logo

mogatodaynews

administrator

ਸੰਯੁਕਤ ਦਲਿਤ ਮੋਰਚਾ ਦੀ ਕਨਵੈਨਸ਼ਨ ! ਸਤੰਬਰ ਮਹੀਨੇ ਵਿਚ ਹੋਵੇਗੀ ਦਲਿਤ ਮਹਾਂ ਪੰਚਾਇਤ !!

ਮੋਗਾ 13 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਕਾਮਰੇਡ ਨਛੱਤਰ ਸਿੰਘ ਮੈਮੋਰੀਅਲ ਹਾਲ ਵਿਖੇ ਸੰਯੁਕਤ ਦਲਿਤ ਮੋਰਚਾ ਵਲੋਂ ਖਾਲਸਾ ਪੰਥ ਦੇ ਜਨਮ ਦਿਹਾੜੇ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਵਸ਼ ਨੂੰ ਸਮਰਪਤਿ ‘ਦਲਿਤ ਮਸਲਿਆਂ ਨੂੰ ਵਿਚਾਰਨ ਹਿੱਤ’ ਵੱਖ ਵੱਖ ਜੱਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵਿਸ਼ਾਲ ਦਲਿਤ ਕੰਨਵੈਨਸਨ ਦਾ ਆਯੋਜਿਨ ਕੀਤਾ। ਜਿਸ ਵਿਚ ਪੰਜਾਬ ਭਰ ਤੋਂ ਨੁਮਾਂਇੰਦੇ ਸ਼ਾਮਲ ਹੋਏ। ਮੰਚ ਤੇ ਕੋਰ ਕਮੇਟੀ ਵਿਚ ਕਿਰਨਜੀਤ ਸਿੰਘ ਗਹਿਰੀ, ਚੇਅਰਮੈਂਨ “ਗੈਰ ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਕੇ.ਕੇ. ਸੀ ਵਿਭਾਗ ਪੰਜਾਬ”, ਬਲਦੇਵ ਸਿੰਘ ਕਲਿਆਣ ਸਾਬਕਾ ਵਿਧਾਇਕ, ਸੀਨੀਅਰ ਆਗੂ “ਹਾਸ਼ੀਆ ਲੋਕ ਦਲ”, ਸੁਖਮੰਦਰ ਸਿੰਘ ਗੱਜਣਵਾਲਾ “ਆਲ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ”, ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ “ਮਜਬੀ ਸਿੱਖ ਅਤੇ ਵਾਲਮੀਕ 12.5% ਰਾਖਵਾਂਕਰਨ ਬਚਾਓ ਮੋਰਚਾ”, ਭਗਵੰਤ ਸਿੰਘ ਸਮਾਓ, “ਮਜ਼ਦੂਰ ਮੁਕਤੀ ਮੋਰਚਾ ਆਜ਼ਾਦ”, ਜਗਤਾਰ ਸਿੰਘ ਮੱਖੂ ਚੇਅਰਮੈਨ “ਵਾਲਮੀਕ ਅਤੇ ਮਜਬੀ ਸਿੱਖ ਮਹਾਸਭਾ”, ਚਰਨ ਸਿੰਘ ਮੱਟੂ, ਚੇਅਰਮੈਨ “ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ” ਅਤੇ ਪ੍ਰਗਟ ਸਿੰਘ ਰਾਜੇਆਣਾ “ਮਜ਼ਬੀ ਸਿੱਖ ਵਾਲਮੀਕ ਭਲਾਈ ਮੰਚ ਪੰਜਾਬ” ਨੂੰ ਸ਼ਾਮਿਲ ਕੀਤਾ ਗਿਆ। ਮੰਚ ਦਾ ਸੰਚਾਲਣ ਬੇਅੰਤ ਸਿੰਘ ਸਿੱਧੂ ਕੋਟਕਪੂਰਾ, ਰਜਿੰਦਰ ਸਿੰਘ ਰਿਆੜ ਅਤੇ ਹਰਵਿੰਦਰ ਸਿੰਘ ਸੇਮਾ ਨੇ ਸਾਂਝੇ ਤੌਰ ਤੇ ਕੀਤਾ। ਮੰਚ ਤੇ ਵਿਰਾਜਮਾਨ, ਵੱਖ ਵੱਖ ਦਲਿਤ ਜੱਥੇਬੰਦੀਆਂ ਦੇ ਆਗੂ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਵੀ ਦਲਿਤਾਂ ਤੇ ਕੋਈ ਵਧੀਕੀ ਜਾਂ ਅਨਿਆਂ ਹੋਵੇਗਾ, ਸੰਯੁਕਤ ਦਲਿਤ ਮੋਰਚੇ ਦੇ ਨੁਮਾਇੰਦੇ ਸਹਾਇਤਾ ਲਈ ਪੁੱਜਣਗੇ। ਉਹਨਾਂ ਕਿਹਾ ਕਿ ਦਲਿਤਾਂ ਦੇ ਮਕਾਨ, ਲਾਲ ਲਕੀਰ ਦੇ ਅੰਦਰ ਹੋਣ ਕਰਕੇ ਕੋਈ ਕਰਜ਼ਾ ਨਹੀ ਲੈ ਸਕਦੇ ਸਨ। ਇਹ ਮਸਲਾ ਪਿਛਲੇ ਲੰਬੇ ਸਮੇਂ ਦੇ ਸੰਘਰਸ ਤੋਂ ਬਾਅਦ ਹੱਲ ਹੋਇਆ ਤੇ ਬਹੁਤ ਸਾਰੇ ਮਕਾਨ ਮਾਲਕਾਂ ਨੂੰ ਆਪਣੇ ਹੱਕ ਮਿਲੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਕੰਮ ਛੇਤੀ ਮੁਕੰਮਲ ਕੀਤੇ ਜਾਨ। ਉਨ੍ਹਾ ਕਿਹਾ ਕਿ ਦਲਿਤਾਂ ਨੂੰ ਇਕੱਤਰ ਕਰਨ ਲਈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਗਠਨ ਬਣੇ, ਲੇਕਿਨ ਆਗੂਆਂ ਨੇ ਆਪਣੇ ਮੰਤਵ ਲਈ ਵਰਤਿਆ। ਉਨ੍ਹਾਂ ਕਿਹਾ ਕਿ ਸੰਯੁਕਤ ਦਲਿਤ ਮੋਰਚੇ ਦੇ ਮੈਂਬਰ ਇਕੱਠੇ ਹੋ ਕੇ ਦਲਿਤਾਂ ਦੇ ਹੱਕ ਪ੍ਰਾਪਤ ਕਰਨ ਤੇ ਭਲਾਈ ਲਈ ਯਤਨ ਕਰਨਗੇ। ਸਮੂਹ ਬੁਲਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਦਲਿਤਾਂ ਨੂੰ ਇਕੱਠੇ ਕਰਨ, ਤੇ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿਚ ਦਲਿਤ ਮਹਾਂ ਪੰਚਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਸੰਬੰਧੀ ਪਹਿਲੀ ਤਿਆਰੀ ਮੀਟਿੰਗ ਮਾਝੇ ਵਿਚ ਹੋਵੇਗੀ। ‘ਤੇ ਦਲਿਤ ਕਨਵੈਂਨਸਨ ਅਤੇ ਸਤੰਬਰ ਮਹੀਨੇ ਵਿਚ ਹੋਣ ਵਾਲੀ ਦਲਿਤ ਮਹਾਂ ਪੰਚਾਇਤ ਨੂੰ ਕਾਮਯਾਬ ਕਰਨ ਲਈ, ਹਰੇਕ ਜ਼ਿਲ੍ਹੇ ਚ ਜਿਲ੍ਹਾ ਪੱਧਰੀ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਤੇ, ਦਲਿਤ ਲੋਕਾਂ ਦਾ ਇਕੱਠ। ਵਿਸ਼ਾਲ ਦਲਿਤ ਕਨਵੈਂਨਸਨ ਵਲੋਂ ਅਨੇਕ ਮਤੇ ਪਾਸ ਕੀਤੇ ਗਏ। ਪਹਿਲਾ ਦਲਿਤਾਂ ਵਿਰੁੱਧ ਹੁੰਦੇ ਅੱਤਿਆਚਾਰਾਂ ਨੂੰ ਰੋਕਣਾ। ਦੂਜਾ ਜਾਤੀ ਅਧਾਰਤ ਗਿਣਤੀ ਕਰਵਾ ਕੇ ਅਨੁਸੂਚਿਤ ਜਾਤੀਆਂ ਨੂੰ ਹਰੇਕ ਸਾਧਨ ਸੰਸਾਧਨ ‘ਚ ਬਰਾਬਰ ਵੰਡ ਕੀਤੀ ਜਾਵੇ। ਤੀਜਾ USA ਵਿੱਚ ਬੈਠੇ ਗੁਰਪਤਵੰਤ ਪੰਨੂ ਦੇ ਵਿਰੁੱਧ ਭਾਰਤ ਸਰਕਾਰ ਵੱਲੋਂ ਅਮਰੀਕਾ ਸਰਕਾਰ ਨਾਲ ਗੱਲ ਕਰਕੇ ਉਸ ਤੇ ਹਰੇਕ ਤਰ੍ਹਾਂ ਦੀ ਪਾਬੰਦੀ ਲਗਾਈ ਜਾਵੇ, ਤੇ ਸੰਬੰਧਿਤ ਸਰਕਾਰਾਂ ਉਸ ਤੇ ਪਰਚੇ ਦਰਜ ਕਰਕੇ ਉਸ ਨੂੰ ਵਿਵਾਦਤ ਬਿਆਨਾਂ ਕਾਰਨ ਭੜਕਾਊ ਪ੍ਰਚਾਰ ਕਾਰਨ ਕਾਨੂੰਨੀ ਸਜਾਵਾਂ ਦੇਣ, ਕਿਉਂਕਿ ਉਹ ਦਲਿਤ ਸਿੱਖਾਂ (ਅਨੁਸੂਚਿਤ ਜਾਤੀ) ਅਤੇ ਕੁਝ ਕੁ ਅਖੌਤੀ ਉੱਚ ਜਾਤੀ ਦੇ ਸਿੱਖਾਂ ਨੂੰ ਆਪਸ ਵਿੱਚ ਇੱਕ ਦੂਸਰੇ ਵਿਰੁੱਧ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਦੀਆਂ ਤੋ ਸਿਧਾਂਤਕ ਜਾਤੀ ਭੇਦ ਤੋਂ ਰਹਿਤ ਸਿੱਖਾਂ ਨੂੰ ਆਪਸ ਵਿੱਚ ਵੰਡ ਕੇ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੰਯੁਕਤ ਦਲਿਤ ਮੋਰਚਾ, ਬਾਬਾ ਸਾਹਿਬ ਅੰਬੇਡਕਰ ਦਾ ਸਨਮਾਨ ਕਰਦਾ ਹੈ ਅਤੇ ਉਹਨਾਂ ਦੁਆਰਾ ਰਚਿਤ ਸੰਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ। ਚੌਥਾ “ਯੁੱਧ ਨਸ਼ਿਆਂ ਵਿਰੁੱਧ” ਲਈ ਸਰਕਾਰ ਦਾ ਸੰਯੁਕਤ ਦਲਿਤ ਮੋਰਚਾ ਧੰਨਵਾਦ ਕਰਦਾ ਹੈ, ਪਰ ਇਸ ਆੜ ‘ਚ ਸਿਰਫ ਦਲਿਤਾਂ ਅਤੇ ਗਰੀਬਾਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਜਾਣ ਦਾ ਮੋਰਚਾ ਸਖਤ ਵਿਰੋਧ ਕਰਦਾ ਹੈ। ਪੰਜਵਾਂ, ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਵਾਧੂ ਜਮੀਨਾਂ ਬੇਜਮੀਨੇ ਲੋਕਾਂ ‘ਚ ਵੰਡੀਆਂ ਜਾਣ। ਛੇਵਾਂ, ESI ਅਤੇ EPF ਮਜ਼ਦੂਰਾਂ ਦੀ ਘੱਟੋ ਘੱਟ ਆਮਦਨ ਹੱਦ 50 ਹਜਾਰ ਰੁਪਏ ਰੱਖੀ ਜਾਵੇ। ਸੱਤਵਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੁਰੰਤ 800 ਰੁਪਏ ਕਰਕੇ ਅੱਗੇ ਤੋੰ ਮਹਿੰਗਾਈ ਸੂਚਕ ਅੰਕ ਨਾਲ ਜੋੜਿਆ ਜਾਵੇ ਅਤੇ ਸਾਲ ਵਿੱਚ ਕੰਮ ਦੇ ਦਿਨਾਂ ਦੀ ਗਿਣਤੀ ਵਧਾ ਕੇ ਘੱਟੋ ਘੱਟ 200 ਕੀਤੀ ਜਾਵੇ।  ਅੱਠਵਾਂ, ਅਨੁਸੂਚਿਤ ਜਾਤੀਆਂ ਲਈ ਗਰੀਬੀ ਰੇਖਾ ਲਈ ਰੱਖੀ ਗਈ ਸਾਲਾਨਾ ਢਾਈ ਲੱਖ ਦੀ ਆਮਦਨੀ ਦੀ ਹੱਦ, ਆਰਥਿਕ ਤੌਰ ਤੇ ਕਮਜ਼ੋਰ ਵਰਗ (ਜਨਰਲ ਜਾਤੀਆਂ) ਦੇ ਬਰਾਬਰ 10 ਲੱਖ ਕੀਤੀ ਜਾਵੇ। ਨੌਵਾਂ, ਹਰੇਕ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ। ਦੱਸਵਾਂ, ਲਾਲ ਲਕੀਰ ਦੇ ਅੰਦਰ ਅਤੇ ਸਰਕਾਰੀ ਜਮੀਨ ਉਪਰ ਰਹਿ ਰਹੇ ਪਰਿਵਾਰਾਂ ਅਤੇ SC ਸੋਸਾਇਟੀ ਦੀਆਂ ਜਮੀਨਾਂ ਦਾ ਮਾਲਕਾਨਾ ਹੱਕ ਦਿੱਤੇ ਜਾਣ। ਗਿਆਰਵਾਂ, ਵੱਖ ਵੱਖ ਸਰਕਾਰੀ ਅਦਾਰਿਆਂ ‘ਚ ਕੱਚੇ ਮੁਲਾਜ਼ਮਾਂ ਅਤੇ ਸਕੀਮਾਂ ਤਹਿਤ ਕੰਮ ਕਰਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਕੰਵੈਨਸ਼ਨ ਨੂੰ ਸਰਵ  ਡਾ. ਕਸ਼ਮੀਰ ਸਿੰਘ ਖੁੰਡਾ, ਕਿਰਨਜੀਤ ਸਿੰਘ ਗਹਿਰੀ, ਭਗਵੰਤ ਸਿੰਘ ਸਮਾਓ, ਚਰਨ ਸਿੰਘ ਮੱਟੂ, ਜਗਤਾਰ ਸਿੰਘ ਮੱਖੂ, ਪ੍ਰਗਟ ਸਿੰਘ ਰਾਜੇਆਣਾ, ਦਲਬੀਰ ਸਿੰਘ ਬੱਲ, ਪਰਮਿੰਦਰ ਸਿੰਘ ਡਿੰਪਾ, ਅਰਸ਼ ਉਮਰੀਆਣਾ ਆਦਿ ਨੇ ਸੰਬੋਧਨ ਕੀਤਾ। ਇਸ ਸਮੇੰ ਕਰਨ ਧਾਲੀਵਾਲ ਐਡਵੋਕੇਟ, ਕਮਲਜੀਤ ਸਿੰਘ ਗਿੱਲ, ਮੰਗਲ ਸਿੰਘ ਸਰਪੰਚ, ਅਵਤਾਰ ਸਿੰਘ, ਗੁਰਚਰਨ ਸਿੰਘ ਮੌੜ, ਸਤਿਨਾਮ ਸਿੰਘ, ਬਲਦੇਵ ਸਿੰਘ ਪੰਚ, ਮੋਦਨ ਸਿੰਘ ਪੰਚ, ਜਸਵਿੰਦਰ ਸਿੰਘ ਘਾਰੂ, ਜਸਵੀਰ ਸਿੰਘ ਗੋਬਿੰਦਪੁਰਾ, ਅਜੈਬ ਸਿੰਘ, ਬਲਜੀਤ ਸਿੰਘ, ਵਾਰਿਆਮ ਸਿੰਘ, ਗੁਰਿੰਦਰ ਸਿੰਘ, ਬਿਕਰਮ ਸਿੰਘ, ਦਵਿੰਦਰ ਸਿੰਘ, ਮਿੱਤਰ ਸਿੰਘ, ਗੁਰਪ੍ਰੀਤ ਸਿੰਘ, ਵਿਜੇ ਸਿੰਘ, ਸੋਨ ਸਿੰਘ, ਧਰਮਿੰਦਰ ਸਿੰਘ, ਵਿਸ਼ਾਲ ਸਿੰਘ, ਬੋਵੀ, ਸੰਤਾ ਸਿੰਘ, ਜੋਗਾ ਸਿੰਘ, ਹਰਤੇਜ ਸਿੰਘ, ਗੁਰਧਿਆਨ ਸਿੰਘ, ਅਮਰਿੰਦਰ ਸਿੰਘ, ਤਲਵਿੰਦਰ ਸਿੰਘ, ਡਾਕਟਰ ਕਰਮਜੀਤ ਸਿੰਘ, ਜੁਗਰਾਜ ਸਿੰਘ ,ਹੁਸ਼ਿਆਰ ਸਿੰਘ, ਰਵਿੰਦਰ ਸਿੰਘ, ਰੇਸ਼ਮ ਸਿੰਘ, ਮੰਗਤ ਸਿੰਘ, ਮੁੱਖਾ ਸਿੰਘ ਤੋੰ ਇਲਾਵਾ ਸੈਂਕੜੇ ਸਾਥੀ ਹਾਜ਼ਰ ਸਨ।

आर्य समाज के 150 वर्ष पूरे ! भारतीय लोगों के जीवन में, त्योहारों का विशेष महत्व: सुदर्शन शर्मा !!

मोगा 12 अप्रैल (मुनीश जिन्दल) “भारत अपने सांस्कृतिक परिवेश के लिए दुनिया भर में जाना जाता है। भारतीय लोगों के जीवन में त्योहारों व अन्य उत्सव का विशेष महत्व है, जिसके चलते भारतीय लोग सदैव अपने त्योहार और उत्स्व, बड़े हर्ष उल्लास के साथ मनाते हैं”। इन शब्दों का प्रगटावा आर्य प्रतिनिधि सभा के अध्यक्ष सुदर्शन शर्मा ने अपने सम्बोधन में किया। सुदर्शन शर्मा, आर्य समाज के 150 वर्ष पूरे होने व बैसाखी पर्व को लेकर, शनिवार को स्थानीय डी.एन मॉडल सीनियर सेकेण्डरी स्कूल में आयोजित एक रंगारंग कार्यकर्म में बतौर मुख्य अतिथि, शिरकत करने पहुंचे थे। जबकि इस समागम में विधायक डा. अमनदीप कौर अरोड़ा व आर्य समाज की पैटर्न मैडम इन्दू पुरी ने बतौर गेस्ट ऑफ ऑनर शिरकत की थी।  हवन यज्ञ में आहुतियां डालते, गणमान्य लोग। समागम की शुरुआत हवन यज्ञ से की गई। जिसमें आर्य प्रतिनिधि सभा के अध्यक्ष सुदर्शन शर्मा, विधायक अमनदीप अरोड़ा, मैडम इन्दु पुरी, सहित स्कूल के समूचे मैनेजमेंट सदस्यों व प्रिंसिपल मैडम सोनिया ने आहूतियां डाली।  स्कूल की प्रिंसिपल मैडम सोनिया ने अपने सम्बोधन में बताया कि आर्य समाज की स्थापना 10 अप्रैल 1875 को की गई थी, और पंजाब का प्रसिद्ध त्योहार बैसाखी भी अप्रैल के महीने में ही मनाया जाता है। जिसके चलते ही इन दोनों प्रमुख अवसरों को ध्यान में रखते हुए, स्कूल में रंगारंग कार्यक्रम का आयोजन किया गया है। मैडम सोनिया ने अपने सम्बोधन में जहां आर्य समाज के इतिहास पर प्रकाश डाला, वहीं उन्होंने बैसाखी के पर्व की महत्वता पर भी प्रकाश डाला।  विभिन्न प्रस्तुतियों के दौरान, स्कूल के विद्यार्थी। आर्य समाज के 150 वर्ष पूरे होने की खुशी में स्कूल के विद्यार्थियों ने विभिन्न रंगारंग प्रस्तुतियों के माध्यम से इस अवसर को खास बनाते हुए उपस्थिति को बांधे रखा। इस अवसर पर विद्यार्थियों द्वारा देशभक्ति पर आधारित समूह गान के इलावा भाषण के साथ साथ भांगड़ा भी प्रस्तुत किया गया। जिसकी कि उपस्थिति ने खूब सराहना की। इस मौके स्कूली विद्यार्थियों द्वारा स्वामी दयानंद जी के जीवन पर आधारित, एक नाटक का मंचन, आकर्षण का मुख्य केंद्र रहा। इस नाटक में विद्यार्थियों द्वारा स्वामी दयानंद जी के जीवन की संपूर्ण झलक को बाखूबी प्रस्तुत किया गया। इस नाटक के मंचन से विद्यार्थियों ने स्वामी दयानंद जी के जीवन पर प्रकाश डाला कि किस प्रकार उन्होंने, उस समय के समाज में फैली बाल विवाह, सती प्रथा जैसी कुरीतियों को दूर करने में अपना अहम योगदान दिया था। सुदर्शन शर्मा को सन्मानित करते गणमान्य। मैडम इन्दु पूरी को सन्मानित करती स्कूल की मैनेजमेंट व प्रिंसिपल सोनिया। इस मौके पर स्कूल मैनेजमेंट व प्रिंसिपल मैडम सोनिया की और से जहां समागम के मुख्य मेहमान विधायक अमनदीप व गेस्ट ऑफ ऑनर, मैडम इन्दू पुरी को सन्मानित किया गया, वहीं शिक्षा जगत में बेहतरीन योगदान के लिए, शिक्षा क्षेत्र से जुडी अनेक हस्तियों, उप जिला शिक्षा अधिकारी निशान सिंह, अध्यापक दीपक कालिया, अध्यापिका गुरजीत कौर, अध्यापक दलजीत को भी सन्मानित किया गया। विधायक डा. अमनदीप कौर अरोड़ा ने अपने सम्बोधन में इस सफल कार्यकर्म के लिए स्कूल के स्टाफ, विद्यार्थियों व स्कूल की मैनेजमेंट को बधाई दी। इसके अतिरिक्त, प्रतिनिधि सभा के अध्यक्ष सुदर्शन शर्मा, अपने सम्बोधन में, पंकज छाबड़ा का बी.एड कालेज के इलावा आर्य समाज की अन्य संस्थाओं में बहुमूल्य समय देने के लिए, उनका जिक्र करना नहीं भूले। इस समागम में शहर के अन्य प्रतिष्ठित स्कूलों के प्रिंसिपल व शिक्षा जगत से जुडी हस्तियां भी पहुंची थी। जिनमें डी.एम कालेज के प्रिंसिपल एनके खन्ना, आर्य मॉडल स्कूल की प्रिंसिपल समीक्षा शर्मा, MDAS सीनियर सेकेंडरी स्कूल के प्रिंसिपल देवेंदर गोयल, आर्य गर्ल्स सीनियर सेकेंडरी स्कूल की प्रिंसिपल अनीता सिंगला, MDAS सीनियर स्कुल के इंग्लिश विंग की इंचार्ज कुमारी निताशा पाहवा आदि शामिल हैं।  स्कूल की मैनेजमेंट कमेटी के सचिव एसएम शर्मा, मैनेजमेंट सदस्य नरिन्दर सूद, अशोक बंसल व रविंदर गोयल (CA) ने विद्यार्थियों के उज्ज्वल भविष्य की कामना करते हुए, आर्य समाज के 150 वर्ष पूरे होने की ख़ुशी में, उनके नाम अपना बधाई संदेश भी दिया। और कहा कि विद्यार्थियों सहित उनके अभिभावकों को इस बात पर गर्व होना चाहिए, कि वे शहर की एक प्राचीन संस्था का अभिन्न अंग हैं। नरिन्दर सूद ने विशवास दिलाया कि, देश के आगामी व उज्जवल भविष्य को ध्यान में रखते हुए, स्कूल की मैनेजमैंट, अपने विद्यार्थियों को उच्च कोटि की शिक्षा देने के लिए वचनबद्ध है।  इस मौके पर मैनेजमेंट सदस्य प्रवीण शर्मा, जितेंद्र गोयल, अनिल गोयल, आयुष अरोड़ा, अश्विनी मजीठीया, गौरव गर्ग भी उपस्थित थे। जबकि इस समागम में एडवोकेट बोध राज मजीठिया, नरोत्तम पूरी, दिनेश सूद, आशीष अग्रवाल, बलदेव बांसल, मैडम सुमन मल्होत्रा,  अमित बेरी, परवीन सिंगला, रमन गोयल, वीणा चुघ, डा. देव  प्रकाश चुघ, निर्मल शर्मा, डा. खुल्लर, पंकज छाबड़ा भी उपस्थित रहे। कार्यकर्म के अंत में स्कूल की प्रिंसिपल मैडम सोनिया ने जहां आए मेहमानों का धन्यवाद किया, वहीं उन्होंने, इस कार्यकर्म को सफल बनाने के लिए, विद्यार्थियों की भी सराहना की।मीडिया से ये जानकारी स्कूल की मीडिया कोऑर्डिनेटर अध्यापिका ज्योति सूद व विज्ञान विभागाध्यक्ष, रेनू चानना ने साझा की। 

ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ, ਸਰਕਾਰ ਕਿਸਾਨ ਮਿਲਣੀ ਵਿੱਚ, ਕੀਤੀ ਸ਼ਮੂਲੀਅਤ:  ਡਾ. ਗੁਰਪ੍ਰੀਤ ਸਿੰਘ !!

ਮੋਗਾ, 12 ਅਪ੍ਰੈਲ (ਮੁਨੀਸ਼ ਜਿੰਦਲ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਈ ਗਈ ਸਰਕਾਰ – ਕਿਸਾਨ ਮਿਲਣੀ ਵਿੱਚ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਆਦੇਸ਼ਾਂ ਉਤੇ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਗੁਰਪ੍ਰੀਤ ਸਿੰਘ ਵੱਲੋਂ ਜਿਲੇ ਦੇ 50 ਅਗਾਹ ਵਧੂ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਗਈ। ਉਕਤ ਮਿਲਣੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਖੁੱਲੇ ਰੂਪ ਵਿੱਚ ਪੰਜਾਬ ਦੀ ਖੇਤੀ ਸਬੰਧੀ ਸੰਵਾਦ ਰਚਾਉਂਦਿਆਂ ਕਿਹਾ ਕਿ ਇਸ ਸਾਲ ਝੋਨੇ ਦੀ ਲਵਾਈ ਲਈ ਪੰਜਾਬ ਨੂੰ ਤਿੰਨ ਜੋਨਾਂ ਵਿੱਚ ਵੰਡਿਆ ਗਿਆ ਹੈ, ਅਤੇ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਬਿਜਲੀ ਅਤੇ ਨਹਿਰੀ ਪਾਣੀ ਦੀ ਥੋੜ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਦੇ ਮੱਦੇ ਨਜ਼ਰ ਅਤੇ ਕਿਸਾਨੀ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੇ ਪੰਜਾਬ ਵਿੱਚ ਪੂਸਾ 44 ਅਤੇ ਹਾਈਬ੍ਰਿਡ ਝੋਨੇ ਦੀ ਕਾਸਤ ਤੇ ਪੂਰਨ ਪਾਬੰਦੀ ਲਾਈ ਗਈ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਪੀਏਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਫਸਲਾਂ ਦੀ ਵਿਕਰੀ ਸਮੇਂ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਵਕਤ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਖੇਤੀ ਸਬੰਧੀ ਸਵਾਲ ਜਵਾਬ ਵੀ ਕੀਤੇ ਅਤੇ ਮੁੱਖ ਮੰਤਰੀ ਨੇ ਉਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

खुशखबरी ! जमाबंदी रिकॉर्ड, 30 अप्रैल तक होगा ऑनलाइन ! नहीं जाना पड़ेगा पटवारी के पास : DC सागर !!

मोगा, 11 अप्रैल (मुनीश जिन्दल) मुख्यमंत्री भगवंत सिंह मान के नेतृत्व वाली पंजाब सरकार ने मोगा शहर की एक पुरानी मांग को पूरा करते हुए आदेश दिए हैं कि शहर में आने वाले सभी पांच सर्कलों की बची हुई जमाबंदियों को ऑनलाइन किया जाए, ताकि लोगों को जमाबंदी की नकल लेने के लिए पटवारी के पास न जाना पड़े। डिप्टी कमिश्नर सागर सेतिया ने शुक्रवार को डिजिटलीकरण कार्य की शुरुआत करते हुए माल विभाग को यह कार्य 30 अप्रैल 2025 से पहले हर हाल में पूरा करने के सख्त निर्देश दिए हैं।  विशेष लैब का निरीक्षण करते,  DC सागर सेतिया। इस संबंध में जानकारी देते हुए डिप्टी कमिश्नर सागर सेतिया ने बताया कि जिला मोगा की सीमा के अंदर कुल 331 गांव आते हैं, जिनमें से 326 गांवों का रिकॉर्ड पहले ही ऑनलाइन किया जा चुका है। जबकि शहर में आने वाले पांच गांवों/ सर्कलों (मोगा माहला सिंह 1, 2, 3 और मोगा जीत सिंह 1 और 2) का ज़मीनी रिकॉर्ड अभी तक कम्प्यूटरीकृत नहीं था। इस कारण शहरवासियों को जमाबंदी की नकल आदि लेने के लिए ज़रूरी काम छोड़कर पटवारी के कार्यालय जाना पड़ता था। अब यह रिकॉर्ड डिजिटल होने से शहरवासियों को काफी लाभ मिलेगा। DC सेतिया ने बताया कि इस अत्यंत आवश्यक कार्य को प्राथमिकता देते हुए माल विभाग को यह कार्य 30 अप्रैल तक पूरा करने के निर्देश दिए गए हैं। इस कार्य के लिए जिला प्रशासनिक कॉम्प्लेक्स में एक विशेष लैब तैयार की गई है, जहां 25 डेटा एंट्री ऑपरेटर ड्यूटी पर रहेंगे। शहर से संबंधित, दोनों पटवारी खुद वहीं बैठकर यह कार्य अपनी निगरानी में करवाएंगे, जबकि जिला माल अधिकारी लक्षे गुप्ता को नोडल अधिकारी नियुक्त किया गया है। यह कार्य मिशन मोड में किया जाएगा।  उन्होंने बताया कि मोगा शहर से संबंधित कुल 13,241 खेवट ऑनलाइन की जानी हैं, जिनमें से 1,050 हो चुकी हैं जबकि 12,191 बाकी हैं। इसी तरह 5,280 इंतकाल भी अपलोड किए जाने हैं। पंजाब सरकार के इस निर्णय का मोगा शहरवासियों ने भरपूर स्वागत और धन्यवाद किया है। लोगों का कहना है कि ज़मीनी रिकॉर्ड के कम्प्यूटरीकृत होने से, उन्हें बहुत बड़ी राहत मिलेगी। इस अवसर पर जिला माल अधिकारी लक्षे गुप्ता, जिला सिस्टम मैनेजर सुरिंदर अरोड़ा और अन्य भी मौजूद थे।

ਪੰਜਾਬ ਸਰਕਾਰ ਖਿਲਾਫ, “ਜ਼ਬਰ ਵਿਰੋਧੀ” ਮੁਜ਼ਾਹਰਾ, 12 ਅਪ੍ਰੈਲ ਨੂੰ ਬਾਘਾਪੁਰਾਣਾ ਵਿਖੇ : ਜਸਮੇਲ ਸਿੰਘ !!

ਬਾਘਾਪੁਰਾਣਾ (ਮੁਨੀਸ਼ ਜਿੰਦਲ/ ਰਿੱਕੀ ਆਨੰਦ) ਕਿਰਤੀ ਕਿਸਾਨ ਯੂਨੀਅਨ, ਬਲਾਕ ਬਾਘਾਪੁਰਾਣਾ ਦੇ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਵਾਪਰ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜੋ ਵਰਤਾਰਾ ਵਰਤਾਰਿਆ ਜਾ ਰਿਹਾ ਹੈ, ਉਹ  ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਤੇ ਦੱਬੇ ਕੁਚਲੇ ਲੋਕਾਂ, ਤੇ ਇਨਸਾਫ਼ ਪਸੰਦ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ, ਇਹ ਸਬ ਕੁਝ ਵਾਪਰ ਰਿਹਾ ਹੈ। ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਨੂੰ ਲੀਹੋਂ ਲਾਹੁਣਾ, ਖਨੌਰੀ ਸੰਭੂ ਮੋਰਚੇ ਨੂੰ ਉਖੇੜਨਾਂ, ਤੇ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਨਾ, ਕਿਸਾਨਾਂ ਤੇ ਅਧਿਆਪਕਾਂ ਉੱਪਰ ਲਾਠੀਚਾਰਜ ਕਰਨਾ, ਕਰਨਲ ਬਾਠ ਤੇ ਉਸਦੇ ਪਰਿਵਾਰ ਨਾਲ ਗੁੰਡਾਗਰਦੀ ਤਹਿਤ ਤੰਗ ਕਰਨਾ, ਨੌਜਵਾਨਾਂ ਦੇ ਐਨਕਾਉਂਟਰ ਦੇ ਨਾਮ ਹੇਠ ਗੋਲੀਆਂ ਮਾਰਨੀਆਂ, ਨਸ਼ੇ ਰੋਕਣ ਲਈ ਮਾੜੇ ਮੋਟੇ ਗਰੀਬ ਘਰਾਂ ਤੇ ਪੀਲਾ ਪੰਜਾ ਚਲਾਉਣਾ, ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਾ ਪਾਉਣਾ, ਪੁਲਿਸ ਦੀ ਸਪਾਟਣ ਤੇ ਪੁਲਿਸ ਮੁਲਾਜ਼ਮ ਕੋਲੋਂ ਚਿੱਟਾ ਫੜਿਆ ਜਾਣਾ ਤੇ ਉਹਨਾਂ ਦੇ ਘਰਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਚਾਉਕੇ ਪਿੰਡ ਵਿੱਚ ਅਧਿਆਪਕਾਂ ਤੇ ਮਾਪਿਆਂ ਵਲੋਂ ਸਕੂਲ ਮੈਨੇਜਮੈਂਟ ਦੇ ਖਿਲਾਫ ਧਰਨਾ ਲਗਾਇਆ ਗਿਆ, ਜਿਸ ਵਿੱਚ ਬੀਕੇਯੂ ਉਗਰਾਹਾਂ ਜੱਥੇਬੰਦੀ ਵੱਲੋਂ ਧਰਨੇ ਦੀ ਹਮਾਇਤ ਕਰਨੀ, ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਉੱਪਰ ਲਾਠੀਚਾਰਜ ਕਰਨਾ, ਉਗਰਾਹਾਂ ਜੱਥੇਬੰਦੀ ਦੀ ਸੂਬਾ ਆਗੂ ਬਿੰਦੂ ਨੂੰ ਚਪੇੜਾਂ ਨਾਲ ਕੁੱਟਣਾ, ਬਜ਼ੁਰਗ ਔਰਤਾਂ ਤੇ ਛੋਟੀ ਬੱਚੀ ਨੂੰ ਜੇਲ੍ਹ ਵਿੱਚ ਬੰਦ ਕਰਨਾ ਤੇ ਪੁਲਿਸ ਮੁਲਾਜ਼ਮਾਂ ਵਲੋਂ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕਰਨਾ, ਤੇ ਹੁਣੇ ਜਿਹੇ ਵਾਪਰੀ ਕੋਟਕਪੂਰਾ ਵਿਖੇ ਗਰੀਬ ਝੁੱਗੀਆਂ ਵਾਲਿਆਂ ਦੀਆਂ ਝੁੱਗੀਆਂ ਤਹਿਸ ਨਹਿਸ ਕਰਨੀਆਂ, ਦੂਸਰੇ ਪਾਸੇ ਬਣੇ ਵੱਡੇ ਧਨਾਢ ਵਿਆਕਤੀਆਂ ਦੇ ਹੋਟਲ, ਜਿੱਥੇ ਸ਼ਰੇਆਮ ਗ਼ਲਤ ਕੰਮ ਹੁੰਦੇ ਹਨ, ਉਹਨਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਇਹ ਸਾਰਾ ਕੁੱਝ ਇੱਕ ਜ਼ਬਰ ਜ਼ੁਲਮ ਹੈ। ਜਿਸਦੀ ਇੰਤਿਹਾ ਹੋ ਚੁੱਕੀ ਹੈ। ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਇਸੇ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ 12 ਅਪ੍ਰੈਲ ਨੂੰ ਬਾਘਾਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਤੇ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ ਸ਼ਾਮ 4 ਵਜੇ ਇਕ ਜਬਰ ਵਿਰੋਧੀ ਮੁਜਾਹਰਾ ਕੀਤਾ ਜਾਵੇਗਾ। ਜਿਹੜਾ ਕਿ ਬਾਘਾਪੁਰਾਣਾ ਦੇ ਬੱਸ ਸਟੈਂਡ ਵਿਖੇ ਇਕੱਠੇ ਹੋਣ ਉਪਰੰਤ ਜ਼ਬਰ ਦੇ ਵਿਰੋਧ ਵਿੱਚ ਬੱਸ ਸਟੈਂਡ ਤੋਂ ਮੰਡੀ ਵਿੱਚ ਦੀ ਨਿਹਾਲ ਸਿੰਘ ਵਾਲਾ ਰੋਡ ਤੋਂ ਕਾਲੇਕੇ ਚੌਕ ਤੋਂ ਮੇਨ ਬਾਜ਼ਾਰ ਵਿੱਚ ਦੀ ਮੇਨ ਚੌਕ ਵਿੱਚ ਦੀ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਸਮਾਪਤ ਹੋਵੇਗਾ। ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ, ਇਸ ਜ਼ਬਰ ਵਿਰੋਧੀ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਪੰਜਾਬ ਸਿੱਖਿਆ ਕ੍ਰਾਂਤੀ ! ਸਕੂਲਾਂ ਵਿੱਚ 28 ਲੱਖ ਦੇ ਵਿਕਾਸ ਕਾਰਜਾਂ ਦੀ, ਵਿਧਾਇਕ ਅਮਨਦੀਪ ਨੇ ਕਰਾਈ ਸ਼ੁਰੂਆਤ !!

ਮੋਗਾ, 11 ਅਪ੍ਰੈਲ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੀਤ ਨਗਰ ਵਿੱਚ 14.18 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮੋਗਾ 3 ਵਿੱਚ 11.55 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਧਾਂ ਵਾਲੀ ਬਸਤੀ ਵਿੱਚ 2.31 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਆਰੰਭ ਕਰਵਾਏ ਗਏ ਹਨ। ਇਹਨਾਂ 28.04 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸ਼ੁਕਰਵਾਰ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਫੰਡ ਨਾਲ ਸਕੂਲ ਦੀ ਚਾਰਦਿਵਾਰੀ ਦੀ ਰਿਪੇਅਰ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਕਾਰਜ ਕਰਵਾਏ ਜਾਣਗੇ। ਇਸ ਮੌਕੇ ਉਹਨਾਂ ਨਾਲ ਮੇਅਰ ਨਗਰ ਨਿਗਮ ਬਲਜੀਤ  ਸਿੰਘ ਚਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮੰਜੂ ਭਾਰਦਵਾਜ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮੌਜੂਦ ਵਿਧਾਇਕ ‘ਤੇ ਹੋਰ ਪਤਵੰਤੇ। ਗੱਲਬਾਤ ਕਰਦਿਆਂ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆ ਕੇ ਇਹਨਾਂ ਨੂੰ ਅਤਿ ਆਧੁਨਿਕ ਸਕੂਲ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਕਰਵਾਏ ਜਾਣ ਵਾਲੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਨਾਲ ਵਿਦਿਆਰਥੀ ਵਧੀਆ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ। ਸਰਕਾਰ ਦੀ ਸੁਚੱਜੀ ਸੋਚ ਸਦਕਾ, ਅੱਜ ਸਰਕਾਰੀ ਸਕੂਲ ਅਤਿ ਆਧੁਨਿਕ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਮਨੂੰ ਸ਼ਰਮਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ 1 ਸੁਨੀਤਾ ਨਾਰੰਗ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ 2 ਵਰਿੰਦਰ ਕੌਰ, ਜ਼ਿਲ੍ਹਾ ਕੋਰਆਰਡੀਨੇਟਰ ਮਨਮੀਤ ਸਿੰਘ ਰਾਏ, ਪ੍ਰੋਗਰਾਮ ਮੀਡੀਆ ਇੰਚਾਰਜ ਹਰਸ਼ ਕੁਮਾਰ ਗੋਇਲ, ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਮਨਜੀਤ ਸਿੰਘ ਤੋਂ ਇਲਾਵਾ ਸਮੂਹ ਸੈਂਟਰ ਮੁਖੀ, ਹੈੱਡ ਟੀਚਰ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜਗਦੀਸ਼ ਸ਼ਰਮਾ ਨਗਰ ਸੁਧਾਰ ਟਰੱਸਟੀ, ਪਿਆਰਾ ਸਿੰਘ ਬੱਧਨੀਂ ਜ਼ਿਲ੍ਹਾ ਸੈਕਟਰੀ ਆਮ ਆਦਮੀ ਪਾਰਟੀ, ਰੌਸ਼ਨ ਲਾਲ ਚਾਵਲਾ, ਪਿੰਟੂ ਗਿੱਲ, ਦਵਿੰਦਰ ਤਿਵਾੜੀ ਐਮ.ਸੀ, ਅਨਿਲ ਸ਼ਰਮਾ, ਨਰਿੰਦਰ ਕੌਰ ਐਚ.ਟੀ., ਵੀਨਾ ਰਾਣੀ ਆਦਿ ਸ਼ਾਮਿਲ ਸਨ।

ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ: ਨਵਤੇਜ ਸਿੰਘ ਬਾਵਾ !!

ਮੋਗਾ 11 ਅਪ੍ਰੈਲ, (ਮੁਨੀਸ਼ ਜਿੰਦਲ) ਭਾਰਤੀ ਸੈਨਾ ਵਿੱਚ ਸੇਵਾ ਨਿਭਾਉਣ ਵਾਲੇ ਜੰਗੀ ਯੋਧਿਆਂ ਤੇ ਵੀਰ ਨਾਰੀਆਂ ਦੇ ਸਨਮਾਨ ਲਈ, ਮਹਾਰਾਜਾ ਰਣਜੀਤ ਸਿੰਘ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਬੁੱਟਰ ਕਲਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੂਬੇਦਾਰ ਛਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ‘ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਅਤੇ ਸੋਸਾਇਟੀ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਸਰਬਜੀਤ ਕੌਰ ਬਰਾੜ ਨੇ ਸੋਸਾਇਟੀ ਵੱਲੋਂ ਹਰ ਕੰਮ ਨੂੰ ਮੁਫਤ ਵਿੱਚ ਸੇਵਾ ਭਾਵਨਾ ਨਾਲ ਕਰਨ ਵਾਸਤੇ ਸ਼ਲਾਘਾ ਕੀਤੀ ਅਤੇ ਸੈਨਿਕਾਂ ਦੇ ਬਹਾਦਰੀ ਭਰੇ ਜਜਬੇ ਨੂੰ ਦਿਲ ਤੋਂ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਿਰਫ਼ ਰੱਬੀ ਫਰਿਸ਼ਤਿਆਂ ਦੇ ਹਿੱਸੇ ਹੀ ਆਉਂਦੇ ਹਨ। ਕੈਪਟਨ ਜਸਵੰਤ ਸਿੰਘ ਨੇ, ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਦੀ ਜੀਵਨੀ ਬਾਰੇ ਦੱਸਿਆ ਤੇ ਕਿਹਾ ਕਿ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਨੇ ਫ਼ਤਹਿ ਦਾ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਆਪਣੀ ਬਾ ਕਮਾਲ ਸੇਵਾ ਕਰਨ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਨੇ ਹਮੇਸ਼ਾ ਹੀ ਨੌਜਵਾਨ ਵਰਗ ਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਰਹੱਦਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ ਹੈ।  ਮੁਖ ਮਹਿਮਾਨ ਸਣੇ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਚੁੱਕੇ ਹੋਰ ਜੰਗੀ ਯੌਧੇ। ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਦੇ 80 ਸਾਲ ਤੋਂ ਵਧੇਰੇ ਉਮਰ ਦੇ ਸੈਨਿਕਾਂ, ਦਾਨੀ ਸੱਜਣਾਂ, ਸੋਸਾਇਟੀ ਮੈਂਬਰਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਰੈਜਿਮੈਂਟ ਵਿੱਚ ਸ਼ਾਮਲ ਹੋਏ ਸਨ, ਤਾਂ ਸੂਬੇਦਾਰ ਮੇਜਰ ਨਿਹਾਲ ਸਿੰਘ ਬੁੱਟਰ ਉਨ੍ਹਾਂ ਦੇ ਪਹਿਲੇ ਉਸਤਾਦ ਸਨ। ਜਿਨ੍ਹਾਂ ਤੋਂ ਉਨ੍ਹਾਂ ਨੇ ਟ੍ਰੇਨਿੰਗ ਦੀਆਂ ਬਾਰੀਕੀਆਂ ਸਿੱਖੀਆਂ ਸਨ। ਆਪਣੇ ਵਿਚਾਰ ਦਿੰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਵਿੱਚ ਸੋਸਾਇਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਸੋਸਾਇਟੀ ਦੇ ਮੈਂਬਰਾਂ ਵੱਲੋਂ ਵਧੀਆ ਕਾਰਜਗੁਜਾਰੀ ਅਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਬਹਾਦਰੀ ਭਰੇ ਜਜ਼ਬੇ ਨੂੰ ਕਾਇਮ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕੌਮ ਦੇ ਵਾਰਸਾਂ ਨੂੰ ਸਹੀ ਮਾਰਗ ਤੇ ਲੈ ਕੇ ਜਾਣ ਲਈ, ਸਭ ਤੋਂ ਪਹਿਲਾਂ ਵਤਨ ਦੀ ਮਿੱਟੀ ਲਈ ਪ੍ਰੇਮ ਹੋਣਾ ਜਰੂਰੀ ਹੈ। ਜਗਵਿੰਦਰ ਬਾਵਾ ਨੇ ਵੀਰ ਨਾਰੀਆਂ ਦੇ ਨਾਲ ਨਾਲ ਅਮਰਜੀਤ ਕੌਰ ਸਰਪੰਚ, ਪਿੰਡ ਬੁੱਟਰ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੀ ਰਜਿੰਦਰ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਇਤਿਹਾਸ ਦੇ ਖੋਜ ਕਰਤਾ ਗੁਰਮੀਤ ਸਿੰਘ ਨੇ ਪਿੰਡ ਦੇ ਪੁਰਾਣੇ ਬਜ਼ੁਰਗ ਸਰਦਾਰ ਮੁਖਤਿਆਰ ਸਿੰਘ ਤੋਂ ਬੁੱਟਰ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਗਤਾਰ ਸਿੰਘ ਕੂਨਰ ਸਰਪੰਚ ਪੱਤੀ ਢਿੱਲੋਂ, ਸਰਦਾਰ ਗੁਰਪ੍ਰੀਤ ਸਿੰਘ, ਸਰਪੰਚ ਬੁੱਟਰ ਖੁਰਦ ਨੇ ਵੀ ਆਪਣੀ ਹਾਜ਼ਰੀ ਲਵਾਈ। ਨਾਇਕ ਮਨਜਿੰਦਰ ਸਿੰਘ ਨੇ ਸੋਸਾਇਟੀ ਵੱਲੋਂ ਬਾਹਰੋਂ ਆਏ ਸੈਨਿਕਾਂ ਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਨਿਹਾਲ ਸਿੰਘ, ਸੂਬੇਦਾਰ ਚੰਦ ਸਿੰਘ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਬਹਾਦਰ ਸਿੰਘ, ਸਾਬਕਾ ਪ੍ਰਧਾਨ ਕੈਪਟਨ ਹਰਚੰਦ ਸਿੰਘ, ਕੈਪਟਨ ਦਰਸ਼ਨ ਸਿੰਘ, ਕੈਪਟਨ ਬਚਿੱਤਰ ਸਿੰਘ, ਕੈਪਟਨ ਜਗਰਾਜ ਸਿੰਘ, ਸੂਬੇਦਾਰ ਮੇਜਰ ਸਿੰਘ, ਕੈਪਟਨ ਨਿਰਮਲ ਸਿੰਘ, ਹੋਲਦਾਰ ਦਰਸ਼ਨ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ ਹਵਲਦਾਰ, ਬਲਜਿੰਦਰ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ, ਕਿਰਪਾਲ ਸਿੰਘ ਵੀ ਸ਼ਾਮਲ ਰਹੇ। ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਭੇਟ ਕੀਤੀ। ਮੰਚ ਸੰਚਾਲਕ ਰਾਜਿੰਦਰ ਕੌਰ ਬਰਾੜ ਨੇ ਪਿੰਡ ਦੀ ਪੰਚਾਇਤ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਵਾਤਾਵਰਨ ਪ੍ਰੇਮੀ ਵਜੋਂ ਪਿੰਡ ਵਿੱਚ ਫਲਦਾਰ ਬੂਟੇ ਲਵਾਉਣ ਲਈ ਭੇਂਟ ਕੀਤੀ।

ਸੈਸ਼ਨ ਡਵੀਜਨ ਮੋਗਾ ਵਿਖੇ ਤਿੰਨ ਨਵੀਆਂ ਅਦਾਲਤਾਂ ਸ਼ੁਰੂ ! DJ ਸਣੇ ਪ੍ਰਮੁੱਖ ਅਧਿਕਾਰੀਆਂ ਨੇ ਦਿੱਤੀਆਂ ਮੁਬਾਰਕਾਂ !!

ਮੋਗਾ, 11 ਅਪ੍ਰੈਲ, (ਮੁਨੀਸ਼ ਜਿੰਦਲ) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ 11 ਅਪ੍ਰੈਲ 2025 ਨੂੰ ਸੈਸ਼ਨ ਡਵੀਜਨ ਮੋਗਾ ਵਿਖੇ 3 ਨਵੀਆਂ ਅਦਾਲਤਾਂ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਮਿਸ ਪ੍ਰਭਜੋਤ ਕੌਰ, ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਨੇ ਆਪਣੀ ਪੀ.ਸੀ.ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਸੈਸ਼ਨ ਡਵੀਜਨ ਮੋਗਾ ਵਿਖੇ ਆਪਣੀ ਇੱਕ ਸਾਲਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਟ੍ਰੇਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਮਿਸ ਪ੍ਰਭਜੋਤ ਕੌਰ ਵੱਲੋਂ, ਸਬ ਡਵੀਜਨ ਨਿਹਾਲ ਸਿੰਘ ਵਾਲਾ ਵਿਖੇ, ਜਦਕਿ ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਵੱਲੋਂ ਮੋਗਾ ਵਿਖੇ ਬਤੌਰ ਸਿਵਲ ਜੱਜ (ਜੂਨੀਅਰ ਡਵੀਜਨ) ਕਮ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਜੋਂ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਗਈ।  ਨਵੇਂ ਜੱਜ ਸਾਹਿਬਾਨ ਨੂੰ ਸ਼ੁਭਕਾਮਨਾਵਾਂ ਦਿੰਦੇ, ਮਾਨਯੋਗ DJ, ਸਰਬਜੀਤ ਸਿੰਘ ਧਾਲੀਵਾਲ। ਮੋਗਾ ਵਿਖੇ ਨਵੀਂਆਂ ਅਦਾਲਤਾਂ ਦੀ ਸ਼ੁਰੂਆਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ, ਸ. ਹਰਜੀਤ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਿਸ਼ਨ ਸਰੂਪ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਅਤੇ ਗੁਰਿੰਦਰ ਸਿੰਘ, ਮੁੱਖ ਪ੍ਰਬੰਧਕੀ ਅਫਸਰ ਕਮ ਸੁਪਰਡੈਂਟ ਗ੍ਰੇਡ 1, ਸੈਸ਼ਨ ਡਵੀਜਨ ਮੋਗਾ ਵੱਲੋਂ ਕਰਵਾਈ ਗਈ ਅਤੇ ਨਵੇਂ ਜੁਆਇਨ ਕੀਤੇ ਜੱਜ ਸਾਹਿਬਾਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ।  ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਹੀ ਜਿੰਮੇਵਾਰ ਅਹੁਦੇ ਉੱਪਰ ਬਿਰਾਜਮਾਨ ਹੋਏ ਹਨ। ਇਸ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਪਾਰਦਰਸ਼ਤਾ ਨਾਲ ਜੁਡੀਸ਼ੀਅਲ ਸੇਵਾਵਾਂ ਮਹੁੱਈਆ ਕਰਵਾਈਆਂ ਜਾਣ। ਇਹਨਾਂ ਵਿੱਚ ਦੇਰੀ ਬਿਲਕੁਲ ਵੀ ਨਾ ਕੀਤੀ ਜਾਵੇ।

गुरपतवंत सिंह पन्नू का ब्यान निंदनीय : शिवसेना नेता रामकुमार !!

मोगा 11 अप्रैल (मुनीश जिन्दल/ अशोक मौर्या) खालिस्तान समर्थक गुरपतवंत सिंह पन्नू द्वारा डॉ. भीमराव अंबेडकर के बारे में दिया गया अपमानजनक बयान, लोगों के गले नहीं उतर रहा है। जिसके चलते समाज का महत्वपूर्ण, देशप्रेमी व बुद्धिजीवी वर्ग अपने अपने तरीके से गुरपतवंत पन्नू का विरोध करने लगे हैं।  लोगों का मानना है कि, पन्नू को बाबा,साहेब भीमराव अंबेडकर के बारे में ज्ञान नहीं है। जिसके चलते वो इस तरह की टिप्पणियां कर रहा है। लोगों का कहना है कि भारतीय संविधान के रचयिता डॉ. भीमराव अंबेडकर, किसी एक धर्म या जाति के नहीं हैं। अपितु समूचा देश, उनका सम्मान करता है। शिवसेना पंजाब के जिला प्रधान रामकुमार इस संबंधी “मोगा टुडे न्यूज़” की टीम से ख़ास बातचीत के दौरान, गुरपतवंत सिंह पन्नू द्वारा डॉक्टर भीमराव अंबेडकर के बारे में दिए गए अपमानजनक बयान पर अपनी आपत्ति जताई है। RAM KUMAR

ਲੋਕ ਸਾਹਿਤ ਅਕਾਦਮੀ ਦਾ ਮਲਕੀਅਤ ਸਿੰਘ ਬਰਾੜ ਯਾਦਗਾਰੀ ਸਮਾਗਮ ! ਸ਼ਾਇਰ ਵਿਜੇ ਵਿਵੇਕ ਨੂੰ ਮਿਲਿਆ ਪੁਰਸਕਾਰ !!

ਮੋਗਾ 11 ਅਪ੍ਰੈਲ (ਮੁਨੀਸ਼ ਜਿੰਦਲ) ਸੁਤੰਤਰਤਾ ਸੰਗਰਾਮੀ ਭਵਨ ਵਿੱਚ ਲੋਕ ਸਾਹਿਤ ਅਕਾਡਮੀ ਵਲੋਂ ਸ ਮਲਕੀਅਤ ਸਿੰਘ ਬਰਾੜ, ਯਾਦਗਾਰੀ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਲੇਖਕ ਸਭਾ ਨੇ ਕੀਤੀ, ਜਦਕਿ ਇਸ ਮੌਕੇ ਤੇ ਵਿਸ਼ੇਸ ਮਹਿਮਾਨ ਸੁਰਿੰਦਰ ਕੌਰ ਬਰਾੜ, ਸ਼ਾਇਰ ਵਿਜੇ ਵਿਵੇਕ ਤੇ ਅਸ਼ੋਕ ਚਟਾਨੀ ਪ੍ਰਧਾਨ ਲੋਕ ਸਹਾਇਤ ਅਕਾਡਮੀ ਵੀ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਡਾ ਅਜੀਤਪਾਲ, ਜ਼ਿਲ੍ਹਾ ਭਾਸ਼ਾ ਅਫਸਰ, ਉੰਘੇ ਵਿਅੰਗ ਲੇਖਿਕ ਕੇ.ਐਲ. ਗਰਗ, ਪਰਕਾਸ਼ ਕੌਰ ਬਰਾੜ (ਕੈਨੇਡਾ), ਪ੍ਰੋ ਗੁਰਜੀਤ ਕੌਰ ਨੇ ਸ. ਮਲਕੀਅਤ ਸਿੰਘ ਬਰਾੜ ਦੀ ਜੀਵਨੀ ਤੇ ਚਾਨਣਾ ਪਾਇਆ। ਪ੍ਰਸਿੱਧ ਆਲੋਚਕ ਡਾ. ਸਰਜੀਤ ਬਰਾੜ ਤੇ ਅਮਰ ਘੋਲੀਆ ਨੇ ਸ਼ਾਇਰ ਵਿਜੇ ਵਿਵੇਕ ਦੀ ਜੀਵਨੀ ਤੇ ਕਵਿਤਾ ਬਾਰੇ ਵਿਚਾਰ ਪ੍ਰਗਟ ਕੀਤੇ। ਸੁਰਿੰਦਰ ਕੌਰ ਬਰਾੜ ਨੂੰ ਕਿਤਾਬਾਂ ਭੇੰਟ ਕਰਦੇ, ਦਰਸ਼ਨ ਸਿੰਘ ਬੁੱਟਰ। ਸਮਾਗਮ ਵਿਚ ਸਾਮਲ ਸਾਹਿਤਕਾਰ। ਸੁਰਿੰਦਰ ਕੌਰ ਬਰਾੜ (ਕੈਨੇਡਾ) ਨੇ ਲੋਕ ਸਾਹਿਤ ਅਕਾਡਮੀ ਦੇ ਅਹੁੱਦੇਦਾਰਾਂ ਦਾ, ਉਨ੍ਹਾਂ ਦੇ ਪਤੀ ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਸਲਾਨਾ ਸਮਾਰੋਹ ਆਯੋਜਿਤ ਕਰਨ ਲਈ ਧੰਨਵਾਦ ਕਰਦਿਆਂ ਸਾਹਿਤਕਾਰਾਂ ਨਾਲ ਆਪਣੀਆਂ ਰਚਨਾਵਾ ਸਾਂਝੀਆਂ ਕੀਤੀਆਂ। ਦਰਸ਼ਨ ਸਿੰਘ ਬੁੱਟਰ, ਪ੍ਰਧਾਨ ਕੇਂਦਰੀ ਲੇਖਿਕ ਸਭਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜਿਹੇ ਸਮਾਗਮ, ਸਾਨੂੰ ਸਮਾਜ ਵਿਚ ਚੰਗਾ ਕੰਮ ਕਰਨ ਲਈ ਪ੍ਰੇਰਦੇ ਹਨ। ਉਨ੍ਹਾ ਕਿਹਾ ਕਿ ਕਵਿਤਾ, ਸਮਾਜਿਕ ਅਤੇ ਪਰਿਵਾਰਕ ਵਰਤਾਰੇ, ਵਿਛੋੜੇ ਤੇ ਸਮੱਸਿਆਵਾਂ ਦੀ ਸਿਰਜਣਾ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨਾਲ ਚੰਗਾ ਰੰਗ ਬੰਨਿਆ। ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ, ਸਨਮਾਨ ਪੱਤਰ, ਫੁੱਲਕਾਰੀ ਤੇ ਗਿਅਰਾਂ ਹਜਾਰ ਰੁਪੈ ਨਕਦ ਰਾਸ਼ੀ, ਪੰਜਾਬੀ ਦੇ ਚਰਚਿਤ ਸ਼ਾਇਰ ਵਿਜੇ ਵਿਵੇਕ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਾਇਰ ਵਿਜੇ ਵਿਵੇਕ ਨੇ ਸ. ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਦੇਣ ਲਈ ਬਰਾੜ ਪਰਿਵਾਰ ਅਤੇ ਲੋਕ ਸਾਹਿਤ ਅਕਾਡਮੀ ਦਾ ਧੰਨਵਾਦ ਕਰਦਿਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕੈਨੇਡਾ ਤੋਂ ਸਾਮਲ ਹੋਏ ਹਰਵਿੰਦਰ ਸਿੰਘ ਨੇ ਬੰਸਰੀ ਦੀਆਂ ਸੁਰਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਤੇ ਸੰਗੀਤਕ ਮਹਿਫਲ/ ਕਵੀ ਦਰਬਾਰ ਵਿਚ ਡਾ. ਅਜੀਤਪਾਲ ਜਟਾਣਾ, ਚਰਨਜੀਤ ਸਲੀਣਾ, ਨਰਿੰਦਰ ਰੋਹੀ, ਹਰਭਜਨ ਨਾਗਰਾ, ਗੁਰਮੀਤ ਸਿੰਘ ਰੱਖੜਾ, ਸਾਗਰ ਸਫਰੀ, ਅਮਰਜੀਤ ਸਨੇ੍ਹਰਵੀ, ਧਰਮ ਕਲਿਆਣ, ਕੁਲਵਿੰਦਰ ਸਿੰਘ ਦਿਲਗੀਰ, ਲਾਲੀ ਕਰਤਾਰਪੁਰੀ, ਡਾ. ਸਾਧੂ ਰਾਮ ਲੰਗਿਆਣਾ, ਕੁਲਵਿੰਦਰ ਵਿਰਕ, ਹਰਵਿੰਦਰ ਬਿਲਾਸਪੁਰ, ਜੰਗੀਰ ਖੋਖਰ, ਏਕਤਾ ਸਿੰਘ ਭੁਪਾਲ, ਅਵਤਾਰ ਸਮਾਲਸਰ, ਸੋਨੀ ਮੋਗਾ ਨੇ ਰਚਨਾਵਾਂ ਪੇਸ਼ ਕੀਤੀਆਂ। ਪ੍ਰਸਿੱਧ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਵਾਗਤ ਅਤੇ ਅਸ਼ੋਕ ਚਟਾਨੀ ਨੇ ਸਾਮਲ ਸਾਹਤਿਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪੂਨਮਪ੍ਰੀਤ ਕੌਰ ਅਸਟਰੇਲੀਆ, ਡਾ ਅਸ਼ੋਕ ਗਰਗ, ਗਿਆਨ ਸਿੰਘ ਸਾਬਕਾ DPRO, ਸਹਾਇਕ ਪ੍ਰੋਫੈਸਰ ਡਾ. ਪਲਵਿੰਦਰ ਕੌਰ ਲੋਧੀ, ਡਾ. ਮਨਦੀਪ ਕੌਰ, ਕਮਲਜੀਤ ਸਿੰਘ ਕੈਨੇਡਾ, ਕਰਮਜੀਤ ਕੌਰ, ਬਲਵੀਰ ਕੌਰ ਕੋਟਕਪੂਰਾ, ਜਸਵੀਰ ਕੌਰ, ਤੇ ਹੋਰ ਲੇਖਕ ਵੀ ਸ਼ਾਮਲ ਸਨ।
error: Content is protected !!