logo

mogatodaynews

administrator

ਵਿਧਾਇਕ ਅਮਨਦੀਪ ਨੇ, ਡੇਅਰੀ ਸਿਖਲਾਈ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ !!

ਮੋਗਾ 22 ਮਾਰਚ (ਮੁਨੀਸ਼ ਜਿੰਦਲ) ਗੁਰਮੀਤ ਸਿੰਘ ਖੁੱਡੀਆਂ, ਕੈਬਿਨਟ ਮੰਤਰੀ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਬੈਚ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਸਰਟੀਫਿਕੇਟਾਂ ਦੀ ਵੰਡ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਬਲਜੀਤ ਸਿੰਘ ਚਾਨੀ ਮੇਅਰ ਮਿਉਸਪਲ ਕਾਰਪੋਰੇਸ਼ਨ, ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਅਤੇ ਸਰਪੰਚ ਪਿੰਡ ਗਿੱਲ ਦਰਸ਼ਨ ਸਿੰਘ ਹਾਜ਼ਰ ਸਨ। ਵਿਧਾਇਕ ਅਮਨਦੀਪ, ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ। ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ NLM ਸਕੀਮ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਯਕੀਨ ਦਵਾਇਆ। ਉਹਨਾਂ ਦੱਸਿਆ ਕਿ ਬੇਰੋਜਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਦਾ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ। ਪਿਛਲੇ ਵਿੱਤੀ ਸਾਲ (2023-24) ਵਿੱਚ ਇਸ ਟ੍ਰੇਨਿੰਗ ਸੈਂਟਰ ਤੇ ਵੱਖ ਵੱਖ ਜ਼ਿਲਿਆਂ ਤੋਂ 851 ਸਿੱਖਿਆਰਥੀ ਟ੍ਰੇਨਡ ਕੀਤੇ ਗਏ, ਜਿਸ ਵਿੱਚ ਜ਼ਿਲਾ ਮੋਗਾ ਦੇ ਕੁੱਲ 319 ਸਿੱਖਿਆਰਥੀ ਟ੍ਰੇਨਡ ਹੋਏ, ਜਿਨ੍ਹਾਂ ਵਿੱਚੋਂ 163 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਵਿੱਤੀ ਸਾਲ ਵਿੱਚ 412 ਮੋਗੇ ਜ਼ਿਲੇ ਦੇ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਦਸੰਬਰ 2024 ਤੱਕ ਤਕਰੀਬਨ 105 ਪੜ੍ਹੇ ਲਿਖੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੋਹੱਈਆ ਕਰਵਾਇਆ ਗਿਆ। ਉਨ੍ਹਾਂ ਇਲਾਕੇ ਦੇ ਬੇਰੋਜਗਾਰ ਲੜਕੇ ਲੜਕੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ। ਉਨ੍ਹਾ ਦਸਿਆ ਕਿ ਦੁੱਧ ਖਪਤਕਾਰਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿੱਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ ਅਤੇ ਦੁਧ ਉਤਪਾਦਕਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾ ਵਿਚ ਇਕ ਦਿਨਾਂ ਕੈਂਪ ਲਗਾਏ ਜਾ ਰਹੇ ਹਨ। ਹੋਰ ਜਾਣਕਾਰੀ ਲਈ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ ਫੋਨ  ਨੰਬਰ 01636-242480 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डी.एन मॉडल स्कूल ! आपसी गुटबंदी तेज ! नई दावेदारियां होने लगी पेश !!

मोगा 21 मार्च (मुनीश जिन्दल) 3 मार्च 2025, जब से आर्य प्रतिनिधि सभा पंजाब (रजि:) के प्रधान सुदर्शन शर्मा ग्रुप वाली मैनेजमेंट, डी.एन मॉडल स्कूल की सत्ता पर काबिज हुई है, तब से अन्य विरोधी ग्रुपों में हलचल तेज हो गई है। दिखने में ये मामला मात्र, DN मॉडल सीनियर मॉडल स्कूल से संबंधित लगता है, लेकिन इस बैनर के नीचे शहर की कुल 8 शिक्षण संस्थाएं, जिनमें आर्य गर्ल्स सीनियर सेकेंडरी स्कूल, आर्य मॉडल सीनियर सेकेंडरी स्कूल, डी.एम कॉलेज मोगा, डी.एम कॉलेज ऑफ़ एजूकेशन मोगा, डी.एन मॉडल सीनियर सेकेंडरी स्कूल मोगा, डी.एम कॉलजियेट स्कूल मोगा, MDAS सीनियर सेकेंडरी स्कूल मोगा, MDAS मॉडल स्कूल मोगा, आते हैं। लेकिन आपने जब भी चर्चा सुनी होगी, तब इन संस्थाओं में से डी.एन मॉडल सीनियर सेकेंडरी स्कूल ही चर्चा में रहता है। क्यूंकि इन उपरोक्त संस्थाओं में से एकमात्र डी.एन मॉडल सीनियर सेकेंडरी स्कूल ही ‘सोने का अण्डा देने वाली मुर्गी’ है। खैर इस बात से पर्दा, हम अपनी किसी अन्य खबर में उठाएंगे, फिलहाल आपको हम ये बता रहे थे कि जब से नई मैनेजमेंट काबिज हुई है, तब से अन्य विरोधी ग्रुपों में हलचल तेज हो हुई है। जिसके चलते अनेक व्यक्ति अब अपना अपना दावा पेश करने लगे हैं। ताजा मामले में शहर के नामचीन व्यक्ति अजय सूद (गोरा) ने एक पत्रकार वार्ता कर, अश्विनी कुमार शर्मा की प्रधानगी वाली आर्य प्रतिनिधि सभा पंजाब (रजि:) के तीन पत्रों का हवाला देते हुए, खुद की एक बड़ी दावेदारी पेश की है। क्या कहना था अजय सूद (गोरा) का, पहले आप वह सुन लें।  सुना आपने, गोरा सूद ने बिलकुल सही कहा कि पुलिस व प्रशासनिक अधिकारियों के इलावा विभिन्न माननीय अदालतों में दोनों ही संस्थाओं के अनेकों मामले लंबित पड़े हैं। इसके साथ ही गोरा सूद ने मीडिया के रूबरू कहा कि फिलहाल अभी तक किसी भी अदालत का फैंसला नहीं आया है। लेकिन जब हमारी ‘मोगा टुडे न्यूज़’ की टीम की ओर से फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट, उन्हें याद करवाई गई तो, तो वे बात घुमाते हुए, इन दोनों मैनेजमैंट के इलावा एक तीसरे धड़े के सक्रीय होने की बात पर आ गए।मीडिया के रूबरू गोरा सूद ने खुद को इन संस्थाओं का रक्षक बताते हुए शहर के मोहतवार लोगों को आगे आकर इन संस्थाओं को बचाने की अपील की।  इस संबंधी जब “मोगा टुडे न्यूज़” की टीम की ओर से डीएन मॉडल स्कूल की मौजूदा मैनेजमेंट के सदस्य नरिन्दर सूद से बात की गई, तो उन्होंने आर्य प्रतिनिधि सभा पंजाब रजि: के दूसरे ग्रुप के प्रधान अश्विनी शर्मा संबंधी चौंकाने वाले खुलासे किए। क्या बताया नरिंदर सूद ने, आईए आप वो भी सुन लें। यहां जिक्रयोग्य है कि नरिन्दर सूद ने हमारी टीम को इस संबंधी जरूरी दस्तावेज भी उपलब्ध करवाए हैं।  खैर दोस्तों, आरोप प्रतिआरोप तो आपने सुन ही लिए हैं। लेकिन इसी बीच हम अपने दर्शकों को फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की 9 मार्च 2011 में आई उस जजमेंट से अवगत करवाना चाहते हैं, जिसमें उन्होंने अपने आदेशों में बचाव पक्ष के सभी लोगों को, जिनमें आर्य प्रतिनिधि सभा पंजाब रजि:, जिसके कि प्रधान सुदर्शन शर्मा व डा. के.के. पसरिचा हैं, अश्वनी कुमार शर्मा, जो कि आर्य प्रतिनिधि सभा पंजाब रजि: के महासचिव हैं व अजय सूद पुत्र धर्मवीर सूद, वासी 5 न्यू टाउन मोगा को DM कालेज मेनेजिंग कमेटी द्वारा संचालित शिक्षण संस्थाओं की मैनेजमैंट व प्रशासनिक मामलों में क्या हो रहा है, में हस्तक्षेप करने पर रोक लगाई है। आपकी अधिक जानकारी के लिए, फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट के मुख्य अंश आपके सामने हैं।  दोस्तों, अदालती आदेश आपके सामने हैं। इनके विपरीत, फिर भी, विभिन्न दावेदारियां भी आपके सामने हैं। दोस्तों अभी तो यह शुरुआत है। अभी तो बहुत सारे रहस्यों से पर्दा उठना बाकी है। अभी के लिए बस इतना ही। जल्द मिलेंगे, नई जानकारी के साथ, नई खबर के साथ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਇੰਸਪੈਕਟਰ ਗੁਰਮੇਲ ਦਾ ਨਵਾਂ ਕਾਰਨਾਮਾ ! ਕਬੱਡੀ ਟੂਰਨਾਮੈਂਟ ਵਿੱਚ ਪੁੱਜਕੇ, ਲਵਾਹੇ ਫਲੈਕਸੀ ਬੋਰਡ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਜਿਲਾ ਪੁਲਿਸ ਦੇ ਥਾਣਾ ਬੱਧਣੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਚਰਚਾ ਵਿੱਚ ਹਨ। ਦਰਅਸਲ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਹੋ ਰਹੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਵਿੱਚ ਪੁੱਜ ਕੇ, ਉਥੋਂ ਕੁਝ ਫਲੈਕਸੀ ਬੋਰਡ ਲਵਾਹੇ ਗਏ ਹਨ। ਜੋ ਕਿ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਕੀ ਹੈ ? ਉਹ ਤਾਂ ਅਸੀਂ ਤੁਹਾਨੂੰ ਦੱਸ ਹੀ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ, ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਜਿਲੇ ਦੇ ਪਿੰਡ ਰਾਮਾ ਵਿਖੇ ਬਾਬਾ ਦੂਜ ਦਾਸ ਸਪੋਰਟਸ ਕਲੱਬ ਵੱਲੋਂ ਇੱਕ, ਦੋ ਦਿਨਾਂ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਸੀ। 17 ਤੇ 18 ਮਾਰਚ ਨੂੰ ਹੋਏ ਇਸ ਕਬੱਡੀ ਟੂਰਨਾਮੈਂਟ ਵਿੱਚ ਆਪਣੇ ਜੋਹਰ ਵਿਖਾਉਣ ਲਈ ਕਬੱਡੀ ਖਿਡਾਰੀ ਦਰੂ ਦਰਾਜ ਦੇ ਇਲਾਕਿਆਂ ਤੋਂ ਇਸ ਪਿੰਡ ਪੁੱਜੇ ਸਨ। ਤੇ ਕਮੇਟੀ ਵੱਲੋਂ ਇਲਾਕਾ ਵਾਸੀਆਂ ਅਤੇ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਚੰਗੇ ਇਨਾਮ ਵੀ ਦਿੱਤੇ ਗਏ। ‘ਤੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਾਬਾ ਦੂਜ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ, ਸਮੂਹ ਮੇਮ੍ਬਰ ਸਹਿਬਾਨ, ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਲਛਮਣ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ ਸਣੇ ਹੋਰ ਪਿੰਡ ਵਾਸੀਆਂ ਅਤੇ ਇਲਾਕਾਵਾਸੀਆਂ ਦਾ ਸ਼ਲਾਘਾਯੋਗ ਸਾਥ ਰਿਹਾ।  ਇਸੇ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ, ਯਾਨੀ ਕਿ 17 ਮਾਰਚ ਨੂੰ ਅਚਾਨਕ ਥਾਨਾ ਬਧਨੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਪੁੱਜਦੇ ਹਨ ਅਤੇ ਕਮੇਟੀ ਦੇ ਮੈਂਬਰਾਂ ਤੋਂ ਮਾਈਕ ਫੜ ਕੇ ਅਚਾਨਕ ਉੱਥੇ ਲੱਗੇ ਕੁਜ ਫਲੈਕਸੀ ਬੋਰਡ ਹਟਾਉਣ ਲਈ ਆਖਦੇ ਹਨ। ਥਾਣਾ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ, ਅਜਿਹਾ ਕਿਉਂ ਕੀਤਾ ਗਿਆ ? ਆਓ ਤੁਸੀਂ ਵੀ ਇਕ ਵਾਰ, ਉਸ ਮੌਕੇ ਦੀ ਵੀਡੀਓ ਤੋਂ ਰੂਬਰੂ ਹੋ ਜਾਵੋ। INSPECTOR GURMAIL SINGH ਜਿਸ ਤੋਂ ਬਾਅਦ ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ ਥਾਣਾ ਪ੍ਰਭਾਰੀ ਦੇ ਇਸ ਮਾਰਗ ਦਰਸ਼ਨ ਅਤੇ ਸੁਝਾਓ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕੀ ਭਵਿੱਖ ਵਿੱਚ ਵੀ ਅਜਿਹੇ ਕਿਸੇ ਬੰਦੇ ਜਾਂ ਪਰਿਵਾਰ ਦਾ ਇੱਕ ਵੀ ਰੁਪਈਆ ਸਮਾਜ ਸੇਵਾ, ਖ਼ਾਸਕਰ ਖੇਡਾਂ ਵਿੱਚ ਨਹੀਂ ਲਿਆ ਜਾਵੇਗਾ। ਕੀ ਕਿਹਾ, ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ, ਤੁਸੀਂ ਉਹ ਵੀ ਸੁਣ ਲਵੋ। BHUPINDER SINGH (COMMITTEE MEMBER) ਦੋਸਤੋਂ ਇੰਸਪੈਕਟਰ ਗੁਰਮੇਲ ਸਿੰਘ ਦੇ ਇਸ ਸੰਬੋਧਨ ਦੀ ਚਾਰੋਂ ਪਾਸੇ ਚਰਚਾ ਹੋ ਰਹੀ ਹੈ। ਤੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਅਤੇ ਸਮੁੱਚਾ ਪੁਲਿਸ ਪ੍ਰਸ਼ਾਸਨ ਪੰਜਾਬ ‘ਚੋਂ ਨਸ਼ੇ ਦੇ ਕੋਹੜ ਦੇ ਖਾਤਮੇ ਲਈ ਲੱਗਿਆ ਹੋਇਆ ਹੈ। ਲੇਕਿਨ ਥਾਣਾ ਪ੍ਰਭਾਰੀ ਦਾ ਦੀ ਅਜਿਹੀ ਸੋਚ, ਉਹਨਾਂ ਦਾ ਇਹ ਕਦਮ, ਸਮਾਜ ਨੂੰ, ਖ਼ਾਸਕਰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪਰਿਵਾਰਾਂ ਦਾ, ਇਸ ਤਰਾਂ ਦੇ ਸਮਾਜਿਕ ਬਾਈਕੋਟ ਹੋਣ ਤੇ, ਉਹਨਾਂ ਨੂੰ ਇਕ ਸੇਧ ਦੇਣ ਦਾ ਕੱਮ ਕਰੇਗਾ, ਕਿ ਇਸ ਗੰਦਗੀ ਦੇ ਕਾਰੋਬਾਰ ਨਾਲ ਕਮਾਏ ਰੁਪਏ ਦੀ ਸਮਾਜ ਨੂੰ ਵੀ ਲੋੜ ਨਹੀਂ ਹੈ। ਜਿਸ ਨਾਲ ਸ਼ਾਇਦ  ਇਸ ਧੰਧੇ ਨਾਲ ਜੁੜੇ ਲੋਕ ਅਤੇ ਆਉਣ ਵਾਲੀ ਪੀੜੀਆਂ, ਇਸ ਚਿੱਕੜ ਤੋਂ ਦੂਰ ਰਹਿਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਿਸਾਨ ਸੰਘਰਸ਼ ਨੂੰ ਕੁਚਲਣ ਲਈ, ਪੁਲਿਸ ਕਾਰਵਾਈ ਨਿੰਦਣਯੋਗ: ਸਰਬਜੀਤ ਸਿੰਘ ਦੌਧਰ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) SARBJIT SINGH ਜਮੂਹਰੀ ਅਧਿਕਾਰ ਸਭਾ ਪੰਜਾਬ ਮੋਗਾ ਇਕਾਈ ਦੇ ਆਗੂਆਂ, ਸਰਬਜੀਤ ਸਿੰਘ ਦੌਧਰ, ਦਰਸ਼ਨ ਸਿੰਘ ਤੂਰ, ਚਮਕੌਰ ਸਿੰਘ , ਭਿੰਦਰ ਪਾਲ, ਸੁਖਦੇਵ ਸਿੰਘ, ਪ੍ਰੇਮ ਕੁਮਾਰ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਇੱਕ ਸਾਲ ਤੋਂ ਬੈਠੇ ਕਿਸਾਨਾਂ ਤੇ ਜਬਰ ਕਰਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ, ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਕਾਰਵਾਈ ਨੂੰ ਲੋਕਾਂ ਦੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰਨ, ਧਰਨੇ ਮੁਜਾਹਰੇ ਕਰਨ ਦੇ ਸਵਿਧਾਨਕ ਅਤੇ ਜਮੂਹਰੀ ਹੱਕਾਂ ਤੇ ਛਾਪਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਗਏ ਆਗੂਆਂ ਦੀ ਗ੍ਰਿਫਤਾਰੀ ਕਰਕੇ, ਕਿਸਾਨਾਂ ਦੀ ਧੂਹ ਖਿੱਚ ਕਰਕੇ ਉਹਨਾਂ ਨੂੰ ਧਰਨੇ ਤੋਂ ਚੁੱਕਣਾ, ਉਸ ਅੰਨ ਦਾਤੇ ਨੂੰ ਜਲੀਲ ਕਰਨ ਦੇ ਬਰਾਬਰ ਹੈ, ਜੋ ਆਪਣੀ ਮੁੜ੍ਹਕੇ ਦੀ ਕਮਾਈ ਨਾਲ ਸਾਰੇ ਸੰਸਾਰ ਲਈ ਅੰਨ ਪੈਦਾ ਕਰਦਾ ਹੈ। ਉਹਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਾਇਜ ਤੇ ਸੰਵਿਧਾਨਕ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸੁਣਨ ਸ਼ਕਤੀ ਦੇ ਬਚਾ ਲਈ, ਆਪਣੇ ਕੰਨਾਂ ਦੀ ਸਿਹਤ ਦਾ ਰੱਖੋ ਧਿਆਨ : ਡਾ. ਅਸ਼ੋਕ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਪ੍ਰਧਾਨਗੀ ਹੇਠ ਸਮੂਹ ਮੈਡੀਕਲ ਅਫਸਰਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਬਾਰੇ ਦੱਸਿਆ ਗਿਆ। ਇਸ ਮੌਕੇ ਡਾ. ਅਸ਼ੋਕ ਸਿੰਗਲਾ, ਕੰਨ ਨੱਕ ਗਲੇ ਦੀ ਮਾਹਿਰ ਅਤੇ ਜਿਲਾ ਟੀਕਾ ਕਰਨ ਅਫਸਰ ਮੋਗਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੰਨ ਵਿੱਚ ਦਰਦ, ਡੁੱਲਦਾ ਜਾਂ ਘੱਟ ਸੁਣਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ। ਉਹਨਾਂ ਕਿਹਾ ਆਪਣੇ ਕੰਨਾਂ ਦਾ ਪੂਰਾ ਧਿਆਨ ਰੱਖੋ ਕੰਨ ਵਿੱਚ ਕਦੇ ਵੀ ਨੁਕੀਲੀ ਵਸਤੂਆਂ ਬੱਚੇ ਦੇ ਕੰਨ ਵਿੱਚ ਨਾ ਮਾਰੋ। ਕੰਨਾ ਨੂੰ ਤੇਜ ਸ਼ੋਰ ਤੋਂ ਬਚਾਓ। ਕੰਨਾ ਵਿੱਚ ਗੰਦਾ ਪਾਣੀ ਨਾ ਜਾਣ ਦਿਓ। ਇਸ ਮੌਕੇ ਡਾ. ਮਾਨਿਕ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਕੰਨਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਲਗਾਤਾਰ ਹੈਡ ਫੋਨ ਦੀ ਵਰਤੋਂ, ਲਗਾਤਾਰ ਫੋਨ ਦੀ ਵਰਤੋਂ ਅਤੇ ਹੋਰ ਉੱਚੀ ਆਵਾਜ਼ ਵਾਲੀਆਂ ਇਲੈਕਟਰਿਕ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਦੀਆਂ ਗ੍ਰੈਜ਼ੂਏਟ ਕੁੜੀਆਂ, ਲੈ ਸਕਣਗੀਆਂ ‘ਕੈਟ’ ਪ੍ਰੀਖਿਆ ਦੀ ਮੁਫ਼ਤ ਕੋਚਿੰਗ : DC ਸਾਗਰ !!

ਮੋਗਾ, 21 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (PSDM) ਰਾਹੀਂ ਸੂਬੇ ਦੀਆਂ ਗ੍ਰੈਜ਼ੂਏਟ ਕੁੜੀਆਂ ਨੂੰ ਕੈਟ (ਕਾਮਨ ਐਡਮਿਸ਼ਨ ਟੈਸਟ) ਪ੍ਰੀਖਿਆ ਦੀ ਮੁਫ਼ਤ ਕੋਚਿੰਗ ਦਿਵਾਉਣ ਦਾ ਫੈਸਲਾ ਕੀਤਾ ਗਿਆ ਹੈ। PSDM ਵੱਲੋਂ ਇਸ ਸਬੰਧੀ ਗੈਰ ਸਰਕਾਰੀ ਸੰਸਥਾ ‘ਪ੍ਰਯਾਸ’ ਦੇ ਸਹਿਯੋਗ ਨਾਲ ਯੋਗ ਉਮੀਦਵਾਰਾਂ ਦੀ ਚੋਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਜਾ ਕੇ BBA, BA, ਅਤੇ B.Tech ਵਿਦਿਆਰਥਣਾਂ ਦੀ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ‘ਪ੍ਰਯਾਸ’ ਵੱਲੋਂ ਯੋਗਤਾ ਟੈਸਟ 30 ਮਾਰਚ ਨੂੰ ਲਿਆ ਜਾਵੇਗਾ। ਜਿਸ ਵਿਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ 9 ਮਹੀਨੇ ਦੀ ਆਨਲਾਈਨ ਅਤੇ ਆਫ਼ਲਾਈਨ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਜਾਵੇਗੀ। ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਪਸੰਦ ਦੀ ਸੰਸਥਾ ਵਿਚ MBA ਕਰ ਸਕਣਗੇ। ਐੱਸ.ਡੀ ਕਾਲਜ ਵਿਖੇ ਕੀਤੀ ਗਈ ਕਾਊਂਸਲਿੰਗ ਦੀ ਤਸਵੀਰ। ਉਹਨਾਂ ਦੱਸਿਆ ਕਿ CAT (ਕਾਮਨ ਐਡਮਿਸ਼ਨ ਟੈਸਟ) ਭਾਰਤ ਵਿੱਚ ਪੋਸਟ ਗ੍ਰੈਜੂਏਟ ਮੈਨੇਜਮੈਂਟ ਪ੍ਰੋਗਰਾਮਾਂ, ਖਾਸ ਕਰਕੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਵਰਗੇ ਚੋਟੀ ਦੇ ਭਾਰਤੀ ਬੀ ਸਕੂਲਾਂ ਵਿੱਚ ਐੱਮ.ਬੀ.ਏ (MBA) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਹੈ। ਇੱਛੁਕ ਉਮੀਦਵਾਰ ਇਸ ਲਿੰਕ https://bit.ly/Punjab100_CAT25 ਉੱਤੇ ਅਪਲਾਈ ਕਰ ਸਕਦੇ ਹਨ।ਉਹਨਾਂ ਕਿਹਾ ਕਿ ਮੁਫ਼ਤ ਕੋਚਿੰਗ ਲਈ ਕੁੜੀਆਂ ਦਾ ਗ੍ਰੈਜੂਏਸ਼ਨ ਹੋਣਾ ਜਾਂ ਫਾਈਨਲ ਸਾਲ ਦੇ ਪੇਪਰ ਦਿੱਤੇ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਪੰਜਾਬ ਵਾਸੀ ਹੋਣਾ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ 9465159813 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੀਆਂ ਵੱਧ ਤੋਂ ਵੱਧ ਕੁੜੀਆਂ ਨੂੰ ਲਾਭ ਦਿਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਉਹਨਾਂ ਨੇ ਕਾਲਜਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਕਾਊਂਸਲਿੰਗ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਪਹਿਲ ਦਾ ਲਾਭ ਮਿਲ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

राइस ब्रान डीलर्स एसोसिएशन ने, भगवती जागरण के लिए, 4 अक्टूबर 2025 की तिथि की निर्धारित !!

मोगा 21 मार्च (मुनीश जिन्दल) राइस ब्रान डीलर्स एसोसिएशन (128) मोगा के 29वें जागरण के उपलक्ष्य में स्थानीय जैसवाल होटल में एक बैठक का आयोजन किया गया। इस बैठक की अध्यक्षता, संस्था के मुख्य संरक्षक राजकमल कपूर एवं अध्यक्ष नवीन सिंगला ने की। बैठक में महामाई के पावन जागरण की तिथि 4 अक्टूबर 2025 तय की गई। यह भव्य जागरण पुरानी दाना मंडी, भारत माता मंदिर के पास, आयोजित किया जाएगा। मां की पावन ज्योत, मां ज्वाला जी से लाई जाएगी और माँ का दरबार अत्यंत भव्य रूप में सजाया जाएगा। पूरे शहर को रंग बिरंगी लाइटों से दुल्हन की तरह सजाया जाएगा। महामाई की स्तुति के लिए बॉलीवुड के प्रसिद्ध गायक अपनी हाजिरी लगाएंगे। श्रद्धालुओं के लिए माँ का भव्य लंगर पूरी रात चलेगा। बैठक में ये बात भी दोहराई गई कि एसोसिएशन सदैव नेक कार्यों के लिए तत्पर रही है, और आगे भी समाज सेवा के लिए निरंतर कार्य करती रहेगी। जिसके चलते संस्था ने गरीब परिवारों के लिए 200 राशन किट वितरित करने के साथ साथ दिव्यांग व्यक्तियों को ट्राई साइकिल प्रदान करने का फैसला लिया। इस बैठक में संस्था के संरक्षक राजकमल कपूर, राम मित्तल, प्रवीन गर्ग, अध्यक्ष नवीन सिंगला, चेयरमैन बलदेव राज बिल्ला, उपाध्यक्ष: राकेश जैसवाल, अशोक अरोड़ा, सचिव सुरिंदर डब्बू, कोषाध्यक्ष संदीप जिन्दल, अमित सिंगला, ऑडिटर विकास बांसल, सोशल मीडिया प्रभारी कार्तिकेय, कानूनी सलाहकार नवीन गोयल, उपाध्यक्ष हुकम चंद अग्रवाल, विवेश गोयल, ऋषु अग्रवाल, वरिष्ठ कार्यकारिणी सदस्य सुमित पुजाना, नानक चोपड़ा, रमन कौशल, संजीव शर्मा, बनवारी लाल ढींगरा, हर्ष गोयल एवं अन्य सदस्य मौजूद थे। एसोसिएशन ने मां के भक्तजनों से अनुरोध किया है कि वे इस भव्य जागरण में अधिक से अधिक संख्या में शामिल होकर महामाई जी का आशीर्वाद प्राप्त करें और सेवा कार्यों में सहयोग दें।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੈਨਸ਼ਨਰਾਂ ਦੀ ਮਹਾਂ ਰੈਲੀ, 24 ਮਾਰਚ ਨੂੰ ਮੋਹਾਲੀ ਵਿਖੇ : ਸੁਖਦੇਵ ਸਿੰਘ ਮੋਗਾ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 24 ਮਾਰਚ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਪੈਨਸ਼ਨਰ ਮੰਗਾਂ ਦੀ ਪੂਰਤੀ ਲਈ, ਮਹਾਂ ਰੈਲੀ ਵਿੱਚ ਮੋਗਾ ਜਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਚਾਰ ਬੱਸਾਂ ਦਾ ਕਾਫ਼ਲਾ ਲੈ ਕੇ ਮੋਹਾਲੀ ਕੂਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਜਿਲ੍ਹਾ ਵਰਕਿੰਗ ਪ੍ਰਧਾਨ ਨੇ ਦੱਸਿਆ ਕਿ ਮੋਗਾ ਤੋਂ ਚੱਲਣ ਵਾਲੀ ਬੱਸ 24 ਮਾਰਚ ਨੂੰ ਸਵੇਰੇ 7 ਵਜੇ ਚੱਕੀ ਵਾਲੀ ਗਲੀ ਦੇ ਸਾਹਮਣੇ ਪਹੁੰਚੇਗੀ ਅਤੇ ਮੋਗਾ ਸਬ ਡਵੀਜਨ ਦੇ ਪੈਨਸ਼ਨਰਾਂ ਨੂੰ ਲੈ ਕੇ ਮੋਹਾਲੀ ਲਈ ਰਵਾਨਾ ਹੋਵੇਗੀ। ਚਮਕੌਰ ਸਿੰਘ ਸਰਾਂ, ਇੰਦਰਜੀਤ ਸਿੰਘ ਮੋਗਾ, ਬਲਵਿੰਦਰ ਸਿੰਘ ਗਿੱਲ, ਜਗਦੀਪ ਸਿੰਘ ਢਿੱਲੋਂ , ਬਚਿੱਤਰ ਸਿੰਘ ਮਟਵਾਣੀ, ਨਾਇਬ ਸਿੰਘ, ਮੇਹਰ ਸਿੰਘ, ਸਮਸ਼ੇਰ ਸਿੰਘ, ਬਲਵੀਰ ਸਿੰਘ ਮੋਗਾ, ਤੇਜਾ ਸਿੰਘ ਘੱਲ ਕਲਾਂ ਅਤੇ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਰਵਈਆ ਬੇਹੱਦ ਘਟੀਆ ਅਤੇ ਨਿੰਦਦਯੋਗ ਹੈ। ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਲਾਂ ਬੱਧੀ ਕਿਸ਼ਤਾਂ ਵਿੱਚ ਲਟਕਾ ਕੇ ਬੁਢਾਪੇ ਵਿੱਚ ਜੀਵਨ ਬਸਰ ਕਰ ਕੇ ਬਜੁਰਗ ਪੈਨਸ਼ਨਰਾਂ ਦੇ ਨਾਲ ਛਲ ਖੇਡਿਆ ਹੈ। ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਅਧੂਰਾ ਲਾਗੂ ਕਰਕੇ ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇ ਕੇ ਪੈਨਸ਼ਨਰਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ 2016 ਤੋਂ ਬਾਅਦ ਦੇ ਪੈਨਸ਼ਰਾਂ ਨੂੰ 2.59 ਦੇ ਦਿੱਤਾ ਗਿਆ, ਜਿਸ ਨਾਲ ਛੇਵੇਂ ਪੇ ਕਮਿਸ਼ਨ ਦੀ ਮੂਲ ਭਾਵਨਾ ਨਾਲ ਖਿਲਵਾੜ ਕੀਤਾ ਗਿਆ ਹੈ। ਡੀ.ਏ ਨੂੰ ਕੇਂਦਰ ਨਾਲੋਂ ਡੀ ਲਿੰਕ ਕਰਨ ਦੀਆਂ ਕੋਝੀਆਂ ਚਾਲਾਂ ਚਲਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 11% ਘੱਟ ਡੀ.ਏ ਜਾਰੀ ਕੀਤਾ ਹੋਇਆ ਹੈ। ਇਸ ਲਈ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਪੈਨਸ਼ਨਰਾਂ ਕੋਲ ਇੱਕੋ ਇੱਕ ਰਾਹ ਸੰਘਰਸ਼ ਦਾ ਹੀ ਬਚਦਾ ਹੈ। ਜਿਸ ਕਰਕੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਘਰੇਲੂ ਰੁਝੇਵੇਂ ਛੱਡ ਕੇ ਪੈਨਸ਼ਨਰਾਂ ਦੀ ਮਹਾਂ ਰੈਲੀ ਵਿੱਚ 24 ਮਾਰਚ ਨੂੰ ਕਾਫਲੇ ਬੰਨ੍ਹ ਕੇ ਗੁਰਦਵਾਰਾ ਅੰਬ ਸਾਹਿਬ ਦੇ ਨਜਦੀਕ ਗਰਾਉਂਡ ਵਿੱਚ ਮੋਹਾਲੀ ਪੁੱਜਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੁਲਿਸ ‘ਤੇ ਕਿਸਾਨਾਂ ਵਿਚਾਲੇ ਜਬਰਦਸਤ ਟਕਰਾਉ ! ਸਾਰਾ ਦਿਨ ਮੋਗਾ ਬਣਿਆ ਰਿਹਾ ਪੁਲਿਸ ਛਾਵਣੀ !!

ਮੋਗਾ 20 ਮਾਰਚ (ਮੁਨੀਸ਼ ਜਿੰਦਲ) ਆਓ ਪਹਿਲਾਂ ਤੁਸੀਂ ਇੱਕ ਨਜ਼ਰ ਪੁਲਿਸ ਤੇ ਕਿਸਾਨਾਂ ਵਿਚਕਾਰ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ ਤਕਰਾਰ ਦੀ ਇਸ ਵੀਡੀਓ ਤੇ ਇੱਕ ਨਜ਼ਰ ਮਾਰ ਲਵੋ। ਫਿਰ ਤੁਹਾਨੂੰ ਸਮਝਾਉਦੇ ਹਾਂ, ਕਿ ਆਖਿਰਕਾਰ ਮਾਮਲਾ ਕੀ ਹੈ ?  ਦੋਸਤੋਂ, ਬੁੱਧਵਾਰ ਰਾਤ ਪੰਜਾਬ ਪੁਲਿਸ ਵੱਲੋਂ ਸ਼ੰਬੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਸੀ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਵੀਰਵਾਰ ਨੂੰ ਜਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਜਿਲਾ ਮੋਗਾ ਦੀ ਜਿਲਾ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਤਲਵੰਡੀ ਭੰਗੇਰੀਆਂ ਦੀ ਇੱਕ ਧਾਰਮਿਕ ਥਾਂ ਤੇ ਇਕੱਠੇ ਹੋ ਕੇ, ਇਥੋਂ ਡੀ.ਸੀ ਦਫਤਰ ਚਲਣਾ ਸੀ। ਜਿੱਦਾਂ ਹੀ ਪੁਲਿਸ ਨੂੰ ਇਸ ਦੀ ਭਨਕ ਲੱਗੀ, ਤਾਂ ਭਾਰੀ ਪੁਲਿਸ ਫੋਰਸ ਵੀ ਉਥੇ ਪੁੱਜ ਗਈ। ਜਿਸ ਤੋਂ ਬਾਅਦ ਜੋ ਹੋਇਆ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਸੀ।  ਇਸ ਤੋਂ ਬਾਅਦ, ਕਿਸਾਨ ਪੁਲਿਸ ਦੀ ਸਾਰੀ ਬੇਰਿਕੈਟਿੰਗ ਤੋੜਦਿਆਂ ਪਿੰਡ ਤਲਵੰਡੀ ਭੰਗੇਰੀਆ ਤੋਂ ਚੱਲ ਕੇ ਜਦੋਂ ਬੁੱਗੀਪੁਰਾ ਚੌਂਕ ਪੁੱਜੇ, ਤਾਂ ਪੁਲਿਸ ਦੇ ਇੱਕ ਵੱਡੇ ਅਮਲੇ ਨੇ ਫਿਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦਿਆਂ ਕਿਸਾਨਾਂ ਨੇ ਜਲੰਧਰ ਬਰਨਾਲਾ ਰੋਡ ਤੇ ਚੱਕਾ ਜਾਮ ਕਰ ਦਿੱਤਾ। ਜਿਸਦੀਆਂ ਲਾਈਵ ਵੀਡੀਓ ਤੁਹਾਡੇ ਸਾਹਮਣੇ ਹਨ। ਕਿਸਾਨਾਂ ਦੇ ਇਸ ਚੱਕਾ ਜਾਮ ਨੂੰ ਵੇਖਦਿਆਂ, ਪੁਲਿਸ ਨੇ ਉਹਨਾਂ ਨੂੰ ਡੀ.ਸੀ ਦਫਤਰ ਅੱਗੇ ਭੇਜਣਾ ਹੀ ਜਾਇਜ ਸਮਝਿਆ ਅਤੇ ਬੇਰੀਕੇਟਿੰਗ ਖੋਲ ਦਿੱਤੀ। ਜਿਸ ਤੋਂ ਬਾਅਦ ਜਦੋਂ ਕਿਸਾਨ ਜ਼ਿਲਾ ਸਕੱਤਰ ਦਫਤਰ ਵਿਖੇ ਪੁੱਜੇ ਤਾਂ, ਪੁਲਿਸ ਨੇ ਅੰਦਰੋਂ ਦਰਵਾਜੇ ਲਾ ਦਿੱਤੇ।  ਜਿਸ ਤੋਂ ਬਾਅਦ ਵਾਹਵਾ ਚਿਰ ਉਡੀਕਣ ਤੋਂ ਬਾਅਦ, ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਵਦਾ ਧਰਨਾ ਲਾ ਦਿੱਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

हैरोइन, मोटरसाइकल, नाजायज शराब सहित 9 काबू ! पुलिस कार्यवाई जारी !!

मोगा 20 मार्च (मुनीश जिन्दल) ‘युद्ध, नशों के विरुद्ध’ के तहत चलाई मुहिम के तहत एसएसपी मोगा के निर्देश में जिले के विभिन्न पुलिस थानों की पुलिस ने कुल 9 व्यक्तियों को काबू कर उनके पास से 129 ग्राम हैरोइन, दो मोटरसाइकिल व 20 बोतल नाजायज शराब बरामद की है।  थाना सदर के प्रभारी गुरसेवक सिंह ने बताया कि उनके थाने के सहायक थानेदार सुखविंदर सिंह को गश्त के दौरान एक मुखबिर खास ने सूचना दी कि तीन लोग जो की पलटीना व हीरो डीलक्स मोटरसाइकिल पर सवार हैं, नशा बेचने का धंधा करते हैं। जिस पर पुलिस द्वारा गौतम कुमार वासी कोट ईसे खां, संदीप सिंह वासी गांव महल व मनदीप सिंह वासी गांव चोटियां कलां, जिला मोगा को गिरफ्तार कर उनके कब्जे से 80 ग्राम हैरोइन व दो मोटरसाइकिल बरामद किए हैं।  एक अन्य मामले में थाना सदर की ही पुलिस के सहायक थानेदार गुरदेव सिंह ने गश्त के दौरान परविंदर सिंह उर्फ किन्दा वासी टावर वाली बस्ती, गांव धल्लेके को गिरफ्तार कर, उसके पास से 9 ग्राम हैरोइन बरामद की है।  कोट ईसे खां व बधनी कलां की पुलिस पार्टियां, काबू दोषियों के साथ। थाना कोट ईसे खां की प्रभारी SI सुनीता रानी ने बताया कि उनके थाने के सहायक थानेदार अशोक कुमार ने गश्त के दौरान एक मुखबिर की सूचना पर सुखविंदर सिंह वासी कोट सदर खान, संदीप कुमार उर्फ कालू, वासी कोट ईसे खां, करमजीत सिंह उर्फ कर्मा और बलवीर सिंह उर्फ़ बीरा वासी दौलेवाला को गिरफ्तार कर इनके कब्जे से 30 ग्राम हैरोइन बरामद की गई है।  इसके अलावा थाना बधनी कलां के प्रभारी इंस्पैक्टर गुरमेल सिंह ने बताया कि उनके थाने के सहायक थानेदार जगदेव सिंह ने गश्त के दौरान एक मुखबिर की सूचना पर हरप्रीत सिंह वासी बधनी कलां को गिरफ्तार कर उसके कब्जे से 20 बोतल नाजायज देसी शराब बरामद की है।  पुलिस सूत्रों ने बताया कि पकड़े गए सभी लोगों के खिलाफ बनती धाराओं के तहत मामले दर्ज कर, अग्रिम कार्रवाई को अमल में लाया जा रहा है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!