logo

Education

KVK ਵੱਲੋਂ ਲਾਇਆ ਗਿਆ, 7 ਦਿਨਾਂ ਵੋਕੇਸ਼ਨਲ ਟ੍ਰੇਨਿੰਗ ਕੋਰਸ : ਡਾ. ਪ੍ਰਭਜੋਤ ਕੌਰ !!

ਮੋਗਾ 30 ਮਈ, (ਮੁਨੀਸ਼ ਜਿੰਦਲ) ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸੱਤ ਦਿਨਾਂ ਦਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਕਰਵਾਇਆ ਗਿਆ। ਇਸ ਟ੍ਰੇਨਿੰਗ ਕੋਰਸ ਵਿੱਚ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋ 30 ਦੇ ਕਰੀਬ ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਕੋਰਸ ਦਾ ਆਗਾਜ ਕੇ.ਵੀ.ਕੇ, ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਕਮਲਦੀਪ ਮਥਾੜੂ ਵੱਲੋ ਕੀਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਸਿਖਿਆਰਥੀਆਂ ਨੂੰ ਵਿਭਾਗੀ ਕਾਰਵਾਈਆਂ ਤੋ ਜਾਣੂ ਕਰਵਾਇਆ ਤੇ ਨਾਲ ਹੀ ਖੇਤੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਆ, ਤਾਂ ਜੋ ਘਰੇਲੂ ਸਾਧਨ ਵਰਤ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ, ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਲਈ ਰੋਜਗਾਰ ਪੈਦਾ ਕੀਤਾ ਜਾ ਸਕੇ।  ਇਸ ਮੌਕੇ ਤੇ ਇਕ ਸਾਂਝੀ ਤਸਵੀਰ ਵਿੱਚ ਪਤਵੰਤੇ। ਇਸ ਟ੍ਰੇਨਿੰਗ ਕੋਰਸ ਦਾ ਸੰਚਾਲਨ ਡਾ. ਪ੍ਰਭਜੋਤ ਕੋਰ ਸਿੱਧੂ, ਅਸਿਸਟੈਂਟ ਪ੍ਰੋਫੈਸਰ ਪਸ਼ੂ ਵਿਗਿਆਨ ਵੱਲੋ ਕੀਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਕਿਸਾਨਾਂ ਅਤੇ ਬੀਬੀਆਂ ਨੂੰ ਡੇਅਰੀ ਜਾਨਵਰਾਂ ਦੀ ਨਸਲ ਸੰਬੰਧੀ ਚੋਣ, ਉਹਨਾਂ ਦਾ ਰੱਖ ਰਖਾਵ, ਸੰਤੁਲਿਤ ਰਾਸ਼ਨ ਤਿਆਰ ਕਰਨ, ਕੁਆਲਟੀ ਸਾਈਲੇਜ ਬਣਾਉਣ, ਸਾਫ ਸੁਥਰਾ ਦੁੱਧ ਉਤਪਾਦਨ, ਡੇਅਰੀ ਫਾਰਮਾਂ ਵਿੱਚ ਵੱਖ ਵੱਖ ਰਿਕਾਰਡ ਰੱਖਣ, ਜਾਨਵਰਾਂ ਵਿੱਚ ਹੋਣ ਵਾਲੀਆ ਪ੍ਰਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਸਾਝੀ ਕੀਤੀ ਗਈ। ਟ੍ਰੇਨਿੰਗ ਦੀ ਕਾਰਜਕਾਰੀ ਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਜੇ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਗੌਰਵ ਕੁਮਾਰ, ਡਾਇਰੈਕਟਰ, ਪੰਜਾਬ ਐਂਡ ਸਿੰਧ ਬੈਕ, ਆਰਸੇਟੀ ਵੱਲੋਂ ਸਿਖਿਆਰਥੀਆਂ ਨੂੰ ਵਿਭਾਗ ਵੱਲੋ ਉਪਲੱਬਧ ਵੱਖ ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਹਨਾਂ ਸਕੀਮਾਂ ਦਾ ਜ਼ਿਆਦਾ ਤੋ ਜ਼ਿਆਦਾ ਫਾਇਦਾ ਲੈਣ ਲਈ ਪ੍ਰੇਰਿਆ। ਅੰਤ ਵਿੱਚ ਡਾ. ਪ੍ਰਭਜੋਤ ਕੌਰ ਵੱਲੋ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋ ਭੱਵਿਖ ਵਿੱਚ ਕਰਵਾਏ ਜਾਣ ਵਾਲੇ ਪੋ੍ਰਗ੍ਰਾਮਾਂ ਵਿੱਚ ਵੱਧ ਤੋ ਵੱਧ ਸ਼ਮੁਲੀਅਤ ਕਰਨ ਲਈ ਵੀ ਪ੍ਰੇਰਿਆ।

ਬਲੈਕਆਊਟ ਮੋਕ ਡਰਿੱਲ, 31 ਮਈ, ਰਾਤ 8 ਵਜ੍ਹੇ ! ਨੈਸਲੇ ਨੇੜੇ ਹੋਵੇਗੀ ਇਹ ਡਰਿੱਲ : ADC !!

ਮੋਗਾ, 30 ਮਈ, (ਮੁਨੀਸ਼ ਜਿੰਦਲ) ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਦੱਸਿਆ ਕਿ ਕਿਸੇ ਵੀ ਅਗਾਊਂ ਸਥਿਤੀ ਨਾਲ ਨਜਿੱਠਣ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਨੈਸ਼ਲੇ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਰਾਤ 8 ਵਜ੍ਹੇ ਮੋਕ ਡਰਿੱਲ ਕੀਤੀ ਜਾਣੀ ਹੈ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ, ਬਲਕਿ ਜ਼ਿਲ੍ਹਾ ਪ੍ਸ਼ਾਸਨ ਨੂੰ ਸਹਿਯੋਗ ਕਰਨ ਅਤੇ ਬਲੈਕਆਊਟ ਡਰਿੱਲ ਦੌਰਾਨ ਲਾਈਟ ਵਗੈਰਾ ਬੰਦ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਬਲੈਕਆਊਟ ਪੋ੍ਟੋਕਾਲ ਦੌਰਾਨ ਸਾਇਰਨ ਵੱਜੇਗਾ, ਜਿਸਦੀ ਹਰੇਕ ਨਾਗਰਿਕ ਵੱਲੋਂ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 31 ਮਈ ਰਾਤ 8 ਵਜ਼ੇ ਨੂੰ ਕੀਤੇ ਜਾਣ ਵਾਲੇ ਬਲੈਕਆਊਟ ਡਰਿੱਲ ਦਾ ਮਕਸਦ ਭਵਿੱਖ ਅੰਦਰ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਇਕ ਅਭਿਆਸ ਹੈ। ਉਨ੍ਹਾਂ ਦੱਸਿਆ ਕਿ ਸਾਇਰਨ ਦੀ ਆਵਾਜ਼ ਸੁਣਕੇ ਲੋਕ ਖੁਦ ਘਰਾਂ ਦੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਉਣ।

ਮੌਕ ਡਰਿੱਲ, 23 ਵਿਭਾਗਾਂ, NDRF ਦੇ 25, 200 ਕਮਿਉਨਿਟੀ ਮੈਂਬਰਾਂ ਨੇ ਲਿਆ ਹਿੱਸਾ : ਹਿਤੇਸ਼ਵੀਰ ਗੁਪਤਾ !!

ਮੋਗਾ, 29 ਮਈ, (ਮੁਨੀਸ਼ ਜਿੰਦਲ) ਐਨ.ਡੀ.ਐਰ.ਐਫ ਬਠਿੰਡਾ ਦੀ ਸੱਤਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ (ਡੀ.ਡੀ.ਐਮ.ਏ.) ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਧਰਮਕੋਟ ਦੇ ਸੰਘੇੜਾ ਪਿੰਡ ਵਿਖੇ ਹੜ੍ਹਾਂ ਵਰਗੀ ਜਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਇਹ ਮੌਕ ਡਰਿੱਲ ਸਵੇਰੇ 10:20 ਵਜੇ ਸ਼ੁਰੂ ਹੋਈ ਅਤੇ ਸਵੇਰੇ 11:30 ਵਜੇ ਸਮਾਪਤ ਹੋਈ। ਇਸ ਮੌਕ ਡਰਿੱਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੁੱਲ 23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀ ਅਤੇ ਲਗਭਗ 200 ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾ, ਇਸ ਮੌਕ ਡ੍ਰਿੱਲ ਦੇ ਕਮਾਂਡਰ ਸਨ, ਇਹ ਮੌਕ ਡਰਿੱਲ ਡੀ.ਡੀ.ਐਮ.ਏ. ਮੋਗਾ ਰਾਮ ਚੰਦਰ ਦੇ ਸਹਿਯੋਗ ਨਾਲ ਕਰਵਾਈ ਗਈ। ਮੌਕ ਡਰਿੱਲ ਰਾਂਹੀ, ਇਕ ਐਮਰਜੈਂਸੀ ਸਤਿਥੀ ਸਮਝਾਉਂਦੇ, ਅਧਿਕਾਰੀ। ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾਨੇ ਦੱਸਿਆ ਕਿ ਸਮੂਹ ਵਿਭਾਗਾਂ ਦਾ ਸਹਿਯੋਗ ਬਹੁਤ ਵਧੀਆ ਸੀ। ਇਸ ਮੌਕ ਡਰਿੱਲ ਵਿੱਚ ਕੁੱਲ 10 ਜ਼ਖਮੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਸਾਰਿਆਂ ਨੂੰ ਸਿਹਤ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕਮਾਂਡਰ ਦੀ ਅਗਵਾਈ ਵਿੱਚ ਇੱਕ ਸਮੀਖਿਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿੱਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਲੋਕਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਠੀਕ ਕਰਨ ਲਈ ਆਪਣੀ ਆਪਣੀ ਬਣਦੀ ਡਿਊਟੀ ਨਿਭਾਈ ਗਈ। ਇਸ ਡਰਿੱਲ ਵਿੱਚ ਹਰ ਤਰ੍ਹਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋੜੀਂਦੇ ਹੁੰਦੇ ਹਨ। ਲੋਕਾਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ। ਹਿਤੇਸ਼ਵੀਰ ਗੁਪਤਾ ਐੱਸ.ਡੀ.ਐੱਮ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਹੈ।

ਖੇਤੀ ਦੇ ਵਿਕਾਸ ਨਾਲ ਹੀ ਦੇਸ਼ ਦਾ ਵਿਕਾਸ ਸੰਭਵ : ਡਾ. ਜਸਵਿੰਦਰ ਸਿੰਘ ਬਰਾੜ !!

ਮੋਗਾ 28 ਮਈ, (ਮੁਨੀਸ਼ ਜਿੰਦਲ) ਖੇਤੀਬਾੜੀ ਦੇ ਵਿਕਾਸ ਅਤੇ ਉੱਚ ਤਕਨੀਕਾਂ ਦੇ ਸਮੀਕਰਨ ਨਾਲ, ਜਿੱਥੇ ਕਿਸਾਨ ਦੀ ਖੁਸ਼ਹਾਲੀ ਦਾ ਰਾਹ ਖੁਲਦਾ ਹੈ, ਉੱਥੇ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਵੀ ਮਿਲਦਾ ਹੈ। ਇਹ ਵਿਚਾਰ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਆਗੂਆਂ ਨਾਲ ਸਾਂਝੇ ਕੀਤੇ। ਇਸ ਮੋਕੇ ਡਾ. ਬਰਾੜ ਨੇ ਕਿਹਾ ਕਿ ਖੇਤੀ ਖੇਤਰ ਦੇ ਨਵੇਂ ਤਰੀਕੇ ਅਤੇ ਤਕਨੀਕਾ ਦੇ ਵਿਸਥਾਰ ਨਾਲ, ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਅਤੇ ਵੱਧ ਉਤਪਾਦਨ ਵਾਲੇ ਉਤਪਾਦ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਅੰਨ ਸੁਰੱਖਿਆ ਮਿਸ਼ਨ ਦਾ ਉਦੇਸ਼, ਇਹ ਯਕੀਨੀ ਬਣਾਉਣਾ ਹੈ ਕਿ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋ ਕਰਕੇ ਦੇਸ਼ ਵਾਸੀ ਸੁਰੱਖਿਅਤ ਅਤੇ ਪੋਸ਼ਕ ਖੁਰਾਕ ਪ੍ਰਾਪਤ ਕਰ ਸਕਣ। ਇਹ ਪਹੁੰਚ, ਇੱਕ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਤੇ ਕੁਦਰਤੀ ਸਰੋਤਾਂ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਦੇਸ਼ ਦੀ ਆਰਥਿਕ ਉਨਤੀ ਨੂੰ ਵੀ ਹੁਲਾਰਾ ਮਿਲਦਾ ਹੈ ਅਤੇ ਨਵੀਆਂ ਤਕਨੀਕਾਂ, ਨਵੇਂ ਰੋਜ਼ਗਾਰ ਦੇ ਮੌਕੇ ਅਤੇ ਵਪਾਰ ਦੇ ਵਿਕਾਸ ਨੂੰ ਉਤਸਾਹਿਤ ਕਰਦੀਆਂ ਹਨ। ਦੇਸ਼ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਅੰਨ ਸੁਰੱਖਿਆ ਦਾ ਹੋਣਾ ਲਾਜ਼ਮੀ ਹੈ, ਜੋ ਕਿ ਖੇਤੀਬਾੜੀ ਤੇ ਕਿਸਾਨ ਨਾਲ ਸਿੱਧਾ ਜੁੜਿਆ ਹੋਇਆ ਮੁੱਦਾ ਹੈ।  ਇਸ ਮੋਕੇ ਖੇਤੀ ਵਿਗਿਆਨੀ ਡਾ. ਬਰਾੜ ਤੇ ਕਿਸਾਨ ਆਗੂਆਂ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋ ਨਵੀਂ ਸੋਚ ਨਵਾਂ ਪੰਜਾਬ ਪ੍ਰੋਗਰਾਮ ਤਹਿਤ ਮੱਕੀ ਦੀ ਪੈਦਾਵਾਰ ਨੂੰ ਸਰਕਾਰੀ ਰੇਟ ਤੇ ਖ਼ਰੀਦਣ ਦੇ ਐਲਾਨ ਨੂੰ ਪੰਜਾਬ ਤੇ ਕਿਸਾਨਾਂ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਵੱਡਾ ਕਦਮ ਦੱਸਦਿਆ ਰਾਣਾ ਗੁਰਜੀਤ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਕੋਈ ਹੋਰ ਰਸਤਾ ਵਿਖਾਈ ਨਹੀਂ ਦਿੰਦਾ ਸੀ, ਲੇਕਿਨ ਹੁਣ ਰਾਣਾ ਗੁਰਜੀਤ ਸਿੰਘ ਵੱਲੋਂ ਬਰਸਾਤੀ ਮੱਕੀ ਨੂੰ ਸਰਕਾਰੀ ਭਾਅ ਤੇ ਖ਼ਰੀਦਣ ਦਾ ਭਰੋਸਾ ਦਿੱਤਾ ਹੈ, ਤੇ ਕਿਸਾਨ ਉਹਨਾਂ ਦੇ ਨਾਲ ਸਹਿਮਤ ਹੁੰਦੇ ਹੋਏ ਮੱਕੀ ਦੀ ਫਸਲ ਹੇਠ ਰਕਬਾ ਵਧਾਉਣਗੇ, ਜੋ ਕਿ ਅਨਮੋਲ ਖਜਾਨਾ ਪਾਣੀ, ਵਾਤਾਵਰਣ ਤੇ ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਨੂੰ ਬਚਾਉਣ ਲਈ ਵੱਡਾ ਹੰਭਲਾ ਸਾਬਤ ਹੋਵੇਗਾ।  ਇਸ ਮੋਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੋਲਤਪੁਰਾ ਨੇ ਜਿੱਥੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਇਸ ਐਲਾਨ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਕਿਹਾ ਕਿ ਡਾ. ਜਸਵਿੰਦਰ ਸਿੰਘ ਬਰਾੜ ਜੋ ਕਿ ਸੇਵਾ ਮੁਕਤ ਹੋਣ ਦੇ ਬਾਅਦ ਵੀ ਕਿਸਾਨਾਂ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਹਨ, ਅਤੇ ਆਪਣੀ ਡਿਊਟੀ ਦੋਰਾਨ ਕਿਸਾਨੀ ਨੂੰ ਸਮਰਪਿਤ ਹੋਕੇ ਸ਼ਾਨਦਾਰ ਸੇਵਾਵਾਂ ਨਿਭਾਉਂਦਿਆ, ਕਿਸਾਨਾਂ ਵਿੱਚ ਆਪਣੀ ਭਰੋਸੇਯੋਗਤਾ ਕਾਇਮ ਕੀਤੀ ਹੈ। ਜਿਸ ਕਰਕੇ ਕਿਸਾਨ ਡਾ. ਬਰਾੜ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ ਹਨ।

टी.एल.एफ. स्कूल की प्रबंधकीय कमेटी के साथ, प्रथम छात्र परिषद सम्मेलन आयोजित !!

मोगा, 28 मई (मुनीश जिन्दल) शिक्षण संस्था द लर्निंग फील्ड ए ग्लोबल स्कूल (टी.एल.एफ) में स्कूल की मैनेजमेंट कमेटी के चेयरमैन प्रवीण गर्ग, इंजी. जनेश गर्ग व डायरेक्टर डा. मुस्कान गर्ग के दिशा निर्देशों पर प्रथम छात्र परिषद सम्मेलन बड़े उत्साह और नेतृत्व की भावना के साथ आयोजित किया गया। इस कार्यक्रम ने छात्र सशक्तिकरण और स्कूल समुदाय के भीतर, लोकतांत्रिक जुड़ाव में महत्वपूर्ण साबित हुआ। इस सम्मेलन में स्कूल की प्रबंधन कमेटि सदस्यों के इलावा प्रिंसिपल रंजीत भाटिया, वाइस प्रिंसिपल शरद अग्रवाल ने नवनियुक्त छात्र परिषद सदस्यों का गर्मजोशी से स्वागत किया। इस समारोह के दौरान परिषद के सदस्यों को औपचारिक रूप से नियुक्ति पत्र सौंपे गए, जो परिषद में उनके आधिकारिक प्रवेश का प्रतीक  हैं।  प्रत्येक सदस्य को छात्र निकाय के प्रतिनिधि के रूप में उनकी भूमिका, कर्तव्यों और जिम्मेदारियां बताई गई। नेताओं ने सकारात्मक और जीवंत स्कूल वातावरण को आकार देने में ईमानदारी, टीम वर्क और सक्रिय भागीदारी के महत्व पर जोर दिया। इस मौके पर अपने संबोधन में स्कूल की प्रिंसिपल रंजीत भाटिया ने सहयोगी शिक्षण संस्कृति के निर्माण में छात्र नेतृत्व के महत्व पर प्रकाश डाला। इस मौके पर वाइस प्रिंसिपल शरद अग्रवाल ने विद्यार्थियों को रोल मॉडल के रूप में कार्य करने तथा संस्थान के मूल्यों को बनाए रखने के लिए प्रोत्साहित किया। इस मौके पर कार्यक्रम का समापन जनेश गर्ग के प्रेरक संदेश के साथ हुआ, उन्होंने विद्यार्थियों को नेतृत्वकर्ता के रूप में आगे आने के लिए बधाई दी तथा उनकी पहल में प्रबंधन के पूर्ण समर्थन का आश्वासन दिया। इस मौके पर डॉ. मुस्कान गर्ग ने भी युवा नेताओं द्वारा प्रदर्शित जिम्मेदारी की भावना की सराहना की तथा उन्हें सार्थक योगदान देने के लिए प्रोत्साहित किया। इस सम्मेलन ने आगामी शैक्षणिक वर्ष के लिए, एक आशाजनक स्वर स्थापित किया, जो विद्यार्थी परिषद के लिए एक उद्देश्यपूर्ण यात्रा की शुरुआत को चिह्नित करता है।

12ਵੀਂ ਪਾਸ, 30 ਸਾਲ ਤੱਕ ਦੇ ਨੌਜਵਾਨਾਂ ਲਈ 25 ਹਜ਼ਾਰ ਰੁ ਮਹੀਨਾ ਕਮਾਉਣ ਦਾ ਸੁਨਹਿਰੀ ਮੌਕਾ : DC ਸੇਤੀਆ !!

ਮੋਗਾ, 28 ਮਈ, (ਮੁਨੀਸ਼ ਜਿੰਦਲ) ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਨੌਕਰੀਆਂ ਕੱਢੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗ ਸਾਇੰਸਿਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਲਾਭ 12ਵੀਂ ਪਾਸ ਅਤੇ 30 ਸਾਲ ਤੋਂ ਘੱਟ ਉਮਰ ਵਾਲੇ ਸਿਖਿਆਰਥੀ ਲੈ ਸਕਦੇ ਹਨ। ਇੱਕ ਸਾਲ ਦੇ ਕੋਰਸ ਵਿੱਚ 8 ਮਹੀਨੇ ਦੀ ਆਨ ਫੀਲਡ ਟ੍ਰੇਨਿੰਗ ਸ਼ਾਮਿਲ ਹੋਵੇਗੀ ਅਤੇ ਸਿਖਲਾਈ ਦੌਰਾਨ ਹਰ ਮਹੀਨੇ 8 ਹਜਾਰ ਰੁਪਏ ਵਜੀਫਾ ਦਿੱਤਾ ਜਾਵੇਗਾ। ਕੋਰਸ ਪੂਰਾ ਕਰਨ ਤੋਂ ਬਾਅਦ ਸਰਕਾਰੀ ਯੋਗਾ ਟ੍ਰੇਨਰ ਬਣ ਕੇ 25 ਹਜਾਰ ਰੁਪਏ ਪ੍ਰਤੀ ਮਹੀਨਾ ਕਮਾਇਆ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 2 ਜੂਨ ਹੈ ਅਤੇ ਵੈਬਸਾਈਟ graupunjab.org ਉੱਪਰ ਅਪਲਾਈ ਕੀਤਾ ਜਾ ਸਕਦਾ ਹੈ। ਇਹ ਡਿਪਲੋਮਾ ਕੋਰਸ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ। ਮੋਗਾ ਦੇ 31 ਸਿਖਿਆਰਥੀਆਂ ਨੇ ਆਪਣਾ ਪਹਿਲਾ ਟਰਾਈ ਸਮੈਸਟਰ ਪੂਰਾ ਕਰ ਲਿਆ ਹੈ। ਉਹਨਾਂ ਮੋਗਾ ਜ਼ਿਲ੍ਹਾ ਦੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ, ਕਿਉਂਕਿ ਇਸ ਨਾਲ ਸਿਖਿਆਰਥੀਆਂ ਦਾ ਰੋਜ਼ਗਾਰ ਦਾ ਰਾਹ ਵੀ ਪੱਧਰਾ ਹੁੰਦਾ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਯੋਗਾ ਦੀਆਂ 97 ਕਲਾਸਾਂ ਚਲਦੀਆਂ ਹਨ ਅਤੇ 17 ਯੋਗਾ ਟਰੇਨਰ ਜਿਲੇ ਵਿੱਚ ਤੈਨਾਤ ਹਨ। ਯੋਗਾ ਦੀਆਂ ਕਲਾਸਾਂ ਦਾ ਵੱਡੀ ਗਿਣਤੀ ਵਿੱਚ ਮੋਗਾ ਵਾਸੀ ਲਾਹਾ ਲੈ ਰਹੇ ਹਨ।

डी.एन. मॉडल स्कूल समागम, 75 शाइनिंग स्टार सन्मानित ! प्रथा रहेगी जारी : नरिंदर सूद !!

मोगा 24 मई, (मुनीश जिन्दल) “डीएन मॉडल सीनियर सेकेंडरी स्कूल हमेशा अपने बेहतरीन शैक्षणिक नतीजों के लिए प्रसिद्ध रहा है। हर साल की तरह इस साल भी, सीबीएसई बोर्ड द्वारा हाल ही में घोषित किए गए 10वीं व 12वीं कक्षा के नतीजों में, डीएन मॉडल स्कूल के छात्रों ने बहुत अच्छा प्रदर्शन किया है।” इन शब्दों का प्रगटावा स्कूल मैनेजमेंट सदस्य नरिन्दर सूद, अशोक बंसल, रविन्द्र गोयल (सी.ए.) व स्कूल की प्रिंसिपल मैडम सोनीया ने एक साझी प्रैस विग्यप्ति में किया। उन्होंने आगे कहा कि डीएन मॉडल स्कूल की हमेशा परंपरा रही है कि जो छात्र शैक्षणिक स्तर पर बेहतरीन प्रदर्शन करते हैं, उन्हें स्कूल मैनेजमेंट व स्टाफ द्वारा सम्मानित किया जाता है। जिसके चलते, इसी कड़ी को आगे बढ़ाते हुए, इन छात्रों में उत्साह और लगन को बनाए रखने हेतु शनिवार को स्कूल परिसर में रखे गए एक प्रभावशाली समागम के दौरान, इन होनहार विद्यार्थियों को सन्मानित किया गया।  स्कूल की प्रिंसिपल मैडम सोनीया ने कहा कि विद्यार्थियों के अथक परिश्रम तथा डीएन मॉडल स्कूल के मेहनती अध्यापकों की लगन और निष्ठा के चलते विद्यार्थियों ने शानदार प्रदर्शन किया है। जिसके चलते जिला स्तर पर रेहान वाधवा ने  कॉमर्स में प्रथम स्थान प्राप्त किया। इसके साथ ही मैडिकल व नॉन मैडिकल के नतीजे भी शानदार रहे। उन्होंने बताया कि कक्षा 12वीं में 28 छात्रों ने 90% से अधिक अंक लिए, जिनमें कॉमर्स के 18 और साइंस में 10 विद्यार्थी शामिल हैं। यहां उल्लेखनीय है कि स्कूल के 11 विद्यार्थी ऐसे भी हैं, जिन्होंने विभिन्न विषयों, जैसे : बिजनेस स्टडी, पंजाबी, म्यूजिक, फाइन आर्ट्स और एआई में 100 में से 100 अंक, यानी 100% अंक प्राप्त किए। इन नतीजों में घोषित 10वीं कक्षा के नतीजों में स्कूल के शाइनिंग स्टार की संख्या 36 रही, जो कि अपने आप में एक उपलब्धि है। स्कूल की प्रबंधन कमेटी के प्रधान सुदर्शन शर्मा तथा सचिव एसएम शर्मा ने छात्रों के उज्ज्वल भविष्य की कामना करते हुए उनके नाम जहां अपने अपने बधाई संदेश भेजे, वहीं उन्होंने टेलीफोन पर भी विद्यार्थियों व उनके अभिभावकों को बधाई दी। जबकि स्कूल प्रबंधन कमेटी सदस्य नरिंदर सूद, प्रवीण शर्मा, अशोक बंसल, रवींद्र गोयल (सी.ए.), आयुष अरोडा (रिक्की), जतिन्दर गोयल, अनिल गोयल, गौरव गर्ग, अश्वनी मजीठिया ने भी विद्यार्थियों को स्कूल का नाम रोशन करने के लिए उन्हें अपनी शुभकामनाएं देते हुए इन विद्यार्थियों के अभिभावकों को भी, उनके बच्चों की इन उपलब्धी के लिए उन्हें बधाई दी।  प्रिंसिपल मैडम सोनीया ने इस अवसर पर विद्यार्थीयों सहित उनके माता पिता को बधाई देते हुए अपने स्कूल स्टाफ को भविष्य में भी इसी प्रकार पूरी लगन व मेहनत करते हुए छात्रों का मार्गदर्शन करने के लिए प्रतीत किया। ताकि आगामी भविष्य में स्कूल का नतीजा और बेहतर हो सके। आर्य समाज के गणमान्य सदस्य वकील बोध राज मजीठिया, दिनेश सूद, डा. अरुण गुप्ता, दीपक तायल, बलदेव बांसल, मैडम सुमन मलहोत्रा, मैडम वीणा चुघ आदि ने भी इस अवसर पर उपस्थित रहकर, जहां छात्रों का उत्साह बढ़ाया, वहीं भविष्य में उन्हें और बेहतर नतीजों के लिए प्रेरित भी किया। 

DC ਸਾਗਰ ਸੇਤੀਆਂ ਨੇ ਖੇਤਾਂ ’ਚ ਖੁਦ ਟੈ੍ਰਕਟਰ ਚਲਾ ਕੇ ਕਿਸਾਨਾਂ ਨੂੰ ਦਿੱਤਾ ਜਰੂਰੀ ਸੁਨੇਹਾ !!

ਮੋਗਾ, 24 ਮਈ, (ਮੁਨੀਸ਼ ਜਿੰਦਲ) ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉਥੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਤੋਂ ਪਹਿਲਾ ਖੁਦ ਪਿੰਡ ਬੁੱਧ ਸਿੰਘ ਵਾਲਾ ਦੇ ਕਿਸਾਨ ਨਾਰੰਗ ਸਿੰਘ ਦੇ ਖੇਤ ਵਿੱਚ ਟੈ੍ਰਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਤੋਂ ਬਾਅਦ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਕਿਸਾਨਾਂ ਨੂੰ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਘੱਟੋ ਸਮੇਂ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਬੀਜਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1500 ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਨਾਲ ਸਿੱਧਾ ਰਾਬਤਾ ਰਹੇਗਾ ਅਤੇ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਖੇਤੀਬਾੜੀ ਵਿਭਾਗ ਪਹਿਲ ਦੇ ਆਧਾਰ ਤੇ ਹਲ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਰਵਾਇਤੀ ਫਸਲਾਂ ਵੱਲ ਮੁੜਨਾ ਪਵੇਗਾ ਕਿਉਂਕਿ ਰਵਾਇਤੀ ਫਸਲਾਂ ਤੋਂ ਵਗੈਰ ਸਾਡਾ ਗੁਜ਼ਾਰਾ ਸੰਭਵ ਨਹੀ ਹੈ। DC ਸਾਗਰ ਤੇ ਹੋਰ ਪਤਵੰਤੇ, ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ। ਉਨ੍ਹਾਂ ਆਸ ਪ੍ਰਗਟਾਈ ਕਿ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਜਾਵੇਗੀ, ਉਥੇ ਰਵਾਇਤੀ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਅਦਿ ਬੀਜਣ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਇਸ ਸਾਲ 190 ਏਕੜ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਫਸਲਾਂ ਦਾ ਮੰਡੀਕਰਨ ਵੀ ਬਿਹਤਰ ਤਰੀਕੇ ਨਾਲ ਹੋਵੇਗਾ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਜਿਹੜੇ ਖੇਤਾਂ ਦੇ ਵਿੱਚ ਪਾਈਪਾਂ ਜਾਂ ਖਾਲੇ ਬਣਾਉਣ ਵਾਲੇ ਹਨ, ਉਹ ਵੀ ਨਰੇਗਾ ਜ਼ਰੀਏ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਹਰ ਬਲਾਕ ਵਿੱਚ ਤਾਇਨਾਤ ਹਨ, ਜੋ ਕਿਸਾਨਾਂ ਤੱਕ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਰਵਾਇਤੀ ਫਸਲਾਂ ਬੀਜਣ ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਕਿਸਾਨ ਭਰਾ ਵੀ ਇਹਨਾਂ ਕੈਂਪਾਂ ਤੋਂ ਜਾਗਰੂਕ ਹੋ ਕੇ ਹੁਣ ਝੋਨੇ ਦੀ ਸਿੱਧੀ ਬਜਾਈ ਅਤੇ ਨਰਮੇ ਵਰਗੀਆਂ ਫਸਲਾਂ ਨੂੰ ਮੁੜ ਤੋਂ ਖੇਤਾਂ ਵਿੱਚ ਬੀਜਣ ਲਈ ਤਿਆਰ ਹੋਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਮੋਗਾ ਵਿੱਚ ਨਰਮੇ ਅਤੇ ਕਪਾਹ ਦੀ ਖੇਤੀ ਦਾ ਰਕਬਾ ਵੱਡੇ ਪੱਧਰ ਤੇ ਵਧੇਗਾ। ਉਹਨਾਂ ਪੈਸਟੀਸਾਈਡ ਦਵਾਈ ਵਿਕਰੇਤਾਵਾਂ ਨੂੰ ਵੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨ ਤੇ, ਦੋ ਨੰਬਰ ਦੀ ਦਵਾਈ ਮਿਲਦੀ ਹੈ ਜਾਂ ਕਿਸੇ ਵੀ ਦੁਕਾਨਦਾਰ ਦੀ ਦਵਾਈ ਨਾਲ ਕਿਸੇ ਕਿਸਾਨ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ, ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਜੈਲਦਾਰ ਅਤੇ ਨਾਰੰਗ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉੱਥੇ ਉਹ ਹਰ ਸਾਲ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਖਪਤ ਕਰਕੇ ਫਸਲਾਂ ਬੀਜਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਤੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਉਹ ਆਪ ਖੁਦ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ ਤੇ ਕਰ ਰਹੇ ਹਨ, ਉੱਥੇ ਉਹ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਹੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸਾਨ ਭਰਾ ਝੋਨੇ ਦੀ ਸਿੱਧੀ ਬਿਜਾਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਦੇ ਖੇਤਾਂ ਵਿੱਚ ਆਪਣੀਆਂ ਮਸ਼ੀਨਾਂ ਨਾਲ ਮੁਫਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਆਉਣਗੇ। ਉਹਨਾਂ ਕਿਹਾ ਕਿ ਸਿੱਧੀ ਬਜਾਈ ਕਰਵਾਉਣ ਦਾ ਮਕਸਦ ਦਿਨੋ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣਾ ਹੈ।ਇਸ ਮੌਕੇ ਤੇ ਸਤਵੀਰ ਸਿੰਘ ਖੋਸਾ (ਏਟੀਐਮ) ਤੂੰਬੜਭੰਨ, ਗਨੇਸ ਕੁਮਾਰ ਚੜਿੱਕ, ਜਸਵਿੰਦਰ ਸਿੰਘ ਜੈਲਦਾਰ ਕਿਸਾਨ, ਭੋਲਾ ਸਿੰਘ ਸਰਪੰਚ ਸਿੰਘ ਕਿਸਾਨ, ਮਨਦੀਪ ਸਿੰਘ, ਹਰਬੰਸ ਰਣਜੀਤ ਸਿੰਘ, ਸਰਪੰਚ ਖੁਸ਼ਦੀਪ ਸਿੰਘ, ਜਗਰੂਪ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ, ਬਲਜੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।

ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਤੇ NDRF ਵੱਲੋਂ, ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ !!

ਮੋਗਾ, 21 ਮਈ, (ਮੁਨੀਸ਼ ਜਿੰਦਲ) ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਮੋਗਾ (ਡੀ.ਡੀ.ਐਮ.ਏ.) ਵੱਲੋਂ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਆਫਤ ਪ੍ਰਬੰਧਨ ਦੇ ਨੋਡਲ ਅਫ਼ਸਰਾਂ ਅਤੇ ਮੋਗਾ ਦੇ ਸਮੂਹ ਵਿਭਾਗਾਂ ਦੇ ਸਟਾਫ਼ ਨਾਲ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਬਠਿੰਡ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕਮ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ ਚਾਰੂਮਿਤਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਲਗਭਗ 100 ਭਾਗੀਦਾਰਾਂ ਨੇ ਭਾਗ ਲਿਆ।  ਟ੍ਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਭਾਗੀਦਾਰਾਂ ਨੂੰ ਕੁਦਰਤੀ ਆਫ਼ਤਾਂ ਦੇ ਜੋਖਮ ਨੂੰ ਘਟਾਉਣ ਅਤੇ ਜੀਵਨ ਵਿੱਚ ਸੁਰੱਖਿਅਤ ਅਭਿਆਸਾਂ ਨੂੰ ਅਪਣਾਉਣ ਲਈ ਸਾਰੇ ਰੋਕਥਾਮ ਉਪਾਵਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਧਰਮਕੋਟ ਵਿਖੇ ਪਿਛਲੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦਾ ਤਜਰਬਾ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਇਹਨਾਂ ਅਭਿਆਸਾਂ ਦੀ ਮੱਦਦ ਨਾਲ ਅਸੀਂ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਹੁਤ ਹੱਦ ਤੱਕ ਘਟਾ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਸਹੀ ਯੋਜਨਾਬੰਦੀ ਰਾਹੀਂ ਨੁਕਸਾਨ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕਦੇ ਹਾਂ। ਪ੍ਰੋਗਰਾਮ ਦਾ ਮੁੱਖ ਟੀਚਾ ਸਟਾਫ ਅਤੇ ਭਾਈਚਾਰੇ ਨੂੰ ਭੂਚਾਲ, ਅੱਗ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ, ਬਾਰੇ ਸਿੱਖਿਅਤ ਕਰਨਾ ਸੀ। ਸੀ.ਈ.ਓ. ਜ਼ਿਲ੍ਹਾ ਆਫਤ ਪ੍ਰਬੰਧਨ, ਚਾਰੂਮਿਤਾ ਪ੍ਰਧਾਨਗੀ ਕਰਦੇ ਹੋਏ। ਇੰਸਪੈਕਟਰ ਐਨ.ਡੀ.ਆਰ.ਐਫ. ਅਸ਼ੋਕ ਚੌਧਰੀ ਨੇ ਅਜਿਹੇ ਸਮਾਗਮਾਂ ਦੌਰਾਨ ਜਨਤਾ ਲਈ ਸੁਰੱਖਿਆ ਸੁਝਾਅ ਅਤੇ ਸਾਵਧਾਨੀਆਂ ਸਾਂਝੀਆਂ ਕੀਤੀਆਂ। ਟੀਮ ਵੱਲੋਂ ਸੀ.ਪੀ.ਆਰ. ਅਤੇ ਡ੍ਰੌਪ ਕਵਰ ਐਂਡ ਹੋਲਡ ਡ੍ਰਿਲ ‘ਤੇ ਪ੍ਰਦਰਸ਼ਨੀ ਦਿਖਾਈ ਗਈ। ਉਨ੍ਹਾਂ ਨੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਵਾਧੂ ਅਤੇ ਲਘੂ ਪਦਾਰਥਾਂ ਨਾਲ ਕਿਵੇਂ ਸੇਫਟੀ ਯੰਤਰ ਬਣਾਏ ਜਾ ਸਕਦੇ ਹਨ, ਬਾਰੇ ਵੀ ਦੱਸਿਆ। ਇਸ ਸੈਸ਼ਨ ਨੂੰ ਸਾਰਿਆਂ ਨੇ ਬੜੀ ਦਿਲਚਸਪੀ ਨਾਲ ਦੇਖਿਆ। ਇਸ ਤੋਂ ਇਲਾਵਾ, ਸੈਸ਼ਨ ਵਿੱਚ ਸੜਕ ‘ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਅਤ ਵਿਵਹਾਰ ਦਾ ਅਭਿਆਸ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਕੁੱਲ ਮਿਲਾ ਕੇ, ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਹਰ ਕੋਈ ਜਾਣਦਾ ਹੋਵੇ ਕਿ ਕਿਸੇ ਵੀ ਆਫ਼ਤ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਹ ਸਿਖਲਾਈ/ ਜਾਗਰੂਕਤਾ ਪ੍ਰੋਗਰਾਮ ਐਫ.ਏ.ਐਮ.ਈ.ਐਕਸ (ਫੇਰੀਆ ਏਰੋਸਪੇਸ਼ੀਅਲ ਮੈਕਸੀਕਾਨਾ) ਗਤੀਵਿਧੀ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਜੋ ਕਿ 19 ਮਈ ਤੋਂ ਚੱਲ ਰਿਹਾ ਹੈ ਅਤੇ ਇਸ ਤਹਿਤ ਗਤੀਵਿਧੀਆਂ 31 ਮਈ ਤੱਕ ਚੱਲਣਗੀਆਂ। ਰਾਸ਼ਟਰੀ ਸਕੂਲ ਸੁਰੱਖਿਆ ਅਤੇ ਸੀ.ਏ.ਪੀ. ਪ੍ਰੋਗਰਾਮ ਡੀ.ਡੀ.ਐਮ.ਏ. ਮੋਗਾ ਵੱਲੋਂ ਐਨ.ਡੀ.ਆਰ.ਐਫ. ਬਠਿੰਡਾ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ ਅਧੀਨ ਮੋਗਾ ਦੇ ਲਗਭਗ 25 ਵੱਖ ਵੱਖ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਰਾਮ ਚੰਦਰ, ਸਲਾਹਕਾਰ ਆਫ਼ਤ ਪ੍ਰਬੰਧਨ, ਡੀ.ਡੀ.ਐਮ.ਏ, ਦਾ ਵਿਸ਼ੇਸ਼ ਸਹਿਯੋਗ ਰਿਹਾ। 

NGO की डाकखाना अधिकारियों के साथ बैठक ! जरूरी जानकारी की हासिल : एस.के. बांसल !!

मोगा 18 मई, (मुनीश जिन्दल) शहर की एन.जी.ओ. का एक वफद एस.के. बांसल की अगुवाई में मुख्य डाकघर पहुंचा व वहां के पोस्ट मास्टर पुरुषोत्तम मित्तल सहित अन्य स्टाफ से एक बैठक कर डाकखाने की स्कीमों बारे जानकारी प्राप्त की। पोस्ट मास्टर मित्तल ने बताया कि डाकखाने में बुजुर्गों से लेकर बच्चों तक विभिन्न स्कीमें चलती हैं, जिसमें सीनियर सिटीजन सेविंग स्कीम, सुकन्या स्मृद्धि स्कीम, पोस्टल लाइफ इंशोरेंस, एम.आई.एस., एन.एस.ई, के.वी.पी, आर.डी. आदि स्कीमों के साथ साथ बैंकिंग सेवा, विदेशों में पार्सल सेवा आदि मुहैया करवाए जाते हैं। उन्होने कहा कि डाकखाने में सेवा खाते पर भी बैंकों से अधिक ब्याज मिलता है। यहां बने पासपोर्ट दफ्तर में आवेदन करने पर लगभग एक दो दिनों में ही फोटो व अन्य कागजात पूरे किए जाते हैं। इस मौके पर डाकघर के पुब्लिक रिलेशन इंस्पैक्टर सरबजीत मैंगी, सहायक करणवीर शर्मा, एस.के.बांसल, अनमोल शर्मा, अमृत शर्मा, मनमोहन कौर, ओ.पी. कुमार, मनमोहन बिंद्रा, संजीव नरूला, टी.पी.एस., सोनू सचदेवा आदि मौजूद थे।
error: Content is protected !!