logo

mogatodaynews

administrator

ਹਟ ਸਕਦਾ ਹੈ, ਸ਼ਹੀਦੀ ਪਾਰਕ ਦਾ RCC ਫੁਹਾਰਾ ! ਲੈਂਡਸਕੇਪ ਜੋਨ ਬਣਾਉਣ ਦੀ ਤਿਆਰੀ : ਰਮਨ !!

ਮੋਗਾ, 6 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਸ਼ਹਿਰ ਦੀ ਸੁੰਦਰਤਾ ਤੇ ਹਰਿਆਲੀ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਹੈ। ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਮੋਗਾ ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਪਾਰਦਸ਼ਤੀ ਢੰਗ ਨਾਲ ਦਿੱਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਨਗਰ ਨਿਗਮ ਮੋਗਾ ਦੇ ਜਾਇੰਟ ਕਮਿਸ਼ਨਰ ਰਮਨ ਨੇ ਦੱਸਿਆ ਕਿ ਸ਼ਹਿਰ ਦੇ ਸ਼ਹੀਦੀ ਪਾਰਕ ਵਿੱਚ ਬਣਿਆ ਆਰ.ਸੀ.ਸੀ. ਫੁਹਾਰਾ ਕਾਫੀ ਪੁਰਾਣਾ ਹੋ ਗਿਆ ਹੈ। ਇਸ ਲਈ ਇਸਨੂੰ ਹਟਾਉਣ ਦੀ ਲੋੜ ਹੈ। ਨਗਰ ਨਿਗਮ ਮੋਗਾ ਵੱਲੋਂ ਇਸਨੂੰ ਹਟਾਉਣ ਅਤੇ ਇਸ ਖੇਤਰ ਨੂੰ ਹਰਿਆਲੀ ਨਾਲ ਕਵਰ ਕਰਕੇ ਇੱਕ ਲੈਂਡਸਕੇਪ ਜੋਨ ਵਿੱਚ ਕਵਰ ਕਰਨ ਦਾ ਪ੍ਰਸਤਾਵ ਵਿਭਾਗ ਨੂੰ ਭੇਜਿਆ ਗਿਆ ਹੈ। ਇਹ ਪ੍ਰਸਤਾਵ ਪਾਸ ਹੋਣ ਨਾਲ ਇਹ ਇੱਕ ਵਾਤਾਵਰਨ ਅਤੇ ਦ੍ਰਿਸ਼ਟੀਗਤ ਤੌਰ ਤੇ ਆਕਰਸ਼ਕ ਬਦਲ ਵਜੋਂ ਕੰਮ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੋਗਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪ੍ਰਸਤਾਵ ਵਿਭਾਗ ਨੂੰ ਭੇਜੇ ਗਏ ਹਨ, ਜਿਹਨਾਂ ਦਾ ਕੰਮ ਪਾਸ ਹੋਣ ਉਪਰੰਤ ਚਲਵਾ ਦਿੱਤਾ ਜਾਵੇਗਾ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा का ए.एस.आई 10,000 रु की रिश्वत लेता विजिलेंस ब्यूरो द्वारा काबू ! जानो पूरा मामला !!

चंडीगढ़/ मोगा 6 मई, (मुनीश जिन्दल) मुख्यमंत्री भगवंत सिंह मान की अगुवाई वाली पंजाब सरकार की जीरो सहनशीलता नीति के तहत राज्य में भ्रष्टाचार के खात्मे के लिए चलाए जा रहे अभियान के तहत पंजाब विजिलेंस ब्यूरो ने मोगा जिले के थाना समालसर में तैनात सहायक सब इंस्पेक्टर (एएसआई) हरबिंदर सिंह (नंबर 115/ मोगा) को 10,000 रुपये की रिश्वत लेते हुये रंगे हाथों काबू किया है।  विजिलेंस ब्यूरो के प्रवक्ता ने जानकारी देते हुए बताया कि भ्रष्टाचार के खिलाफ जारी मुहिम के दौरान उपरोक्त आरोपी को फरीदकोट जिले के कोटकपुरा कस्बे के एक निवासी द्वारा दर्ज कराई गई शिकायत के आधार पर गिरफ्तार किया गया है। उन्होंने आगे बताया कि शिकायतकर्ता ने विजिलेंस ब्यूरो को संपर्क करके आरोप लगाया कि उपरोक्त पुलिस थाने में उसने अपने अगवा होने संबंधी एफ.आई.आर. दर्ज करवाई है और उपरोक्त एएसआई इस केस का जांच अधिकारी है। शिकायतकर्ता ने आगे आरोप लगाया कि उपरोक्त पुलिस कर्मचारी ने आरोपियों के खिलाफ कार्रवाई करने के लिए उससे रिश्वत मांगी है। प्रवक्ता ने आगे बताया कि शिकायत की तस्दीक के बाद विजिलेंस ब्यूरो की टीम ने जाल बिछाया, जिसके दौरान उपरोक्त पुलिस कर्मचारी को दो सरकारी गवाहों की मौजूदगी में शिकायतकर्ता से 10,000 रुपये रिश्वत लेते हुए रंगे हाथों पकड़ लिया गया। इस संबंध में विजिलेंस ब्यूरो के थाना फिरोजपुर रेंज में आरोपी के खिलाफ केस दर्ज कर लिया गया है, और उसे जल्द ही अदालत में पेश किया जाएगा। उन्होंने कहा कि इस मामले की आगे की जांच जारी है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

7 ਮਈ ਤੋਂ, ਜਿਲੇ ਵਿੱਚ ਹੋਵੇਗੀ ਯਾਤਰਾ ਆਰੰਭ ! ਲੋਕ ਵੱਧ ਚੜ੍ਹਕੇ ਲੈਣ ਹਿੱਸਾ : SDM ਸਾਰੰਗਪ੍ਰੀਤ !!

ਮੋਗਾ 6 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਮਿਸਾਲੀ ਕਾਰਵਾਈਆਂ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਇਸ ਕੋਹੜ ਨੂੰ ਖਤਮ ਕਰਨ ਲਈ ਗੰਭੀਰ ਹੈ, ਅਤੇ ਇਸ ਮੁਹਿੰਮ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਬੀਤੇ ਦਿਨੀ ਜਿਲ੍ਹਾ ਪੱਧਰੀ ਪ੍ਰੋਗਰਾਮ, ਮੇਜਿਸਟਿਕ ਰਿਜਾਰਟ ਮੋਗਾ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ, ਜਿਸ ਵਿੱਚ ਡਿਫੈਂਸ ਕਮੇਟੀਆਂ, ਪਿੰਡਾਂ ਦੇ ਲੋਕਾਂ ਤੇ ਅਧਿਕਾਰੀਆਂ ਵੱਲੋਂ ਇੱਕਜੁਟ ਹੋ ਕੇ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਪ੍ਰਣ ਲਿਆ ਗਿਆ। ਹੁਣ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਮੋਗਾ ਵਿਖੇ 7 ਮਈ ਤੋਂ ਨਸ਼ਾ ਮੁਕਤੀ ਯਾਤਰਾ ਆਰੰਭ ਕੀਤੀ ਜਾ ਰਹੀ ਹੈ। ਇਸਦੀਆਂ ਤਿਆਰੀਆਂ ਬਾਰੇ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ ਨੇ ਆਪਣੇ ਦਫਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਰੋਜ਼ਾਨਾ ਦੇ ਅਧਾਰ ਤੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਾਰਡਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਹਲਕਾ ਵਿਧਾਇਕ, ਸਰਪੰਚ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਸੀਨੀਅਰ ਮੈਡੀਕਲ ਅਫ਼ਸਰ, ਥਾਣਾ ਮੁਖੀ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰਨਗੇ। ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 7 ਮਈ ਨੂੰ ਵਾਰਡ ਨੰਬਰ 4,6,7 ਵਿੱਚ, 8 ਮਈ ਨੂੰ 8,9,10 ਵਿੱਚ, 9 ਮਈ ਨੂੰ ਵਾਰਡ ਨੰਬਰ 13,14,15 ਵਿੱਚ, 10 ਮਈ ਨੂੰ ਵਾਰਡ ਨੰਬਰ 16,17,18 ਵਿੱਚ ਅਤੇ 11 ਮਈ ਨੂੰ ਵਾਰਡ ਨੰਬਰ 19,20,21 ਵਿੱਚ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ 7 ਮਈ ਨੂੰ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮੂੰਵਾਲਾ ਕਲਾਂ, ਰਾਮੂੰਵਾਲਾ ਨਵਾਂ, ਰਾਮੂੰਵਾਲਾ ਹਰਚੋਕਾ ਵਿਖੇ ਇਹ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਦਾ ਸਮਾਂ, ਸ਼ਾਮ 4 ਤੋਂ 6 ਵਜੇ ਤੱਕ ਅਲੱਗ ਅਲੱਗ ਹੋਵੇਗਾ। SDM ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਜਮੀਨੀ ਪੱਧਰ ਉੱਤੇ ਪ੍ਰਸ਼ਾਸਨਿਕ ਪਹੁੰਚ ਨੂੰ ਯਕੀਨੀ ਬਣਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ, ਉਹ ਸਮੁੱਚੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜਾਉਣਾ ਯਕੀਨੀ ਬਣਾਉਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

गुम हुए 120 मोबाइल फोन बरामद ! SSP व SPD ने मालिकों को सौंपे !!

मोगा 5 मई (मुनीश जिन्दल) मोगा पुलिस को उस समय सफलता मिली, जब पुलिस ने विभिन्न समय पर गुम हुए 120 मोबाइल फोन बरामद किए।  SSP अजय गांधी, मोबाइल मालिकों को उनके फोन लौटाते हुए। SPD बाल कृष्ण सिंगला, मोबाइल मालिकों के साथ। जिला पुलिस ने सोमवार को ये फोन उनके असली मालिकों को सौंप दिए। इस मौके पर एसएसपी, आईपीएस अजय गांधी व एसपीडी बालकृष्ण सिंगला ने खुद ये गम हुए मोबाईल फोन, उनके मालिकों को लौटाए। इस मौके पर SPD बाल कृष्ण सिंगला मीडिया के रूबरू हुए। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਅਸਲਾ ਧਾਰਕਾਂ ਨੂੰ 20 ਮਈ ਤੱਕ ਦਾ ਅਲਟੀਮੇਟਮ ! ਨਹੀਂ ਤਾਂ ਐਕਟ ਅਨੁਸਾਰ ਹੋਵੇਗੀ ਕਾਰਵਾਈ : DC ਸਾਗਰ !!

ਮੋਗਾ, 5 ਮਈ, (ਮੁਨੀਸ਼ ਜਿੰਦਲ) ਆਰਮਜ ਐਕਟ 1959 ਅਤੇ ਆਰਮਜ ਰੂਲਜ 2016 ਅਨੁਸਾਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣਾ ਅਸਲਾ ਲਾਇਸੰਸ ਮਿਆਦ ਖਤਮ ਹੋਣ ਤੋਂ 60 ਦਿਨ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ, ਪ੍ਰੰਤੂ ਜ਼ਿਲ੍ਹਾ ਮੋਗਾ ਦੇ ਕੁਝ ਅਸਲਾ ਲਾਇਸੰਸ ਧਾਰਕ ਜਿਹਨਾਂ ਵੱਲੋਂ ਰੀਨਿਊ ਦੀ ਮਿਤੀ ਲੰਘ ਜਾਣ ਤੋਂ ਬਾਅਦ ਵੀ ਆਪਣੇ ਅਸਲਾ ਲਾਇਸੰਸ ਰੀਨਿਊ ਨਹੀਂ ਕਰਵਾਏ ਗਏ, ਅਜਿਹਾ ਕਰਕੇ ਇਹਨਾਂ ਲਾਇਸੰਸ ਧਾਰਕਾਂ ਵੱਲੋਂ ਆਰਮਜ ਐਕਟ 1959 ਅਤੇ ਆਰਮਜ ਰੂਲਜ 016 ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਅਜਿਹੇ ਲਾਇਸੰਸ ਧਾਰਕਾਂ ਨੂੰ ਅਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਗਈ ਹੈ ਕਿ ਉਹ 20 ਮਈ, 2025 ਤੱਕ ਆਪਣੇ ਅਸਲਾ ਲਾਇਸੰਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰ ਵਿਖੇ ਸਰਵਿਸ ਅਪਲਾਈ ਕਰਕੇ ਉਸਦੀ ਰਸੀਦ ਇਸ ਦਫਤਰ ਵਿਖੇ ਪੇਸ਼ ਕਰਨ। ਉਹਨਾਂ ਦੱਸਿਆ ਕਿ ਜੇਕਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਉਕਤ ਅਨੁਸਾਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨੈਸ਼ਨਲ ਲੋਕ ਅਦਾਲਤ 10 ਨੂੰ ! ਇਹਨਾਂ ਵਿੱਚ ਸਮਾਂ ‘ਤੇ ਪੈਸਾ, ਦੋਨਾਂ ਦੀ ਹੁੰਦੀ ਹੈ ਬੱਚਤ : ਜਿਲਾ ਜੱਜ ਧਾਲੀਵਾਲ !!

ਮੋਗਾ, 5 ਮਈ (ਮੁਨੀਸ਼ ਜਿੰਦਲ) ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 10 ਮਈ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ, ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਬਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਉਨਾਂ ਦਾ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਨਾਲ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ।  ਇਸ ਤੋਂ ਇਲਾਵਾ ਉਨਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ ਸਲਾਹ ਲਈ 15100 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈਮੇਲ ਆਈ.ਡੀ.dlsa.moga@punjab.gov.in. ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

गैर कानूनी ढंग से, भारत में रह रहे पाकिस्तानीयों को लेकर भाजपा में आक्रोश ! गवर्नर व मुख्यमंत्री को भेजे पत्र !!

मोगा, 5 मई  (मुनीश जिन्दल) भारत में गैर कानूनी ढंग से, वीजा समाप्त होने के बाद भी कई कई वर्षों से रह रहे पाकिस्तानी नागरिकों को डिपोट करने के लिए पंजाब के गवर्नर गुलाब चंद कटारिया तथा पंजाब के मुख्यमंत्री भगवंत मान को भाजपा के जिलाध्यक्ष डा. सीमांत गर्ग के नेतृत्व में मांग पत्र डिप्टी कमिश्नर, सागर सेतिया के द्वारा भेजा गया। इस अवसर पर भाजपा के पूर्व विधायक डा. हरजोत कमल, सीनियर नेता निधड़क सिंह बराड़, महामंत्री मुख्तयार सिंह, महामंत्री विक्की सितारा, महामंत्री राहुल गर्ग, उपाध्यक्ष सोनी मंगला, अमरजीत सिंह, शशिकातं, सुखविंदर सिंह, उमाकांत, मंडल अध्यक्ष अमित गुप्ता, सुकेश सूद, जतिंदर चड्ढा, हेमंत सूद आदि उपस्थित थे। भाजपा के जिलाध्यक्ष डा. सीमांत गर्ग के नेतृत्व में पंजाब के गर्वनर व मुख्यमंत्री को भेजे गए मांग पत्र में मांग की गई कि 22 अप्रैल 2025 को जम्मू कश्मीर के पहलगाम में निर्दोष लोगों को गोलियों से शहीद करके 26 हिंदू नौजवानों की हत्या कर दी गई। इस जघन्य हत्याकांड में पूरे देश को झिझोड़ कर रख दिया है। जिसकी भारत देश में ही नहीं, बल्कि विदेशों में भी निंदा हो रही है। उन्होंने कहा कि इस हत्याकांड के विरोध में केन्द्र सरकार ने महत्वपूर्ण कदम उठाते हुए पूरे देश के सभी राज्यों में, जो पाकिस्तानी नागरिक वीजा खत्म होने के बाद भी पिछले अनेक वर्षों से गैर कानूनी ढंग से देश में रह रहे हैं, उनकी पहचान करके उनको वापस भेजा गया है तथा जिनका वीजा लगा हुआ था, उनका वीजा रद्द करके, उनकी सेवाओं को खत्म कर डिपोट करने की कार्रवाई की गई है। इसलिए भारत सरकार के गृह विभाग द्वारा 25 अप्रैल को समूह राज्यों को एक पत्र भेजकर विदेशी कानून 1946 के सेक्शन 3 (1) के अंतर्गत प्राप्त अधिकारों का प्रयोग करते हुए पाकिस्तानी नागरिकों के लिए वीजा व अन्य सेवाएं रद्द करके, उनको वापस भेजने के आदेश जारी किए गए हैं। जिसके चलते सोमवार को भाजपा द्वारा डिप्टी कमिश्नर को मांग पत्र देकर उनसे मांग की गई है कि जो भी लोग अलग अलग जिलों में पाकिस्तान से आकर गैर कानूनी ढंग से रह रहे हैं, तथा उनके पास कोई भी दस्तावेज नहीं है, तथा जिनकी वीजा की अवधि भी समाप्त हो चुकी है, उन लोगों की पहचान कर प्रशासनिक अधिकारियों व पुलिस द्वारा वापस भेजने के प्रबंध किए जाएं। क्योंकि यह मामला राष्ट्रिय सुरक्षा से संबंधित है तथा ऐसे लोगों की सूचियां तैयार कर गृह विभाग को भेजकर, इनके वापस भेजने के प्रबंध किए जाएं। उन्होंने कहा कि केंद्र के गृह विभाग द्वारा भेजे गए पत्र तथा गैर कानूनी रह रहे पाकिस्तानी नागरिकों का यहां अधिक देर रहना चिंता तथा सुरक्षा का विषय है। इसलिए इस पर तुरंत कार्रवाई पुलिस व प्रशसनिक अधिकारियों को करनी चाहिए। उन्होंने कहा कि भारत में हजारों की संख्या में ऐसे लोग हैं जो कि वीजा समाप्त होने के बाद भी गैर कानूनी ढंग से यहां रह रहे हैं। पाकिस्तानी नागरिकों संबंधी गृह विभाग के पास आंकड़े हैं तथा गृह विभाग सभी प्रदेशों के मुख्यमंत्रियों, गर्वनर व  पुलिस  प्रशासनिक अधिकारियों के साथ इन आंकड़ों को सांझा कर सख्त कार्रवाई कर रहा है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

जरूरतमंद महिलाओं की सेवा, हिंदू धर्म में उत्तम तथा पुण्य का कार्य : डा. सीमांत गर्ग !!

मोगा, 5 मई (मुनीश जिन्दल) जरूरतमंद व गरीब महिलाओं की सेवा, हिंदू धर्म में उत्तम तथा पुण्य का कार्य माना जाता है, जो हमारे हिंदू धर्म में सदियों से हमारे गुरुओं, पीरों, पैगम्बरों द्वारा चलाया जा रहा है। जो रहती दुनिया तक चलता “रहेगा”। उक्त विचार भाजपा के जिलाध्यक्ष डा. सीमांत गर्ग ने स्थानीय पुरानी दाना मंडी स्थित भाजपा के जिला दफ्तर में प्रकट किए। दरअसल पार्टी के जिला उपाध्यक्ष सोनी मंगला द्वारा, 31 महिलाओं को दोबारा राशन की किटें देने के अवसर पर प्रकट किए। इस अवसर पर प्रवासी सैल के उमाकांत, शशिकांत, रविंदर ग्रोवर कोट ईसे खां मंडल, सुशील कुमार, जतिंदर चड्ढा, हेमंत सूद, गोल्डी कौर, सुखा सिंह, महक कुमारी, वीरपाल कौर, सुकेश सूद के अलावा वार्ड नंबर 38 से जरूरतमंद व गरीब महिलाएं उपस्थित थीं। भाजपा के जिलाध्यक्ष डा.सीमांत गर्ग ने कहा कि सनातन धर्म में गरीब लोगों की सेवा का फल बहुत अच्छा मिलता है तथा समाज में हम सभी को गरीब व जरूरतमंदों को लंगर लगाकर राशन वितरण करके उनकी आर्थिक सहायता करके तथा गरीब लोगों के बच्चों की शिक्षा को पूरी करने के लिए सहायता करके, हम पुण्य के भागी बन सकते हैं। उन्होंने कहा कि हमें हमेशा गरीबों व जरूरतमंदों की सेवा को अपने जीवन का अभिन्न अंग बनाना चाहिए।  इस अवसर पर भाजपा के जिला उपाध्यक्ष सोनी मंगला ने बताया कि वे पिछले कई वर्षों से गरीबों व जरूरतमंद महिलाओं को राशन वितरण करते आ रहे हैं, तथा आज से दोबारा, राशन वितरण करने का कार्य शुरू किया गया है, जिसको हर महीने जारी रखा जाएगा। इस राशन वितरण में जरूरतमंदों को अपनी प्रतिदिन की खाने पीने की चीजों को दिया जाता है, ताकि वह अपने परिवार को चला सके। उन्होंने कहा कि यह कार्य आगे भी निरंतर जारी रखा जाएगा। उन्होंने कहा कि उनका वार्ड नंबर 38 के लोगों से पुराना रिश्ता है तथा वह उस रिश्ते को आगे बढ़ाते हुए अपने वार्ड के लोगों की सहायता कर रहे हैं। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰੀ ਸਿਖਲਾਈ ਪ੍ਰੋਗਰਾਮ ਆਯੋਜਿਤ ! ਇਹਨਾਂ ਨੇ ਕੀਤੀ ਸ਼ਿਰਕਤ !!

ਮੋਗਾ 4 ਮਈ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਨਿਰੰਤਰ ਚਲਦੇ ਰੱਖਣ ਅਤੇ ਸਰਕਾਰੀ ਪ੍ਰਣਾਲੀ ਰਾਹੀਂ ਪਾਰਦਰਸ਼ੀ ਢੰਗ ਨਾਲ ਇਹਨਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਰਪੰਚਾਂ ਅਤੇ ਪੰਚਾਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਪੰਚਾਂ ਸਰਪੰਚਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਅਹਿਮ ਕਾਰਜ ਅਤੇ ਉਹਨਾਂ ਨੂੰ ਸਰਕਾਰੀ ਪ੍ਰਣਾਲੀ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੀ ਲਗਾਤਾਰਤਾ ਵਿੱਚ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਂ ਮੋਹਾਲੀ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ, 01 ਮਈ ਤੋਂ 03 ਮਈ ਤੱਕ ਮੁੱਢਲਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।  BDPO ਬਾਘਾਪੁਰਾਣਾ ਹਰੀ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਮਹਿਕਮਿਆਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਹਨਾਂ ਸਕੀਮਾਂ ਨੂੰ ਪਿੰਡ ਪੱਧਰ ਉੱਪਰ ਕਿਵੇਂ ਸੁਚੱਜੇ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ, ਬਾਰੇ ਬੜੀ ਬਰੀਕੀ ਨਾਲ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਂਗੜ (ਵਕੀਲ) ਵੱਲੋਂ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੁਆਰਡੀਨੇਟਰ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟ੍ਰੇਨਿੰਗ ਦੌਰਾਨ ਵੀਰਪਾਲ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ ਨੋਡਲ ਅਫਸਰ, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਪੰਚਾਇਤ ਸਕੱਤਰ ਸੇਵਕ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਅਧਿਕਾਰੀ/ ਕਰਮਚਾਰੀ ਹਾਜਰ ਰਹੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DFSC ਗੀਤਾ ਬਿਸ਼ੰਭੂ ਦੀ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਬੈਠਕ ! ਕਰੜੀਆਂ ਹਿਦਾਇਤਾਂ ਜਾਰੀ !!

ਮੋਗਾ 4 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਿੱਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ, ਉਸਦੇ ਨਾਲ ਹੀ ਮੰਡੀਆਂ ਵਿੱਚ ਖ੍ਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਵੱਲ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਾਸ ਧਿਆਨ ਦੇ ਰਿਹਾ ਹੈ, ਤਾਂ ਕਿ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਕਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਮੋਗਾ ਗੀਤਾ ਬਿਸ਼ੰਭੂ ਅਤੇ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਵੱਲੋਂ ਵੱਖ ਵੱਖ ਸਟੋਰੇਜ ਪੁਆਇੰਟਾਂ ਤੇ ਨਿਜੀ ਤੌਰ ਤੇ ਜਾ ਕੇ ਅਣਲੋਡਿੰਗ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਸਬੰਧਤ ਠੇਕੇਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਗੋਦਾਮਾਂ ਵਿੱਚ ਅਣਲੋਡਿੰਗ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤੀ ਜਾਵੇ, ਤਾਂ ਜੋ ਮੰਡੀਆਂ ਵਿੱਚ ਲਿਫਟਿੰਗ ਜਲਦੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਮੰਡੀਆਂ ਵਿੱਚ ਆਪਣੀ ਫਸਲ ਵੇਚਣ, ਪੈਮੇਂਟ ਦੀਆਂ ਸੁਵਿਧਾਵਾਂ ਮੁੱਹਈਆ ਕਰਵਾਈਆਂ ਗਈਆਂ ਹਨ ਅਤੇ ਇਹ ਸੀਜ਼ਨ ਖਤਮ ਹੋਣ ਤੱਕ ਏਦਾਂ ਹੀ ਜਾਰੀ ਰਹਿਣਗੀਆਂ। ਕਿਸਾਨਾਂ ਦੀ ਮੰਡੀ ਵਿੱਚ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਹੋਵੇਗੀ। ਜ਼ਿਲਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਗੀਤਾ ਬਿਸ਼ੰਭੂ ਨੇ ਦੱਸਿਆ ਕਿ ਇਸ ਸਾਲ ਕਣਕ ਦੀ ਖਰੀਦ ਦਾ ਟੀਚਾ ਲਗਭਗ 726434 ਮੀਟਰਿਕ ਟਨ ਨਿਸ਼ਚਿਤ ਕੀਤਾ ਸੀ। ਮੋਗਾ ਜ਼ਿਲੇ ਵਿੱਚ ਬਿਤੀ ਸ਼ਾਮ ਤੱਕ 697224 ਮੀਟਰਿਕ ਟਨ ਕਣਕ ਦੀ ਆਮਦ ਹੋ ਗਈ ਹੈ, ਜਿਹੜੀ ਕਿ 96 ਫੀਸਦੀ ਬਣਦੀ ਹੈ ਅਤੇ ਇਸ ਵਿੱਚੋਂ 694019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਮੂਹ ਏਜੰਸੀਆਂ ਵੱਲੋਂ  376054 ਮੀਟਰਿਕ ਟਨ ਕਣਕ ਦੀ ਲਿਫਟਿੰਗ ਕਰਵਾ ਦਿੱਤੀ ਗਈ ਹੈ। ਇਸ ਖਰੀਦ ਕੀਤੀ ਕਣਕ ਦੀ ਜਿਮੀਂਦਾਰਾਂ ਦੀ ਬਣਦੀ ਐਮ.ਐਸ.ਪੀ. ਦੀ ਅਦਾਇਗੀ ਵੀ ਜਿਹੜੀ ਕਿ ਹੁਣ ਤੱਕ ਦੀ 1607.16 ਬਣਦੀ ਹੈ, ਨਾਲ ਦੀ ਨਾਲ ਹੀ ਖਰੀਦ ਦੇ 48 ਘੰਟੇ ਦੇ ਅੰਦਰ ਅੰਦਰ ਸਤ ਪ੍ਰਤੀਸ਼ਤ ਕੀਤੀ ਗਈ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!