰਦਾ ਲਿਖਾਰੀ ਸਿੱਧੂ, ਦਿਲਬਾਗ ਸਿੰਘ ਬੁੱਕਣਵਾਲਾ, ਬਲਵਿੰਦਰ ਮਿੱਠਾ ਨੂਰਪੁਰ ਹਕੀਮਾਂ, ਜਸਵੰਤ ਸਿੰਘ ਜੱਸੀ ਬਾਘਾਪੁਰਾਣਾ, ਚੰਮਕੋਰ ਸਿੰਘ ਕੋਟਲਾ ਮਿਹਰ ਸਿੰਘ, ਜਗਸੀਰ ਸਿੰਘ ਢੁੱਡੀਕੇ, ਹਰਿੰਦਰ ਸਿੰਘ ਚਾਹਿਲ ਆਦਿ ਲੇਖਕ ਸ਼ਾਮਲ ਹੋਏ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

इन वार्डों का आया नंबर ! लाखों रु के विकास कार्य, विधायक ने करवाए शुरू !!

मोगा, 24 मार्च (मुनीश जिन्दल) हलका विधायक डा. अमनदीप कौर अरोड़ा द्वारा वार्ड नंबर 45 के अंतर्गत आते बांसल लेन में 49 लाख 26 हजार रुपए तथा वार्ड नंबर 6 नानक पुरा मोहल्ला में 49 लाख 26 हजार रुपए की लागत से गलियों में इंटरलाकिंग टाइल्स लगाने का शुभारंभ किया गया। इस मौके पर मेयर बलजीत सिंह चानी, वार्ड नंबर 45 की पार्षद मनदीप कौर, राइना, दितवी, अध्यक्ष जगदीप सिंह जग्गू, वार्ड नंबर 6 के पार्षद अरविंदर सिंह हैप्पी कानपुरिया, जगदीश शर्मा, राकेश मिड्डा, अध्यक्ष रोशन लाल चावला, पिंटू गिल व वार्ड निवासी मौजूद थे। नानक पुरा मोहल्ला में, विधायक अमनदीप व अन्य गणमान्यों को सन्मानित करते वार्ड निवासी। इस मौके पर हलका विधायक डा. अमनदीप कौर अरोड़ा ने कहा कि उनके ध्यान में वार्ड नंबर 6 व वार्ड नंबर 45 के पार्षदों व मोहल्ला निवासियों द्वारा मोहल्ले की सडकों की खस्ता हालत बारे मांग रखी गई। जिस पर उन्होंने पंजाब की भगवंत मान सरकार से ग्रांट पास करवाकर आज गलियों में इंटर लाकिंग टाइल्स लगाने के कार्य की शुरूआत करवाई है। उन्होंने कहा कि अगर किसी भी वार्ड निवासी को किसी भी प्रकार की समस्या का सामना करना पड़ रहा है तो उनके ध्यान में लाया जाए, जिसका पहल के आधार पर समाधान किया जाएगा। उन्होंने कहा कि मेरा मुख्य लक्ष्य वार्डों व मोगा शहर का सर्वपक्षीय विकास कार्य करवाना है। इस मौके पर वार्ड निवासियों द्वारा हलका विधायक अमनदीप, मेयर बलजीत सिंह चानी का वार्ड में विकास कार्यों की शुरूआत करवाने पर जहां धन्यवाद किया गया, वहीं सिरोपा देकर  उन्हें सम्मानित भी किया गया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डीएन मॉडल स्कूल ! नीयम खूंटे पर ! अपनों को बांटी गई रेवड़िया !!

मोगा 23 मार्च (मुनीश जिन्दल) 3 मार्च को डी.एन मॉडल स्कूल में मैनेजमैंट का तख्ता पलट हुआ था। जिसके बाद कब्जाधारी नई मैनेजमेंट ने स्कूल के अनेक दस्तावेज अपने हाथ में लिए थे। जिसके बाद से पुरानी मैनेजमेंट द्वारा किए अनेक जायज व नाजायज कामों से पर्दा उठने लगा है। अगर हम पुरानी मैनेजमेंट के पद्द आसीन लोगों द्वारा किए उनके कामों का मंथन करते हुए, ये कहें कि सत्ता, सत्ता का नशा और पैसा या पैसा, सत्ता का नशा और सत्ता, इनका पुराना रिश्ता है। तो यह कोई गलत नहीं होगा। फिलहाल कब्जाधारी नई मैनेजमेंट द्वारा अनेक दस्तावेजों की बारीकी से जांच की जा रही है। और जांच में अनेक ऐसे तथ्य सामने आ रहे हैं कि किस प्रकार सत्ता के नशे में पद्द आसीन लोगों द्वारा अनियमों का पालन किया गया। फ़िलहाल जो मामला सामने आया है, उसके तहत पुरानी मैनेजमेंट के उच्च पद्द पर बैठे एक व्यक्ति ने अपने निजी हितों को प्राथमिकता देते हुए, स्कूल में कार्यरत 100 से अधिक अध्यापक, जिनमें अनेक सीनियर अध्यापक भी शामिल हैं, क्लैरिकल स्टाफ सहित अन्य निम्न क्लास के कर्मचारियों के अधिकारों का हनन किया है। फिलहाल ये बात सामने आई है कि किस प्रकार एक व्यक्ति द्वारा अपनी सत्ता की पावर का इस्तेमाल करते हुए स्कूल में कार्यरत विभिन्न वर्गों के अनेक कर्मचारियों के हकों का चीर हरण करते हुए, एकमात्र अपने एक पारिवारिक सदस्य की तनख्वाह में बढ़ौतरी करवाई गई। इसी लिए दोस्तों हमने ऊपर जिक्र किया है कि सत्ता, सत्ता का नशा और पैसा या पैसा, सत्ता का नशा और सत्ता, इनका पुराना रिश्ता है।  आपको यहां बता दें कि इस मौजूदा मैनेजमैंट से पहले वाली मैनेजमैंट, वर्ष 2021 में डीएन मॉडल स्कूल पर काबिज हुई थी। उस वक्त मैनेजमैंट के एक उच्च पद्द पर एक ऐसा व्यक्ति भी आसीन हुआ था, जिसका कि एक पारिवारिक सदस्य पहले से स्कूल मैं बतौर अध्यापिका कार्यरत्त थी। बस फिर क्या था, ‘जब लाठी अपनी, तो भैंस तो अपनी, होनी ही थी’। उक्त सदस्य ने सभी नियमों को खूंटे पर टांगते हुए, स्कूल के 150 से अधिक कर्मचारियों के हकों को अनदेखा कर, अपनी सत्ता का दुरूपयोग करते हुए, मैनेजमैंट के अन्य सदस्यों पर हावी होते हुए, अपने निजी स्वार्थो को सर्वोप्रिय रखते हुए, एकमात्र अपने पारिवारिक सदस्य की तनख्वाह बढ़ा ली। लेकिन जैसे ही अब अचानक स्कूल में नई मैनेजमेंट काबिज हुई, तो पुरानी मैनेजमैंट द्वारा किए कामों का निरीक्षण होना लाजमी ही था। इस संबंधी जब “मोगा टुडे न्यूज़” की टीम की और से डीएन मॉडल स्कूल के अनेक अध्यापकों सहित अन्य क्लास के कर्मचारियों से सम्पर्क साधा गया, तो इस बात को लेकर उनमें ख़ासा रोष पाया गया। उन्होंने कहा कि ये बात उनके ध्यान में पहले से ही है। लेकिन साथ ही उन्होंने ये भी कहा कि देश में पहले से ही बेरोजगारी अपनी चरम सीमा पर है। अब तत्कालीन सत्ताधारी मैनेजमैंट के खिलाफ आवाज उठाता, तो उठाता कौन ? बस बात तो शुरू हुई, लेकिन कानाफूसी तक रहकर ही ख़तम हो गई। स्कूल के अनेक कर्मचारियों ने अपना दर्द, हमारी टीम से साझा करते हुए कहा कि उनके पास फिलहाल इस स्कूल में नौकरी करने के इलावा कोई विकल्प नहीं है। लेकिन उन्होंने, ये उम्मीद जरूर जताई, कि अब सत्ताधारी नई मैनेजमैंट इस संबंधी ठोस कदम उठाएगी। साथियों, एकत्रित जानकारी के मुताबिक डीएन मॉडल स्कूल में विभिन्न वर्गों का 150 से अधिक कर्मचारियों का स्टाफ है, जिनमें अनेक ऐसे अध्यापक भी मौजूद हैं, जिन्हें कि नौकरी करते 30 वर्ष हो चुके हैं। उक्त संबंधित अध्यापिका से, इतने पुराने अनेक सीनियर अध्यापक कार्यरत्त होने पर, असूलन पहला हक़ तो उन्हीं का बनता था, कि उनकी तनख्वाह बढ़े, लेकिन सत्ता की ताकत के आगे, आम इन्सान की क्या औकात ! उस वक्त सत्ता के नशे में चूर, साहिब को केवल अपनी पारिवारिक सदस्य ही नजर आई। उन्हें स्कूल के  150 से अधिक कर्मचारियों का श्रम नजर नहीं आया, जो भी उन्हीं की पारिवारिक सदस्य की तरह सुबह जल्दी घर का काम काज निपटाकर, अपने परिवार व बच्चों को छोड़कर अपनी नौकरी करने स्कूल पहुंचते हैं।  इस संबंधी जब पुरानी मैनेजमेंट के सचिव रहे अश्विनी शर्मा (मट्टू) से एक अकेली अध्यापिका की तनख्वाह बढ़ाने संबंधी सवाल किया गया, तो उन्होंने कहा कि उक्त अध्यापिका HOD बनी थी। इसके इलावा उसे स्कूल में कार्यरत हुए 20 वर्ष हो गए थे। कोई भी अध्यापक उनसे सीनियर नहीं था। उनका पांचवा स्थान आता है। इस पर जब हमारी टीम ने सवाल किया कि अगर उक्त अध्यापिका का पांचवा स्थान आता है, तो चार अध्यापक तो उनसे सीनियर थे, चार को छोड़कर पांचवे की तनख्वाह क्यों बढ़ाई गई ? लेकिन फिर भी उन्होंने उक्त संबंधित अध्यापिका की बढ़ाई तनख्वाह को जायज बताते हुए कहा कि जब पहले SM शर्मा की मैनेजमेंट आई थी, तब भी उन्हें ये एक तनख्वाह बढ़ाने के लिए पत्र दिया गया था। लेकिन उस पर कोई सुनवाई नहीं हुई थी। इसके पश्चात जब अश्विनी कुमार (जालंधर) वालों की मैनेजमेंट आई, और मामला उनके ध्यान में लाया गया, तो उन्होंने यह तनख्वाह बढ़ाई थी।  इस संबंधी जब सत्ताधारी मैनेजमेंट के सदस्य नरिन्दर सूद से बात की गई, तो उन्होंने कहा कि सीबीएसई के रूल स्पष्ट कहते हैं कि कोई भी मैनेजमेंट का सदस्य अपने पारिवारिक सदस्य को प्रमोट नहीं कर सकता है। इसके साथ ही उन्होंने बताया कि उक्त संबंधित महिला अध्यापिका ने प्रिंसिपल मैडम सोनिया के माध्यम से मैनेजमैंट को मिलने की इच्छा जताई है, और मैनेजमेंट उन्हें जरूर मिलेगी। नरिन्दर सूद ने व्यक्तिगत लाभ लेने के लिए एक अकेली महिला अध्यापक की तनख्वाह को बढ़ाना गैरकानूनी बताया। उन्होंने कहा कि, जो भी हो, नियमों के मुताबिक़, समूचे स्टाफ के लिए होना चाहिए। उन्होंने स्पष्ट कहा कि अगर उक्त महिला अध्यापक, स्कूल में कार्यरत रहना चाहती है, तो मैनेजमैंट को इसमें कोई आपत्ति नहीं होगी, बशर्ते उक्त अध्यापिका को अपनी पुरानी तनख्वाह पर काम करना होगा अन्यथा अपनी नौकरी से इस्तीफा देना होगा।  फिलहाल मीडिया के रूबरू तो नई मैनेजमैंट, इस संबंधी कठोर दिखाई दे रही है। लेकिन आने वाले दिनों में इस संबंधी क्या फैंसला लिया जाएगा, जिससे कि स्कूल में कार्यरत्त बाकी का स्टाफ समानता की भावना का आभास करते हुए राहत की सांस ले सके, ये तो आने वाला समय ही तय करेगा।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਰਪੰਚਾਂ/ ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੀ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ !!

ਮੋਗਾ 23 ਮਾਰਚ (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਂ ਮੋਹਾਲੀ ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮਿਤੀ 17 ਤੋਂ 22 ਮਾਰਚ 2025 ਤੱਕ ਮੁੱਢਲਾ ਸਿਖਲਾਈ ਪ੍ਰੋਗਰਾਮ ਕਰਨ ਦੇ ਸੰਦਰਭ ਵਿੱਚ BDPO ਰੁਪਿੰਦਰ ਕੌਰ ਨਿਹਾਲ ਸਿੰਘ ਵਾਲਾ ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ, ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪ੍ਰਭਪ੍ਰੀਤ ਕੌਰ (ਵਕੀਲ) ਵਲੋਂ, ਉਹਨਾਂ ਨੂੰ, ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੋਆਰਡੀਨੇਟਰ, ਪੰਚਾਇਤ ਵਿਭਾਗ ਦੇ ਜੇ.ਈ., ਪੰਚਾਇਤ ਸਕੱਤਰ, ਏ.ਪੀ.ਓ ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੋਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਬਲਤੇਜ ਸਿੰਘ ਨੋਡਲ ਅਫਸਰ, ਪੰਚਾਇਤ ਸਕੱਤਰ/ ਗ੍ਰਾਮ ਸੇਵਕ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਜਗਤਾਰ ਸਿੰਘ ਕਲੱਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ ਬਾਂਸਲ ਸੁਪਰਵਾਈਜਰ, ਕੁਲਦੀਪ ਕੌਰ ਸੁਪਰਵਾਈਜਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਅਧਿਕਾਰੀ/ ਕਰਮਚਾਰੀ ਹਾਜਰ ਰਹੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

लाखों की हैरोइन, ड्रग मनी, नशीली गोलियां व मोटरसाइकिल सहित 14 काबू ! एक महिला भी शामिल !!

मोगा 23 मार्च (मुनीश जिन्दल) पंजाब सरकार के आदेश अनुसार नशों के विरुद्ध चलाई मुहिम के तहत एसएसपी मोगा आईपीएस अजय गांधी के निर्देश में काम करते हुए जिले के विभिन्न पुलिस थानों की पुलिस ने 11 विभिन्न मामले दर्ज कर कुल 14 लोगों को काबू कर उनके पास से लाखों रुपए की हैरोइन, ड्रग मनी, नशीली गोलियां व एक मोटरसाइकिल बरामद किया है। पुलिस द्वारा गिरफ्तार किए गए लोगों में एक महिला भी शामिल है। सीआईए स्टाफ मैहना के इंचार्ज इंस्पैक्टर दलजीत सिंह बराड़ ने बताया कि उनके स्टाफ के सहायक थानेदार जरनैल सिंह ने हरदेव सिंह उर्फ देव वासी न्यू परवाना नगर मोगा व सतनाम सिंह उर्फ बुग्गी वासी बिलासपुर जिला मोगा को गिरफ्तार कर उनके कब्जे से 40 ग्राम हीरोइन व 7000 रु ड्रग मनी बरामद की है। इसी प्रकार थाना सिटी के प्रभारी इंस्पैक्टर गुरप्रीत सिंह ने बताया कि उनके थाने के सहायक थानेदार मोहकम सिंह ने लखविंदर सिंह वासी जिला श्री मुक्तसर साहिब को गिरफ्तार कर उसके कब्जे से 20 ग्राम हैरोइन बरामद की है। थाना बधनी कलां के प्रभारी इंस्पैक्टर गुरमेल सिंह ने बताया कि उनके थाने के सहायक थानेदार गुरप्रीत सिंह ने दविंदर सिंह उर्फ़ जंटा वासी बुटटर कलां, जसपाल सिंह उर्फ पाल, वासी बधनी कलां को गिरफ्तार कर उनके कब्जे से 20 ग्राम हैरोइन, 1800 रु ड्रग मनी व एक मोटरसाइकिल बरामद किया है। उन्होंने बताया कि इस मामले में हालांकि हरदीप सिंह उर्फ काला वासी बुटर कलां को भी नामजद किया गया है। लेकिन उसकी गिरफ्तारी अभी बाकी है। एंटी नारकोटिक ड्रग सैल के प्रभारी इंस्पैक्टर प्रताप सिंह ने बताया कि उनके सैल के थानेदार बलविंदर सिंह ने हरदीप सिंह उर्फ हैरी वासी बुटर कलां को गिरफ्तार कर उसके कब्जे से 30 ग्राम हीरोइन बरामद की है।  इस संबंधी थाना बधनी कलां में मामला दर्ज किया गया है। बधनी कलां व एंटी नारकोटिक ड्रग सैल की पुलिस पार्टियां, काबू दोषियों के साथ। इसी प्रकार थाना धर्मकोट के प्रभारी इंस्पैक्टर जितेंद्र पाल सिंह ने बताया कि उनके थाने की पुलिस ने तीन विभिन्न मामले दर्ज कर तीन लोगों को गिरफ्तार कर उनके पास से हैरोइन, नशीली गोलियां व ड्रग मनी बरामद की है। उन्होंने बताया कि सहायक थानेदार कुलदीप सिंह ने कर्मजीत कौर उर्फ़ रज्जी वासी नूरपुर हकीमां को 10 ग्राम हैरोइन, थानेदार चरणजीत सिंह ने अमरजीत सिंह उर्फ लालू वासी नूरपुर हकीमां को 100 नशीली गोलियों सहित जबकि थानेदार लखविंदर सिंह ने सुखदेव सिंह उर्फ मोटा वासी नूरपुर हकीमां को 40 नशीली गोलियों व 1400 रु ड्रग मनी के साथ गिरफ्तार किया है। थाना बाघापुराना के प्रभारी इंस्पैक्टर जसविंदर सिंह ने बताया कि उनके थाने के सहायक थानेदार कश्मीर सिंह ने अवतार सिंह वासी माहला कलां को गिरफ्तार कर उसके कब्जे से 122 नशीली गोलियां बरामद की हैं। थाना धर्मकोट व बाघापुराना की पुलिस पार्टियां, काबू दोषियों के साथ। थाना सिटी साउथ के प्रभारी वरुण कुमार ने बताया कि उनके थाने के सहायक थानेदार सरदारा सिंह ने परमिंदर सिंह उर्फ बुद्धू वासी नानक नगरी मोगा से 5 ग्राम हैरोइन, जबकि उनके थाने के ही सहायक थानेदार सिरताज सिंह ने विजय कुमार वासी निगाहा रोड मोगा को गिरफ्तार कर उसके कब्जे से भी 5 ग्राम हैरोइन व 1500 रु ड्रग मनी बरामद की है। इसी प्रकार थाना सदर के सहायक थानेदार वीरपाल कौर ने मनप्रीत सिंह उर्फ पीता वासी जिला मोगा को गिरफ्तार कर उसके कब्जे से 5 ग्राम हैरोइन बरामद की है।  सिटी साउथ व सदर की पुलिस पार्टियां, काबू दोषियों के साथ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

आढ़ती एसोसिएशन के प्रधान पद्द का चुनाव विवादों में ! जानो पूरा मामला !!

मोगा 22 मार्च (मुनीश जिन्दल) 18 मार्च 2025, दिन मंगलवार को, आढ़ती एसोसिएशन मोगा के ग्रुप में आढ़ती एसोसिएशन के तत्कालीन प्रधान समीर जैन द्वारा एक ऑडियो मैसेज डाला जाता है। आइए, पहले आप भी जरा, वह ऑडियो मैसेज सुन लें।  इस मैसेज के पश्चात 19 मार्च, दिन बुधवार को आढ़ती एसोसिएशन के सदस्य, जनरल हॉउस की बैठक के लिए मण्डी में बने एसोसिएशन के दफ्तर में एकत्रित होते हैं। आढ़तियों की जनरल हाउस की मीटिंग में क्या होता है ? उस पर भी आप एक नजर डाल लें।  तो आपने देखा, प्रधान पद के लिए 19 मार्च को हुई आढ़तियों की जनरल मीटिंग में एसोसिएशन के पुराने प्रधान समीर जैन को वर्ष 2025 से 2027 तक दोबारा प्रधान चुन लिया गया। लेकिन यह बात कुछ आढ़तियों के गले नहीं उतर रही है। जिसके चलते शनिवार 22 मार्च को आढ़ती प्रभजीत सिंह काला ने अपनी दुकान पर एक मीटिंग बुलाई। अब आप एक नजर उस मीटिंग पर भी डाल लें।  इस बैठक के पश्चात आढ़ती प्रभजीत सिंह काला ने मीडिया के रूबरू होकर अनेक गैर आढ़तियों की मौजूदगी में, पुलिस व प्रशासन के सहयोग से हुए इन चुनावों पर सवालिया निशान खड़े किए।  जिसके पश्चात मीडिया के रूबरू, आढ़ती एसोसिएशन के पुराने व 2025 से 27 तक दोबारा चुने गए प्रधान, समीर जैन ने अपने इन चुनावों को जायज बताते हुए कहा कि फिलहाल सोमवार को बुलाई गई मीटिंग संबंधी उन्हें कोई जानकारी नहीं है। अगर उन्हें आढ़ती बुलाते हैं, तो वे प्रधान होने के नाते, वहां जरूर जायेंगे। साथियों फिलहाल, आरोप प्रतिआरोप का दौर जारी है। लेकिन इस बीच इतना जरूर है कि सोमवार, 24 मार्च को दोनों गुटों के 8-8 सदस्यों की एक सांझी बैठक बुलाई गई है। अब ऊंट किस करवट बैठेगा, यह तो आने वाला समय ही तय करेगा। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

विधायक अमनदीप ने, अब इस वार्ड में, 50 लाख रुपए के विकास कार्यों का करवाया शुभारंभ !!

मोगा, 22 मार्च (मुनीश जिन्दल) वार्ड नंबर 49, नजदीक गुरुद्वारा बाबा जीवन सिंह के पास 50 लाख रुपए की लागत से बी जोन में सीवरेज व वाटर सप्लाई के कार्य का शुभारंभ हलका विधायक डा. अमनदीप कौर अरोड़ा व मेयर बलजीत सिंह चानी ने अपने कर कमलों से किया। इस मौके पर वार्ड नंबर 50 में विधायक डा. अमनदीप कौर अरोड़ा व मेयर बलजीत सिंह चानी का पहुंचने पर वार्ड वासियों द्वारा हार डालकर व सिरोपा देकर उनका स्वागत किया गया। इस मौके पर वार्ड निवासी दर्शन कौर बराड़, आप आगू गौरव गर्ग, नगर सुधार ट्रस्ट के सदस्य जगदीश शर्मा, सुमेल भट्टी, रोशन लाल चावला व वार्ड निवासी मौजूद थे। MLA अमनदीप व मेयर बलजीत चानी का स्वागत करते वार्ड वासी। इस मौके पर विधायक डा. अमनदीप कौर अरोड़ा ने कहा कि समय समय की सरकारों की अनदेखी के चलते पिछले 40 वर्षों से पुरानी मांग सीवरेज व वाटर सप्लाई की मांग को वार्ड निवासियों द्वारा उनके ध्यान में लाया गया। जिस पर उन्होंने मुख्यमंत्री भगवंत सिंह मान के ध्यान में वार्ड नंबर 49 निवासियों की वाटर सप्लाई व सीवरेज की मांग को पूरा करवाकर 50 लाख रुपए की लागत से आज वार्ड में विकास कार्यों की शुरूआत करवाई है। उन्होंने कहा कि उनका मुख्य उद्देश्य मोगा शहर का सर्वपक्षीय विकास कार्य करवाना है। उन्होंने कहा कि अगर किसी वार्ड निवासी को किसी भी प्रकार की समस्या का सामना करना पड़ रहा है, तो उनके ध्यान में लाया जाए, ताकि उस समस्या का पहल के आधार पर समाधान किया जा सके। इस मौके पर वार्ड वासियों ने हलका विधायक डा. अमनदीप कौर अरोड़ा का वार्ड निवासियों की वाटर सप्लाई व सीवरेज की मांग को पूरा करने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

“ਯੁੱਧ ਨਸ਼ਿਆਂ ਵਿਰੁੱਧ” ! 85 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ, 140 ਨਸ਼ੀਲੀਆਂ ਗੋਲੀਆਂ ਤੇ 40 ਗ੍ਰਾਮ ਹੈਰੋਇਨ ਬਰਾਮਦ !!

ਮੋਗਾ 22 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਤਹਿਤ ਅੱਜ ADGP (ਇੰਟਰਨਲ ਸਕਿਉਰਿਟੀ) ਪੰਜਾਬ ਸ਼ਿਵ ਕੁਮਾਰ ਵਰਮਾ ਅਤੇ ਅਜੇ ਗਾਂਧੀ SSP ਮੋਗਾ ਦੀ ਯੋਗ ਅਗਵਾਈ ਵਿੱਚ ਸਵੇਰ 10 ਤੋ 2 ਵਜੇ ਤੱਕ ਮੋਗਾ ਜਿਲੇ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਸਥਾਨਾਂ ਉੱਪਰ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ 2 ਐਸ.ਪੀ., 2 ਡੀ.ਐਸ.ਪੀ., 8 ਥਾਣਿਆਂ ਦੇ ਮੁਖ ਅਫਸਰਾਨ, 240 (ਐਨ.ਜੀ.ਓ. ਅਤੇ ਈ.ਪੀ.ਓ.) ਸਮੇਤ ਕੁੱਲ 252 ਪੁਲਿਸ ਕਰਮਚਾਰੀਆਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਸਬ ਡਵੀਜਨ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਅਤੇ ਸਬ ਡਵੀਜਨ ਸਿਟੀ ਮੋਗਾ ਵਿੱਚ ਪਿੰਡ ਬੁੱਕਣਵਾਲਾ, ਸਾਧਾਂ ਵਾਲੀ ਬਸਤੀ ਅਤੇ ਐਮ.ਪੀ. ਬਸਤੀ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਹਨਾਂ ਦੇ ਸ਼ੱਕੀ ਟਿਕਾਣਿਆਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। SP ਸੰਦੀਪ ਵਡੇਰਾ, ਪੁਲਿਸ ਪਾਰਟੀ ਨਾਲ ਸਰਚ ਅਪ੍ਰੇਸ਼ਨ ਮੌਕੇ। DSP ਸਿਟੀ ਰਵਿੰਦਰ ਸਿੰਘ, ਪੁਲਿਸ ਪਾਰਟੀ ਨਾਲ ਸਰਚ ਅਪ੍ਰੇਸ਼ਨ ਮੌਕੇ। ਦੌਰਾਨ ਚੈਕਿੰਗ 140 ਨਸ਼ੀਲੀਆਂ ਗੋਲੀਆਂ ਅਤੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋ ਇਲਾਵਾ 85 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਕੁੱਲ 5 ਸ਼ੱਕੀ ਵਹੀਕਲਾਂ ਨੂੰ ਪੁਲਿਸ ਕਬਜੇ ਵਿੱਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।  ADGP (ਇੰਟਰਨਲ ਸਕਿਉਰਿਟੀ) ਪੰਜਾਬ ਸ਼ਿਵ ਕੁਮਾਰ ਵਰਮਾ ਨੇ ਇਸ ਕਾਰਵਾਈ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰਖਣ ਲਈ ਸਾਡੀ ਵਚਨਬਧਤਾ ਨੂੰ ਦਰਸਾਉਂਦਾ ਹੈ। ਉਹਨਾਂ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ  ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ, ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਪਰ ਸੂਚਿਤ ਕਰ ਸਕਦੇ ਹਨ। ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਮੋਗਾ ਪੁਲਿਸ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭੱਵਿਖ ਵਿੱਚ ਵੀ ਮਾੜੇ ਅਨਸਰਾਂ ਖਿਲ਼ਾਫ ਇਸ ਤਰ੍ਹਾਂ ਦੀਆ ਕਾਰਵਾਈਆਂ ਜਾਰੀ ਰਹਿਣਗੀਆ। ਪੰਜਾਬ ਸਰਕਾਰ ਵਲੋਂ ਨਸ਼ਿਆ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਵਿਢੀ ਗਈ ਮੁਹਿੰਮ ਅਧੀਨ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਇੱਥੇ ਇਹ ਵਰਣਨਯੋਗ ਹੈ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਆਮ ਪਬਲਿਕ ਵੀ ਬਹੁਤ ਖੁਸ਼ ਹੈ ਅਤੇ ਇਸ ਕਾਰਵਾਈ ਸਬੰਧੀ ਪੁਲਿਸ ਦੀ ਸ਼ਲਾਘਾ ਵੀ ਕਰ ਰਹੀ ਹੈ। ਹਾਜਰ ਪਬਲਿਕ ਨੇ ਦੱਸਿਆ ਕਿ ਉਹ ਨਸ਼ੇ ਦੀ ਇਸ ਭੈੜੀ ਕੁਰੀਤੀ ਨੂੰ ਖਤਮ ਕਰਨ ਲਈ ਪੁਲਿਸ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਲਈ ਤਿਆਰ ਹਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!